ਵੱਡਾ ਖਤਰਾ ! ਪੰਛੀਆਂ ਜ਼ਰੀਏ ਰੱਖੀ ਜਾ ਰਹੀ ਤੁਹਾਡੇ 'ਤੇ ਨਜ਼ਰ, ਬਚ ਕੇ ਰਹੋ
Published : Dec 12, 2019, 11:10 am IST
Updated : Dec 12, 2019, 12:03 pm IST
SHARE ARTICLE
 Suspicious bird recovered from shivhar camera tied on back
Suspicious bird recovered from shivhar camera tied on back

ਪੰਛੀ ਦੇ ਹੇਠਾਂ ਆਉਣ ਤੋਂ ਬਾਅਦ ਲੋਕਾਂ ਨੂੰ ਉਸ ਦੇ ਸ਼ਰੀਰ ਤੇ ਕੁੱਝ ਸ਼ੱਕੀ ਵਸਤੂ ਲੱਗੀ...

ਨਵੀਂ ਦਿੱਲੀ: ਬਿਹਾਰ ਦੇ ਸ਼ਿਵਹਰ ਜ਼ਿਲ੍ਹੇ ਦੇ ਇਕ ਪਿੰਡ ਤੋਂ ਸ਼ੱਕੀ ਪੰਛੀ ਬਰਾਮਦ ਕੀਤਾ ਗਿਆ ਹੈ ਜਿਸ ਦੇ ਖੰਭਾਂ ਉਪਰ ਪਿੱਠ ਤੇ ਇਕ ਕੈਮਰਾ ਲੱਗਾ ਹੋਇਆ ਹੈ। ਪੁਲਿਸ ਅਤੇ ਵਣ ਵਿਭਾਗ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਦੇ ਇਕ ਅਧਿਕਾਰੀ ਨੇ ਇਸ ਮਾਮਲੇ ਨੂੰ ਲੈ ਕੇ ਦਸਿਆ ਕਿ ਬਰਾਮਦ ਪੰਛੀ ਬਾਜ ਦੀ ਤਰ੍ਹਾਂ ਲਗ ਰਿਹਾ ਹੈ। ਚਿਕਨੌਟਾ ਪਿੰਡ ਵਿਚ ਇਸ ਪੰਛੀ ਨੂੰ ਦੇਖ ਕੇ ਹੋਰ ਪੰਛੀ ਸ਼ੋਰ ਮਚਾ ਰਹੇ ਸਨ ਉਦੋਂ ਇਸ ਸ਼ੱਕੀ ਪੰਛੀ ਤੇ ਗ੍ਰਾਮੀਣਾਂ ਦੀ ਨਜ਼ਰ ਗਈ।

Suspicious bird recovered from shivhar camera tied on back suspected of espionagePhotoਪੰਛੀ ਦੇ ਹੇਠਾਂ ਆਉਣ ਤੋਂ ਬਾਅਦ ਲੋਕਾਂ ਨੂੰ ਉਸ ਦੇ ਸ਼ਰੀਰ ਤੇ ਕੁੱਝ ਸ਼ੱਕੀ ਵਸਤੂ ਲੱਗੀ ਦਿਖਾਈ ਦਿੱਤੀ ਉਦੋਂ ਪਿੰਡ ਦੇ ਲੋਕਾਂ ਨੇ ਕਿਸੇ ਤਰ੍ਹਾਂ ਪੰਛੀ ਨੂੰ ਫੜ ਕੇ ਥਾਣੇ ਵਿਚ ਦੇ ਦਿੱਤਾ। ਨਗਰ ਥਾਣਾ ਦੇ ਅਧਿਕਾਰੀ ਸੁਦਾਮਾ ਰਾਇ ਨੇ ਦਸਿਆ ਕਿ ਸ਼ੱਕੀ ਪੰਛੀ ਦੀ ਪਿੱਠ ਤੇ ਕੈਮਰਾ ਬੰਨਿਆ ਹੋਇਆ ਹੈ। ਪੰਛੀ ਨੂੰ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਕੈਮਰੇ ਨਾਲ ਲੈਸ ਕਥਿਤ ਬਾਜ ਦੇ ਵਿਸ਼ੇ ਵਿਚ ਜਾਂਚ ਤੋਂ ਬਾਅਦ ਹੀ ਕੁੱਝ ਸਪਸ਼ਟ ਕਿਹਾ ਜਾ ਸਕਦਾ ਹੈ।

PhotoPhoto ਪੁਲਿਸ ਕੈਮਰੇ ਦੀ ਜਾਂਚ ਵਿਚ ਜੁਟੀ ਹੋਈ ਹੈ ਬਹਰਹਾਲ, ਇਸ ਖੇਤਰ ਵਿਚ ਸ਼ੱਕੀ ਪੰਛੀ ਦੀ ਬਰਾਮਦਗੀ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਦਸ ਦਈਏ ਕਿ ਅਜਿਹੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਕੁੱਝ ਮਹੀਨਿਆਂ ਵਿਚ ਅਜਿਹੀ ਹੀ ਇਕ ਖਬਰ ਆਈ ਸੀ ਜੋ ਕਿ ਪਿੰਡ ਦਿਆਲਪੁਰ ਦੀ ਸੀ। ਬੁਧਵਾਰ ਨੂੰ ਲੋਕਾਂ ਨੇ ਇੱਕ ਕਬੂਤਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਸੀ। ਦੱਸਿਆ ਜਾ ਰਿਹਾ ਕਿ ਇਹ ਪਾਕਿਸਤਾਨ ਤੋਂ ਆਇਆ ਹੈ।

PhotoPhotoਸਾਬਕਾ ਸਰਪੰਚ ਜਸਬੀਰ ਸਿੰਘ ਨੂੰ ਇਹ ਕਬੂਤਰ ਅਪਣੇ ਘਰ 'ਤੇ ਦਿਖਿਆ ਸੀ। ਪੈਰ ਵਿਚ ਗੁਲਾਬੀ ਰੰਗ ਦਾ ਬੈਂਡ ਬੰਨ੍ਹਿਆ ਹੋਇਆ ਸੀ, ਜਿਸ 'ਤੇ ਉਰਦੂ ਵਿਚ  ਮੋਬਾਈਲ ਨੰਬਰ ਅਤੇ ਕਿਸੇ ਸ਼ਕੀਲ ਨਾਂ ਦੇ ਵਿਅਕਤੀ ਦਾ ਨਾਂ ਲਿਖਿਆ ਹੋਇਆ ਸੀ। ਜਸਵੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਲੋਕਾਂ ਨੇ ਗੌਰ ਨਹੀਂ ਕੀਤੀ ਪਰ ਜਦ ਧਿਆਨ ਨਾਲ ਦੇਖਿਆ ਤਾਂ ਉਹ ਹੋਰ ਕਬੂਤਰਾਂ ਤੋਂ ਅਲੱਗ ਦਿਖਿਆ।

PhotoPhotoਫੇਰ ਕੁਝ ਲੋਕਾਂ ਨੂੰ ਬੁਲਾ ਕੇ ਉਸ ਨੂੰ ਫੜਿਆ। ਖ਼ਾਸ ਗੱਲ ਤਾਂ ਇਹ ਰਹੀ ਕਿ ਜ਼ਿਆਦਾ ਉਡਦਾ ਨਹੀਂ ਸੀ, ਇਸ ਤੋਂ ਸਾਬਤ ਹੁੰਦਾ ਕਿ ਉਹ ਪਾਲਤੂ ਹੈ। ਫੜਨ ਤੋਂ ਬਾਅਦ ਗੱਗੋਮਾਹਰ ਪੁਲਿਸ ਨੂੰ ਸੂਚਨਾ ਦਿੱਤੀ ਗਈ।  ਪੁਲਿਸ ਨੇ ਉਸ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ। ਚੌਕੀ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਸੀਨੀਅਰ ਅਫਸਰਾਂ ਨੂੰ ਦਿੱਤੀ ਗਈ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement