
ਵਿਅਸਤ ਜ਼ਿੰਦਗੀ ਤੋਂ ਪਰੇ ਹੋ ਕੇ ਹੈਦਰਾਬਾਦ ਦੀ ਸੈਰ ਦਾ ਮਾਣੋ ਅਨੰਦ
ਨਵੀਂ ਦਿੱਲੀ: ਹੈਦਰਾਬਾਦ ਤੇਲੰਗਾਨਾ ਸੂਬੇ ਦੀ ਰਾਜਧਾਨੀ ਹੈ। ਇਹ ਇਕ ਖੂਬਸੂਰਤ ਅਤੇ ਇਤਿਹਾਸਿਕ ਸ਼ਹਿਰ ਹੈ। ਨਾਲ ਹੀ ਬਹੁਤ ਹਾਈਟੇਕ ਅਤੇ ਟੂਰਿਸਟ ਫ੍ਰੈਂਡਲੀ ਹੈ ਇਹ ਸ਼ਹਿਰ। ਇੱਥੇ ਅਕਤੂਬਰ ਅਤੇ ਨਵੰਬਰ ਦੇ ਗੁਲਾਬੀ ਮੌਸਮ ਵਿਚ ਸੇਫ ਅਤੇ ਮਜ਼ੇਦਾਰ ਟ੍ਰੈਵਲਿੰਗ ਕੀਤੀ ਜਾ ਸਕਦੀ ਹੈ। ਨਾਲ ਹੀ ਤੁਸੀਂ ਟੂਰਿਸਟ ਪੈਕੇਜ ਦੇ ਜ਼ਰੀਏ ਆਰਾਮਦਾਇਕ ਯਾਤਰਾ ਦਾ ਅਨੁਭਵ ਵੀ ਕਰ ਸਕੋਗੇ।
Hyderabad
ਜੇ ਤੁਸੀਂ ਹੈਦਰਾਬਾਦ ਜਾਣ ਦੀ ਇੱਛਾ ਰੱਖਦੇ ਹੋ ਤਾਂ ਆਈਆਰਸੀਟੀਸੀ ਦਾ ਇਹ ਟੂਰਿਸਟ ਪੈਕੇਜ ਤੁਹਾਡੇ ਕੰਮ ਆ ਸਕਦਾ ਹੈ। ਆਈਆਰਸੀਟੀਸੀ ਦੇ ਇਸ ਟੂਰ ਪੈਕੇਜ ਦਾ ਨਾਮ Hyderabad WITH RAMOJI FILM CITY ਹੈ। ਇਸ ਪੈਕੇਜ ਬਾਰੇ ਆਈਆਰਸੀਟਸੀ ਨੇ ਅਪਣੇ ਸੋਸ਼ਲ ਮੀਡੀਆ ਹੈਂਡਲ ਟਵਿਟਰ ਤੇ ਜਾਣਕਾਰੀ ਸਾਂਝੀ ਕੀਤੀ ਹੈ। ਆਈਆਰਸੀਟੀਸੀ ਅਪਣੇ ਉਹਨਾਂ ਯਾਤਰੀਆਂ ਲਈ ਇਹ ਟੂਰ ਪੈਕੇਜ ਲੈ ਕੇ ਆਇਆ ਹੈ ਜੋ ਕਿ ਖੂਬਸੂਰਤ ਸ਼ਹਿਰ ਹੈਦਰਾਬਾਦ ਅਤੇ ਰਾਮੋਜੀ ਫ਼ਿਲਮ ਸਿਟੀ ਦੀ ਸੈਰ ਕਰਨਾ ਚਾਹੁੰਦੇ ਹਨ।
Hyderabad
ਇਹ ਟੂਰ ਪੈਕੇਜ 5 ਰਾਤਾਂ ਅਤੇ 6 ਦਿਨਾਂ ਦਾ ਹੈ। ਇਸ ਟੂਰ ਪੈਕੇਜ ਦਾ ਹਿੱਸਾ ਬਣਨ ਲਈ ਯਾਤਰੀਆਂ ਨੂੰ ਸਿੰਗਲ ਸਿਟਿੰਗ ਲਈ 23 ਹਜ਼ਾਰ 390 ਰੁਪਏ ਖਰਚ ਕਰਨੇ ਪੈਣਗੇ। ਡਬਲ ਸ਼ੇਅਰਿੰਗ ਲਈ ਪ੍ਰਤੀ ਵਿਅਕਤੀ 16 ਹਜ਼ਾਰ 470 ਰੁਪਏ ਦਾ ਖਰਚ ਆਵੇਗਾ। ਜਦਕਿ ਟ੍ਰਿਪਲ ਸ਼ੇਅਰਿੰਗ ਵਿਚ ਪ੍ਰਤੀ ਵਿਅਕਤੀ ਦਾ 14 ਹਜ਼ਾਰ 650 ਰੁਪਏ ਦਾ ਖਰਚ ਆਵੇਗਾ। ਇਸ ਟੂਰ ਦੀ ਸ਼ੁਰੂਆਤ ਅਹਿਮਾਦਾਬਾਦ ਤੋਂ ਹੋਵੇਗੀ। ਟ੍ਰੇਨ ਦੁਆਰਾ ਕੰਫਰਟ ਕਲਾਸ ਵਿਚ ਤੁਸੀਂ ਯਾਤਰਾ ਕਰ ਸਕਦੇ ਹੋ।
ਇਹ ਟੂਰ 29 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਨਵੰਬਰ ਮਹੀਨੇ ਦੀ 3 ਤਰੀਕ ਨੂੰ ਇਹ ਟ੍ਰਿਪ ਖਤਮ ਹੋਵੇਗਾ। ਆਈਆਰਸੀਟੀਸੀ ਦੇ ਇਸ ਟੂਰ ਪੈਕੇਜ ਵਿਚ ਯਾਤਰੀਆਂ ਲਈ ਬ੍ਰੇਕਫਾਸਟ ਅਤੇ ਡਿਨਰ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਪੈਕੇਜ ਨਾਲ ਜੁੜੀ ਹੋਰ ਜਾਣਕਾਰੀ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ। ਹੈਦਰਾਬਾਦ ਵਿਚ ਟ੍ਰੈਵਲਿੰਗ ਦੌਰਾਨ ਤੁਸੀਂ ਕੁਤੁਬ ਸ਼ਾਹੀ ਮਕਬਰਾ, ਗੋਲਕੋਂਡਾ ਫੋਰਟ, ਰਾਮੋਜੀ ਫਿਲਮ ਸਿਟੀ, ਬਿਰਲਾ ਮੰਦਿਰ, ਸਾਲਾਰਜੰਗ ਮਿਊਜ਼ੀਅਮ ਅਤੇ ਚੌਮੁਹਲਾ ਪੈਲੇਸ ਘੁੰਮ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।