WORLD WETLAND DAY: ਪੰਜਾਬ ਦੇ ਵੈਟਲੈਂਡ ਦੀਆਂ ਦੇਖੋ ਖੂਬਸੂਰਤ ਤਸਵੀਰਾਂ
Published : Feb 3, 2020, 10:56 am IST
Updated : Feb 3, 2020, 10:56 am IST
SHARE ARTICLE
6 wetland of punjab got title of international wetland
6 wetland of punjab got title of international wetland

ਇਹਨਾਂ ਦੀ ਸਾਲ 2016 ਵਿਚ ਗਿਣਤੀ 1 ਲੱਖ 5 ਹਜ਼ਾਰ, 2017 ਵਿਚ 93 ਹਜ਼ਾਰ...

ਜਲੰਧਰ: ਪੰਜਾਬ ਵਿਚ 6 ਅੰਤਰਰਾਸ਼ਟਰੀ ਵੈਟਲੈਂਡ ਹਨ ਜਿਹਨਾਂ ਵਿਚ ਰੋਪੜ ਹੈਡਵਰਕਸ, ਹਰਿਕੇ ਪਤਨ, ਕਾਂਜਲੀ ਕਪੂਰਥਲਾ ਵਿਚ, ਨੰਗਲ ਵੈਟਲੈਂਡ, ਕੇਸ਼ੋਪੁਰ, ਬਿਆਸ ਨਦੀ ਦਾ ਏਰੀਆ ਸ਼ਾਮਲ ਹੈ। ਇਸ ਵਿਚ ਕੁੱਝ ਵੈਟਲੈਂਡ ਵਿਚ ਆਉਣ ਵਾਲੇ ਪੰਛੀਆਂ ਦੀਆਂ ਪ੍ਰਜਾਤੀਆਂ ਇਸ ਪ੍ਰਕਾਰ ਹਨ। ਨੰਗਲ ਵੈਟਲੈਂਡ ਅਤੇ ਵਾਈਲਡ ਲਾਈਫ ਸੈਂਚੁਰੀ ਦਾ ਕੁੱਲ ਏਰੀਆ 600 ਏਕੜ ਤੋਂ ਵਧ ਹੈ ਜਿਸ ਵਿਚ ਕਈ ਪਿੰਡਾਂ ਦੀ ਜ਼ਮੀਨ ਆਉਂਦੀ ਹੈ।

BirdsBirds

ਇਸ ਏਰੀਏ ਵਿਚ ਰਸ਼ੀਆ, ਸਾਈਬੇਰੀਆ, ਚਾਇਨਾ, ਇੰਡੋ-ਤਿੱਬਤ ਬਾਰਡਰ ਤੋਂ 25 ਦੇ ਕਰੀਬ ਪ੍ਰਜਾਤੀਆਂ ਦੇ ਪੰਛੀ ਆਉਂਦੇ ਹਨ ਜਿਸ ਵਿਚ ਗ੍ਰੇਟ ਕ੍ਰਾਸਟੇਡ, ਮੋਰੇਂਟ ਪਿੰਟੇਲ, ਡਕ ਗੋਡ ਵਾਲ, ਕਾਮਨ ਟੀਲ ਰੈਡ ਕ੍ਰਸਟੇਡ, ਪੋਚਾਰਡ ਕਾਮਨ ਆਦਿ ਸਮੇਤ ਕਈ ਹੋਰ ਪੰਛੀਆਂ ਦੀਆਂ ਪ੍ਰਜਾਤੀਆਂ ਸ਼ਾਮਲ ਹਨ। ਵਿਭਾਗ ਦੇ ਆਧਿਕਾਰੀਆਂ ਦੀ ਮੰਨੀਏ ਤਾਂ ਇਹਨਾਂ ਤੋਂ ਇਲਾਵਾ ਸਥਾਨੀ ਜੰਗਲਾਂ ਦੀ 150 ਤੋਂ ਵਧ ਸਥਾਨਕ ਪ੍ਰਜਾਤੀਆਂ ਜੰਗਲੀ ਬਿੱਲੀ, ਉਰਦਬਿਲਾਵ, ਸਾਂਭਰ, ਕੱਕੜ, ਨੀਲ ਗਾਂ, ਕੋਬਰਾ ਆਦਿ ਵੀ ਪਾਏ ਜਾਂਦੇ ਹਨ।

BirdsBirds

ਰੂਪਨਗਰ ਵੈਟਲੈਂਡ ਦਾ ਖੇਤਰਫਲ 1365 ਹੈਕਟੇਅਰ ਦੇ ਲਗਭਗ ਹੈ। ਇੱਥੇ ਬ੍ਰਾਹਮਣੀ ਈਲ, ਪੋਚਾਰਡ, ਬਿਰਸ਼ੀ ਟੀਲ, ਸਾਵਾ ਮਗ, ਸੁਰਖਾਵ, ਗੈਡਵਾਲ ਸਮੇਤ ਕਈ ਵਿਦੇਸ਼ੀ ਪੰਛੀਆਂ ਨੂੰ ਆਮ ਤੌਰ ਤੇ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਨਾਲ ਲਗਦੇ ਸਤਲੁਜ ਦਰੀਆ ਵਿਚ ਵੀ ਕਈ ਪ੍ਰਕਾਰ ਦੀਆਂ ਮੱਛੀਆਂ ਪਾਈਆਂ ਜਾਂਦੀਆਂ ਹਨ ਜਿਸ ਦੇ ਚਲਦੇ ਇਹ ਖੇਤਰ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਰਹਿੰਦਾ ਹੈ।

BirdsBirds

ਇਸ ਤੋਂ ਇਲਾਵਾ ਵੈਟਲੈਂਡ ਖੇਤਰ ਵਿਚ ਇਕ ਹੋਰ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਕੁਦਰਤੀ ਨਜ਼ਾਰਾ ਪੇਸ਼ ਹੁੰਦਾ ਹੈ ਤੇ ਸਤਲੁਜ ਦਰਿਆ ਤੋਂ ਇਲਾਵਾ ਇਸ ਵਿਚੋਂ ਸਰਹਿੰਦ ਨਹਿਰ ਨਿਕਲਦੀ ਹੈ। ਹਰੀਕੇ ਬਰਡ ਸੈਂਚੁਰੀ ਵਿਚ ਬਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਹੁੰਦਾ ਹੈ ਅਤੇ ਇਹ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ਤੇ ਤਰਨਤਾਰਨ ਅਤੇ ਫਿਰੋਜ਼ਪੁਰ ਦੀ ਸਰਹੱਦ ਤੇ 86 ਵਰਗ ਕਿਲੋਮੀਟਰ ਦੇ ਘੇਰੇ ਵਿਚ ਫੈਲੀ ਹੋਈ ਹੈ।

BirdsBirds

ਵੈਟਲੈਂਡ ਵਿਚ ਮਹਿਮਾਨ ਬਣ ਕੇ ਆਏ ਰੰਗ-ਬਿਰੰਗੇ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਦੀ ਗਿਣਤੀ ਦੇ ਸਰਵੇ ਤੋਂ ਪਤਾ ਲੱਗਿਆ ਹੈ ਕਿ ਕਰੀਬ ਦੋ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਆਉਣ ਵਾਲੇ 450 ਕਿਸਮ ਦੇ ਪੰਛੀਆਂ ਵਿਚ ਪਾਣੀ ਤੇ ਨਿਰਭਰ ਰਹਿਣ ਵਾਲੇ 94 ਕਿਸਮ ਦੇ 92,025 ਪੰਛੀ ਇਸ ਸਾਲ ਇੱਥੇ ਪਹੁੰਚੇ ਹਨ। ਸਰਦੀਆਂ ਵਿਚ ਜ਼ਿਆਦਾਤਰ ਸਾਈਬੇਰੀਆ, ਆਰਕਟਿਕ ਤੋਂ ਇਲਾਵਾ ਹੋਰ ਕਈ ਠੰਡੇ ਦੇਸ਼ਾਂ ਵਿਚੋਂ ਇਹ ਪੰਛੀ ਅੰਤਰਰਾਸ਼ਟਰੀ ਬਰਡ ਸੈਂਚੁਰੀ ਹਰੀਕੇ ਪਤਨ ਪਹੁੰਚ ਜਾਂਦੇ ਹਨ।

PhotoPhoto

ਇਹਨਾਂ ਦੀ ਸਾਲ 2016 ਵਿਚ ਗਿਣਤੀ 1 ਲੱਖ 5 ਹਜ਼ਾਰ, 2017 ਵਿਚ 93 ਹਜ਼ਾਰ, 2018 ਵਿਚ 94,771, 2019 ਵਿਚ 1,23,128 ਅਤੇ 2020 ਦੌਰਾਨ 92,025 ਗਿਣਤੀ ਰਹੀ ਹੈ। ਇਹਨਾਂ ਦੀ ਦੇਖਭਾਲ ਅਤੇ ਸੁਰੱਖਿਆ ਲਈ ਜੰਗਲਾਤ ਵਿਭਾਗ ਅਤੇ ਵਰਲਡ ਵਾਈਲਡ ਲਾਈਫ ਫੰਡ ਦੀਆਂ ਟੀਮਾਂ ਦਿਨ-ਰਾਤ ਮਿਹਨਤ ਕਰ ਰਹੀਆਂ ਹਨ। ਹਰੀਕੇ ਪਤਨ ਬਰਡ ਸੈਂਚੁਰੀ ਵਿਚ ਸਰਵੇ ਦੌਰਾਨ ਇਰਸ਼ਿਅਨ ਕੂਟ 48,185, ਗ੍ਰੇ ਲੈਗ ਗੀਜ 17,913 ਤੇ ਬਾਰ ਹੈਡਸ ਗੀਜ ਦੀ ਗਿਣਤੀ 6339 ਰਹੀ।

PhotoPhoto

ਇਸ ਤੋਂ ਇਲਾਵਾ ਕੋਰਮੋਰੈਂਟ, ਇਰਸ਼ਿਅਨ ਵਿਜ਼ਿਊਨ, ਬ੍ਰਾਹਮਣੀ, ਸ਼ੌਵਲਰ, ਪਿੰਟੇਲ, ਕੌਮਨ ਟੀਲ, ਕੋਚਰ, ਬੈਡਵੈਲ, ਕਾਮਨ ਕੌਟ, ਰੂਡੀ ਸ਼ੈਲਡਕ, ਕੌਮ ਸ਼ੈਲਡਕ, ਕੌਮਨ ਪੋਚਡ, ਸੈਂਡ ਪਾਈਪਰ, ਸਾਈਬੇਰਿਅਨ, ਗਲਜ, ਸਪੂਨ ਬਿਲਜ, ਪੇਂਟੇਡ ਸਟੌਰਕ, ਕੌਮਨ ਟੌਚਰਡ ਅਤੇ ਹੋਰ ਕਈ ਪ੍ਰਕਾਰ ਦੇ ਪੰਛੀਆਂ ਦੀਆਂ ਪ੍ਰਜਾਤੀਆਂ ਦੇਖੀਆਂ ਜਾ ਸਕਦੀਆਂ ਹਨ।

PhotoPhoto

ਪੰਛੀ ਪ੍ਰੇਮੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਚ ਜਿੰਨੇ ਵੀ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਵੈਟਲੈਂਡ ਹੈ ਉਹਨਾਂ ਦੇ ਰੱਖ-ਰਖਾਵ ਅਤੇ ਯਾਤਰੀਆਂ ਨੂੰ ਆਕਰਸ਼ਕ ਕਰਨ ਲਈ ਬਾਹਰ ਆਉਣ ਵਾਲੇ ਪੰਛੀਆਂ ਦੀ ਸੁਰੱਖਿਆ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement