
ਭਾਰਤ ਦੀ ਅੰਮ੍ਰਿਤਧਾਰਾ ਬਾਰੇ ਤਾਂ ਹਰ ਕੋਈ ਜਾਂਣਦਾ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿੰਦਗੀ 'ਚ ਇਕ ਵਾਰ ਇੱਥੇ ਜ਼ਰੂਰ ਜਾਣਾ ਚਾਹੀਦਾ ਹੈ। ਉਂਝ ਗਰਮੀਆਂ ਦੇ ...
ਭਾਰਤ ਦੀ ਅੰਮ੍ਰਿਤਧਾਰਾ ਬਾਰੇ ਤਾਂ ਹਰ ਕੋਈ ਜਾਂਣਦਾ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿੰਦਗੀ 'ਚ ਇਕ ਵਾਰ ਇੱਥੇ ਜ਼ਰੂਰ ਜਾਣਾ ਚਾਹੀਦਾ ਹੈ। ਉਂਝ ਗਰਮੀਆਂ ਦੇ ਮੌਸਮ 'ਚ ਘੁੰਮਣ ਲਈ ਇਹ ਥਾਂ ਪਰਫੈਕਟ ਹੈ। ਛਤੀਸਗੜ੍ਹ 'ਚ ਮੌਜੂਦ ਇਸ ਖੂਬਸੂਰਤ ਝਰਨੇ ਨੂੰ ਦੇਖਣ 'ਚ ਇੰਝ ਲੱਗਦਾ ਹੈ ਜਿਵੇਂ ਕੋਈ ਚਮਤਕਾਰ ਹੋ ਰਿਹਾ ਹੋਵੇ। ਇਸ ਝਰਨੇ ਨੂੰ ਦੇਖਣ ਅਤੇ ਨਹਾਉਣ ਤੋਂ ਬਾਅਦ ਤੁਹਾਡਾ ਇੱਥੋ ਵਾਪਸ ਆਉਣ ਦਾ ਦਿਲ ਨਹੀਂ ਕਰੇਗਾ।
Amrithdhara
ਅੰਮ੍ਰਿਤਧਾਰਾ ਝਰਨਾ ਛਤੀਸਗੜ੍ਹ ਦੇ ਆਕਰਸ਼ਨ ਦਾ ਕੇਂਦਰ ਹੋਣ ਦੇ ਨਾਲ-ਨਾਲ ਆਪਣੇ ਖੂਬਸੂਰਤ ਨਜ਼ਾਰਿਆਂ ਅਤੇ ਸ਼ਾਂਤੀ ਦਾ ਵੀ ਪ੍ਰਤੀਕ ਹੈ। ਇਸ ਦੇ ਕਿਨਾਰਿਆਂ 'ਤੇ ਬੈਠ ਕੇ ਤੁਹਾਨੂੰ ਕੁਦਰਤੀ ਨਜ਼ਾਰਿਆਂ ਦੇ ਕਰੀਬ ਹੋਣ ਦਾ ਅਹਿਸਾਸ ਹੋਵੇਗਾ। ਜੰਗਲਾਂ, ਚਟਾਨਾਂ, ਪਠਾਰਾਂ ਅਤੇ ਘੁੰਮਾਅਦਾਰ ਪਹਾੜੀਆਂ ਤੋਂ ਹੋ ਕੇ ਜਦੋਂ ਤੁਸੀਂ ਅੰਮ੍ਰਿਤਧਾਰਾ ਤਕ ਪਹੁੰਚਦੇ ਹੋ ਤਾਂ ਆਪਣੀ ਸਾਰੀ ਪ੍ਰੇਸ਼ਾਨੀ ਭੁੱਲ ਜਾਂਦੇ ਹੋ। ਭਾਰਤ ਦਾ ਇਹ ਸਭ ਤੋਂ ਵੱਡਾ ਝਰਨਾ ਕੋਰੀਆ ਜ਼ਿਲ੍ਹੇ 'ਚ ਹਸਦੇਓ ਨਦੀਂ 'ਤੇ ਸਥਿਤ ਹੈ। 90 ਫੁੱਟ ਦੀ ਉਚਾਈ ਤੋਂ ਡਿੱਗਣ ਵਾਲਾ ਇਹ ਝਰਨਾ ਸਭ ਤੋਂ ਵੱਡੇ ਝਰਨਿਆਂ 'ਚੋਂ ਇਕ ਹੈ।
Amrithdhara
ਝਰਨੇ ਤੋਂ ਨਹਾਉਣ ਦੇ ਨਾਲ-ਨਾਲ ਤੁਸੀਂ ਇੱਥੇ ਪ੍ਰਾਚੀਨ ਮੰਦਰ 'ਚ ਵੀ ਜਾ ਸਕਦੇ ਹੋ। ਇਸ ਮੰਦਰ ਦੇ ਕਾਰਨ ਇਸ ਝਰਨੇ 'ਚ ਨਹਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਅੰਮ੍ਰਿਤਧਾਰਾ ਝਰਨਾ ਸੈਲਾਨੀ ਦੇ ਵਿਚੋਂ ਪਿਕਨਿਕ ਸਪਾਟ ਲਈ ਮਸ਼ਹੂਰ ਹੈ। ਅੰਮ੍ਰਿਤਧਾਰਾ ਝਰਨੇ ਦੀ ਇੰਨੀ ਖਾਸੀਅਤ ਦੱਸਣ ਤੋਂ ਬਾਅਦ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇੱਥੇ ਕਿਵੇਂ ਅਤੇ ਕਦੋਂ ਪਹੁੰਚ ਸਕਦੇ ਹੋ। ਅਪ੍ਰੈਲ ਤੋਂ ਅਕਤੂਬਰ ਦੇ ਮਹੀਨੇ 'ਚ ਘੁੰਮਣ ਲਈ ਇਹ ਬਿਲਕੁਲ ਸਹੀ ਥਾਂ ਹੈ। ਤੁਸੀਂ ਆਪਣੀ ਫੈਮਿਲੀ ਜਾਂ ਫ੍ਰੈਂਡ ਦੇ ਨਾਲ ਲਾਂਗ ਡ੍ਰਾਈਵ ਲਈ ਵੀ ਜਾ ਸਕਦੇ ਹੋ।
Amritdhara Waterfall