ਆਈਆਰਸੀਟੀਸੀ ਵੱਲੋਂ ਯਾਤਰਾ ਲਈ ਨਵਾਂ ਪੈਕੇਜ
Published : Jul 4, 2019, 12:28 pm IST
Updated : Jul 4, 2019, 12:29 pm IST
SHARE ARTICLE
IRCTC bhopal offers this most affordable bharat darshan package
IRCTC bhopal offers this most affordable bharat darshan package

 9 ਹਜ਼ਾਰ 450 ਰੁਪਏ ਵਿਚ ਘੁੰਮੋ ਦੇਸ਼ ਦੇ ਟਾਪ ਟੂਰਿਸਟ ਸਥਾਨ

ਨਵੀਂ ਦਿੱਲੀ: ਭਾਰਤੀ ਰੇਲਵੇ ਦੇ ਕੈਟਰਿੰਗ ਐਂਡ ਟੂਰਿਜ਼ਮ ਵਿਭਾਗ ਦੀ ਭੋਪਾਲ ਵਿੰਗ ਯਾਤਰੀਆਂ ਲਈ ਭਾਰਤ ਦਰਸ਼ਨ ਤਹਿਤ ਇਕ ਖ਼ਾਸ ਟੂਰ ਪੈਕੇਜ ਲੈ ਕੇ ਆਈ ਹੈ। ਇਹ ਟੂਰ ਭਾਰਤ ਦਰਸ਼ਨ ਸਪੈਸ਼ਲ ਟੂਰਿਸਟ ਟ੍ਰੇਨ ਦੁਆਰਾ ਕੀਤਾ ਜਾਵੇਗਾ ਅਤੇ ਇਸ ਦੌਰਾਨ ਦੇਸ਼ ਦੇ ਕਈ ਮਹੱਤਵਪੂਰਨ ਧਾਰਮਿਕ ਅਤੇ ਟੂਰਿਸਟ ਡੈਸਿਟਨੇਸ਼ੰਸ ਕਵਰ ਕੀਤੇ ਜਾਣਗੇ। ਆਈਆਰਸੀਟੀਸੀ ਦਾ ਇਹ ਬੇਹੱਦ ਫ਼ਾਇਦੇਮੰਦ ਟੂਰ ਪੈਕੇਜ ਹੈ।

DhaemikReligious Place 

irctctourism.com 'ਤੇ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਯਾਤਰੀ ਇਸ ਪੈਕੇਜ ਤਹਿਤ ਰਾਮੇਸ਼ਵਰਮ, ਮਦੁਰੇ, ਕੰਨਿਆ ਕੁਮਾਰੀ ਅਤੇ ਤ੍ਰਿਵੇਂਦਰਮ ਦੇ ਧਾਰਮਿਕ ਸਥਾਨਾਂ ਦੀ ਸੈਰ ਕਰ ਸਕਣਗੇ। ਇਹ ਟੂਰ 7 ਜੁਲਾਈ 2019 ਨੂੰ ਸ਼ੁਰੂ ਹੋਵੇਗਾ ਅਤੇ 16 ਜੁਲਾਈ ਤਕ ਜਾਰੀ ਰਹੇਗਾ। ਟੂਰ ਪੈਕੇਜ ਦਾ ਨਾਮ 'DAKSHIN BHARAT YATRA WZBD260'  ਹੈ। ਪੈਕੇਜ ਟੈਰਿਫ ਸਟੈਂਡਰਡ ਅਤੇ ਕੰਫਰਟ ਕੈਟਿਗਰੀ ਵਿਚ ਲਿਆ ਜਾ ਸਕਦਾ ਹੈ।

dharmikReligious Place

ਸਟੈਂਡਰਡ ਕੈਟਿਗਰੀ ਵਿਚ ਪ੍ਰਤੀ ਵਿਅਕਤੀ ਸਲੀਪਰ ਕਲਾਸ ਟ੍ਰੇਨ ਲਈ ਪ੍ਰਤੀ ਵਿਅਕਤੀ 9450 ਰੁਪਏ ਦੇਣੇ ਹੋਣਗੇ ਜਦਕਿ ਕੰਫਰਟ ਕੈਟਿਗਰੀ ਵਿਚ ਥਰਡ ਐਸੀ ਕੋਚ ਲਈ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਪ੍ਰਤੀਵਿਅਕਤੀ 11550 ਰੁਪਏ ਦੇਣੇ ਹੋਣਗੇ। ਇਸ ਟ੍ਰਿਪ ਦੌਰਾਨ ਯਾਨੀ ਰਾਮੇਸ਼ਵਰਮ, ਮਦੁਰੇ, ਕੰਨਿਆ ਕੁਮਾਰੀ, ਤ੍ਰਿਵੇਂਦਰਮ ਅਤੇ ਮਲਿਕਾਰਜੁਨ ਵਰਗੇ ਸਥਾਨਾਂ ਦੀ ਯਾਤਰਾ ਕਰ ਸਕੋਗੇ।

Toor PackageToor Package

ਇਸ ਟੂਰ ਲਈ ਬੋਰਡਿੰਗ ਪਵਾਇੰਟ ਰੀਵਾ, ਸਤਨਾ, ਮੈਹਰ, ਕਟਨੀ, ਜਬਲਪੁਰ, ਨਰਸਿੰਘਪੁਰ, ਪਿਪਰਿਆ, ਇਟਾਰਸੀ, ਬੈਤੂਲ, ਅਮਲਾ, ਪੰਢੁਰਨਾ ਅਤੇ ਨਾਗਪੁਰ ਹੋਣਗੇ। ਦੱਖਣ ਭਾਰਤ ਯਾਤਰਾ ਪੈਕੇਜ ਦੌਰਾਨ ਯਾਨੀ ਟ੍ਰੇਨ ਦੁਆਰਾ ਯਾਤਰਾ ਦੇ ਮਾਧਿਅਮ ਨਾਲ ਡੈਸਿਟਨੇਸ਼ਨ ਕਵਰ ਕਰਨਗੇ। ਜੋ ਰੀਵਾ ਤੋਂ ਐਸਐਲ ਕਲਾਸ/3AC ਕੋਟ ਵਿਚ ਯਾਤਰੀਆਂ ਨੂੰ ਲੈ ਕੇ ਜਾਵੇਗੀ। ਟ੍ਰੇਨ ਸਵੇਰੇ 9:30 ਵਜੇ ਚਲੇਗੀ। ਯਾਤਰਾ ਦੌਰਾਨ ਟ੍ਰੇਨ ਵਿਚ ਨਾਸ਼ਤਾ, ਦੁਪਹਿਰ ਦਾ ਭੋਜਨ ਅਤੇ ਰਾਤ ਦਾ ਖਾਣਾ ਸ਼ਾਮਲ ਹੈ।

Toor PackageToor Package

ਜੇ ਕੋਈ ਇਸ ਟੂਰ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਆਈਆਰਸੀਟੀਸੀ ਦੀ ਵੈਬਸਾਈਟ ਦੇ ਮਾਧਿਅਮ ਨਾਲ ਅਪਣੇ ਲਈ ਟੂਰ ਬੁੱਕ ਕਰ ਸਕਦਾ ਹੈ। ਇਸ ਟੂਰ ਬਾਰੇ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਇਸ ਟੂਰ ਦਾ ਪੈਕੇਜ ਕੋਡ WZBD260 ਹੈ। ਦੱਖਣ ਭਾਰਤ ਯਾਤਰਾ ਪੈਕੇਜ ਤਹਿਤ ਆਈਆਰਸੀਟੀਸੀ ਭਾਰਤ ਦਰਸ਼ਨ ਸਪੈਸ਼ਲ ਟੂਰਿਸਟ ਟ੍ਰੇਨ ਦੇ ਮਾਧਿਅਮ ਲਈ ਦਿੱਤੇ ਜਾਣ ਵਾਲੇ ਇਸ ਟੂਰ ਪੈਕੇਜ ਵਿਚ ਕਈ ਸੁਵਿਧਾਵਾਂ ਅਪਣੇ ਯਾਤਰੀਆਂ ਨੂੰ ਦੇ ਰਿਹਾ ਹੈ ਜੋ ਇਸ ਪ੍ਰਕਾਰ ਹਨ

। ਯਾਤਰਾ ਦੌਰਾਨ ਰਾਤ ਵਿਚ ਹਾਲ ਜਾਂ ਡਾਰਮਿਟਰੀ ਵਿਚ ਠਹਿਰਣ ਦਾ ਪ੍ਰਬੰਧ ਹੈ। ਸ਼ਾਕਾਹਾਰੀ ਭੋਜਨ ਵੀ ਸ਼ਾਮਲ ਹੈ। ਦਰਸ਼ਨ ਸਥਾਨਾਂ ਦੀ ਯਾਤਰਾ ਲਈ ਬੱਸਾਂ ਦਾ ਪ੍ਰਬੰਧ ਵੀ ਹੈ। ਇਹ ਬੱਸ ਏਸੀ ਤੋਂ ਬਗੈਰ ਹੋਵੇਗੀ। ਟ੍ਰੇਨ ਵਿਚ ਇਕ ਆਈਆਰਸੀਟੀਸੀ ਅਧਿਕਾਰੀ ਤੈਨਾਤ ਕੀਤਾ ਜਾਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement