
ਦਾਰਜੀਲਿੰਗ ਹਿਲਸ ਦੀਆਂ ਫੋਟੋਆਂ ਬਹੁਤ ਜ਼ਰੂਰ ਲੈਣੀਆਂ ਚਾਹੀਦੀਆਂ ਹਨ।
ਨਵੀਂ ਦਿੱਲੀ: ਅੱਜ ਕੱਲ੍ਹ ਪਹਾੜੀ ਇਲਾਕਿਆਂ ਵਿਚ ਬਹੁਤ ਜ਼ਿਆਦਾ ਬਰਫ਼ਬਾਰੀ ਹੋ ਰਹੀ ਹੈ। ਅਜਿਹੇ ਵਿਚ ਟੂਰਿਸਟ ਸਨੋਫਾਲ ਦਾ ਅਨੰਦ ਲੈਣ ਲਈ ਇਹਨਾਂ ਥਾਵਾਂ ਤੇ ਪਹੁੰਚ ਰਹੇ ਹਨ। ਕਿਹਾ ਜਾਂਦਾ ਹੈ ਕਿ ਦਸੰਬਰ-ਜਨਵਰੀ ਦੇ ਮਹੀਨੇ ਵਿਚ ਕਸ਼ਮੀਰ ਜਾਂ ਹਿਮਾਚਲ ਪ੍ਰਦੇਸ਼ ਵਿਚ ਸਨੋਫਾਲ ਦੇਖਣ ਅਤੇ ਅਨੰਦ ਲੈਣ ਵਾਲਾ ਹੁੰਦਾ ਹੈ ਪਰ ਨਾਰਥ ਈਸਟ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਹੈ।
Photo ਇਸ ਗੈਲਰੀ ਦੁਆਰਾ ਅਸੀਂ ਨਾਰਥ ਈਸਟ ਤੋਂ ਸਾਹਮਣੇ ਆਈ ਬਰਫ਼ਬਾਰੀ ਦੀਆਂ ਕੁੱਝ ਖੂਬਸੂਰਤ ਤਸਵੀਰਾਂ ਦਿਖਾ ਰਹੇ ਹਾਂ। ਲੋਕ ਹਰ ਰੋਜ਼ ਸਨੋਫਾਲ ਦਾ ਮਜ਼ਾ ਲੈਣ ਲਈ ਸਿਕਿਮ ਪਹੁੰਚ ਰਹੇ ਹਨ। ਸਿਕਿਮ ਵਿਚ ਇੰਨੀ ਬਰਫ਼ਬਾਰੀ ਹੋ ਰਹੀ ਹੈ ਕਿ ਮਕਾਨ, ਗੱਡੀਆਂ, ਹੋਟਲ ਬਰਫ਼ ਦੀ ਚਾਦਰ ਨਾਲ ਢੱਕ ਚੁੱਕੇ ਹਨ। ਬਰਫ਼ਬਾਰੀ ਕਾਰਨ ਗੱਡੀਆਂ ਦੀ ਆਵਾਜਾਈ ਵੀ ਘਟ ਹੀ ਹੁੰਦੀ ਹੈ। ਲਾਚੁੰਗ ਤਿੱਬਤ ਦੇ ਨੇੜੇ ਹੈ।
Destinationsਸਮੁੰਦਰ ਤਲ ਦੀ ਉਚਾਈ ਤੋਂ ਕਾਫੀ ਉਪਰ ਸਥਿਤ ਲਾਚੁੰਗ ਵਿਚ ਇਸ ਸਮੇਂ ਚਾਰੇ ਪਾਸਿਆਂ ਤੋਂ ਬਰਫ਼ ਨਜ਼ਰ ਆ ਰਹੀ ਹੈ। ਲਾਚੇਨ ਜੋ ਕਿ ਸਿਕਿਮ ਦਾ ਛੋਟਾ ਜਿਹਾ ਕਸਬਾ ਹੈ। ਇੱਥੇ ਵੀ ਬਹੁਤ ਸਾਰੇ ਯਾਤਰੀ ਪਹੁੰਚਦੇ ਹਨ। ਪੱਛਮ ਬੰਗਾਲ ਦੇ ਸ਼ਹਿਰ ਦਾਰਜੀਲਿੰਗ ਵਿਚ ਵੀ ਇਸ ਸਮੇਂ ਸਨੋਫਾਲ ਜਾਰੀ ਹੈ। ਇਹ ਡੈਸਟੀਨੇਸ਼ਨ ਭਾਰਤ ਦੀ ਸਭ ਤੋਂ ਖੂਬਸੂਰਤ ਜਗ੍ਹਾ ਵਿਚੋਂ ਇਕ ਹੈ ਪਰ ਠੰਡ ਦੇ ਦਿਨਾਂ ਵਿਚ ਬਰਫ਼ਬਾਰੀ ਤੋਂ ਬਾਅਦ ਇਸ ਦੀ ਖੂਬਸੂਰਤੀ ਦੁਗਣੀ ਹੋ ਜਾਂਦੀ ਹੈ।
Destinationsਦਾਰਜੀਲਿੰਗ ਹਿਲਸ ਦੀਆਂ ਫੋਟੋਆਂ ਬਹੁਤ ਜ਼ਰੂਰ ਲੈਣੀਆਂ ਚਾਹੀਦੀਆਂ ਹਨ। ਦਾਰਜੀਲਿੰਗ ਦੀ ਖੂਬਸੂਰਤੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇਸ ਨੂੰ ਕੁਵੀਨ ਆਫ ਹਿਲਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦਾਰਜੀਲਿੰਗ ਪਹੁੰਚਣ ਲਈ ਸਭ ਤੋਂ ਨੇੜੇ ਏਅਰਪੋਰਟ ਬਾਗਡੋਗਰਾ ਹੈ ਜੋ ਇੱਥੋਂ 67 ਕਿਲੋਮੀਟਰ ਦੂਰ ਹੈ ਅਤੇ ਸੜਕ ਦੁਆਰਾ ਢਾਈ ਘੰਟਿਆਂ ਵਿਚ ਤੁਸੀਂ ਏਅਰਪੋਰਟ ਤੋਂ ਦਾਰਜੀਲਿੰਗ ਪਹੁੰਚ ਸਕਦੇ ਹੋ।
Destinationsਇਸ ਤੋਂ ਇਲਾਵਾ, ਨਜ਼ਦੀਕੀ ਰੇਲਵੇ ਸਟੇਸ਼ਨ ਨਵਾਂ ਜਲਪਾਈਗੁੜੀ ਹੈ ਜੋ ਇੱਥੋਂ 70 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਢਾਈ ਤੋਂ ਤਿੰਨ ਘੰਟਿਆਂ ਵਿਚ ਦਾਰਜੀਲਿੰਗ ਰੇਲਵੇ ਸਟੇਸ਼ਨ ਤੋਂ ਪਹੁੰਚਿਆ ਜਾ ਸਕਦਾ ਹੈ। ਇਸ ਵਾਰ ਨਾਰਥ ਈਸਟ ਦੀ ਯਾਤਰਾ ਕਰਨਾ ਸੈਲਾਨੀਆਂ ਲਈ ਜੀਵਨ-ਕਾਲ ਦੇ ਤਜਰਬੇ ਤੋਂ ਘੱਟ ਨਹੀਂ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।