ਫੋਟੋਗਰਾਫੀ ਲਈ ਮਸ਼ਹੂਰ ਹਨ ਦੁਨੀਆ ਦੀ ਇਹ 5 ਜਗ੍ਹਾਂਵਾਂ
Published : Nov 11, 2018, 1:20 pm IST
Updated : Nov 11, 2018, 1:20 pm IST
SHARE ARTICLE
natural beauty place also famous for photography
natural beauty place also famous for photography

ਘੁੰਮਣ ਦੇ ਸ਼ੌਕੀਨ ਲੋਕਾਂ ਨੂੰ ਅਕਸਰ ਅਜਿਹੀਆਂ ਸੈਰ ਦੀਆਂ ਥਾਂਵਾਂ ਚੰਗੀਆਂ ਲੱਗਦੀਆਂ ਹਨ ਜਿੱਥੇ ਉਹ ਕੁਦਰਤੀ ਖੂਬਸੂਰਤੀ ਦਾ ਮਜਾ ਲੈਣ ਦੇ ਨਾਲ ਉਸ ਨੂੰ ਕੈਮਰੇ ਵਿਚ ...

ਘੁੰਮਣ ਦੇ ਸ਼ੌਕੀਨ ਲੋਕਾਂ ਨੂੰ ਅਕਸਰ ਅਜਿਹੀਆਂ ਸੈਰ ਦੀਆਂ ਥਾਂਵਾਂ ਚੰਗੀਆਂ ਲੱਗਦੀਆਂ ਹਨ ਜਿੱਥੇ ਉਹ ਕੁਦਰਤੀ ਖੂਬਸੂਰਤੀ ਦਾ ਮਜਾ ਲੈਣ ਦੇ ਨਾਲ ਉਸ ਨੂੰ ਕੈਮਰੇ ਵਿਚ ਕੈਦ ਵੀ ਕਰ ਸਕਣ। ਵਿਸ਼ਵ ਭਰ ਵਿਚ ਅਜਿਹੇ ਲੋਕਾਂ ਦਾ ਸ਼ੌਕ ਪੂਰਾ ਕਰਨ ਲਈ ਇਕ ਤੋਂ ਵਧ ਕੇ ਇਕ ਖੂਬਸੂਰਤ ਜਗ੍ਹਾਂਵਾਂ, ਜਿਸਦੇ ਬਾਰੇ ਵਿਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। 

IcelandIceland

ਯੂਰੋਪ, ਆਇਸਲੈਂਡ :- ਆਇਸਲੈਂਡ ਅਪਣੀ ਕੁਦਰਤੀ ਖੂਬਸੂਰਤੀ ਦੇ ਨਾਲ - ਨਾਲ ਅਨੌਖੇ ਨਜ਼ਾਰਿਆਂ ਲਈ ਵੀ ਮਸ਼ਹੂਰ ਹੈ। ਇਸ ਦੇ ਨਾਲ ਸਾਫ਼ - ਸੁਥਰੇ ਅਤੇ ਪੁਰਾਣੇ ਸ਼ਹਿਰਾਂ ਵਿਚ ਤੁਸੀਂ ਫੋਟੋਗਰਾਫੀ ਵੀ ਕਰ ਸਕਦੇ ਹੋ। ਰਾਤ ਦੇ ਚਮਕਦੇ ਅਸਮਾਨ ਦੇ ਨਾਲ ਤਾਂ ਇੱਥੇ ਦਾ ਨਜ਼ਾਰਾ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। 

Siem ReapSiem Reap

ਕੰਬੋਡੀਆ, ਸਿਐਮ ਰੀਪ - ਅੰਗਕੋਰ ਵਾਟ ਯਾਨੀ ਸਿਐਮ ਰੀਪ ਸੰਸਾਰ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ। ਇਸ ਸ਼ਾਨਦਾਰ ਮੰਦਰ ਦਾ ਨਿਰਮਾਣ 12ਵੀ ਸਦੀ ਵਿਚ ਕੀਤਾ ਗਿਆ ਸੀ। ਇਸ ਪ੍ਰਾਚੀਨ ਮੰਦਰ ਨੂੰ ਦੇਖਣ ਲਈ ਟੂਰਿਸਟ ਦੂਰ - ਦੂਰ ਤੋਂ ਆਉਂਦੇ ਹਨ। ਮੰਦਰ ਦੇ ਨਾਲ - ਨਾਲ ਇੱਥੇ ਦੇ ਸਿਹਾਨੂਕਬਿਲੇ ਦੇ ਵਿਚ ਵੀ ਬਹੁਤ ਸ਼ਾਨਦਾਰ ਹੈ। 

Costa RicaCosta Rica

ਮੱਧ ਅਮਰੀਕਾ, ਕੋਸਟਾ - ਰਿਕਾ - ਇੱਥੇ ਤੁਸੀਂ ਕੈਰੇਬਿਆਈ ਦੀ ਕੁਦਰਤੀ ਸੁੰਦਰਤਾ ਦਾ ਮਜ਼ਾ ਲੈ ਸਕਦੇ ਹੋ। ਇੱਥੇ ਦੇ ਜਵਾਲਾਮੁਖੀ, ਜੰਗਲ ਦਰਸ਼ਨ, ਬੌਟੇਨੀਕਲ ਗਾਰਡਨ, ਨਦੀ, ਘਾਟੀਆਂ ਅਤੇ ਪੈਸਿਫਿਕ ਅਤੇ ਕੈਰੇਥਿਆਈ ਸਾਗਰ ਵਿਚ ਤੁਸੀਂ ਆਪਣੀ ਛੁੱਟੀਆਂ ਦਾ ਪੂਰਾ ਮਜਾ ਲੈ ਸਕਦੇ ਹੋ। 

VaranasiVaranasi

ਉੱਤਰ ਪ੍ਰਦੇਸ਼, ਵਾਰਾਣਸੀ - ਸਿਰਫ ਵਿਦੇਸ਼ੀ ਹੀ ਨਹੀਂ ਸਗੋਂ ਭਾਰਤ ਦਾ ਵਾਰਾਣਸੀ ਸ਼ਹਿਰ ਵੀ ਆਪਣੀ ਖੂਬਸੂਰਤੀ ਲਈ ਕਾਫ਼ੀ ਮਸ਼ਹੂਰ ਹੈ। ਇਸ ਪ੍ਰਾਚੀਨ ਸ਼ਹਿਰ ਨੂੰ ਦੇਖਣ ਲਈ ਟੂਰਿਸਟ ਦੂਰ - ਦੂਰ ਤੋਂ ਆਉਂਦੇ ਹਨ। ਇੱਥੇ ਤੁਸੀਂ ਸ਼ਾਨਦਾਰ ਗੰਗਾ ਆਰਤੀ, ਰਾਮਨਗਰ ਦਾ ਕਿਲਾ ਅਤੇ ਹੋਰ ਇਤਿਹਾਸਿਕ ਇਮਾਰਤਾਂ ਵੇਖ ਸਕਦੇ ਹੋ।

Kaziranga National ParkKaziranga National Park

ਅਸਮ, ਕਾਜੀਰੰਗਾ ਨੈਸ਼ਨਲ ਪਾਰਕ - ਅਸਮ ਵਿਚ ਸਥਿਤ ਕਾਜੀਰੰਗਾ ਨੈਸ਼ਨਲ ਪਾਰਕ ਵਿਸ਼ਵ ਭਰ ਵਿਚ ਮਸ਼ਹੂਰ ਹੈ। ਜੇਕਰ ਤੁਸੀਂ ਏਨੀਮਲ ਲਵਰ ਹੋ ਤਾਂ ਤੁਹਾਨੂੰ ਇੱਥੇ ਜਰੂਰ ਜਾਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਇੱਥੇ ਦੋ ਤਿਹਾਈ ਸਿੰਗ ਵਾਲੇ ਗੈਂਡੇ ਅਤੇ ਵੱਖ - ਵੱਖ ਤਰ੍ਹਾਂ ਦੇ ਜਾਨਵਰ ਦੇਖਣ ਨੂੰ ਮਿਲਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement