
ਗੂਗਲ ਫਲਾਈਟ ਦੇ ਇਸ ਨਵੇਂ ਫੀਚਰ ਦਾ ਨਾਂ ਇਨਸਾਈਟਸ ਹੈ।
ਨਵੀਂ ਦਿੱਲੀ: ਗੂਗਲ ਵਲੋਂ ਇਕ ਖ਼ਾਸ ਫੀਚਰ ਲਿਆਂਦਾ ਜਾ ਰਿਹਾ ਹੈ, ਜਿਸ ਦੇ ਜ਼ਰੀਏ ਲੋਕ ਹੁਣ ਸਸਤੀ ਫਲਾਈਟ ਟਿਕਟ ਬੁੱਕ ਕਰ ਸਕਣਗੇ। ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਗੂਗਲ ਫਲਾਈਟਸ ਵਲੋਂ ਪਹਿਲਾਂ ਵੀ ਕਈ ਆਫਰ ਲਿਆਂਦੇ ਗਏ ਹਨ। ਇਸ ਦੇ ਜ਼ਰੀਏ, ਗੂਗਲ ਅਪਣੇ ਉਪਭੋਗਤਾਵਾਂ ਦੇ ਉਡਾਣ ਤਜਰਬੇ ਨੂੰ ਲਗਾਤਾਰ ਬਿਹਤਰ ਬਣਾਉਣਾ ਚਾਹੁੰਦਾ ਹੈ। ਜਿਸ ਦੇ ਲਈ ਗੂਗਲ ਸਰਚ ਇੰਜਣ ਵੀ ਪ੍ਰਾਈਸ ਟ੍ਰੈਕਿੰਗ, ਕੀਮਤ ਦੀ ਤੁਲਨਾ ਵਰਗੀਆਂ ਕਈ ਸੁਵਿਧਾਵਾਂ ਪ੍ਰਦਾਨ ਕਰ ਰਿਹਾ ਹੈ। ਹੁਣ ਤੁਹਾਡੀ ਹਵਾਈ ਯਾਤਰਾ ਬਿਹਤਰ ਹੋਣ ਵਾਲੀ ਹੈ ਕਿਉਂਕਿ ਗੂਗਲ ਫਲਾਈਟਸ ਨੇ ਇਕ ਹੋਰ ਨਵਾਂ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਯੂਜ਼ਰਸ ਨੂੰ ਫਲਾਈਟ ਟਿਕਟ ਬੁੱਕ ਕਰਨ ਦੇ ਸਹੀ ਸਮੇਂ ਬਾਰੇ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ: ਬੀ.ਐਸ.ਐਫ. ਵਲੋਂ ਕੌਮਾਂਤਰੀ ਸਰਹੱਦ ਨੇੜਿਉਂ 6 ਕਿਲੋ ਹੈਰੋਇਨ ਬਰਾਮਦ
ਗੂਗਲ ਫਲਾਈਟ ਦੇ ਇਸ ਨਵੇਂ ਫੀਚਰ ਦਾ ਨਾਂ ਇਨਸਾਈਟਸ ਹੈ। ਇਸ ਨਾਲ ਗੂਗਲ ਦੇ ਸਾਰੇ ਯੂਜ਼ਰਸ ਇਹ ਜਾਣ ਸਕਣਗੇ ਕਿ ਸੱਭ ਤੋਂ ਸਸਤੇ ਭਾਅ 'ਤੇ ਟਿਕਟ ਬੁੱਕ ਕਰਨ ਦਾ ਸਹੀ ਸਮਾਂ ਕਿਹੜਾ ਹੈ? ਇੰਨਾ ਹੀ ਨਹੀਂ, ਤੁਸੀਂ ਜਿਸ ਫਲਾਈਟ ਅਤੇ ਟਿਕਟ ਨੂੰ ਬੁੱਕ ਕਰਨਾ ਚਾਹੁੰਦੇ ਹੋ, ਗੂਗਲ ਫਲਾਈਟ ਦਾ ਇਹ ਫੀਚਰ ਤੁਹਾਨੂੰ ਉਸ ਫਲਾਈਟ ਦੇ ਇਤਿਹਾਸਕ ਡੇਟਾ ਬਾਰੇ ਵੀ ਜਾਣਕਾਰੀ ਦੇਵੇਗਾ। ਇਸ ਫੀਚਰ ਦੀ ਵਰਤੋਂ ਕਰਕੇ, ਤੁਸੀਂ ਹੁਣ ਇਹ ਜਾਣ ਸਕੋਗੇ ਕਿ ਤੁਸੀਂ ਸਸਤੀ ਫਲਾਈਟ ਟਿਕਟ ਕਿਸ ਸਮੇਂ ਬੁੱਕ ਕਰ ਸਕਦੇ ਹੋ।
ਇਹ ਵੀ ਪੜ੍ਹੋ: ਭਰਾਵਾਂ ਵਲੋਂ ਖੁਦ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਖੁਲਾਸਾ, 71 ਗਜ਼ ਸਰਕਾਰੀ ਜ਼ਮੀਨ 'ਤੇ ਕੀਤਾ ਸੀ ਕਬਜ਼ਾ
ਰੀਪੋਰਟ ਮੁਤਾਬਕ ਗੂਗਲ ਫਲਾਈਟਸ ਦਾ ਇਹ ਇਨਸਾਈਟ ਫੀਚਰ ਤੁਹਾਨੂੰ ਫਲਾਈਟ ਬੁੱਕ ਕਰਨ ਦੇ ਬਿਹਤਰੀਨ ਸਮੇਂ ਬਾਰੇ ਜਾਣਕਾਰੀ ਦੇਵੇਗਾ। ਫਲਾਈਟ ਦੇ ਰਵਾਨਗੀ ਤੋਂ 1 ਮਹੀਨਾ ਪਹਿਲਾਂ ਜਾਂ ਰਵਾਨਗੀ ਤੋਂ ਕੁੱਝ ਘੰਟੇ ਪਹਿਲਾਂ। ਹਾਲਾਂਕਿ ਇਸ ਫੀਚਰ ਨੂੰ ਲੈ ਕੇ ਟੈਸਟਿੰਗ ਚੱਲ ਰਹੀ ਹੈ, ਪਰ ਜਲਦ ਹੀ ਇਹ ਫੀਚਰ ਦੁਨੀਆ ਭਰ ਦੇ ਯੂਜ਼ਰਸ ਲਈ ਉਪਲੱਬਧ ਹੋਵੇਗਾ।
ਇਹ ਵੀ ਪੜ੍ਹੋ: ਲੁਧਿਆਣਾ ਵਿਚ ਮਹਿਲਾ ਨੂੰ ਟਰੱਕ ਨੇ ਕੁਚਲਿਆ; ਟਰੱਕ ਡਵਾਈਵਰ ਨੇ ਖੁਦ ਪਹੁੰਚਾਇਆ ਹਸਪਤਾਲ
ਇਨਸਾਈਟ ਨਾਂਅ ਦੇ ਇਸ ਨਵੇਂ ਫੀਚਰ ਤੋਂ ਇਲਾਵਾ ਗੂਗਲ ਇਕ ਹੋਰ ਪ੍ਰਾਜੈਕਟ 'ਤੇ ਕੰਮ ਕਰ ਰਿਹਾ ਹੈ। ਇਸ ਪਾਇਲਟ ਪ੍ਰਾਜੈਕਟ ਜ਼ਰੀਏ, ਗੂਗਲ ਉਪਭੋਗਤਾਵਾਂ ਨੂੰ ਕਿਸੇ ਵੀ ਫਲਾਈਟ ਲਈ 'ਕੀਮਤ ਗਾਰੰਟੀ ਟੈਗ' ਵੀ ਦਿਖਾਏਗਾ। ਇਸ ਟੈਗ ਦਾ ਮਤਲਬ ਹੈ ਕਿ ਟਿਕਟ ਦੀ ਕੀਮਤ ਟੇਕ ਆਫ ਤੋਂ ਲੈ ਕੇ ਲੈਂਡਿੰਗ ਤਕ ਇਕੋ ਹੀ ਰਹੇਗੀ, ਕਿਤੇ ਵੀ ਕੋਈ ਬਦਲਾਅ ਨਹੀਂ ਹੋਵੇਗਾ। ਜੇਕਰ ਤੁਸੀਂ ਉਸੇ ਫਲਾਈਟ ਲਈ ਗੂਗਲ ਦੁਆਰਾ ਦੱਸੀ ਕੀਮਤ ਤੋਂ ਘੱਟ ਕੀਮਤ 'ਤੇ ਟਿਕਟ ਪ੍ਰਾਪਤ ਕਰਦੇ ਹੋ, ਤਾਂ ਗੂਗਲ ਖੁਦ ਯਾਤਰੀ ਨੂੰ ਫਲਾਈਟ ਲਈ ਭੁਗਤਾਨ ਕਰੇਗਾ।