
ਗਰਭਵਤੀ ਔਰਤਾਂ ਨੂੰ ਯਾਤਰਾ ਦੇ ਦੌਰਾਨ ਕਾਫ਼ੀ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਅਜਿਹੇ 'ਚ ਉਨ੍ਹਾਂ ਨੂੰ ਡੀਹਾਈਡ੍ਰੇਸ਼ਨ ਹੋਣ ਦਾ ਡਰ ਰਹਿੰਦਾ ਹੈ। ਅਪਣੇ...
ਗਰਭਵਤੀ ਔਰਤਾਂ ਨੂੰ ਯਾਤਰਾ ਦੇ ਦੌਰਾਨ ਕਾਫ਼ੀ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਅਜਿਹੇ 'ਚ ਉਨ੍ਹਾਂ ਨੂੰ ਡੀਹਾਈਡ੍ਰੇਸ਼ਨ ਹੋਣ ਦਾ ਡਰ ਰਹਿੰਦਾ ਹੈ। ਅਪਣੇ ਕੋਲ ਇਕ ਪਾਣੀ ਦੀ ਬੋਤਲ ਰੱਖੋ ਅਤੇ ਲਗਾਤਾਰ ਪਾਣੀ ਪੀਂਦੇ ਰਹੋ। ਯਾਤਰਾ ਕਰਦੇ ਹੋਏ ਅਪਣੇ ਕਪੜਿਆਂ 'ਤੇ ਗਰਭਵਤੀ ਔਰਤਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅਜਿਹੇ ਕਪੜੇ ਪਾਉਣੇ ਚਾਹਿਦੇ ਹਨ ਜੋ ਆਰਾਮਦਾਇਕ ਹੋਣ। ਜ਼ਿਆਦਾ ਟਾਈਟ ਕਪੜੇ ਪਾ ਕੇ ਹਵਾਈ ਯਾਤਰਾ ਨਾ ਕਰੋ। ਸੀਟਬੈਲਟ ਹਵਾਈ ਯਾਤਰਾ ਵਿਚ ਇੰਝ ਤਾਂ ਸਾਰੇ ਲਈ ਜ਼ਰੂਰੀ ਹੁੰਦੀ ਹਨ ਪਰ ਗਰਭਵਤੀ ਔਰਤਾਂ ਲਈ ਇਸ ਦਾ ਖਾਸ ਮਹੱਤਵ ਹੈ।
Pregnant women travel
ਜੇਕਰ ਤੁਸੀਂ ਗਰਭਵਤੀ ਹੋ ਤਾਂ ਸੀਟਬੈਲਟ ਤੁਹਾਨੂੰ ਸੁਰੱਖਿਅਤ ਅਤੇ ਸਥਿਰ ਰੱਖਣ ਦਾ ਕੰਮ ਕਰੇਗੀ। ਇਸ ਲਈ ਇਸ ਨੂੰ ਅਪਣੀ ਬੈਲੀ ਦੀ ਹੇਠਾਂ ਹੀ ਬੰਨ੍ਹੋ। ਬਹੁਤ ਸਾਰੇ ਲੋਕਾਂ ਵਿਚ ਵੇਖਿਆ ਜਾਂਦਾ ਹੈ ਕਿ ਉਹ ਉਡਾਣ ਦੇ ਟੇਕ ਔਫ ਅਤੇ ਲੈਂਡਿੰਗ ਦੇ ਸਮੇਂ ਘਬਰਾ ਜਾਂਦੇ ਹਨ ਪਰ ਅਜਿਹਾ ਬਿਲਕੁੱਲ ਨਾ ਕਰੋ, ਏਅਰਲਾਈਨ ਵਿਚ ਤੁਹਾਡੇ ਲਈ ਆਕਸੀਜਨ ਦਾ ਪੂਰਾ ਬੰਦੋਬਸਤ ਹੁੰਦਾ ਹੈ ਭਲੇ ਹੀ ਤੁਹਾਡੀ ਉਡਾਣ ਕਿੰਨੀ ਹੀ ਉਚਾਈ 'ਤੇ ਉਡ ਤੁਹਾਨੂੰ ਸਾਹ ਲੈਣ ਵਿਚ ਕੋਈ ਪਰੇਸ਼ਾਨੀ ਨਹੀਂ ਹੁੰਦੀ, ਜੇਕਰ ਤੁਸੀਂ ਡਰ ਰਹੀ ਹੋ ਕਿ ਏਅਰਪੋਰਟ ਉਤੇ ਮੌਜੁਦ ਮੈਟਲ ਡਿਟੈਕਟਰ ਤੁਹਾਡੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ
Pregnant women travel
ਤਾਂ ਪਰੇਸ਼ਾਨ ਨਾਲ ਹੋਵੋ ਕਿਉਂਕਿ ਇਹ ਬਿਲਕੁੱਲ ਸੇਫ ਹੁੰਦੇ ਹਨ, ਇਸ ਲਈ ਏਅਰਲਾਈਨ ਵਿਚ ਸਫਰ ਕਰਦੇ ਹੋਏ ਬਿਲਕੁੱਲ ਰਿਲੈਕਸ ਰਹੋ ਅਤੇ ਆਰਾਮ ਕਰੋ। ਕੋਸ਼ਿਸ਼ ਕਰੋ ਕਿ ਅਜਿਹੀ ਸੀਟ ਲਵੋ ਜਿਸ ਦੇ ਨਾਲ ਤੁਹਾਨੂੰ ਵਾਸ਼ਰੂਮ ਜਾਣ, ਜਾਂ ਬਾਹਰ ਨਿਕਲਣ ਵਿਚ ਮੁਸ਼ਕਿਲ ਨਾ ਹੋਵੇ। ਤੁਸੀਂ ਇਸ ਦੇ ਲਈ ਫਲਾਈਟ ਅਟੈਂਡੈਂਟ ਨਾਲ ਗੱਲ ਕਰ ਸਕਦੀ ਹੋ।