
ਕਮਰਾ ਕਿਰਾਏ ਤੇ ਲੈਂਦੇ ਸਮੇਂ ਤੁਹਾਡੇ ਤੋਂ ਇੰਸ਼ੋਰੈਂਸ ਬਾਰੇ ਪੁੱਛਿਆ ਜਾ ਸਕਦਾ ਹੈ।
ਨਵੀਂ ਦਿੱਲੀ: ਜੇ ਤੁਸੀਂ ਅਮਰੀਕਾ ਘੁੰਮਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਨੂੰ ਉੱਥੇ ਬਾਰੇ ਕੁੱਝ ਗੱਲਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਆਓ ਤੁਹਾਨੂੰ ਉੱਥੇ ਦੀਆਂ ਕੁੱਝ ਖ਼ਾਸ ਗੱਲਾਂ ਦੱਸਦੇ ਹਨ। ਅਮਰੀਕੀ ਨਾਗਰਿਕ ਅਪਣੇ ਦੇਸ਼ ਨੂੰ ਪਿਆਰ ਕਰਦੇ ਹਨ ਕਿ ਉਹ ਅਪਣੇ ਝੰਡੇ ਨੂੰ ਹਰ ਜਗ੍ਹਾ ਰੱਖਦੇ ਹਨ। ਉੱਥੇ ਰੈਸਟੋਰੈਂਟ ਵਿਚ ਮੂੰਗਫਲੀ ਖਾ ਕੇ ਫਰਸ਼ ਤੇ ਛਿਲਕੇ ਸੁਟਣਾ ਆਮ ਹੈ।
Babyਅਮਰੀਕਾ ਦੇ ਲੋਕ ਸਫ਼ੇਦ ਦੰਦਾਂ ਨੂੰ ਲੈ ਕੇ ਬਹੁਤ ਕ੍ਰੇਜੀ ਹੁੰਦੇ ਹਨ ਅਤੇ ਇਸ ਦੇ ਲਈ ਉਹ ਕਾਫੀ ਖ਼ਰਚ ਕਰਨ ਨੂੰ ਵੀ ਤਿਆਰ ਰਹਿੰਦੇ ਹਨ। ਅਮਰੀਕਾ ਦੇ ਲੋਕ ਖਾਣੇ ਦੇ ਬਚੇ ਹੋਏ ਕੂੜੇ ਨੂੰ ਕਿਚਨ ਸਿੰਕ ਦੇ ਕੋਲ ਰੱਖਦੇ ਹਨ ਕਿਉਂ ਕਿ ਉਸ ਵਿਚ ਗਾਰਬੇਜ ਡਿਸਪੋਜਲ ਹੁੰਦੇ ਹਨ। ਉੱਥੇ ਦੇ ਲੋਕ ਪਾਰਕਿੰਗ ਪਲੇਸ ਵਿਚ ਪਾਰਟੀ ਕਰਦੇ ਹਨ ਜਿਸ ਨੂੰ ਟੇਲਗੇਟਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਵਿਚ ਕਾਰ ਦੇ ਸਾਹਮਣੇ ਖੜ੍ਹੇ ਹੋ ਕੇ ਬੀਅਰ ਪੀਣਾ ਅਤੇ ਮੀਟ ਗ੍ਰਿਲ ਕਰਨਾ ਆਮ ਗੱਲ ਹੈ।
Flagਜੇ ਤੁਹਾਨੂੰ ਕਾਰ ਚਲਾਉਣਾ ਨਹੀਂ ਆਉਂਦਾ ਹੈ ਤਾਂ ਕੋਸ਼ਿਸ਼ ਕਰੋ ਕਿ ਇਸ ਨੂੰ ਸਿਖਿਆ ਜਾਵੇ। ਅਮਰੀਕਾ ਵਿਚ ਸੜਕਾਂ ਤੇ ਨਿਯਮਾਂ ਅਤੇ ਕਾਨੂੰਨ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਂਦਾ ਹੈ ਅਤੇ ਹਾਈਵੇਅ ਤੇ ਅਮਰੀਕੀ ਲੋਕ ਕਾਫੀ ਤੇਜ਼ ਗੱਡੀ ਚਲਾਉਣਾ ਪਸੰਦ ਕਰਦੇ ਹਨ। ਅਮਰੀਕਾ ਵਿਚ ਕਦਮ ਰੱਖਦੇ ਹੀ ਡੀਐਮਵੀ ਤੋਂ ਤੁਸੀਂ ਲਰਨਰ ਲਾਈਸੈਂਸ ਅਤੇ ਸਟੇਟ ਆਈਡੀ ਦੇ ਲਈ ਇਕ ਹਫ਼ਤੇ ਦੇ ਅੰਦਰ ਹੀ ਅਪਲਾਈ ਕਰ ਦਿਓ।
Peanuts
ਇਸ ਤੋਂ ਇਲਾਵਾ ਤੁਸੀਂ ਜਿਵੇਂ ਹੀ ਲਰਨਰ ਲਾਈਸੈਂਸ ਅਤੇ ਸਟੇਟ ਆਈਡੀ ਦੇ ਮਾਲਿਕ ਹੋ ਜਾਂਦੇ ਹੋ ਤਾਂ ਇਸ ਤੋਂ ਬਾਅਦ ਤੁਸੀਂ ਬੈਂਕ ਅਕਾਉਂਟ ਅਤੇ ਇੰਸ਼ੋਰੈਂਸ ਲਈ ਵੀ ਅਪਲਾਈ ਕਰ ਸਕਦੇ ਹੋ।
USAਕਮਰਾ ਕਿਰਾਏ ਤੇ ਲੈਂਦੇ ਸਮੇਂ ਤੁਹਾਡੇ ਤੋਂ ਇੰਸ਼ੋਰੈਂਸ ਬਾਰੇ ਪੁੱਛਿਆ ਜਾ ਸਕਦਾ ਹੈ। ਪਰ ਕੁੱਝ ਆਪਾਰਟਮੈਂਟਸ ਵਿਚ ਅਜਿਹਾ ਨਹੀਂ ਹੈ। ਅਮਰੀਕਾ ਪਹੁੰਚਦੇ ਹੀ ਜੇ ਤੁਸੀਂ ਇਹ ਸਾਰਾ ਕੁੱਝ ਹਾਸਲ ਕਰ ਲੈਂਦੇ ਹੋ ਤਾਂ ਤੁਹਾਨੂੰ ਕਾਫ਼ੀ ਸਹੂਲਤ ਹੋ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।