
ਦੇਖੋ ਤਸਵੀਰਾਂ
ਨਵੀਂ ਦਿੱਲੀ: ਉੱਤਰਾਖੰਡ ਵਿਚ ਸਥਿਤ ਵਿਸ਼ਵ ਪ੍ਰਸਿੱਧ ਬਦਰੀਨਾਥ ਦੇ ਕਪਾਟ 17 ਨਵੰਬਰ ਤੋਂ ਸ਼ਰਥਾਲੂਆਂ ਦੇ ਦਰਸ਼ਨ ਲਈ ਬੰਦ ਕਰ ਦਿੱਤਾ ਜਾਵੇਗਾ। ਵਿਜੈ ਦਸ਼ਮੀ ਦੇ ਮੌਕੇ ਤੇ ਬਦਰੀਨਾਥ ਧਾਮ ਵਿਚ ਆਯੋਜਿਤ ਵਿਸ਼ੇਸ਼ ਸਮਾਰੋਹ ਦੌਰਾਨ ਕਪਾਟ ਬੰਦ ਕੀਤੇ ਜਾਣ ਦੀ ਤਰੀਕ ਐਲਾਨੀ ਗਈ ਸੀ।
Destinations ਮੰਦਿਰ ਬੰਦ ਹੋਣ ਤੋਂ ਪਹਿਲਾਂ ਹੀ ਉੱਤਰਾਖੰਡ ਵਿਚ ਉਚਾਈ ਵਾਲੇ ਸਥਾਨਾਂ ਤੇ ਬਰਫਬਾਰੀ ਹੋਈ ਹੈ। ਉੱਥੇ ਹੀ ਮੈਦਾਨੀ ਇਲਾਕਿਆਂ ਵਿਚ ਬਾਰਿਸ਼ ਹੋਣ ਨਾਲ ਤਾਪਮਾਨ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬਰਫਬਾਰੀ ਤੋਂ ਬਾਅਦ ਮੰਦਿਰ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
Destinationsਬਰਫ ਦੀ ਚਾਦਰ ਵਿਚ ਲਿਪਟੇ ਪਹਾੜਾਂ ਅਤੇ ਮੰਦਿਰਾਂ ਦੇ ਨਾਲ ਦੇਖਣਾ ਕਾਫੀ ਅਦਭੁਤ ਹੈ। ਦਸ ਦਈਏ ਕਿ ਮੰਦਿਰ ਐਤਵਾਰ 17 ਨਵੰਬਰ ਦੀ ਸ਼ਾਮ ਪੰਜ ਵਜ ਕੇ 13 ਮਿੰਟ ਤੇ ਬੰਦ ਹੋਣਗੇ। ਇਸ ਤਰ੍ਹਾਂ ਕੇਦਾਰਨਾਥ ਮੰਦਿਰ 29 ਅਕਤੂਬਰ ਨੂੰ ਭੈਆ ਦੂਜ ਦੇ ਮੌਕੇ ਤੇ ਸਵੇਰੇ ਸ਼ਰੂ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ ਸਨ।
Destinationsਕੇਦਾਰਨਾਥ ਦੇ ਸ਼ੀਤਕਾਲੀਨ ਗੱਦੀ ਸਥਾਨ ਉਖੀਮਠ ਵਿਚ ਇਸ ਦੌਰਾਨ ਆਯੋਜਿਤ ਪੂਜਾ ਅਤੇ ਸਮਾਰੋਹ ਤੋਂ ਬਾਅਦ ਮਹੂਰਤ ਕੱਢਿਆ ਗਿਆ।
Destinationsਸ਼ੀਤਕਾਲ ਵਿਚ ਬਰਫਬਾਰੀ ਅਤੇ ਜ਼ਿਆਦਾ ਠੰਡ ਕਾਰਨ ਚਾਰੇ ਧਾਮ ਸ਼ੀਤਕਾਲ ਲਈ ਬੰਦ ਕਰ ਦਿੱਤੇ ਜਾਂਦੇ ਹਨ ਜੋ ਕਿ ਅਗਲੇ ਸਾਲ ਅਪਰੈਲ-ਮਈ ਵਿਚ ਦੁਬਾਰਾ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਜਾਂਦੇ ਹਨ।
Destinationsਇਸ ਸਾਲ 10 7 ਅਕਤੂਬਰ ਤਕ 10 ਲੱਖ 81 ਹਜ਼ਾਰ ਤੋਂ ਜ਼ਿਆਦਾ ਤੀਰਥਯਾਤਰੀਆਂ ਨੇ ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨ ਕੀਤੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।