
ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਜੀਓਮਾਰਟ ਨਾਲ ਵਟਸਐਪ ਦੀ ਪਹਿਲੀ ਗਲੋਬਲ ਸ਼ਾਪਿੰਗ ਸਾਂਝੇਦਾਰੀ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਟੈਕਨਾਲੋਜੀ ਕੰਪਨੀ ਮੇਟਾ ਅਤੇ ਜੀਓ ਪਲੇਟਫਾਰਮਾਂ ਨੇ ਮੈਸੇਜਿੰਗ ਪਲੇਟਫਾਰਮ ਵਟਸਐਪ 'ਤੇ ਜੀਓਮਾਰਟ ਨੂੰ ਲਾਂਚ ਕਰਨ ਲਈ ਹੱਥ ਮਿਲਾਇਆ ਹੈ। ਇਸ ਸਾਂਝੇਦਾਰੀ ਨਾਲ ਰਿਲਾਇੰਸ ਰਿਟੇਲ ਦੇ ਗਾਹਕ ਵਟਸਐਪ 'ਤੇ ਕਰਿਆਨੇ ਦਾ ਸਾਮਾਨ ਆਰਡਰ ਕਰ ਸਕਣਗੇ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਜੀਓਮਾਰਟ ਨਾਲ ਵਟਸਐਪ ਦੀ ਪਹਿਲੀ ਗਲੋਬਲ ਸ਼ਾਪਿੰਗ ਸਾਂਝੇਦਾਰੀ ਦਾ ਐਲਾਨ ਕੀਤਾ ਹੈ।
ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ੁਕਰਬਰਗ ਨੇ ਲਿਖਿਆ, ''ਵਟਸਐਪ 'ਤੇ ਪਹਿਲੀ ਵਾਰ ਐਂਡ-ਟੂ-ਐਂਡ ਸ਼ਾਪਿੰਗ ਦਾ ਅਨੁਭਵ। ਉਪਭੋਗਤਾ ਜੀਓਮਾਰਟ ਤੋਂ ਸਿੱਧੇ ਚੈਟ ਰਾਹੀਂ ਕਰਿਆਨੇ ਦੀ ਖਰੀਦਦਾਰੀ ਕਰਨ ਦੇ ਯੋਗ ਹੋਣਗੇ।"
ਇਕ ਪ੍ਰੈਸ ਬਿਆਨ ਵਿਚ ਜੀਓ ਨੇ ਕਿਹਾ ਕਿ ਵਟਸਐਪ 'ਤੇ ਜੀਓਮਾਰਟ ਫੀਚਰ ਭਾਰਤ ਵਿਚ ਉਹਨਾਂ ਉਪਭੋਗਤਾਵਾਂ ਲਈ ਮਦਦਗਾਰ ਸਾਬਤ ਹੋਵੇਗਾ, ਜਿਨ੍ਹਾਂ ਨੇ ਪਹਿਲਾਂ ਕਦੇ ਆਨਲਾਈਨ ਖਰੀਦਦਾਰੀ ਨਹੀਂ ਕੀਤੀ ਹੈ। ਕੋਈ ਵੀ ਵਿਅਕਤੀ ਬਿਨਾਂ ਕਿਸੇ ਵਟਸਐਪ ਚੈਟ ਨੂੰ ਛੱਡੇ - ਜੀਓਮਾਰਟ ਦੀ ਪੂਰੀ ਕਰਿਆਨੇ ਦੀ ਸੂਚੀ ਨੂੰ ਆਸਾਨੀ ਨਾਲ ਬ੍ਰਾਊਜ਼ ਕਰਨ, ਕਾਰਟ ਵਿਚ ਆਈਟਮਾਂ ਨੂੰ ਸ਼ਾਮਲ ਕਰਨ ਅਤੇ ਖਰੀਦ ਨੂੰ ਪੂਰਾ ਕਰਨ ਲਈ ਭੁਗਤਾਨ ਕਰਨ ਦੇ ਯੋਗ ਹੋਵੇਗਾ।"
ਰਿਲਾਇੰਸ ਦੀ 45ਵੀਂ ਸਲਾਨਾ ਆਮ ਮੀਟਿੰਗ ਵਿਚ ਬੋਲਦੇ ਹੋਏ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਜੀਓਮਾਰਟ ਨਾਲ ਵਟਸਐਪ ਦੀ ਗਲੋਬਲ ਪਹਿਲੀ ਖਰੀਦਦਾਰੀ ਸਾਂਝੇਦਾਰੀ ਦਾ ਐਲਾਨ ਕੀਤਾ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਬਿਆਨ ਵਿਚ ਕਿਹਾ ਕਿ ਸਾਡਾ ਵਿਜ਼ਨ ਭਾਰਤ ਨੂੰ ਵਿਸ਼ਵ ਦੇ ਮੋਹਰੀ ਡਿਜੀਟਲ ਸਮਾਜ ਵਜੋਂ ਅੱਗੇ ਵਧਾਉਣਾ ਹੈ।