ਦਿੱਲੀ ਦੀ ਇਸ ਭਿਆਨਕ ਨਦੀ ਤੋਂ ਰਹੋ ਦੂਰ, ਨਹੀਂ ਤਾ...
Published : Feb 17, 2020, 9:58 am IST
Updated : Feb 20, 2020, 2:57 pm IST
SHARE ARTICLE
Jheel connection to 1857 revolt stay away from this
Jheel connection to 1857 revolt stay away from this

ਇੱਥੇ ਦੇ ਲੋਕਾਂ ਦਾ ਮੰਨਣਾ ਹੈ ਕਿ ਇਸ ਇਲਾਕੇ ਵਿਚ ਰਾਤ ਨੂੰ ਰੋਣ ਅਤੇ...

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਨਾ ਸਿਰਫ ਅਪਣੇ ਇਤਿਹਾਸ ਅਤੇ ਇਤਿਹਾਸਿਕ ਇਮਾਰਤਾਂ ਲਈ ਮਸ਼ਹੂਰ ਹੈ ਬਲਕਿ ਇੱਥੇ ਦਾ ਜ਼ਾਇਕੇਦਾਰ ਭੋਜਨ ਵੀ ਕਾਫੀ ਮਸ਼ਹੂਰ ਹੈ। ਪਰ ਇੱਥੇ ਕਈ ਅਜਿਹੀਆਂ ਥਾਵਾਂ ਵੀ ਹਨ ਜਿੱਥੇ ਰੁਹਾਨੀ ਤਾਕਤਾਂ ਦਾ ਕਬਜ਼ਾ ਹੋਣ ਦਾ ਦਾਅਵਾ ਕੀਤਾ ਜਾੰਦਾ ਹੈ। ਇਹਨਾਂ ਵਿਚੋਂ ਤੁਸੀਂ ਦਿੱਲੀ ਕੈਂਟ ਰੋਡ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ।

Destinations Destinations

ਪਰ ਅੱਜ ਅਸੀਂ ਤੁਹਾਨੂੰ ਦਿੱਲੀ ਦੀ ਇਕ ਅਜਿਹੀ ਨਦੀ ਬਾਰੇ ਦੱਸਣ ਜਾ ਰਹੇ  ਹਾਂ ਜਿਸ ਦੇ ਚਰਚੇ ਦੂਰ ਦੂਰ ਤਕ ਹਨ। ਪੱਛਮੀ ਦਿੱਲੀ ਦੇ ਰੋਹਿਣੀ ਇਲਾਕੇ ਵਿਚ ਵਹਿਣ ਵਾਲੀ ਇਕ ਨਦੀ ਹੈ, ਜਿਸ ਦੇ ਆਸ-ਪਾਸ ਬਹੁਤ ਹਰਿਆਲੀ ਅਤੇ ਵਿਊ ਵੀ ਸ਼ਾਨਦਾਰ ਹੈ ਪਰ ਇਹ ਇਲਾਕਾ ਦੇਖਣ ਵਿਚ ਜਿੰਨਾ ਸ਼ਾਨਦਾਰ ਹੈ ਉੰਨਾ ਹੀ ਖਤਰਨਾਕ ਵੀ। ਇਸ ਨਦੀ ਨੂੰ ਖੂਨੀ-ਖਾਨ ਝੀਲ ਜਾਂ ਖੂਨੀ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

Destinations Destinations

ਇੱਥੇ ਦੇ ਲੋਕਾਂ ਦਾ ਮੰਨਣਾ ਹੈ ਕਿ ਇਸ ਇਲਾਕੇ ਵਿਚ ਰਾਤ ਨੂੰ ਰੋਣ ਅਤੇ ਚੀਕਣ ਦੀਆਂ ਆਵਾਜ਼ਾਂ ਆਉਂਦੀਆਂ ਹਨ। ਇਸ ਨਦੀ ਅਤੇ ਆਸ-ਪਾਸ ਦੇ ਇਲਾਕਿਆਂ ਤੇ ਕਿਸੇ ਆਤਮਾ ਦਾ ਸਾਇਆ ਹੈ ਜਾਂ ਨਹੀਂ ਇਸ ਬਾਰੇ ਪੁਖਤਾ ਤੌਰ ਤੇ ਕੁੱਝ ਨਹੀਂ ਕਿਹਾ ਜਾ ਸਕਦਾ। ਪਰ ਲੋਕਾਂ ਮੁਤਾਬਕ ਜਿਸ ਤਰ੍ਹਾਂ ਇੱਥੇ ਆਏ ਦਿਨ ਮੌਤਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਚੀਕਣ ਦੀਆਂ ਆਵਾਜ਼ਾਂ ਆਉਂਦੀਆਂ ਹਨ ਉਸ ਨਾਲ ਲੋਕਾਂ ਦੇ ਦਿਲਾਂ ਵਿਚ ਡਰ ਬੈਠ ਗਿਆ ਹੈ।

Destinations Destinations

ਰਿਪੋਰਟਸ ਅਨੁਸਾਰ ਇਸ ਨਦੀ ਨੂੰ ਖੂਨੀ ਨਦੀ ਇਸ ਲਈ ਕਿਹਾ ਜਾਂਦਾ ਹੈ ਕਿਉਂ ਕਿ ਇੱਥੇ 1857 ਦੀ ਲੜਾਈ ਦੌਰਾਨ ਜੋ ਵੀ ਬਾਗ਼ੀ ਜਾਂ ਅੰਗਰੇਜ਼ ਮਾਰੇ ਜਾਂਦੇ ਸਨ ਉਹਨਾਂ ਦੀਆਂ ਲਾਸ਼ਾਂ ਨੂੰ ਇਸ ਨਦੀ ਵਿਚ ਸੁੱਟ ਦਿੱਤਾ ਜਾਂਦਾ ਸੀ। ਉਦੋਂ ਤੋਂ ਨਦੀ ਨੂੰ ਖੂਨੀ ਨਦੀ ਮੰਨ ਲਿਆ ਗਿਆ।

Destinations Destinations

ਇੱਥੇ ਰਹਿਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਇਸ ਖੂਨੀ ਨਦੀ ਦੇ ਪਾਣੀ ਨੂੰ ਜੋ ਵੀ ਛੂੰਹਦਾ ਹੈ ਨਦੀ ਉਸ ਨੂੰ ਖਾ ਜਾਂਦੀ ਹੈ ਅਤੇ ਉਸ ਦੀ ਬਾਡੀ ਵੀ ਹੱਥ ਨਹੀਂ ਲੱਗਦੀ। ਇੱਥੇ ਹੁਣ ਤਕ ਕਈ ਲੋਕ ਅਪਣੀ ਜਾਨ ਗੁਆ ਚੁੱਕੇ ਹਨ।

PhotoPhoto

ਇਹਨਾਂ ਮੌਤਾਂ ਦਾ ਕਾਰਣ ਸੁਸਾਈਡ ਹੈ ਜਾਂ ਕੁੱਝ ਹੋਰ ਇਹ ਤਾਂ ਨਹੀਂ ਪਤਾ, ਪਰ ਲੋਕਾਂ ਦਾ ਦਾਅਵਾ ਹੈ ਕਿ ਜੋ ਲੋਕ ਇੱਥੇ ਮਰਦੇ ਹਨ ਉਹਨਾਂ ਦੀ ਆਤਮਾ ਇੱਥੇ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਹਨ ਅਤੇ ਜਾਨ ਲੈ ਲੈਂਦੀਆਂ ਹਨ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement