ਸਮੁੰਦਰਾਂ ਥੱਲੇ ਵੀ ਹੈ ਰਹੱਸਮਈ ਦੁਨੀਆ, ਜਾਣ ਕੇ ਹੋ ਜਾਓਗੇ ਹੈਰਾਨ  
Published : Jun 11, 2018, 4:39 pm IST
Updated : Jun 11, 2018, 5:07 pm IST
SHARE ARTICLE
wonders of the underwater world
wonders of the underwater world

ਇਕ ਅਨੋਖੀ ਦੁਨੀਆ ਮੌਜੂਦ ਹੈ ਜਿਸ ਨੂੰ ਜਾਣਕੇ ਤੁਸੀ ਹੈਰਾਨ ਰਹਿ ਜਾਓਗੇ। 

ਦੁਨੀਆ ਭਰ ਵਿਚ ਅਨੇਕਾਂ ਰਹੱਸਮਈ ਜਗ੍ਹਾਂਵਾਂ ਹਨ ਪਰ ਸਮੁੰਦਰ ਨੇ ਆਪਣੇ ਅੰਦਰ ਅਜਿਹੇ ਰਹੱਸ ਦਬਾਏ ਹੋਏ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ । ਸਮੁੰਦਰ ਦੇ ਹੇਠਾਂ ਕੁੱਝ ਅਜਿਹੀਆਂ ਚੀਜ਼ਾਂ ਵੀ ਮੌਜੂਦ ਹਨ ਜਿਸ ਦੀ ਗੁੱਥੀ ਅੱਜ ਤੱਕ ਨਹੀਂ ਸੁਲਝੀ ਜਾਂ ਫੇਰ ਅਸੀਂ ਕਹਿ ਸਕਦੇ ਹਾਂ ਕਿ ਇਸਦੇ ਹੇਠਾਂ ਇਕ ਅਨੋਖੀ ਹੀ ਦੁਨੀਆ ਮੌਜੂਦ ਹੈ ਜਿਸ ਨੂੰ ਜਾਣਕੇ ਤੁਸੀ ਹੈਰਾਨ ਰਹਿ ਜਾਓਗੇ। 

wonders of the underwater worldwonders of the underwater world

ਕੀ ਤੁਸੀਂ ਵੇਖਿਆ ਹੈ ਸਮੁੰਦਰ ਵਿੱਚ ਝਰਨਾ ? 

ਸਾਰੇ ਜਾਣਦੇ ਹਨ ਕਿ ਝਰਨੇ ਪਹਾੜਾਂ-ਚਟਾਨਾਂ ਤੋਂ ਡਿੱਗਦੇ ਹਨ, ਪਰ ਜੇਕਰ ਤੁਹਾਨੂੰ ਸਮੁੰਦਰ ਦੇ ਅੰਦਰ ਝਰਨਾ ਦੇਖਣ ਨੂੰ ਮਿਲੇ ਤਾਂ ਕੀ ਕਹੋਗੇ ?  ਤੁਹਾਨੂੰ ਦਸ ਦਈਏ ਕਿ ਅਜਿਹਾ ਹੀ ਰਹੱਸਮਈ ਅਤੇ ਖ਼ਤਰਨਾਕ ਝਰਨਾ ਤੁਸੀ ਵੇਖ ਸਕਦੇ ਹੋ ਡੇਨਮਾਰਕ ਸਟਰੇਟ ਵਿਚ। ਇਹ ਕਾਫ਼ੀ ਵੱਡਾ ਹੈ। ਇਹ ਖ਼ਤਰਨਾਕ ਇਸ ਲਈ ਹੈ ਕਿਉਂਕਿ ਇਹ ਵੱਡੇ-ਵੱਡੇ ਜਹਾਜ਼ਾਂ ਦੇ ਵਹਾਅ ਨੂੰ ਬਦਲ ਦਿੰਦਾ ਹੈ । 

wonders of the underwater worldwonders of the underwater world

ਪਾਣੀ ਦੇ ਅੰਦਰ ਸ਼ਹਿਰ 

ਕਿਊਬਾ ਵਿਚ ਸਮੁੰਦਰ ਦੇ ਅੰਦਰ ਸਿਟੀ ਹੋਣ ਦਾ ਪ੍ਰਮਾਣ ਮਿਲਦਾ ਹੈ। ਇੱਥੇ ਵੱਡੇ - ਵੱਡੇ ਪਿਰਾਮਿਡ ਅਤੇ ਮੂਰਤੀਆਂ ਨਜ਼ਰ ਆਉਂਦੀਆਂ ਹਨ। ਇਸਦੇ ਬਾਰੇ ਵਿਚ ਵਿਗਿਆਨੀਆਂ ਦਾ ਮੰਨਣਾ ਹੈ ਕਿ 10 ਹਜ਼ਾਰ ਸਾਲ ਪਹਿਲਾਂ ਕੋਈ ਸ਼ਹਿਰ ਭੁਚਾਲ ਦੇ ਕਾਰਨ ਡੁੱਬ ਗਿਆ ਹੋਵੇਗਾ । 

wonders of the underwater worldwonders of the underwater world

ਯੋਨਾਗੁਨੀ ਪਿਰਾਮਿਡ

ਇਹ ਪਿਰਾਮਿਡਸ ਜਪਾਨ ਵਿਚ ਯੋਨਾਗੁਨੀ ਆਇਲੈਂਡ ਦੇ ਕੋਲ ਮੌਜੂਦ ਹੈ। ਕਈ ਮਾਹਰਾਂ ਦਾ ਕਹਿਣਾ ਹੈ ਕਿ ਇਹ ਪਿਰਾਮਿਡਸ ਦੇਖਣ ਵਿਚ ਇਜਿਪਟ ਦੇ ਪਿਰਾਮਿਡਸ ਤੋਂ ਜ਼ਿਆਦਾ ਪੁਰਾਣਾ ਨਜ਼ਰ ਆਉਂਦਾ ਹੈ। ਕਿਸੇ ਨੂੰ ਨਹੀਂ ਪਤਾ ਕਿ ਇਹ ਪਿਰਾਮਿਡ ਕਿਵੇਂ ਬਣਿਆ। ਕੋਈ ਕਹਿੰਦਾ ਹੈ ਕਿ ਇਹ ਮਨੁੱਖ ਨੇ ਬਣਾਇਆ ਹੈ ਤੇ ਕਿਸੇ ਦਾ ਮੰਨਣਾ ਹੈ ਕਿ ਇਹ ਕਿਸੇ ਗੈਬੀ ਸ਼ਕਤੀ ਨਾਲ ਬਣਿਆ ਹੈ। 

wonders of the underwater worldwonders of the underwater world

ਡੇਵਿਲ ਸੀ 

ਡੇਵਿਲ ਸੀ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਕਾਫੀ ਖ਼ਤਰਨਾਕ ਹੈ। ਟੋਕਿਓ ਵਲੋਂ 60 ਮੀਲ ਦੂਰ ਗੋਅਮ ਦੇ ਕੋਲ ਪ੍ਰਸ਼ਾਂਤ ਮਹਾਂਸਾਗਰ ਵਿਚ ਸਥਿਤ ਇਹ ਇੱਕ ਅਜਿਹਾ ਖੇਤਰ ਹੈ ਜਿਥੇ ਕਈ ਜਹਾਜ਼ ਡੁੱਬ ਚੁੱਕੇ ਹਨ। ਇੱਥੋਂ ਲੰਘਣ ਤੋਂ ਲੋਕ ਡਰਦੇ ਹਨ। ਇੱਥੇ ਕਦੇ ਵੀ ਤੂਫਾਨ ਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਬਰਮੂਡਾ ਟ੍ਰਾਈਐਂਗਲ ਦੀ ਤਰ੍ਹਾਂ ਹੈ ।

 wonders of the underwater worldwonders of the underwater world

ਅੰਡਰਵਾਟਰ ਸਰਕਲ
ਈਸਟਨ ਇੰਡੀਅਨ ਸਮੁੰਦਰ ਵਿਚ ਚਮਕੀਲੇ ਅਤੇ ਲਗਾਤਾਰ ਘੁੰਮਣ ਵਾਲੀ ਗੋਲਾਕਰ ਚੀਜ਼ਾਂ ਨਜ਼ਰ ਆਉਂਦੀਆਂ ਹਨ। ਅਸਲ 'ਚ ਇਹ ਹੈ ਕੀ, ਇਸ ਬਾਰੇ ਵਿਗਿਆਨੀ ਪਤਾ ਲਗਾ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿਸੇ ਤਰ੍ਹਾਂ ਦੇ ਜੀਵ ਹਨ ਪਰ ਵਿਗਿਆਨੀ ਇਸ ਗੱਲ ਤੋਂ ਮਨਾਹੀ ਕਰਦੇ ਹਨ । 

wonders of the underwater worldwonders of the underwater world

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement