
ਫਿਰ ਕਈ ਵਾਰ ਇਸ ਕਿਲ੍ਹੇ ਦਾ ਵਿਸਤਾਰ ਹੋਇਆ, ਇਸ ਤੋਂ ਵੱਖ-ਵੱਖ ਰਾਜ ਨਾਲ ਜੁੜੇ ਕਾਰਨ ਸਨ।
ਰਾਜਸਥਾਨ: ਕਿਲ੍ਹਿਆਂ, ਮਹਿਲਾਂ ਅਤੇ ਵਿਰਾਸਤ ਦਾ ਗੜ੍ਹ ਹੈ ਰਾਜਸਥਾਨ। ਕਿਤੇ ਰਤੀਲੇ ਮੈਦਾਨਾਂ ਵਿਚ ਦੂਰ-ਦੂਰ ਤਕ ਰੇਤ ਵਿਚ ਉੱਚੇ ਟਿੱਲੇ ਤੇ ਕਿਤੇ ਮਾਉਂਟ ਆਬੂ ਵਿਚ ਗਰਮੀਆਂ ਦਾ ਪਸੰਦੀਦਾ ਹਿਲ ਸਟੇਸ਼ਨ। ਬਹੁਤ ਸਾਰੇ ਰੰਗਾਂ ਨਾਲ ਭਰਿਆ ਹੈ ਰੰਗੀਲਾ ਰਾਜਸਥਾਨ। ਇਹਨਾਂ ਰੰਗਾਂ ਵਿਚ ਇਕ ਰੰਗ ਹੈ ਖਿਮਸਰ ਦਾ ਕਿਲ੍ਹਾ। ਤੁਸੀਂ ਇਸ ਨੂੰ ਰਾਜਸਥਾਨ ਦਾ ਇਕ ਮੋਤੀ ਵੀ ਕਹਿ ਸਕਦੇ ਹੋ। ਖਿਮਸਰ ਦਾ ਕਿਲ੍ਹਾ ਜੋਧਪੁਰ ਅਤੇ ਬੀਕਾਨੇਰ ਵਿਚ ਖਿਮਸਰ ਨਾਮ ਦੇ ਇਕ ਪਿੰਡ ਵਿਚ ਸਥਿਤ ਹੈ।
Rajasthan
ਇਸ ਕਿਲ੍ਹੇ ਦਾ ਨਿਰਮਾਣ ਰਾਵ ਕਰਮ ਜੀ ਨੇ ਅੱਜ ਤੋਂ ਕਰੀਬ 500 ਸਾਲ ਪਹਿਲਾਂ ਕਰਾਇਆ ਸੀ। ਫਿਰ ਕਈ ਵਾਰ ਇਸ ਕਿਲ੍ਹੇ ਦਾ ਵਿਸਤਾਰ ਹੋਇਆ, ਇਸ ਤੋਂ ਵੱਖ-ਵੱਖ ਰਾਜ ਨਾਲ ਜੁੜੇ ਕਾਰਨ ਸਨ। ਅੱਜ ਦੀ ਗੱਲ ਕਰੀਏ ਤਾਂ ਖਿਮਸਰ ਦਾ ਕਿਲ੍ਹਾ ਰਾਜਸਥਾਨ ਦੇ ਸਭ ਤੋਂ ਖੂਬਸੂਰਤ ਕਿਲ੍ਹਿਆਂ ਵਿਚੋਂ ਇਕ ਹੈ। ਇਸ ਕਿਲ੍ਹੇ ਵਿਚ ਹੈਰੀਟੇਜ ਹੋਟਲ ਚਲ ਰਿਹਾ ਹੈ। ਜਦਕਿ ਇਕ ਹਿੱਸੇ ਵਿਚ ਅੱਜ ਵੀ ਰਾਜਸੀ ਪਰਵਾਰ ਦਾ ਨਿਵਾਸ ਹੈ।
Rajasthan
ਇਹ ਹੋਟਲ ਵੀ ਰਾਜਸੀ ਪਰਵਾਰ ਦੁਆਰਾ ਹੀ ਸੰਚਾਲਿਤ ਕੀਤਾ ਜਾ ਰਿਹਾ ਹੈ। ਇਹ ਕਿਲ੍ਹਾ ਅਪਣੀ ਵਾਸਤੂਕਲਾ ਲਈ ਬਹੁਤ ਜ਼ਿਆਦਾ ਪ੍ਰਸਿੱਧ ਹੈ। ਇਸ ਦੀ ਖੂਬਸੂਰਤੀ ਦੇਖ ਕੇ ਉਸ ਜ਼ਮਾਨੇ ਦੀ ਠਾਠ-ਬਾਠ ਨੂੰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਕਿਲ੍ਹੇ ਵਿਚ ਐਂਟਰੀ ਕਰਦੇ ਸਮੇਂ ਤੁਹਾਨੂੰ ਹਰੇ-ਭਰੇ ਬਗੀਚੇ ਵਿਚ ਕਈ ਤਰ੍ਹਾਂ ਦੇ ਜੀਵ-ਜੰਤੂ ਦੇਖਣ ਨੂੰ ਮਿਲਣਗੇ। ਕਿਲ੍ਹੇ ਦੇ ਅੰਦਰ ਜਾਣ ਵਾਲੇ ਰਾਸਤੇ ਵਿਚ ਕਈ ਸਤੰਭ, ਖੰਭੇ, ਨਕਾਸ਼ੀਦਾਰ ਮੂਰਤੀਆਂ ਦੇਖਣ ਨੂੰ ਮਿਲਣਗੀਆਂ।
Rajasthan
ਇਸ ਕਿਲ੍ਹੇ ਦਾ ਰਖ-ਰਖਾਵ ਬਹੁਤ ਵਧੀਆ ਤੇ ਸ਼ਾਨਦਾਰ ਹੈ। ਇਸ ਕਿਲ੍ਹੇ ਦੇ ਕੋਲ ਹੀ ਕਈ ਮਸ਼ਹੂਰ ਅਤੇ ਸੁੰਦਰ ਕਿਲ੍ਹੇ ਮੌਜੂਦ ਹਨ। ਇਹਨਾਂ ਵਿਚ ਮੇਹਰਾਨਗੜ੍ਹ ਦਾ ਕਿਲ੍ਹਾ, ਉਮੇਦ ਭਵਨ ਪੈਲੇਸ ਵੀ ਜਾ ਸਕਦੇ ਹਾਂ। ਜੇ ਤੁਸੀਂ ਵੀ ਖਿਮਸਰ ਦਾ ਕਿਲ੍ਹਾ ਘੁੰਮਣ ਲਈ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਹੁਣ ਸਭ ਤੋਂ ਵਧੀਆ ਮੌਕਾ ਹੈ।
ਕਿਉਂ ਕਿ ਖਿਮਸਰ ਵਿਚ ਅਕਤੂਬਰ ਤੋਂ ਮਾਰਚ ਤਕ ਘੁੰਮਣ ਦਾ ਸਭ ਤੋਂ ਸਹੀ ਸਮਾਂ ਹੁੰਦਾ ਹੈ। ਰਾਜਸਥਾਨ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਘੁੰਮਣ ਲਈ ਇਹ ਸਭ ਤੋਂ ਸਹੀ ਸਮਾਂ ਹੈ। ਕਿਉਂ ਕਿ ਇਸ ਵਕਤ ਨਾ ਤਾਂ ਬਹੁਤੀ ਗਰਮੀ ਪੈਂਦੀ ਹੈ ਅਤੇ ਨਾ ਹੀ ਠੰਡ ਹੁੰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।