
ਗਰਮੀਆਂ ਦੀਆਂ ਛੁੱਟੀਆਂ ਦਾ ਸਮਾਂ ਚੱਲ ਰਿਹਾ ਹਨ ਅਤੇ ਇਸ ਸਮੇਂ 'ਚ ਬੱਚਿਆਂ ਦੀ ਇਛਾ ਹੁੰਦੀ ਹੈ ਕਿ ਉਹ ਕਿਤੇ ਬਾਹਰ ਘੁੰਮਣ ਲਈ ਜਾਵੇ। ਮਾਤਾ - ਪਿਤਾ ਵੀ ਚਾਹੁੰਦੇ ਹਨ...
ਗਰਮੀਆਂ ਦੀਆਂ ਛੁੱਟੀਆਂ ਦਾ ਸਮਾਂ ਚੱਲ ਰਿਹਾ ਹਨ ਅਤੇ ਇਸ ਸਮੇਂ 'ਚ ਬੱਚਿਆਂ ਦੀ ਇਛਾ ਹੁੰਦੀ ਹੈ ਕਿ ਉਹ ਕਿਤੇ ਬਾਹਰ ਘੁੰਮਣ ਲਈ ਜਾਵੇ। ਮਾਤਾ - ਪਿਤਾ ਵੀ ਚਾਹੁੰਦੇ ਹਨ ਕਿ ਉਹ ਬੱਚਿਆਂ ਨੂੰ ਘੁੰਮਣ ਲਈ ਲੈ ਕੇ ਜਾਵੇ ਪਰ ਕੰਮ ਸਮੇਂ ਦੇ ਚਲਦੇ ਇਕ ਵਧੀਆ ਪਲਾਨ ਨਹੀਂ ਬਣਾ ਪਾਉਂਦੇ ਹਨ ਕਿਉਂਕਿ ਕਿਸੇ ਵੀ ਜਗ੍ਹਾ ਨੂੰ ਘੁੰਮਣ ਲਈ 3-4 ਦਿਨ ਦਾ ਸਮਾਂ ਤਾਂ ਚਾਹੀਦਾ ਹੁੰਦਾ ਹੀ ਹੈ।
Travel
ਇਸ ਲਈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕੁੱਝ ਅਜਿਹੇ ਸ਼ਹਿਰਾਂ ਦੀ ਜਾਣਕਾਰੀ ਜਿਥੇ ਤੁਸੀਂ ਬਹੁਤ ਹੀ ਘੱਟ ਸਮੇਂ ਵਿਚ ਘੁੰਮ ਸਕਦੇ ਹੋ। ਇਸ ਜਗ੍ਹਾਵਾਂ ਨੂੰ ਦੁਨੀਆਂ ਦੇ ਸੱਭ ਤੋਂ ਛੋਟੇ ਸ਼ਹਿਰਾਂ ਦੀ ਲਿਸਟ ਵਿਚ ਸ਼ਾਮਿਲ ਕੀਤਾ ਗਿਆ ਹੈ ਪਰ ਛੋਟੇ ਹੋਣ ਤੋਂ ਬਾਅਦ ਵੀ ਇਹ ਸ਼ਹਿਰ ਤੁਹਾਨੂੰ ਘੁੰਮਨ ਦਾ ਪੂਰਾ ਲੁਤਫ਼ ਪ੍ਰਾਪਤ ਕਰਵਾਉਣਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਸ਼ਹਿਰਾਂ ਬਾਰੇ ਜਿਨ੍ਹਾਂ ਨੂੰ ਤੁਸੀਂ ਕੁੱਝ ਮਿੰਟਾਂ 'ਚ ਘੁੰਮ ਸਕਦੇ ਹੋ।
Maldives
ਮਾਲਦੀਵਜ਼ : ਜੇਕਰ ਤੁਸੀਂ ਸਮੁਦਰ ਦੇ ਕੰਡੇ ਅਪਣੀ ਛੁੱਟੀਆਂ ਬਿਤਾਉਣ ਦੀ ਸੋਚ ਰਹੇ ਹੋ ਤਾਂ ਮਾਲਦੀਵ ਤੁਹਾਡੇ ਲਈ ਬੈਸਟ ਹੈ। ਇਥੇ ਤੁਸੀ ਸ਼ਾਂਤੀ ਦੇ ਕੁੱਝ ਪਲ ਬਿਤਾ ਸਕਦੇ ਹੋ। ਖਾਸਤੌਰ 'ਤੇ ਜੇਕਰ ਤੁਸੀਂ ਵਿਆਹ ਤੋਂ ਬਾਅਦ ਮਿਨੀ ਹਨੀਮੂਨ ਲਈ ਕੋਈ ਜਗ੍ਹਾ ਲੱਭ ਰਹੇ ਹੋ ਤਾਂ ਇਹ ਡੈਸਟੀਨੇਸ਼ਨ ਤੁਹਾਡੇ ਲਈ ਬੈਸਟ ਹੈ।
St. Jones
ਅਮਰੀਕਾ, ਸੇਂਟ ਜੋਨਜ਼ : ਕੈਰਬਿਅਨ ਸਾਗਰ ਅਤੇ ਅੰਧ ਮਹਾਸਾਗਰ ਵਿਚ ਸਥਿਤ ਇਹ ਸ਼ਹਿਰ ਛੋਟਾ ਹੋਣ ਦੇ ਨਾਲ - ਨਾਲ ਸੱਭ ਤੋਂ ਠੰਡਾ ਵੀ ਹੈ। ਇਸ ਸ਼ਹਿਰ 'ਚ ਸਿਰਫ਼ 2 ਲੱਖ ਲੋਕ ਹੀ ਰਹਿੰਦੇ ਹਨ। ਗਰਮੀ ਦੇ ਮੌਸਮ ਵਿਚ ਵੀ ਇੱਥੇ ਦਾ ਤਾਪਮਾਨ 18 ਡਿਗਰੀ ਤਕ ਰਹਿੰਦਾ ਹੈ। ਇਸ ਲਈ ਗਰਮੀ ਦੇ ਮੌਸਮ 'ਚ ਇਸ ਸ਼ਹਿਰ ਵਿਚ ਜ਼ਰੂਰ ਘੁੰਮਣ ਦਾ ਪਲਾਨ ਬਣਾਓ।
Nauru
ਆਸਟ੍ਰੇਲਿਆ, ਨਾਉਰੂ : ਇਸ ਨੂੰ ਦੁਨੀਆਂ ਦਾ ਤੀਜਾ ਸੱਭ ਤੋਂ ਛੋਟਾ ਸ਼ਹਿਰ ਮੰਨਿਆ ਜਾਂਦਾ ਹੈ। ਓਵਲ ਸ਼ੇਪ ਵਿਚ ਬਣਿਆ ਇਹ ਸ਼ਹਿਰ 53 ਕਿਲੋਮੀਟਰ ਵਿਚ ਹੀ ਸਿਮਟ ਜਾਂਦਾ ਹੈ। ਉਂਝ ਤਾਂ ਇਥੇ ਸੱਭ ਤੋਂ ਘੱਟ ਸੈਲਾਨੀ ਆਉਂਦੇ ਹਨ ਪਰ ਸੁਕੂਨ ਨਾਲ ਛੁੱਟੀਆਂ ਬਿਤਾਉਣ ਲਈ ਇਹ ਸ਼ਹਿਰ ਇੱਕ ਦਮ ਪਰਫ਼ੈਕਟ ਹੈ। ਇਸ ਦੇਸ਼ ਵਿਚ ਖ਼ੂਬਸੂਰਤ ਬੀਚ ਹਨ ਜਿਥੇ ਤੁਸੀਂ ਵਧੀਆ ਖ਼ੂਬ ਮਸਤੀ ਕਰ ਸਕਦੇ ਹਨ।
Monaco
ਪੱਛਮ ਯੂਰੋਪ, ਮੋਨਾਕੋ : ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਸ਼ਹਿਰ 2 ਵਰਗ ਕਿਲੋਮੀਟਰ ਵਿਚ ਵਸਿਆ ਹੋਇਆ ਹੈ। ਅਪਣੇ ਕਸੀਨੋ ਅਤੇ ਰੇਸ ਟ੍ਰੈਕਸ ਲਈ ਮਸ਼ਹੂਰ ਇਸ ਸ਼ਹਿਰ ਨੂੰ ਤੁਸੀਂ 15 ਮਿੰਟ ਵਿਚ ਹੀ ਘੁੰਮ ਸਕਦੇ ਹੋ। ਜੇਕਰ ਤੁਹਾਨੂੰ ਫ਼ੁੱਟਬਾਲ ਦਾ ਸ਼ੌਂਕ ਹੈ ਤਾਂ ਤੁਹਾਨੂੰ ਇਥੇ ਹੋਰ ਵੀ ਮਜ਼ਾ ਆਵੇਗਾ ਕਿਉਂਕਿ ਇਸ ਦੇਸ਼ ਦੀ ਫੁਟਬਾਲ ਟੀਮ ਵਿਸ਼ਵ ਦੀ ਬੈਸਟ ਟੀਮਾਂ ਵਿਚੋਂ ਇਕ ਹੈ।
Grenada
ਕੈਰੇਬੀਅਨ ਸਾਗਰ, ਗ੍ਰੇਨਾਡਾ : 6 ਟਾਪੂਆਂ ਨੂੰ ਮਿਲ ਕੇ ਬਣਿਆ ਇਹ ਛੋਟਾ - ਜਿਹਾ ਸ਼ਹਿਰ ਦੁਨੀਆਂ ਦੇ ਸੱਭ ਤੋਂ ਛੋਟੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਹੈ। ਇਹ ਖ਼ੂਬਸੂਰਤ ਅਤੇ ਕੁਦਰਤੀ ਸ਼ਹਿਰ 34 ਕਿਲੋਮੀਟਰ ਤੱਕ ਫ਼ੈਲਿਆ ਹੋਇਆ ਹੈ। ਤੁਸੀਂ ਇਥੇ ਸਮੁਦਰ 'ਚ, ਵਾਟਰ ਫ਼ਾਲ, ਅੰਡਰ ਵਾਟਰ ਪਾਰਕ ਸਕਲਪਚਰ ਅਤੇ ਹਾਉਸ ਆਫ਼ ਚਾਕਲੇਟ ਦੇਖ ਸਕਦੇ ਹੋ।