ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਸੀ ਮਹਿਲਾ
ਲੁਧਿਆਣਾ: ਅਪਣੇ ਭਰਾ ਦੇ ਘਰ ਰੱਖੜੀ ਦਾ ਤਿਉਹਾਰ ਮਨਾਉਣ ਜਾ ਰਹੀ ਔਰਤ ਨੂੰ ਟਰੱਕ ਨੇ ਕੁਚਲ ਦਿਤਾ। ਇਸ ਦੌਰਾਨ ਟਰੱਕ ਦਾ ਟਾਇਰ ਔਰਤ ਦੀ ਲੱਤ ਦੇ ਉਪਰੋਂ ਲੰਘ ਗਿਆ। ਕਰੀਬ 30 ਮਿੰਟ ਤਕ ਖੂਨ ਨਾਲ ਲੱਥ-ਪੱਥ ਔਰਤ ਲਿੰਕ ਰੋਡ 'ਤੇ ਤੜਫਦੀ ਰਹੀ। ਆਖ਼ਰਕਾਰ ਇਕ ਰਾਹਗੀਰ ਨੇ ਟਰੱਕ ਡਰਾਈਵਰ ਦੀ ਮਦਦ ਨਾਲ ਉਸ ਨੂੰ ਈ-ਰਿਕਸ਼ਾ ਵਿਚ ਸਿਵਲ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ: ਚੰਦਰਯਾਨ-3 ਦੇ ਰੋਵਰ ਨੇ ਚੰਨ ’ਤੇ ਲੱਭਿਆ ਸਲਫਰ, ਆਕਸੀਜਨ ਸਮੇਤ 8 ਤੱਤ ਵੀ ਮਿਲੇ
ਜ਼ਖ਼ਮੀ ਔਰਤ ਦੀ ਪਛਾਣ ਵੀਨਾ ਵਾਸੀ ਸਮਰਾਲਾ ਚੌਕ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਵੀਨਾ ਦੇ ਦੋ ਬੱਚੇ ਹਨ, ਜੋ ਵਿਦੇਸ਼ ਰਹਿੰਦੇ ਹਨ। ਬੀਤੀ ਰਾਤ ਉਹ ਦੁੱਗਰੀ ਸਥਿਤ ਅਪਣੇ ਭਰਾ ਕਮਲਜੀਤ ਦੇ ਘਰ ਜਾ ਰਹੀ ਸੀ। ਵੀਨਾ ਨੇ ਚੀਮਾ ਚੌਕ ਨੇੜੇ ਆਟੋ ਲੈਣਾ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਟਰੱਕ ਨੇ ਟੱਕਰ ਮਾਰ ਦਿਤੀ।
ਇਹ ਵੀ ਪੜ੍ਹੋ: ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ 'ਚ 'ਪੈਰਾਗਲਾਈਡਰ', ਗਰਮ ਹਵਾ ਦੇ ਗੁਬਾਰੇ ਆਦਿ 'ਤੇ ਪਾਬੰਦੀ
ਟਰੱਕ ਡਰਾਈਵਰ ਨਰਸਿੰਘ ਨੇ ਦਸਿਆ ਕਿ ਉਹ ਚੰਡੀਗੜ੍ਹ ਰੋਡ ਤੋਂ ਗੱਡੀ ਲਿਆ ਰਿਹਾ ਸੀ। ਉਸ ਨੇ ਲੁਧਿਆਣਾ ਦੇ ਚੀਮਾ ਚੌਕ ਤੋਂ ਪਹਿਲਾਂ ਪੈਟਰੋਲ ਪੰਪ 'ਤੇ ਤੇਲ ਭਰਨ ਲਈ ਟਰੱਕ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਦੂਜੇ ਟਰੱਕ ਡਰਾਈਵਰ ਨੇ ਉਸ ਨੂੰ ਸਾਈਡ 'ਤੇ ਟੱਕਰ ਮਾਰ ਦਿਤੀ। ਅਪਣੀ ਗੱਡੀ ਨੂੰ ਬਚਾਉਣ ਲਈ ਉਸ ਨੇ ਬ੍ਰੇਕ ਲਗਾ ਦਿਤੀ। ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਵੀਨਾ ਉਸ ਦੇ ਟਰੱਕ ਦੇ ਟਾਇਰ ਹੇਠਾਂ ਆ ਗਈ।
ਇਹ ਵੀ ਪੜ੍ਹੋ: 4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ; ਕੰਮ ਵਾਲੀ ਥਾਂ ’ਤੇ ਵਾਪਰਿਆ ਹਾਦਸਾ
ਡਰਾਈਵਰ ਨੇ ਦਸਿਆ ਕਿ ਉਸ ਨੇ ਕਈ ਲੋਕਾਂ ਤੋਂ ਮਦਦ ਮੰਗੀ ਪਰ ਕਿਸੇ ਨੇ ਮਦਦ ਨਹੀਂ ਕੀਤੀ। ਉਹ ਕਰੀਬ ਅੱਧਾ ਘੰਟਾ ਔਰਤ ਨਾਲ ਸੜਕ 'ਤੇ ਬੈਠਾ ਰਿਹਾ। ਜਦਕਿ ਕੁੱਝ ਕਦਮਾਂ ਦੀ ਦੂਰੀ 'ਤੇ ਪੁਲਿਸ ਬੈਰੀਕੇਡ ਵੀ ਸੀ। ਕਿਸੇ ਨੇ ਜ਼ਖਮੀ ਔਰਤ ਦੀ ਮਦਦ ਨਹੀਂ ਕੀਤੀ। ਫਿਲਹਾਲ ਔਰਤ ਨੂੰ ਇਲਾਜ ਤੋਂ ਬਾਅਦ ਦੂਜੇ ਹਸਪਤਾਲ 'ਚ ਰੈਫਰ ਕਰ ਦਿਤਾ ਗਿਆ ਹੈ। ਹਸਪਤਾਲ ਨੇ ਇਲਾਕਾ ਪੁਲਿਸ ਨੂੰ ਸੂਚਿਤ ਕਰ ਦਿਤਾ ਹੈ।