Advertisement

ਰੇਲਵੇ ਨੇ 267 ਟ੍ਰੇਨਾਂ ਦੇ ਸਮੇਂ 'ਚ ਕੀਤਾ ਬਦਲਾਅ, ਰੇਲ ਯਾਤਰਾ ਕਰਨ ਤੋਂ ਪਹਿਲਾਂ ਤੁਸੀ ਜਾਣ ਲਵੋਂ

ਏਜੰਸੀ
Published Jul 3, 2019, 12:39 pm IST
Updated Jul 3, 2019, 12:39 pm IST
ਰੇਲਵੇ ਨੇ ਨਵੀਂ ਸਮਾਂ ਸਾਰਣੀ ਵਿਚ ਕਈ ਟ੍ਰੇਨਾਂ ਦੇ ਸਮੇਂ ਵਿਚ ਤਬਦੀਲੀ ਕਰ ਦਿੱਤੀ ਹੈ। ਜੇਕਰ ਤੁਸੀ ਕਿਤੇ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਉਸ ਤੋਂ..
Railways made changes time 267 trains
 Railways made changes time 267 trains

ਨਵੀਂ ਦਿੱਲੀ :  ਰੇਲਵੇ ਨੇ ਨਵੀਂ ਸਮਾਂ ਸਾਰਣੀ ਵਿਚ ਕਈ ਟ੍ਰੇਨਾਂ ਦੇ ਸਮੇਂ ਵਿਚ ਤਬਦੀਲੀ ਕਰ ਦਿੱਤੀ ਹੈ। ਜੇਕਰ ਤੁਸੀ ਕਿਤੇ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਉਸ ਤੋਂ ਪਹਿਲਾਂ ਰੇਲਵੇ ਦੀ ਨਵੀਂ ਸਮਾਂ ਸਾਰਣੀ ਚੰਗੀ ਤਰ੍ਹਾਂ ਦੇਖ ਕੇ ਯੋਜਨਾ ਬਣਾਓ ਨਹੀਂ ਤਾਂ ਪ੍ਰੇਸ਼ਾਨੀ ਹੋ ਸਕਦੀ ਹੈ। ਸੋਮਵਾਰ ਨੂੰ ਫਿਰੋਜ਼ਪੁਰ ਤੋਂ ਧੰਨਬਾਦ ਜਾਣ ਵਾਲੀ ਧੰਨਬਾਦ ਐਕਸਪ੍ਰੈਸ ਟ੍ਰੇਨ ਸ਼ਾਮ 6.25 ਦੀ ਬਜਾਏ ਸ਼ਾਮ ਨੂੰ 4.15 ਵਜੇ ਰਵਾਨਾ ਕੀਤੀ ਗਈ। ਇਸ ਕਾਰਨ ਕਰੀਬ 50 ਯਾਤਰੀਆਂ ਦੀ ਟ੍ਰੇਨ ਛੁੱਟ ਗਈ। 

Railways made changes time 267 trainsRailways made changes time 267 trains

ਯਾਤਰੀਆਂ ਨੇ ਇਸਦੀ ਸ਼ਿਕਾਇਤ ਰੇਲ ਅਧਿਕਾਰੀਆਂ ਨੂੰ ਕੀਤੀ ਅਤੇ ਟਿਕਟ ਬੂਕਿੰਗ 'ਤੇ ਕਲਰਕਾਂ ਨਾਲ ਬਹਿਸਬਾਜ਼ੀ ਤੱਕ ਹੋ ਗਈ। ਰੇਲ ਡਿਵੀਜਨ ਫਿਰੋਜ਼ਪੁਰ ਦੇ ਅਧਿਕਾਰੀਆਂ ਨੇ ਧੰਨਬਾਦ ਐਕਸਪ੍ਰੈਸ ਟ੍ਰੇਨ ਨੂੰ ਪੁਰਾਣੇ ਸਮੇਂ 6.25 ਤੇ ਰਵਾਨਾ ਕੀਤਾ। ਇਕ ਜੁਲਾਈ ਤੋਂ ਰੇਲਵੇ ਨੇ ਨਵੀਂ ਸਮਾਂ ਸਾਰਣੀ ਜਾਰੀ ਕੀਤੀ ਹੈ।  ਇਸ ਵਿਚ ਕਈ ਟਰੇਨਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ।

Railways made changes time 267 trainsRailways made changes time 267 trainsRailways made changes time 267 trainsRailways made changes time 267 trains

ਇਸਦੇ ਇਲਾਵਾ ਕੁਝ ਕੁ ਟ੍ਰੇਨਾਂ ਨੂੰ ਸਥਾਈ ਕਰ ਦਿੱਤਾ ਹੈ ਅਤੇ ਕਈ ਟ੍ਰੇਨਾਂ ਜੋ ਰੇਗੂਲਰ ਚੱਲਦੀਆਂ ਸੀ,  ਉਨ੍ਹਾਂ ਨੂੰ ਹਫ਼ਤੇ ਵਿਚ ਦੋ ਦਿਨ ਤੱਕ ਕਰ ਦਿੱਤਾ ਗਿਆ ਹੈ।  ਯਾਤਰੀਆਂ ਨੇ ਦੱਸਿਆ ਕਿ ਰੇਲਵੇ ਨੇ ਨਵੀਂ ਸਮਾਂ ਸਾਰਣੀ ਜਾਰੀ ਕਰਨ ਤੋਂ ਬਾਅਦ ਆਪਣੀ ਵੈਬਸਾਈਟ 'ਤੇ ਅਪਲੋਡ ਨਹੀਂ ਕੀਤੀ। ਉਤਰ ਰੇਲਵੇ ਨੇ 267 ਟ੍ਰੇਨਾਂ ਦਾ ਸਮਾਂ ਬਦਲ ਦਿੱਤਾ ਹੈ। ਰੇਲਵੇ ਨੇ ਨਵੀਂ ਦਿੱਲੀ - ਚੰਡੀਗੜ੍ਹ ਅਤੇ ਨਵੀਂ ਦਿੱਲੀ - ਲਖਨਊ ਦੇ ਵਿਚ ਦੋ ਨਵੀਂ ਤੇਜਸ ਐਕਸਪ੍ਰੇਸ ਦੀ ਸ਼ੁਰੁਆਤ ਕੀਤੀ ਹੈ।

Location: India, Delhi, New Delhi
Advertisement
Advertisement

 

Advertisement