Changed New Sim Card Rules : ਭਾਰਤ ’ਚ ਨਵਾਂ ਟੈਲੀਕਾਮ ਕਾਨੂੰਨ ਹੋਇਆ ਲਾਗੂ, ਸਿਮ ਕਾਰਡ ਲੈਣ ’ਚ ਹੋਏ ਕਈ ਬਦਲਾਅ

By : BALJINDERK

Published : Jun 27, 2024, 1:44 pm IST
Updated : Jun 27, 2024, 3:20 pm IST
SHARE ARTICLE
telecom
telecom

Changed New Sim Card Rules : ਹੁਣ 9 ਤੋਂ ਜ਼ਿਆਦਾ ਸਿਮ ਲੈਣ ’ਤੇ ਹੋਵੇਗਾ 50 ਲੱਖ ਜੁਰਮਾਨਾ ਤੇ 3 ਸਾਲ ਜੇਲ੍ਹ

Changed New Sim Card Rules : ਭਾਰਤ ’ਚ ਨਵਾਂ ‘ਟੈਲੀ ਕਮਿਊਨੀਕੇਸ਼ਨ ਐਕਟ 2023’ 26 ਜੂਨ ਤੋਂ ਲਾਗੂ ਹੋ ਗਿਆ ਹੈ। ਹੁਣ ਭਾਰਤ ਦਾ ਕੋਈ ਵੀ ਨਾਗਰਿਕ ਜ਼ਿੰਦਗੀ ਭਰ 9 ਤੋਂ ਵੱਧ ਸਿਮ ਕਾਰਡ ਨਹੀਂ ਲੈ ਸਕੇਗਾ। ਜੇਕਰ ਇਸ ਤੋਂ ਜ਼ਿਆਦਾ ਸਿਮ ਖਰੀਦਦਾ ਹੈ ਤਾਂ ਜੁਰਮਾਨਾ ਲੱਗੇਗਾ। ਗ਼ਲਤ ਤਰੀਕਿਆਂ ਦੇ ਸਿਮ ਲੈਣ ’ਤੇ 3 ਸਾਲ ਜੇਲ੍ਹ ਤੇ 50 ਲੱਖ ਤੱਕ ਦਾ ਜੁਰਮਾਨਾ ਲੱਗੇਗਾ। ਨਵਾਂ ਕਾਨੂੰਨ ਸਰਕਾਰ ਨੂੰ ਰਾਸ਼ਟਰੀ ਸੁਰੱਖਿਆ ਕਾਰਨਾਂ ਤੋਂ ਕਿਸੇ ਵੀ ਟੈਲੀਕਾਮ ਸਰਵਿਸ ਜਾਂ ਨੈਟਵਰਕ ਤੇ ਮੈਨੇਜ਼ਮੈਂਟ ਨੂੰ ਟੇਕਓਵਰ ਕਰਨ ਜਾਂ ਉਸ ਨੂੰ ਸਸਪੈਂਡ ਕਰਨ ਦੀ ਇਜਾਜ਼ਤ ਦਿੰਦਾ ਹੈ।  ਅਮਰਜੈਂਸੀ ਵਰਗੇ ਹਾਲਾਤਾਂ ਵਿਚ ਲੋੜ ਪੈਣ ’ਤੇ ਸਰਕਾਰ ਟੈਲੀਕਾਮ ਨੈਟਵਰਕ ’ਤੇ ਮੈਸੇਜ ਨੂੰ ਇੰਟਰਸੈਪਟ ਕਰ ਸਕੇਗੀ। ਨਵੇਂ ਨਿਯਮ ਤਹਿਤ ਭਾਰਤ ਦਾ ਕੋਈ ਵੀ ਵਿਅਕਤੀ ਪੂਰੀ ਜ਼ਿੰਦਗੀ ਵਿਚ 9 ਤੋਂ ਜ਼ਿਆਦਾ ਸਿਮ ਕਾਰਡ ਨਹੀਂ ਲੈ ਸਕੇਗਾ। 
ਦੂਜੇ ਪਾਸੇ ਜੰਮੂ-ਕਸ਼ਮੀਰ ਤੇ ਨਾਰਥ ਈਸਟ ਸੂਬਿਆਂ ਦੇ ਲੋਕ ਜ਼ਿਆਦਾਰ 6 ਸਿਮ ਕਾਰਡ ਹੀ ਲੈ ਸਕਣਗੇ। ਇਸ ਤੋਂ ਜ਼ਿਆਦਾ ਸਿਮ ਲੈਣ ’ਤੇ ਪਹਿਲੀ ਵਾਰ 50,000 ਰੁਪਏ ਤੇ ਇਸ ਦੇ ਬਾਅਦ ਹਰ ਵਾਰ 2 ਲੱਖ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਹੈ। ਨਵੇਂ ਕਾਨੂੰਨ ਤਹਿਤ ਕੰਜਿਊਮਰਸ ਨੂੰ ਗੁੱਡਸ, ਸਰਵਿਸਿਜ਼ ਲਈ ਵਿਗਿਆਪਨ ’ਤੇ ਪ੍ਰਮੋਸ਼ਨਲ ਮੈਸੇਜ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਇਜਾਜ਼ਤ ਲੈਣੀ ਹੋਵੇਗੀ। ਇਸ ’ਚ ਇਹ ਵੀ ਦੱਸਿਆ ਗਿਆ ਹੈ ਕਿ ਟੈਲੀਕਾਮ ਸਰਵਿਸਿਜ਼ ਦੇਣ ਵਾਲੀ ਕੰਪਨੀ ਨੂੰ ਇਕ ਆਨਲਾਈਨ ਮੈਕੇਨਿਜ਼ਮ ਬਣਾਉਣਾ ਹੋਵੇਗਾ, ਜਿਸ ਨਾਲ ਯੂਜਰਸ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਾ ਸਕਣ।
ਟੈਲੀਕਮਿਊਨੀਕੇਸ਼ਨ ਐਕਟ 2023 ਪਿਛਲੇ ਸਾਲ 20 ਦਸੰਬਰ ਨੂੰ ਲੋਕ ਸਭਾ ਤੇ 21 ਦਸੰਬਰ ਨੂੰ ਰਾਜ ਸਭਾ ਵਿਚ ਪਾਸ ਹੋਇਆ ਸੀ। ਉਸ ਦੇ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮਨਜ਼ੂਰੀ ਦੇ ਬਾਅਦ ਇਹ ਕਾਨੂੰਨ ਵਿਚ ਬਦਲ ਗਿਆ ਸੀ। ਇਸ ਕਾਨੂੰਨ ਵਿਚ ਕੁੱਲ 62 ਸੈਕਸ਼ਨ ਹਨ। ਹੁਣ ਇਸ ਵਿਚੋਂ ਸਿਰ 39 ਸੈਕਸ਼ਨ ਹੀ ਲਾਗੂ ਹੋ ਰਹੇ ਹਨ। ਇਹ ਕਾਨੂੰਨ 138 ਸਾਲ ਪੁਰਾਣੇ ਭਾਰਤੀ ਟੈਲੀਗ੍ਰਾਫ ਅਧਿਨਿਯਮ ਨੂੰ ਬਦਲੇਗਾ ਜੋ ਟੈਲੀਕਾਮ ਸੈਕਟਰ ਨੂੰ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਦਿ ਇੰਡੀਅਨ ਵਾਇਰਲੈੱਸ ਟੈਲੀਗ੍ਰਾਮ ਐਕਟ 1933 ਦੀ ਵੀ ਇਹ ਬਿਲ ਜਗ੍ਹਾ ਲਵੇਗਾ। ਇਹ TRAI ਐਕਟ 1997 ਨੂੰ ਵੀ ਸੋਧੇਗਾ।
ਬਿੱਲ ਵਿਚ ਟੈਲੀਕਾਮ ਸਪੈਕਟਰਮ ਦੇ ਐਡਮਿਨੀਸਟ੍ਰੇਟਿਵ ਏਲਾਕੇਸ਼ਨ ਦੀ ਵਿਵਸਥਾ ਹੈ, ਜਿਸ ਨਾਲ ਸਰਵਿਸਿਜ਼ ਦੀ ਸ਼ੁਰੂਆਤ ਵਿਚ ਤੇਜ਼ੀ ਆਏਗੀ। ਨਵੇਂ ਬਿੱਲ ਨਾਲ ਅਮਰੀਕੀ ਬਿਜ਼ਨੈੱਸਮੈਨ ਐਲੋਨ ਮਸਕ ਦੀ ਸਟਾਰਲਿੰਕ ਵਰਗੀਆਂ ਵਿਦੇਸ਼ੀ ਕੰਪਨੀਆਂ ਨੂੰ ਫ਼ਾਇਦਾ ਹੋਵੇਗਾ। ਦੂਜੇ ਪਾਸੇ ਜੀਓ ਨੂੰ ਵੀ ਇਸ ਨਾਲ ਨੁਕਸਾਨ ਹੋ ਸਕਦਾ ਹੈ।

(For more news apart from  New telecom law has come into effect in India, changed SIM cards Rules News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਰਨਲ ਕੁੱਟਮਾਰ ਮਾਮਲੇ 'ਚ ਪਤਨੀ ਨੇ ਮੀਡੀਆ ਸਾਹਮਣੇ ਰੱਖ ਦਿੱਤੀਆਂ ਕਿਹੜੀਆਂ ਵੀਡੀਓਜ਼ ? ਦੇਖੋ Live

22 Mar 2025 3:28 PM

Khanauri border ਖੁੱਲਣ ਮਗਰੋਂ ਲੋਕ ਵੰਡ ਰਹੇ ਲੱਡੂ, ਦੇਖੋ ਰਾਹਗੀਰ ਕੀ ਬੋਲੇ ?

22 Mar 2025 3:27 PM

ਖਨੌਰੀ ਬਾਰਡਰ 'ਤੇ ਦੁਪਹਿਰ ਤੋਂ ਬਾਅਦ ਰਸਤਾ ਹੋ ਜਾਵੇਗਾ ਚਾਲੂ! ਪੁਲਿਸ ਮੁਲਾਜ਼ਮ ਟਰੈਕਟਰ ਟਰਾਲੀਆਂ ਹਟਾਉਣ ਦਾ ਕਰ ਰਹੇ ਕੰਮ

20 Mar 2025 3:33 PM

ਕਿਸਾਨਾਂ ਦੀ ਰੁਲ ਰਹੀ ਹੈ ਰਸਦ, ਮੋਰਚੇ 'ਚ ਨਹੀਂ ਰਿਹਾ ਕੋਈ ਕਿਸਾਨਾਂ ਦਾ ਰਾਸ਼ਨ ਸੰਭਾਲਣ ਵਾਲਾ, ਦੇਖੋ ਤਸਵੀਰਾਂ

20 Mar 2025 3:32 PM

Baba Raja Raj Singh ਦਾ Interview, ਕਿਹਾ -'ਪੰਥ ਵੱਲੋਂ ਨਕਾਰਿਆ ਜਾ ਚੁੱਕਿਆ Kuldeep Singh Gargaj...'

17 Mar 2025 1:28 PM
Advertisement