
ਇਸ ਖੂਬਸੂਰਤ ਅਤੇ ਆਲੀਸ਼ਾਨ ਦੀ ਸੱਭ ਤੋਂ ਚੰਗੀ ਗੱਲ ਇਹ ਹੈ ਕਿ ਤੁਸੀਂ ਅਪਣੀ ਫਲਾਇਟ ਦੇ ਇੰਤਜ਼ਾਰ ਕਰਨ ਦੇ ਦੌਰਾਨ ਪਾਰਟੀ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਇਥੇ...
ਇਸ ਖੂਬਸੂਰਤ ਅਤੇ ਆਲੀਸ਼ਾਨ ਦੀ ਸੱਭ ਤੋਂ ਚੰਗੀ ਗੱਲ ਇਹ ਹੈ ਕਿ ਤੁਸੀਂ ਅਪਣੀ ਫਲਾਇਟ ਦੇ ਇੰਤਜ਼ਾਰ ਕਰਨ ਦੇ ਦੌਰਾਨ ਪਾਰਟੀ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਇਥੇ ਸ਼ਾਪਿੰਗ ਕਰਨ ਲਈ ਵੀ ਕਈ ਸਾਰੇ ਆਪਸ਼ਨਸ ਮੌਜੂਦ ਹਨ। ਖਾਣ - ਪੀਣ ਤੋਂ ਲੈ ਕੇ ਦੂਜੀ ਕਈ ਸਾਰੀ ਸੁਵਿਧਾਵਾਂ ਏਅਰਪੋਰਟ ਉਤੇ ਹੀ ਮੌਜੂਦ ਹਨ। ਏਅਰਪੋਰਟ ਉਤੇ ਤੁਹਾਨੂੰ ਸਾਰੀ ਲਗਜ਼ਰੀ ਸੁਵਿਧਾਵਾਂ ਮਿਲ ਜਾਣਗੀਆਂ। ਇਸ ਦਾ ਟਰਮਿਨਲ ਵਿਸ਼ਵ ਦੀ ਦੂਜੀ ਵੱਡੀ ਪਸੈਂਜਰ ਟਰਮਿਨਲ ਬਿਲਡਿੰਗ ਹੈ। ਇਹ ਵਿਸ਼ਵ ਦਾ 10 ਸੱਭ ਤੋਂ ਵਿਅਸਤ ਹਵਾਈ ਅੱਡਿਆਂ ਵਿਚੋਂ ਇਕ ਹੈ। ਰੋਜ਼ ਇਥੇ 800 ਉਡਾਣਾਂ ਲੈਂਡ ਅਤੇ ਟੇਕਆਫ ਕਰਦੀਆਂ ਹਨ।
Singapore Changi Airport
ਚਾਂਗੀ ਏਅਰਪੋਰਟ, ਸਿੰਗਾਪੁਰ : ਦੁਨੀਆਂ ਦੇ ਸੱਭ ਤੋਂ ਆਲੀਸ਼ਾਨ ਹਵਾਈ ਅੱਡੇ ਦੀ ਗੱਲ ਕੀਤੀ ਜਾਵੇ ਤਾਂ ਸਿੰਗਾਪੁਰ ਦੇ ਚਾਂਗੀ ਏਅਰਪੋਰਟ ਦਾ ਨਾਮ ਸੱਭ ਤੋਂ ਟਾਪ 'ਤੇ ਆਵੇਗਾ। ਜੋ ਸਿਰਫ਼ ਆਲੀਸ਼ਾਨ ਹੀ ਨਹੀਂ ਸਗੋਂ ਇੰਨਾ ਵੱਡਾ ਹੈ ਕਿ ਇੱਥੋਂ ਵੱਖ - ਵੱਖ ਥਾਵਾਂ ਲਈ ਲਗਭੱਗ 200 ਥਾਵਾਂ ਲਈ ਉਡਾਣਾਂ ਭਰੀਆਂ ਜਾ ਸਕਦੀਆਂ ਹਨ। ਇਸ ਲਗਜ਼ਰੀ ਹਵਾਈ ਅੱਡੇ ਦਾ ਡਿਜ਼ਾਇਨ ਬਹੁਤ ਹੀ ਸ਼ਾਨਦਾਰ ਹੈ।
Tokyo Airport
ਟੋਕੀਓ ਏਅਰਪੋਰਟ, ਜਾਪਾਨ : ਟੈਕਨੋਲਾਜੀ ਦੇ ਮਾਮਲੇ 'ਚ ਸੱਭ ਤੋਂ ਅੱਗੇ ਰਹਿਣ ਵਾਲਾ ਦੇਸ਼ ਜਾਪਾਨ ਦਾ ਟੋਕੀਓ ਹਵਾਈ ਅੱਡਾ ਵੀ ਆਲੀਸ਼ਾਨ ਹਵਾਈ ਅੱਡਿਆਂ ਵਿਚੋਂ ਇਕ ਹੈ। ਇਸ ਨੂੰ ਵੀ ਦੁਨੀਆਂ ਦੇ 5 ਸੱਭ ਤੋਂ ਚੰਗੇ ਏਅਰਪੋਰਟਸ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਇਥੋਂ ਪ੍ਰਤੀ ਸਾਲ 60 ਮਿਲੀਅਨ ਤੋਂ ਜ਼ਿਆਦਾ ਲੋਕ ਯਾਤਰਾ ਕਰਦੇ ਹਨ। ਸਹੂਲਤਾਂ ਦੇ ਮਾਮਲੇ ਵਿਚ ਵੀ ਇਹ ਏਅਰਪੋਰਟ ਬਾਕੀ ਦੂਜੇ ਹੋਰ ਹਵਾਈ ਅੱਡਿਆਂ ਨੂੰ ਚੁਨੌਤੀ ਦਿੰਦਾ ਹੈ।
Munich Airport
ਮਿਊਨਿਖ ਏਅਰਪੋਰਟ, ਜਰਮਨੀ : ਜਰਮਨੀ ਵਿਚ ਬਣਿਆ ਇਹ ਆਲੀਸ਼ਾਨ ਏਅਰਪੋਰਟ ਵੀ ਕਈ ਮਾਅਨੀਆਂ ਵਿਚ ਖਾਸ ਹੈ। ਖੂਬਸੂਰਤ ਆਰਕਿਟੈਕਚਰ ਦੇ ਨਾਲ ਹੀ ਇਥੇ ਤੁਹਾਨੂੰ ਸਾਰੇ ਜ਼ਰੂਰਤ ਦਾ ਸਮਾਨ ਮਿਲ ਜਾਵੇਗਾ। ਇਥੇ ਵੱਖ - ਵੱਖ ਦੇਸ਼ਾਂ ਦੇ ਪਸੈਂਜਰਸ ਲਈ ਖਾਣ ਦੀ ਵੱਖ - ਵੱਖ ਡਿਸ਼ਿਜ ਅਵੇਲੇਬਲ ਹਨ। ਇਸ ਏਅਰਪੋਰਟ ਵਿਚ 200 ਤੋਂ ਵੱਧ ਥਾਵਾਂ 'ਤੇ ਸ਼ਾਪਿੰਗ, ਖਾਣ - ਪੀਣ ਅਤੇ ਬਾਕੀ ਦੂਜੇ ਕੰਮ ਵੀ ਕੀਤੇ ਜਾ ਸਕਦੇ ਹਨ।