
ਆਸ ਪਾਸ ਦੀਆਂ ਥਾਵਾਂ ਵੀ ਕਰਦੀਆਂ ਹਨ ਆਕਰਸ਼ਿਤ
ਨਵੀਂ ਦਿੱਲੀ: ਜੇ ਇਸ ਵਕਤ ਲੋਕ ਮਾਨਸੂਨ ਦਾ ਮਜ਼ਾ ਲੈਣਾ ਚਾਹੁੰਦੇ ਹਨ ਤਾਂ ਸ਼ਾਰਟ ਟ੍ਰਿਪ 'ਤੇ ਜਾ ਸਕਦੇ ਹਨ। ਇਸ ਦੇ ਲਈ ਜੈਪੁਰ ਦਾ ਨਾਹਰਗੜ੍ਹ ਕਿਲ੍ਹਾ ਬਿਹਤਰ ਆਪਸ਼ਨ ਹੋ ਸਕਦਾ ਹੈ। ਮਾਨਸੂਨ ਮੌਸਮ ਵਿਚ ਨਾਹਰਗੜ੍ਹ ਫੋਰਟ ਅਤੇ ਉਸ ਦੇ ਆਸ ਪਾਸ ਦੀਆਂ ਜਗ੍ਹਾਵਾਂ ਬੇਹੱਦ ਖੂਬਸੂਰਤ ਹੋ ਜਾਂਦੀਆਂ ਹਨ। ਅਰਾਵਲੀ ਦੀਆਂ ਪਹਾੜੀਆਂ ਦੇ ਕਿਨਾਰੇ ਹੈ ਨਾਹਰਗੜ੍ਹ ਦਾ ਕਿਲ੍ਹਾ। ਇਸ ਕਿਲ੍ਹੇ ਦੇ ਸਾਹਮਣੇ ਬੇਹੱਦ ਸੁੰਦਰ ਝੀਲ, ਜਿਸ ਦਾ ਨਜ਼ਾਰਾ ਮਾਨਸੂਨ ਵਿਚ ਦੇਖਦੇ ਹੀ ਬਣਦਾ ਹੈ।
Nahargarh Fort
ਇਸ ਕਿਲ੍ਹੇ ਦੇ ਅੰਦਰ ਇਕ ਸ਼ੀਸ਼ਮਹਿਲ ਅਤੇ ਜੈਪੁਰ ਵੈਕਸ ਮਿਊਜ਼ੀਅਮ ਵੀ ਹੈ। ਅਦਾਕਾਰਾ ਦੀਪਿਕਾ ਪਾਦੁਕੋਣ ਦੀ ਵਿਵਾਦਤ ਫ਼ਿਲਮ ਪਦਮਾਵਤ ਦੀ ਰਿਲੀਜ਼ ਨੂੰ ਲੈ ਕੇ ਹੋ ਰਹੇ ਵਿਵਾਦ ਵਿਚ ਨਾਹਰਗੜ੍ਹ ਕਿਲ੍ਹੇ ਦੀ ਕਾਫ਼ੀ ਚਰਚਾ ਹੋਈ ਸੀ। ਫ਼ਿਲਮ ਦਾ ਵਿਰੋਧ ਕਰਨ ਵਾਲੇ ਸੰਗਠਨਾਂ ਨੇ ਇੱਥੇ ਲਾਸ਼ ਲਟਕਾ ਕੇ ਸਨਸਨੀ ਫੈਲਾ ਦਿੱਤੀ ਸੀ। ਇਸ ਸਥਾਨ 'ਤੇ ਫ਼ਿਲਮ ਰੰਗ ਦੇ ਬਸੰਤੀ, ਸ਼ੁੱਧ ਦੇਸੀ ਰੋਮਾਂਸ ਅਤੇ ਜੋਧਾ ਅਕਬਰ ਵਰਗੀਆਂ ਕਈ ਫ਼ਿਲਮਾਂ ਦੇ ਸੀਨ ਛੂਟ ਕੀਤੇ ਗਏ ਹਨ।
Sheesh Mehal
ਇਸ ਕਿਲ੍ਹੇ ਨੂੰ ਜੈਪੁਰ ਦੇ ਮਹਾਰਾਜਾ ਜੈਸਿੰਘ 2 ਨੇ ਸੰਨ 1734 ਵਿਚ ਬਣਵਾਇਆ ਸੀ। ਇਹ ਕਿਲ੍ਹਾ ਇਕ ਬਹੁਤ ਵੱਡੀ ਕੰਧ ਦੁਆਰਾ ਜੈਗੜ੍ਹ ਦੇ ਕਿਲ੍ਹੇ ਨਾਲ ਜੁੜਿਆ ਹੋਇਆ ਹੈ। ਇਤਿਹਾਸਿਕ ਕਾਲ ਵਿਚ ਨਾਹਰਗੜ੍ਹ ਕਿਲ੍ਹਾ ਇਕ ਪ੍ਰਭਾਵੀ ਕਿਲ੍ਹੇ ਦੇ ਰੂਪ ਵਿਚ ਅਪਣੇ ਦੋ ਗੁਆਂਢੀ ਜੈਗੜ੍ਹ ਅਤੇ ਆਮੇਰ ਦੇ ਕਿਲੇ ਨਾਲ ਮਿਲ ਕੇ ਸ਼ਹਿਰ ਦੇ ਮਜ਼ਬੂਤ ਪਹਿਰੇਦਾਰ ਦੇ ਰੂਪ ਵਿਚ ਕੰਮ ਕਰਦਾ ਸੀ।
Nahargarh Fort
ਗੁਲਾਬੀ ਪੱਥਰਾਂ 'ਤੇ ਮੀਨਾਕਾਰੀ ਅਤੇ ਪੱਥਰਾਂ ਦੀ ਖੂਬਸੂਰਤ ਕਟਿੰਗ ਜੈਪੁਰੀ ਸੱਭਿਆਤਾ ਨੂੰ ਪੇਸ਼ ਕਰਦੀ ਹੈ। ਇਤਿਹਾਸ ਗਵਾਹ ਹੈ ਕਿ ਇਸ ਕਿਲ੍ਹੇ 'ਤੇ ਕਦੇ ਵੀ ਹਮਲਾ ਨਹੀਂ ਹੋਇਆ। ਮਹਾਰਾਜਾ ਜੈਸਿੰਘ ਇਸ ਕਿਲ੍ਹੇ ਦਾ ਪ੍ਰਯੋਗ ਗਰਮੀਆਂ ਵਿਚ ਅਪਣੇ ਮਹਿਲ ਦੇ ਰੂਪ ਵਿਚ ਕਰਦੇ ਸਨ। ਇਹ ਕਿਲ੍ਹਾ 18ਵੀਂ ਸਦੀ ਵਿਚ ਮਰਾਠਾ ਫ਼ੌਜਾਂ ਨਾਲ ਸੰਧੀਆਂ 'ਤੇ ਦਸਤਖ਼ਤ ਕਰਨ ਵਰਗੀਆਂ ਪ੍ਰਮੁੱਖ ਇਤਿਹਾਸਿਕ ਘਟਨਾਵਾਂ ਦਾ ਸਥਾਨ ਰਿਹਾ ਹੈ।
ਇਤਿਹਾਸ ਵਿਚ ਇਸ ਕਿਲ੍ਹੇ ਦਾ ਪ੍ਰਯੋਗ ਇਤਿਹਾਸ ਵਿਚ ਇਸ ਕਿਲ੍ਹੇ ਦਾ ਪ੍ਰਯੋਗ ਕਈ ਯੂਰੋਪੀ ਲੋਕਾਂ ਨੂੰ ਠਹਿਰਾਉਣ ਲਈ ਪ੍ਰਯੋਗ ਕੀਤਾ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਇਸ ਕਿਲ੍ਹੇ ਨੂੰ ਸਵਾਈ ਰਾਜਾ ਮਾਨ ਸਿੰਘ ਨੇ ਅਪਣੀਆਂ ਰਾਣੀਆਂ ਲਈ ਬਣਵਾਇਆ ਸੀ। ਪਰ ਉਹਨਾਂ ਦੀ ਮੌਤ ਤੋਂ ਬਾਅਦ ਇਸ ਕਿਲ੍ਹੇ ਨੂੰ ਭੂਤਾਂ ਵਾਲਾ ਕਿਲ੍ਹਾ ਕਿਹਾ ਜਾਣ ਲੱਗਿਆ। ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਕਿਲ੍ਹੇ ਵਿਚ ਰਾਜੇ ਦਾ ਭੂਤ ਆਉਂਦਾ ਹੈ।
Nahargarh Fort
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਅਚਾਨਕ ਤੇਜ਼ ਹਵਾ ਚਲਣ ਲੱਗਦੀ ਹੈ ਅਤੇ ਕਈ ਵਾਰ ਤਾਂ ਖਿੜਕੀਆਂ ਦਾ ਕੱਚ ਵੀ ਟੁੱਟ ਜਾਂਦਾ ਹੈ। ਕਦੇ ਇਕ ਦਮ ਗਰਮੀ ਤੇ ਕਦੇ ਠੰਡ ਮਹਿਸੂਸ ਹੋਣ ਲੱਗਦੀ ਹੈ। ਇੱਥੇ ਇਕ ਜੈਵਿਕ ਬਾਗ਼ ਵੀ ਹੈ ਜੋ ਇਸ ਕਿਲ੍ਹੇ ਦੇ ਪ੍ਰਮੁੱਖ ਆਕਰਸ਼ਣਾਂ ਵਿਚੋਂ ਇਕ ਹੈ। ਨਾਹਰਗੜ੍ਹ ਦੇ ਇਸ ਬਾਗ਼ ਨੂੰ ਬਾਰੀਕ ਗ੍ਰੇਨਾਈਟ ਅਤੇ ਕਵਾਟ੍ਰਜਾਈਟ ਚੱਟਾਨਾਂ ਨਾਲ ਸਜਾਇਆ ਗਿਆ ਹੈ।
ਇਹ ਪਾਰਕ ਅਪਣੀਆਂ ਕਈ ਵਨਸਪਤੀਆਂ ਲਈ ਜਾਣਿਆ ਜਾਂਦਾ ਹੈ ਜਿਸ ਵਿਚ ਕਈ ਜਾਨਵਰਾਂ ਨੂੰ ਕੁਦਰਤ ਨਾਲ ਰੰਗੇ ਦੇਖਿਆ ਜਾ ਸਕਦਾ ਹੈ। ਇਸ ਪਾਰਕ ਵਿਚ ਏਸ਼ਿਆਈ ਸ਼ੇਰ, ਬੰਗਾਲ ਟਾਈਗਰ ਅਤੇ ਭਾਰਤੀ ਤੇਂਦੁਆ ਵੀ ਪਾਇਆ ਜਾਂਦਾ ਹੈ। ਇਸ ਪਾਰਕ ਵਿਚ ਪੰਛੀਆਂ ਦੀਆਂ 285 ਪ੍ਰਜਾਤੀਆਂ ਹਨ। ਇੱਥੇ ਦੇ ਬੈਸਟ ਟਾਈਮ ਵਿਚ ਅਕਤੂਬਰ ਤੇ ਮਾਰਚ ਮਹੀਨਾ ਖ਼ਾਸ ਹੈ। ਇਹ ਮਹੀਨੇ ਜੈਪੁਰ ਦੀ ਯਾਤਰਾ ਕਰਨ ਲਈ ਸਭ ਤੋਂ ਚੰਗਾ ਸਮਾਂ ਮੰਨਿਆ ਜਾਂਦਾ ਹੈ।
ਇਹ ਜੈਪੁਰ ਤੋਂ 19 ਕਿਲੋਮੀਟਰ ਦੂਰੀ ਤੇ ਸਥਿਤ ਹੈ। ਜੈਪੁਰ ਤੋਂ ਇਸ ਕਿਲ੍ਹੇ ਤਕ ਬੱਸ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਟੈਕਸੀ, ਆਟੋ, ਰੇਲਗੱਡੀ ਆਦਿ ਨਾਲ ਵੀ ਪਹੁੰਚਿਆ ਜਾ ਸਕਦਾ ਹੈ।