ਭਾਰਤ ਤੋਂ ਯੂ.ਕੇ ਲਈ ਸ਼ੁਰੂ ਹੋਣਗੀਆਂ ਹਵਾਈ ਉਡਾਣਾਂ
Published : May 2, 2021, 7:43 am IST
Updated : May 2, 2021, 7:43 am IST
SHARE ARTICLE
FLIGHT
FLIGHT

ਬੈਂਗਲੁਰੂ ਤੋਂ ਹੀਥਰੋ ਏਅਰਪੋਰਟ ਲਈ ਫਲਾਈਟ 5 ਮਈ ਨੂੰ ਸੰਚਾਲਿਤ ਕੀਤੀ ਜਾਵੇਗੀ।

ਨਵੀਂ ਦਿੱਲੀ : ਏਅਰ ਇੰਡੀਆ ਅੱਜ ਤੋਂ ਯੂਨਾਈਟਿਡ ਕਿੰਗਡਮ ਲਈ ਹਵਾਈ ਉਡਾਣਾਂ ਨੂੰ ਫਿਰ ਤੋ ਸ਼ੁਰੂ ਕਰ ਰਿਹਾ ਹੈ। ਯੂਕੇ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਏਅਰਲਾਈਨ ਨੇ 24 ਅਪ੍ਰੈਲ ਤੋਂ 30 ਅਪ੍ਰੈਲ ਦੇ ਵਿਚਕਾਰ ਯੂਕੇ ਜਾਣ ਵਾਲੀ ਹੁਣ ਫਲਾਈਟਸ ਨੂੰ ਮੁਅੱਤਲ ਕਰ ਦਿੱਤਾ ਸੀ। ਬ੍ਰਿਟੇਨ ਸਰਕਾਰ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਨੂੰ ਰੈੱਡ ਲਿਸਟ ‘ਚ ਸ਼ਾਮਲ ਕਰ ਦਿੱਤਾ ਸੀ।

FLIGHTFLIGHT

ਹੁਣ ਮੁੰਬਈ ਤੋਂ ਲੰਡਨ ਦੇ ਹੀਥਰੋ ਏਅਰਪੋਰਟ ਲਈ ਸ਼ੁਰੂ ਹੋਣ ਵਾਲੀਆਂ ਉਡਾਣਾਂ ਦਾ ਸੰਚਾਲਨ ਕਰੇਗੀ। ਏਅਰ ਇੰਡੀਆ ਨੇ ਦੱਸਿਆ ਕਿ ਲੰਡਨ ਤੋਂ ਵਾਪਸੀ ਲਈ ਉਡਾਣ ਵੀ ਅੱਜ ਦੀ ਹੀ ਹੈ। ਉੱਥੇ ਹੀ ਦਿੱਲੀ ਤੋਂ ਹੀਥਰੋ ਲਈ ਪਹਿਲੀ ਫਲਾਈਟ 2 ਮਈ ਨੂੰ ਹੈ ਤੇ ਬੈਂਗਲੁਰੂ ਤੋਂ ਹੀਥਰੋ ਏਅਰਪੋਰਟ ਲਈ ਫਲਾਈਟ 5 ਮਈ ਨੂੰ ਸੰਚਾਲਿਤ ਕੀਤੀ ਜਾਵੇਗੀ।

FlightFlight

ਏਅਰ ਇੰਡੀਆ ਨੇ ਦੱਸਿਆ ਕਿ ਅਧਿਕਾਰਤ ਵੈੱਬਸਾਈਟ, ਮੋਬਾਈਲ ਐਪ, ਬੁਕਿੰਗ ਆਫਿਸ, ਕਾਲ ਸੈਂਟਰ ਤੇ ਆਥੋਰਾਈਜ਼ਡ ਟ੍ਰੈਵਲ ਏਜੰਟਾਂ ਜ਼ਰੀਏ ਫਲਾਈਟ ਲਈ ਬੁਕਿੰਗ ਕੀਤੀ ਜਾ ਸਕੇਗੀ। ਏਅਰ ਇੰਡੀਆ ਨੇ ਟਵੀਟ ਦੀ ਇਕ ਸੀਰੀਜ਼ ‘ਚ ਕਿਹਾ, ‘ਜਿਨ੍ਹਾਂ ਯਾਤਰੀਆਂ ਨੇ ਇਨ੍ਹਾਂ ਦਿਨਾਂ ਲਈ ਪਹਿਲਾਂ ਤੋਂ ਹੀ ਬੁਕਿੰਗ ਕਰਵਾ ਰੱਖੀ ਹੈ ਤੇ ਉਹ ਯਾਤਰਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੇ ਲਈ ਮੁੜ ਬੁਕਿੰਗ ਕਰਨੀ ਪਵੇਗੀ ਤੇ ਇਸ ਨੂੰ ਰਿਵੈਲੀਡੇਟ ਕਰਨਾ ਪਵੇਗਾ।   

flightflight

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement