
ਚੀਨ ਦੀ ਯਾਂਗਤਜੀ ਨਦੀ ਵਿੱਚ ਤੈਰਦਾ ਇੱਕ ਵਿਸ਼ਾਲ ਸ਼ਕਲ ਦਾ ਇੱਕ ਸੱਪ ਵਰਗਾ ਜੀਵ ਤੈਰਦਾ ਦਿਖਾਈ ਦਿੱਤਾ। ਚੀਨੀ ਸੋਸ਼ਲ ਮੀਡੀਆ ਪਲੇਟਫਾਰਮਸ
ਚੀਨ : ਚੀਨ ਦੀ ਯਾਂਗਤਜੀ ਨਦੀ ਵਿੱਚ ਤੈਰਦਾ ਇੱਕ ਵਿਸ਼ਾਲ ਸ਼ਕਲ ਦਾ ਇੱਕ ਸੱਪ ਵਰਗਾ ਜੀਵ ਤੈਰਦਾ ਦਿਖਾਈ ਦਿੱਤਾ। ਚੀਨੀ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਕਾਫ਼ੀ ਬਵਾਲ ਮਚਿਆ ਹੋਇਆ ਹੈ। ਜਾਣਕਾਰੀ ਮੁਤਾਬਕ ਪੀਅਰ ਵੀਡੀਓ ਨੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ। ਜਿਸਦੇ 6 ਮਿਲੀਅਨ ਵਿਊਜ਼ ਹੋ ਚੁੱਕੇ ਹਨ।
China yangtze river mysterious 65 foot monster spotted
ਇਸ ਵੀਡੀਓ ਨੂੰ ਲੈ ਕੇ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਅਚਾਨਕ ਇਸ ਅਜੀਬੋ ਗ਼ਰੀਬ ਜੀਵ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਨ। ਹਰ ਪਾਸੇ ਇਸ ਦੀ ਚਰਚਾ ਹੋਣ ਲੱਗੀ ਹੈ। ਲੋਕਾਂ ਨੇ ਨਦੀ ਕਿਨਾਰੇ ਆ ਕੇ ਇਸ ਦੀਆਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸੱਪ ਵਰਗੇ ਜੀਵ ਦਾ ਵੀਡੀਓ 6 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ।
Water #MONSTERS in the Three Gorges? Netizens speculated that the giant mysterious creature might be a fish or a big snake. Experts believe it is unlike living animals, more like floating objects. https://t.co/CGGrfWzckI pic.twitter.com/RCdbaDAvv9
— The Paper 澎湃新闻 (@thepapercn) September 14, 2019
ਗਾਰਜੀਅਨ ਦੀ ਰਿਪੋਰਟ ਅਨੁਸਾਰ, ਲੋਕ ਵੱਖ-ਵੱਖ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਨੂੰ ਵੇਖ ਕਿ ਇਸ ਨੂੰ 'ਪਾਣੀ ਦਾ ਰਾਕਸ਼' ਕਹਿ ਰਹੇ ਹਨ। ਕਿਸੇ ਨੇ ਇਸ ਨੂੰ ਵਿਸ਼ਾਲ ਮੱਛੀ ਦੱਸਿਆ। ਬਿਜ਼ਨਸ ਇਨਸਾਈਡਰ ਦੀ ਖ਼ਬਰ ਅਨੁਸਾਰ, ਇਹ ਚੀਜ਼ ਅਸਲ ਵਿੱਚ 20 ਮੀਟਰ ਲੰਬੀ ਉਦਯੋਗਿਕ ਰਬੜ ਟਿਊਬਿੰਗ ਨਿਕਲਿਆ। ਖ਼ਬਰਾਂ ਅਨੁਸਾਰ, ਇਹ ਇਕ ਸ਼ਿਪਯਾਰਡ ਤੋਂ ਇਸ ਨੂੰ ਛੱਡਿਆ ਗਿਆ ਸੀ। ਜਲਦੀ ਹੀ ਇਸ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।