
ਮਈ ਅਤੇ ਜੂਨ ਵਿਚ ਕਰਗਿਲ ਘੁੰਮਣ ਦਾ ਸਹੀ ਸਮਾਂ ਮੰਨਿਆ ਜਾਂਦਾ ਹੈ।
ਨਵੀਂ ਦਿੱਲੀ: ਕਰਗਿਲ ਦਾ ਨਾਮ ਆਉਂਦੇ ਹੀ ਸਾਨੂੰ ਭਾਰਤ ਅਤੇ ਪਾਕਿਸਤਾਨ ਵਿਚ 1999 ਵਿਚ ਹੋਏ ਯੁੱਧ ਦੀ ਯਾਦ ਆ ਜਾਂਦੀ ਹੈ। ਕਰਗਿਲ ਕੇਵਲ ਭਾਰਤ ਅਤੇ ਪਾਕਿਸਤਾਨ ਵਿਚ ਯੁੱਧ ਲਈ ਹੀ ਨਹੀਂ ਜਾਣਿਆ ਜਾਂਦਾ ਸਗੋਂ ਇਹ ਇਕ ਫੇਮਸ ਟੂਰਿਸਟ ਡੇਸਟੀਨੇਸ਼ਨ ਵੀ ਹੈ। ਜੇ ਤੁਸੀਂ ਰੋਮਾਂਚ ਯਾਤਰਾ ਦੇ ਸੌਕੀਨ ਹੋ ਤਾਂ ਕਰਗਿਲ ਘੁੰਮਣ ਜਾ ਸਕਦੇ ਹੋ। ਕਰਗਿਲ ਸ਼੍ਰੀਨਗਰ ਤੋਂ ਕਰੀਬ 205 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
Kargil
ਦਸ ਦਈਏ ਕਿ ਲੇਹ ਅਤੇ ਸ਼੍ਰੀਨਗਰ ਵਿਚ ਵਸੇ ਹੋਣ ਦੇ ਚਲਦੇ ਕਰਗਿਲ ਘੁੰਮਣ ਆਉਣ ਵਾਲੇ ਯਾਤਰੀ ਲੇਹ ਦੇ ਪਹਾੜ ਅਤੇ ਚਟਾਨਾਂ ਵਾਲੇ ਲੈਂਡਸਕੇਪ ਅਤੇ ਸ਼੍ਰੀਨਗਰ ਦੀ ਹਰਿਆਲੀ ਭਰੇ ਸੁੰਦਰ ਨਜ਼ਾਰੇ ਨੂੰ ਵੀ ਇਕੋ ਸਮੇਂ ਦੇਖ ਸਕਦੇ ਹਨ। ਅਪਣੀ ਭੁਗੋਲਿਕ ਸਥਿਤੀ ਦੇ ਚਲਦੇ ਕਰਗਿਲ ਅਡਵੈਂਚਰ ਟ੍ਰਿਪ ਲਈ ਮਸ਼ਹੂਰ ਹੈ। ਕਰਗਿਲ ਜਾਣ ਤੇ ਤੁਸੀਂ ਮਾਉਂਟੇਨਿਅਰਿੰਗ, ਟ੍ਰੈਕਿੰਗ ਅਤੇ ਰਿਵਰ ਰਾਇਫਿੰਗ ਵਰਗੇ ਐਡਵੈਂਚਰ ਸਪੋਰਟਸ ਦਾ ਮਜ਼ਾ ਲੈ ਸਕਦੇ ਹੋ।
Kargil
ਸੁਰੂ ਅਤੇ ਦ੍ਰਾਸ ਵੈਲੀ ਕੋਲ ਦਿਨਭਰ ਦੀ ਲੰਬੀ ਟ੍ਰੈਕਿੰਗ ਲਈ ਬਹੁਤ ਹੀ ਵਧੀਆ ਆਪਸ਼ਨ ਹੈ। ਇਸ ਤੋਂ ਇਲਾਵਾ ਇੱਥੇ ਮਈ ਵਿਚ ਹੋਣ ਵਾਲੀ ਤੀਰਅੰਦਾਜ਼ੀ ਪ੍ਰਤੀਯੋਗਤਾ ਦੇ ਸਮੇਂ ਤੁਸੀਂ ਇੱਥੇ ਆ ਕੇ ਉਸ ਨੂੰ ਦੇਖ ਸਕਦੇ ਹੋ। ਕਰਗਿਲ ਦੀ ਟ੍ਰਿਪ ਤੇ ਨਿਕਲਣ ਤੋਂ ਪਹਿਲਾਂ ਉੱਥੋਂ ਦੇ ਮੌਸਮ ਦੀ ਸਥਿਤੀ ਜਾਣ ਲੈਣਾ ਬਹੁਤ ਜ਼ਰੂਰੀ ਹੈ। ਸਰਦੀਆਂ ਦੌਰਾਨ ਭਾਰੀ ਬਰਫ਼ਬਾਰੀ ਕਾਰਨ ਕਰਗਿੱਲ ਜਾਣ ਵਾਲਾ ਮਾਰਗ ਬੰਦ ਰਹਿੰਦਾ ਹੈ। ਇਸ ਦੌਰਾਨ ਇੱਥੋਂ ਦਾ ਤਾਪਮਾਨ ਕਾਫੀ ਹੇਠਾਂ ਚਲਿਆ ਜਾਂਦਾ ਹੈ।
Kargil
ਗਰਮੀਆਂ ਵਿਚ ਕਰਗਿਲ ਜਾਣ ਦਾ ਵਿਚਾਰ ਸਭ ਤੋਂ ਸਹੀ ਰਹਿੰਦਾ ਹੈ। ਮਈ ਅਤੇ ਜੂਨ ਵਿਚ ਕਰਗਿਲ ਘੁੰਮਣ ਦਾ ਸਹੀ ਸਮਾਂ ਮੰਨਿਆ ਜਾਂਦਾ ਹੈ। ਸੜਕ ਮਾਰਗ ਤੋਂ ਕਰਗਿੱਲ ਤਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਕਰਗਿੱਲ ਦਾ ਨਜ਼ਦੀਕੀ ਸ਼੍ਰੀਨਗਰ ਏਅਰਪੋਰਟ ਭਾਰਤ ਦੇ ਕਈ ਸ਼ਹਿਰਾਂ ਤੋਂ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਕਰਗਿਲ ਦਾ ਨੇੜੇ ਦਾ ਰੇਲਵੇ ਸਟੇਸ਼ਨ ਜੰਮੂ ਤਵੀ ਰੇਲਵੇ ਸਟੇਸ਼ਨ ਹੈ ਜੋ ਲਗਭਗ 500 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
ਜੰਮੂ ਤਵੀ ਰੇਲਵੇ ਸਟੇਸ਼ਨ ਦੇਸ਼ ਦੇ ਕਈ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਸੜਕ ਮਾਰਗ ਤੋਂ ਵੀ ਕਾਰਗਿਲ ਜਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਟੈਕਸੀ ਜਾਂ ਜੀਪ ਕਿਰਾਏ ਤੇ ਲੈਣੀ ਪਵੇਗੀ। ਲੇਹ ਅਤੇ ਸ਼੍ਰੀਨਗਰ ਤੋਂ ਕਰਗਿਲ ਜਾਣ ਲਈ ਬਸ ਸੇਵਾ ਵੀ ਉਪਲੱਬਧ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।