ਬ੍ਰਾਜ਼ੀਲ ਤੋਂ ਬਾਅਦ ਤੁਹਾਨੂੰ ਇਨ੍ਹਾਂ 20 ਦੇਸ਼ਾਂ 'ਚ ਘੁੰਮਣ ਲਈ ਵੀ ਨਹੀਂ ਪਵੇਗੀ ਵੀਜ਼ੇ ਜ਼ਰੂਰਤ
Published : Oct 26, 2019, 12:24 pm IST
Updated : Oct 26, 2019, 12:27 pm IST
SHARE ARTICLE
20 countries
20 countries

ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਏਰ ਬੋਲਸੋਨਾਰੋ ਨੇ ਭਾਰਤੀਆਂ ਲਈ ਇਕ ਵੱਡਾ ਐਲਾਨ ਕੀਤਾ ਹੈ। ਰਾਸ਼ਟਰਪਤੀ ਜਾਏਰ ਨੇ ਚੀਨ ਅਤੇ..

ਵਾਸ਼ਿੰਗਟਨ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਏਰ ਬੋਲਸੋਨਾਰੋ ਨੇ ਭਾਰਤੀਆਂ ਲਈ ਇਕ ਵੱਡਾ ਐਲਾਨ ਕੀਤਾ ਹੈ। ਰਾਸ਼ਟਰਪਤੀ ਜਾਏਰ ਨੇ ਚੀਨ ਅਤੇ ਭਾਰਤ ਦੇ ਨਾਗਰਿਕਾਂ ਲਈ ਵੀਜ਼ਾ ਲੈਣ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ। ਇਸ ਦੇ ਨਾਲ ਭਾਰਤ, ਅਮਰੀਕਾ, ਕੈਨੇਡਾ, ਜਾਪਾਨ ਅਤੇ ਆਸਟ੍ਰੇਲੀਆ ਦੀ ਸ਼੍ਰੇਣੀ 'ਚ ਆ ਗਿਆ ਹੈ। ਜਿਨ੍ਹਾਂ ਦੇ ਨਾਗਰਿਕਾਂ ਨੂੰ ਬ੍ਰਾਜ਼ੀਲ 'ਚ ਵੀਜ਼ੇ ਦੀ ਛੋਟ ਮਿਲੀ ਹੋਈ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਦੇਸ਼ ਦੀ ਮੀਟਿੰਗ 'ਚ ਹਿੱਸਾ ਲੈਣ ਲਈ 13-14 ਨਵੰਬਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲੀਆ ਦਾ ਦੌਰਾ ਕਰਨਗੇ। ਹਾਲਾਂਕਿ ਬ੍ਰਾਜ਼ੀਲ ਤੋਂ ਇਲਾਵਾ ਅਤੇ ਕਈ ਅਜਿਹੇ ਦੇਸ਼ ਹਨ, ਜਿਥੇ ਜਾਣ ਲਈ ਭਾਰਤੀਆਂ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਹੈ।

 visavisa

ਭਾਰਤ ਦੇ ਗੁਆਂਢੀ ਮੁਲਕ ਨੇਪਾਲ, ਭੂਟਾਨ ਅਤੇ ਹੋਰ ਦੁਨੀਆਂ ਦੇ ਕਈ ਅਜਿਹੇ ਦੇਸ਼ ਹਨ ਜਿਥੇ ਭਾਰਤੀਆਂ ਨੂੰ ਜਾਣ ਲਈ ਵੀਜ਼ਾ ਨਹੀਂ ਲੈਣਾ ਪੈਂਦਾ। ਸਾਡੇ ਦੇਸ਼ ਨਾਲ ਮਜ਼ਬੂਤ ਰਿਸ਼ਤਿਆਂ ਦੇ ਚੱਲਦੇ ਕਈ ਕੈਰੀਬੀਅਨ ਦੇਸ਼ਾਂ ਦੇ ਨਾਲ-ਨਾਲ ਲੈਟਿਨ ਅਮਰੀਕਾ ਦੇ ਦੇਸ਼ ਅਤੇ ਯੂਰਪੀ ਦੇਸ਼ ਵੀ ਭਾਰਤੀਆਂ ਨੂੰ ਬਿਨਾਂ ਵੀਜ਼ੇ ਦੇ ਆਪਣੇ ਦੇਸ਼ 'ਚ ਘੁੰਮਣ ਫਿਰਨ ਦੀ ਇਜਾਜ਼ਤ ਦਿੰਦੇ ਹਨ। ਵਰਤਮਾਨ ਸਮੇਂ ਤੋਂ 20 ਅਜਿਹੇ ਦੇਸ਼ ਹਨ ਜਿਥੇ ਭਾਰਤੀਆਂ ਨੂੰ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੈ, ਜਿਵੇਂ ਕਿ :-

1. ਵਾਨੁਵਾਤੂ - ਦੱਖਣੀ ਪ੍ਰਸ਼ਾਤ ਮਹਾਸਾਗਰ ਦਾ ਟਾਪੂ ਦੇਸ਼ ਵਾਨੁਵਾਤੂ ਭਾਰਤੀਆਂ ਲਈ 6 ਮਹੀਨੇ ਤੱਕ ਬਿਨਾਂ ਵੀਜ਼ਾ ਦੇ ਰਹਿਣ ਦੀ ਇਜਾਜ਼ਤ ਦਿੰਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪ੍ਰਸ਼ਾਂਤ ਟਾਪੂ ਦੇ ਦੇਸ਼ਾਂ ਵਿਚਾਲੇ ਬਹੁ-ਪੱਖੀ ਸਬੰਧ ਹਨ ਜੋ ਅਗਸਤ 2015 'ਚ ਭਾਰਤ 'ਚ ਆਯੋਜਿਤ ਭਾਰਤ-ਪ੍ਰਸ਼ਾਂਤ ਦੀਪ ਸਮੂਹ ਸਹਿਯੋਗ ਮੰਚ (ਫਿਪੀਕ) ਦੇ ਸਫਲ ਦੂਜੇ ਸ਼ਿਖਰ ਸੰਮੇਲਨ ਦੇ ਜ਼ਰੀਏ ਹੋਰ ਮਜ਼ਬੂਤ ਹੋਏ ਹਨ।

2. ਤ੍ਰਿਨੀਦਾਦ ਐਂਡ ਟੋਬੈਕੋ - ਐਟਲਾਂਟਿਕ ਮਹਾਸਾਗਰ ਦੇ ਮੱਧ ਇਲਾਕੇ 'ਚ ਸਥਿਤ ਕੈਰੇਬੀਅਨ ਸਾਗਰੀ ਦੇਸ਼ ਤ੍ਰਿਨੀਦਾਦ ਐਂਡ ਟੋਬੈਕੋ ਨਾਲ ਭਾਰਤ ਦੇ ਚੰਗੇ ਸਬੰਧ ਹਨ। ਨਾਲ ਹੀ ਇਥੇ ਭਾਰਤੀ ਮੂਲ ਦੇ ਲੋਕਾਂ ਦੀ ਚੰਗਾ ਖਾਸੀ ਜਨਸੰਖਿਆ ਹੈ। ਇਥੇ ਵੀ ਭਾਰਤੀ ਬਿਨਾਂ ਵੀਜ਼ਾ ਦੇ 6 ਮਹੀਨੇ ਰਹਿ ਸਕਦੇ ਹਨ ਪਰ ਵਿਜ਼ੀਟਰ ਦੇ ਕੋਲ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ।

3. ਸੈਂਟ ਵਿੰਸੈਟ ਐਂਡ ਦਿ ਗ੍ਰੈਨੇਡਿਨੇਸ - ਇਹ ਵੀ ਇਕ ਕੈਰੇਬੀਅਨ ਸਾਗਰੀ ਦੇਸ਼ ਹੈ, ਜਿਥੇ ਭਾਰਤੀ ਬਿਨਾਂ ਵੀਜ਼ਾ ਦੇ 30 ਦਿਨਾਂ ਤੱਕ ਰਹਿ ਸਕਦੇ ਹਨ।

 visavisa

4. ਸੈਨੇਗਲ - ਪੱਛਮੀ ਅਫਰੀਕਾ ਦੇ ਐਟਲਾਂਟਿਕ ਤੱਟੀ ਇਲਾਕੇ 'ਚ ਸਥਿਤ ਦੇਸ਼ ਸੈਨੇਗਲ 'ਚ ਭਾਰਤੀ ਬਿਨਾਂ ਵੀਜ਼ਾ ਦੇ 90 ਦਿਨਾਂ ਤੱਕ ਰਹਿ ਸਕਦੇ ਹਨ।

5. ਸੈਂਟ ਕਿੱਟਸ ਐਂਡ ਨੇਵਿਸ - ਭੂ-ਮੱਧ ਰੇਖਾ ਦੇ ਦੱਖਣ 'ਚ ਸਥਿਤ ਇਹ ਦੇਸ਼ ਕੈਰੇਬੀਅਨ ਸਾਗਰੀ ਟਾਪੂ 'ਤੇ ਸਥਿਤ ਹੈ। ਭਾਰਤੀਆਂ ਲਈ 30 ਦਿਨਾਂ ਤੱਕ ਬਿਨਾਂ ਵੀਜ਼ਾ ਦੇ ਰਹਿਣ ਦੀ ਇਜਾਜ਼ਤ ਹਾਸਲ ਹੈ।

6. ਫਿਲੀਸਤੀਨ - ਫਿਲੀਸਤੀਨ ਸੁਤੰਤਰਤਾ ਨੂੰ ਲੈ ਕੇ ਚੱਲ ਰਹੇ ਸੰਘਰਸ਼ ਲਈ ਜਾਣਿਆ ਜਾਂਦਾ ਹੈ। ਭਾਰਤ ਫਿਲੀਸਤੀਨ ਅੰਦੋਲਨ ਦਾ ਬਹੁਤ ਪੁਰਾਣਾ ਸਹਿਯੋਗੀ ਰਿਹਾ ਹੈ। ਇਥੇ ਭਾਰਤੀ ਬਿਨਾਂ ਵੀਜ਼ਾ ਦੇ ਰਹਿ ਸਕਦੇ ਹਨ।

7. ਮਾਇਕ੍ਰੋਨੇਸੀਆ - ਪੱਛਮੀ ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਇਕ ਟਾਪੂ ਦੇਸ਼ ਹੈ। ਜਿਥੇ ਭਾਰਤੀ ਬਿਨਾਂ ਵੀਜ਼ਾ ਦੇ 30 ਦਿਨਾਂ ਤੱਕ ਰਹਿ ਸਕਦੇ ਹਨ।

 visavisa

8. ਮਾਰੀਸ਼ਸ - ਦੱਖਣੀ ਹਿੰਦ ਮਹਾਸਾਗਰ 'ਚ ਸਥਿਤ ਟਾਪੂ ਦੇਸ਼ ਮਾਰੀਸ਼ਸ 'ਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਇਥੇ ਭਾਰਤੀਆਂ ਲਈ 60 ਦਿਨਾਂ ਤੱਕ ਬਿਨਾਂ ਵੀਜ਼ਾ ਦੇ ਰਹਿਣ ਦੀ ਇਜਾਜ਼ਤ ਹੈ।

9. ਮਕਾਓ - ਮਕਾਓ ਪਰਲ ਨਦੀ ਡੇਲਟਾ 'ਤੇ ਸਥਿਤ ਹੈ, ਚੀਨ ਦੇ ਪ੍ਰਸ਼ਾਸਨਿਕ ਇਲਾਕੇ 'ਚ ਆਉਣ ਵਾਲਾ ਦੇਸ਼ ਹੈ। ਇਸ ਦੇ ਦੱਖਣ ਅਤੇ ਪੂਰਬ 'ਚ ਦੱਖਣੀ ਚੀਨ ਸਾਗਰ ਹੈ। ਭਾਰਤ ਦੇ ਲੋਕ ਇਥੇ 30 ਦਿਨਾਂ ਤੱਕ ਬਿਨਾਂ ਵੀਜ਼ਾ ਦੇ ਰੁੱਕ ਸਕਦੇ ਹਨ।

10. ਜਮੈਕਾ - ਕੈਰੇਬੀਅਨ ਸਾਗਰੀ ਟਾਪੂ 'ਤੇ ਸਥਿਤ ਜਮੈਕਾ 'ਚ ਭਾਰਤ ਦੇ ਲੋਕ 14 ਦਿਨਾਂ ਤੱਕ ਬਿਨਾਂ ਵੀਜ਼ਾ ਦੇ ਰਹਿ ਸਕਦੇ ਹਨ।

11. ਇੰਡੋਨੇਸ਼ੀਆ - ਇੰਡੋਨੇਸ਼ੀਆ ਪੂਰਬੀ ਹਿੰਦ ਮਹਾਸਾਗਰ 'ਤੇ ਜਵਾਲਾਮੁਖੀ ਦੀਪ 'ਤੇ ਸਥਿਤ ਹੈ। ਇੰਡੋਨੇਸ਼ੀਆ 3,000 ਦੀਪਾਂ ਨਾਲ ਮਿਲ ਕੇ ਬਣਿਆ ਦੇਸ਼ ਹੈ। ਜਿਥੇ ਭਾਰਤ ਦੇ ਲੋਕ ਇਥੇ 30 ਦਿਨਾਂ ਤੱਕ ਬਿਨਾਂ ਵੀਜ਼ਾ ਦੇ ਰਹਿ ਸਕਦੇ ਹਨ।

 visavisa

12. ਹੈਤੀ - ਹੈਤੀ ਵੀ ਇਕ ਕੈਰੇਬੀਅਨ ਦੇਸ਼ ਹੈ, ਜਿਥੇ ਭਾਰਤ ਦੇ ਲੋਕ 90 ਦਿਨਾਂ ਤੱਕ ਬਿਨਾਂ ਵੀਜ਼ਾ ਦੇ ਠਹਿਰ ਸਕਦੇ ਹਨ। ਬੱਸ ਤੁਹਾਡੇ ਪਾਸਪੋਰਟ ਦੀ ਮਿਆਦ ਦੀ ਜਾਂਚ ਕੀਤੀ ਜਾਂਦੀ ਹੈ।

13. ਗ੍ਰੇਨੇਡਾ - ਮੂਲ ਰੂਪ ਤੋ ਕੈਰੇਬੀਅਨ ਦੇਸ਼ ਗ੍ਰੇਨੇਡਾ 'ਚ ਭਾਰਤੀ 90 ਦਿਨਾਂ ਤੱਕ ਬਿਨਾਂ ਵੀਜ਼ਾ ਦੇ ਰਹਿ ਸਕਦੇ ਹਨ।

14. ਫੀਜ਼ੀ - ਇਹ ਪੂਰਬੀ ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਇਕ ਟਾਪੂ ਦੇਸ਼ ਹੈ। ਜਿਥੇ ਭਾਰਤੀ ਮੂਲ ਦੇ ਲੋਕਾਂ ਦੀ ਭਾਰੀ ਤਦਾਦ ਹੈ। ਇਥੇ ਭਾਰਤ ਦੇ ਲੋਕ 120 ਦਿਨਾਂ ਤੱਕ ਬਿਨਾਂ ਵੀਜ਼ਾ ਦੇ ਠਹਿਰ ਸਕਦੇ ਹਨ।

15. ਸਲਵਾਡੋਰ - ਇਹ ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਇਕ ਟਾਪੂ ਦੇਸ਼ ਹੈ। ਭਾਰਤ ਦੇ ਲੋਕ 30 ਦਿਨ ਤੱਕ ਇਥੇ ਰਹਿ ਸਕਦੇ ਹਨ ਪਰ ਪਾਸਪੋਰਟ ਦੀ ਮਿਆਦ ਅਗਲੇ 6 ਮਹੀਨਿਆਂ ਲਈ ਹੋਣੀ ਚਾਹੀਦੀ ਹੈ।

 visavisa

16. ਇਕਵਾਡੋਰ - ਦੱਖਣੀ ਅਮਰੀਕਾ ਦਾ ਇਕ ਗਣਤਾਂਤ੍ਰਿਕ ਦੇਸ਼ ਹੈ, ਜੋ ਭਾਰਤ ਦੇ ਲੋਕਾਂ ਲਈ ਇਕ ਸਾਲ ਦੇ ਅੰਦਰ 90 ਦਿਨਾਂ ਤੱਕ ਬਿਨਾਂ ਵੀਜ਼ਾ ਦੇ ਰੁੱਕਣ ਦੀ ਇਜਾਜ਼ਤ ਦਿੰਦਾ ਹੈ।

17. ਡੋਮੇਨਿਕਾ - ਡੋਮੇਨਿਕਾ ਵੈਸਟ ਇੰਡੀਜ਼ ਦਾ ਇਕ ਕੈਰੀਬੀਅਨ ਦੇਸ਼ ਹੈ। ਭਾਰਤ ਦੇ ਲੋਕ ਇਥੇ 6 ਮਹੀਨਿਆਂ ਤੱਕ ਬਿਨਾਂ ਵੀਜ਼ਾ ਦੇ ਰਹਿ ਸਕਦੇ ਹਨ।

18. ਨੇਪਾਲ - ਭਾਰਤੀ ਉਪ ਮਹਾਦੀਪ 'ਚ ਸਥਿਤ ਇਕ ਲੈਂਡਲਾਕਡ ਦੇਸ਼ ਹੈ। ਜੋ ਭਾਰਤ ਨਾਲ ਆਰਥਿਕ ਰੂਪ ਤੋਂ ਬਹੁਤ ਗਹਿਰਾਈ ਨਾਲ ਜੁੜਿਆ ਹੋਇਆ ਹੈ। ਜਿਥੇ ਜਾਣ ਲਈ ਭਾਰਤੀ ਲੋਕਾਂ ਨੂੰ ਵੀਜ਼ਾ ਨਹੀਂ ਲੈਣਾ ਪੈਂਦਾ।

19. ਭੂਟਾਨ - ਭੂਟਾਨ ਵੀ ਭਾਰਤ ਦਾ ਕਰੀਬੀ ਗੁਆਂਢੀ ਮੁਲਕ ਹੈ। ਇਥੇ ਵੀ ਭਾਰਤੀਆਂ ਲਈ ਵੀਜ਼ਾ ਦੀ ਜ਼ਰੂਰਤ ਨਹੀਂ ਹੈ।

20. ਬ੍ਰਾਜ਼ੀਲ - 25 ਅਕਤੂਬਰ ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਭਾਰਤ ਦੇ ਲੋਕਾਂ ਲਈ ਵੀਜ਼ਾ ਲੈਣ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ। ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਦੁਨੀਆ ਦੇ ਪੰਜਵਾ ਵੱਡਾ ਦੇਸ਼ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement