
ਇੱਥੇ ਸਤਲੁਜ ਨਦੀ ਦੀ ਠੰਡੀ ਧਾਰਾ ਵਿਚ ਗਰਮ ਪਾਣੀ ਦਾ ਝਰਨਾ ਵਗਦਾ ਰਹਿੰਦਾ ਹੈ।
ਨਵੀਂ ਦਿੱਲੀ: ਅਡਵੈਂਚਰ ਟ੍ਰਿਪ ਪਸੰਦ ਕਰਨ ਵਾਲਿਆਂ ਲਈ ਹਿਮਾਚਲ ਪ੍ਰਦੇਸ਼ ਦਾ ਤੱਤਾਪਾਣੀ ਬੈਸਟ ਪਲੇਸ ਹੈ। ਸ਼ਿਮਲਾ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ ਤੇ ਸਥਿਤ ਤੱਤਾਪਾਣੀ ਜਾ ਕੇ ਅਡਵੈਂਚਰ ਨਾਲ ਜੀਉਣ ਦੀ ਇੱਛਾ ਪੂਰੀ ਕਰ ਸਕਦੇ ਹਨ। ਇੱਥੇ ਸਤਲੁਜ ਨਦੀ ਦੀ ਠੰਡੀ ਧਾਰਾ ਵਿਚ ਗਰਮ ਪਾਣੀ ਦਾ ਝਰਨਾ ਵਗਦਾ ਰਹਿੰਦਾ ਹੈ। ਇਸ ਲਈ ਵੀ ਲੋਕ ਇਸ ਨੂੰ ਤੱਤਾਪਾਣੀ ਦੇ ਨਾਮ ਨਾਲ ਜਾਣਦੇ ਹਨ ਕਿਉਂ ਕਿ ਤੱਤਾਪਾਣੀ ਦਾ ਮਤਲਬ ਗਰਮ ਪਾਣੀ ਹੁੰਦਾ ਹੈ।
Drive
ਅਜਿਹਾ ਕਿਹਾ ਜਾਂਦਾ ਹੈ ਕਿ ਕੁੱਝ ਸਾਲ ਪਹਿਲਾਂ ਤਕ ਇੱਥੇ ਦੇ ਲੋਕਲ ਲੋਕਾਂ ਤੋਂ ਇਲਾਵਾ ਇਸ ਜਗ੍ਹਾ ਬਾਰੇ ਕੋਈ ਨਹੀਂ ਜਾਣਦਾ। ਦਸ ਦਈਏ ਕਿ ਤੱਤਾਪਾਣੀ ਦੀ ਟ੍ਰਿਪ ਬਜਟ ਵਿਚ ਹੋਣ ਵਾਲੀ ਐਡਵੈਂਚਰ ਟ੍ਰਿਪ ਹੈ। ਇੱਥੇ ਕਾਫੀ ਸੰਖਿਆ ਵਿਚ ਸੈਲਾਨੀ ਆਉਂਦੇ ਹਨ। ਤੱਤਾਪਾਣੀ ਦਾ ਦੌਰਾ ਕਦੇ ਵੀ ਕੀਤਾ ਜਾ ਸਕਦਾ ਹੈ ਪਰ ਖਾਸ ਕਰ ਕੇ ਸਰਦੀਆਂ ਵਿਚ ਜਦੋਂ ਪਤਝੜ ਦਾ ਸਮਾਂ ਹੁੰਦਾ ਹੈ ਤਾਂ ਇੱਥੇ ਜਾਣ ਦਾ ਮਜ਼ਾ ਹੀ ਕੁੱਝ ਹੋਰ ਹੁੰਦਾ ਹੈ।
River Rafting
ਸ਼ਿਮਲਾ ਤੋਂ ਤੱਤਾਪਾਣੀ ਵਿਚ ਲਗਭਗ 50 ਕਿਲੋਮੀਟਰ ਦੀ ਦੂਰੀ ਵਿਚ ਐਡਵੈਂਚਰ ਡ੍ਰਾਈਵਰ ਦਾ ਪੂਰਾ ਮਜ਼ਾ ਲਿਆ ਜਾ ਸਕਦਾ ਹੈ। ਇਸ ਪੂਰੇ ਰਾਸਤੇ ਵਿਚ ਯਾਤਰਾ ਦੌਰਾਨ ਪਹਾੜਾਂ ਦੇ ਆਕਰਸ਼ਕ ਨਜ਼ਾਰੇ ਦੇਖਣ ਨੂੰ ਮਿਲਦੇ ਹਨ ਕਿ ਮਨ ਖੁਸ਼ ਹੋ ਜਾਂਦਾ ਹੈ। ਇਸ ਤੋਂ ਇਲਾਵਾ ਰਾਸਤੇ ਵਿਚ ਧਾਰਮਿਕ ਸਥਾਨ ਵੀ ਪੈਂਦੇ ਹਨ। ਇੱਥੇ ਦੇਸ਼ ਭਰ ਤੋਂ ਬਾਈਕਰ ਗਰੁੱਪਸ ਡ੍ਰਾਈਵ ਲਈ ਆਉਂਦੇ ਹਨ। ਇਸ ਦੇ ਨਾਲ ਹੀ ਲੋਕ ਸਤਲੁਜ ਨਦੀ ਦੇ ਕਿਨਾਰੇ ਸਾਈਕਲਿੰਗ ਦਾ ਮਜ਼ਾ ਵੀ ਲੈਂਦੇ ਹਨ।
Himachal Pradesh
ਜੇ ਤੁਸੀਂ ਟ੍ਰੈਕਿੰਗ ਦਾ ਸ਼ੌਂਕ ਵੀ ਰੱਖਦੇ ਹੋ ਤਾਂ ਤੁਹਾਡੇ ਲਈ ਜਗ੍ਹਾ ਬਿਲਕੁੱਲ ਪਰਫੈਕਟ ਹੈ। ਦੇਵਦਾਰ ਦੇ ਜੰਗਲਾਂ ਵਿਚ ਟ੍ਰੈਕਿੰਗ ਕਰਨਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਟ੍ਰੈਕਿੰਗ ਕਰਨ ਦੌਰਾਨ ਰਾਸਤੇ ਵਿਚ ਕਈ ਵਾਟਰਫਾਲ ਮਿਲਦੇ ਹਨ ਜਿਹਨਾਂ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਤੱਤਾਪਾਣੀ ਵਿਚ ਟ੍ਰੈਕਿੰਗ ਦਾ ਕਾਫੀ ਚਰਚਿਤ ਸਪੋਰਟ ਐਕਟੀਵਿਟੀ ਹੈ।
Flying
ਤੱਤਾਪਾਣੀ ਵਿਚ ਦੇਸ਼ ਭਰ ਦੇ ਲੋਕ ਰਿਵਰ ਰਾਫਟਿੰਗ ਕਰਨ ਲਈ ਆਉਂਦੇ ਹਨ। ਸਤਲੁਜ ਨਦੀ ਵਿਚ ਲੋਟੀ ਤੋਂ ਸ਼ੁਰੂ ਹੋ ਕੇ ਚਾਬਾ ਤਕ ਦੇ ਟ੍ਰੈਕ ਰਿਵਰ ਰਾਫਟਿੰਗ ਹੁੰਦੀ ਹੈ। ਇੱਥੇ ਨੀਲੇ ਰੰਗ ਦੇ ਚਮਚਮਾਉਂਦੇ ਪਾਣੀ ਵਿਚ ਰਾਫਟਿੰਗ ਕਰਨ ਦਾ ਅਲੱਗ ਹੀ ਰੋਮਾਂਚ ਹੈ। ਇਸ ਤੋਂ ਇਲਾਵਾ ਤੱਤਾਪਾਣੀ ਵਿਚ ਵੋਟਿੰਗ ਕਰਨ ਦਾ ਆਨੰਦ ਵੀ ਲੈ ਸਕਦੋ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।