
ਸਾਰਾਗੜ੍ਹੀ ਕਿਲ੍ਹੇ 'ਤੇ 9 ਫੁੱਟ ਉੱਚਾ ਲੱਗਾਇਆ ਜਾਵੇਗਾ ਸਟੀਲ ਦਾ ਖੰਡਾ
ਅੰਮ੍ਰਿਤਸਰ- ਇਤਿਹਾਸ 'ਚ ਪਹਿਲੀ ਵਾਰ 21 ਸਿੰਘਾਂ ਦੀ ਸ਼ਹਾਦਤ ਕਾਰਨ ਕਿਲ੍ਹਾ ਸਾਰਾਗੜ੍ਹੀ 'ਤੇ ਨਿਸ਼ਾਨ ਸਾਹਿਬ ਝੂਲਿਆ,,,ਦਰਅਸਲ ,,, 122 ਸਾਲ ਬਾਅਦ ਪਕਿਸਤਾਨ ਦੀ ਸਰਾਗੜੀ 'ਚ ਅਰਦਾਸ ਕਰਨ ਉਪਰੰਤ ,,,ਸਾਰਾਗੜ੍ਹੀ ਫ਼ਾਊਡੇਸ਼ਨ ਇੰਕ ਕਾਰਪੋਰੇਸ਼ਨ ਦੇ ਚੇਅਰਮੈਨ ਅਮਰੀਕਾ ਵਾਸੀ ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਕੇਸਰੀ ਨਿਸ਼ਾਨ ਸਾਹਿਬ ਝੂਲਾਇਆ ਗਿਆ।
ਗੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਅੰਮ੍ਰਿਤਸਰ ਦੇ ਕਾਲਜ਼ 'ਚ ਪੜਾਈ ਕਰਦਿਆਂ ਸਾਰਾਗੜੀ ਦੇ ਸ਼ਹੀਦ ਹੋਏ ਸਿੱਖਾਂ ਬਾਰੇ ਖੋਜ ਕਰਨ ਬਾਰੇ ਸੋਚਿਆਂ ਅਤੇ 1996 ਵਿੱਚ ਉਹਨਾਂ ਨੇ ਸਾਰਾਗੜੀ ਦੇ ਸ਼ਹੀਦ ਹੋਏ 21 ਸਿੱਖਾਂ ਵਿੱਚੋਂ 19 ਸਿੱਖਾਂ ਦੇ ਪਰਿਵਾਰਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਸਾਰਾਗੜ੍ਹੀ ਕਿਲ੍ਹੇ ਦੀ ਉਹਨਾਂ ਨੇ ਮੁਰੰਮਤ ਸ਼ੁਰੂ ਕਰਵਾ ਦਿੱਤੀ ਹੈ
'ਤੇ ਉੱਥੇ ਇੱਕ ਅਜਾਇਬ ਘਰ ਬਣਾਇਆ ਜਾਵੇਗਾ ਜਿਸ ਵਿੱਚ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ 'ਤੇ ਕੇਸਰੀ ਨਿਸ਼ਾਨ ਸਾਹਿਬ ਤੋਂ ਇਲਾਵਾ 9 ਫੁੱਟ ਉੱਚਾ ਸਟੀਲ ਦਾ ਬਣਿਆ ਖੰਡਾ ਵੀ ਪਹਾੜੀ 'ਤੇ ਸਥਾਪਿਤ ਕੀਤਾ ਜਾਵੇਗਾ। ਦੱਸ ਦੇਈਏ ਕਿ 12 ਸਤੰਬਰ, 1897 ਨੂੰ ਸਾਰਾਗੜ੍ਹੀ ਦੇ ਸਥਾਨ 'ਤੇ ਹੌਲਦਾਰ ਈਸ਼ਰ ਸਿੰਘ ਦੀ ਕਮਾਨ ਹੇਠ ਬ੍ਰਿਟਿਸ਼ ਫ਼ੌਜ ਦੀ 36ਵੀਂ ਸਿੱਖ ਰੈਜਮੈਂਟ ਦੇ 21 ਜਵਾਨ ਤੇ ਦੂਜੇ ਪਾਸੇ ਗੁੱਲ ਬਾਦਸ਼ਾਹ ਖ਼ਾਨ ਦੀ ਅਗਵਾਈ ਹੇਠ 10,000 ਦੇ ਕਰੀਬ ਅਫ਼ਗਾਨ ਪਠਾਨਾਂ ਨਾਲ ਟੱਕਰ ਲਈ ਸੀ। ਇਸ ਘਮਸਾਨ ਦੀ ਜੰਗ 'ਚ 21 ਸਿੱਖ ਸੈਨਿਕ ਸ਼ਹੀਦ ਹੋ ਗਏ ਸਨ।