
ਜੇਕਰ ਤੁਹਾਨੂੰ ਫੁੱਲਾਂ, ਹਰਿਆਲੀ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਿਆ ਗਾਰਡਨ (ਬਾਗ਼) ਦੇਖਣ ਨੂੰ ਮਿਲ ਜਾਵੇ ਤਾਂ ਤੁਹਾਡਾ ਮਨ ਖੁਸ਼ੀ ਨਾਲ ਝੂਮ ਉੱਠੇਗਾ। ਅੱਜ ਅਸੀਂ ...
ਜੇਕਰ ਤੁਹਾਨੂੰ ਫੁੱਲਾਂ, ਹਰਿਆਲੀ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਿਆ ਗਾਰਡਨ (ਬਾਗ਼) ਦੇਖਣ ਨੂੰ ਮਿਲ ਜਾਵੇ ਤਾਂ ਤੁਹਾਡਾ ਮਨ ਖੁਸ਼ੀ ਨਾਲ ਝੂਮ ਉੱਠੇਗਾ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਖੂਬਸੂਰਤ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਅਪਣੀ ਖੂਬਸੂਰਤੀ ਅਤੇ ਕੁਦਰਤੀ ਨਜ਼ਾਰਿਆਂ ਦੇ ਲਈ ਦੁਨੀਆਂਭਰ ‘ਚ ਮਸ਼ਹੂਰ ਹਨ।
Garden
ਇਨ੍ਹਾਂ ਗਾਰਡਨ ‘ਚ ਘੁੰਮਣ ਤੋਂ ਬਾਅਦ ਤੁਹਾਡਾ ਮਨ ਉੱਥੋਂ ਆਉਣ ਨੂੰ ਨਹੀਂ ਕਰੇਗਾ। ਜੇਕਰ ਤੁਸੀਂ ਵੀ ਕੁਦਰਤੀ ਨਜ਼ਾਰਿਆਂ ਨੂੰ ਦੇਖਣ ਦੇ ਸ਼ੌਕੀਨ ਹੋ ਤਾਂ ਇਨ੍ਹਾਂ ਰੋਮਾਂਟਿਕ ਅਤੇ ਖੂਬਸੂਰਤ ਗਾਰਡਨ ਨੂੰ ਜ਼ਰੂਰ ਦੇਖਣ ਜਾਓ।
Levens Hall
ਇੰਗਲੈਂਡ, ਲੀਵੈਨ ਹਾਲ - ਇੰਗਲੈਂਡ ਦੇ ਕੰਬ੍ਰਿਆ ਸ਼ਹਿਰ 'ਚ ਬਣਿਆ ਲੇਵੇਨਸ ਹਾਲ ਗਾਰਡਨ ਖੂਬਸੂਰਤੀ 'ਚ ਕਿਸੇ ਤੋਂ ਘੱਟ ਨਹੀਂ ਹੈ। ਇਸ ਖੂਬਸੂਰਤ ਗਾਰਡਨ 'ਚ ਹਰਿਆਲੀ ਅਤੇ ਰੁੱਖਾਂ ਨਾਲ ਬਣੇ ਖੂਬਸੂਰਤ ਦ੍ਰਿਸ਼ ਦੇਖ ਸਕਦੇ ਹੋ। ਇਸ ਗਾਰਡਨ ਦੀ ਖੂਬਸੂਰਤੀ ਦੇਖਣ ਤੋਂ ਬਾਅਦ ਤੁਹਾਡਾ ਮਨ ਇੱਥੋਂ ਜਾਣ ਨੂੰ ਨਹੀਂ ਕਰੇਗਾ।
Church of San Rafael
ਕੋਸਟਾ ਰੀਕਾ, ਚਰਚ ਆਫ਼ ਸੈਨ ਰਫਾਇਲ - ਕੋਸਟਾ ਰਿਕਾ ਦੀ ਸੈਨ ਰਫਾਇਲ ਚਰਚ 'ਚ ਬਣੇ ਗਾਰਡਨ ਨੂੰ ਦੇਖਣ ਦੇ ਲਈ ਸੈਲਾਨੀ ਦੂਰ-ਦੂਰ ਤੋਂ ਆਉਂਦੇ ਹਨ। ਖੂਬਸੂਰਤ ਫੁੱਲਾਂ ਨਾਲ ਸੱਜੇ ਇਸ ਗਾਰਡਨ ਨੂੰ ਦੇਖ ਕੇ ਤੁਹਾਡੇ ਮਨ ਵੀ ਖੁਸ਼ ਹੋ ਜਾਵੇਗਾ।
Marqueyssac France
ਫਰਾਂਸ, ਮਾਰਕੀਸੇਸੈਕ - ਫਰਾਂਸ ਦੇ ਇਸ ਖੂਬਸੂਰਤ ਗਾਰਡਨ ਦੀ ਖੂਬਸੂਰਤੀ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਸੁੰਦਰ ਫੁੱਲਾਂ ਅਤੇ ਹਰੇ-ਭਰੇ ਰਾਸਤਿਆਂ ਨਾਲ ਘਿਰੇ ਇਸ ਗਾਰਡਨ ਦੇ ਚਾਰੋਂ ਪਾਸੇ ਤੁਸੀਂ ਹਰਿਆਲੀ ਹੀ ਹਰਿਆਲੀ ਦੇਖ ਸਕਦੇ ਹੋ।
Columbia, Butchart Garden
ਕੋਲੰਬਿਆ, ਬੂਚਰਟ ਗਾਰਡਨ - ਬ੍ਰਿਟਿਸਸ਼ ਕੋਲੰਬੀਆ ਦੇ ਵੈਕਸੁਵਰ ਆਈਸਲੈਂਡ ‘ਚ ਬਣਿਆ ਬੁਚਾਰਟ ਗਾਰਡਨ ਬਹੁਤ ਹੀ ਖੂਬਸੂਰਤ ਹੈ। 55 ਏਕੜ ਦੇ ਏਰੀਏ ‘ਚ ਫੈਲਿਆ ਇਹ ਗਾਰਡਨ ਬਹੁਤ ਹੀ ਖੂਬਸੂਰਤ ਹੈ। ਇਸ ‘ਚ ਲਗਭਗ 700 ਤਰ੍ਹਾਂ ਦੇ ਵੱਖ-ਵੱਖ ਰੁੱਖ ਅਤੇ ਫੁੱਲ ਲੱਗੇ ਹਨ। ਇਨ੍ਹਾਂ ਦੇ ਖਿਲਣ ਦਾ ਸਮਾਂ ਮਾਰਚ ਤੋਂ ਅਕਤੂਬਰ ਹੈ।
Garden