
ਦੇਸ਼ ਵਿਚ ਕਈ ਅਜਿਹੀ ਖ਼ੂਬਸੂਰਤ ਥਾਵਾਂ ਹਨ ਜਿੱਥੇ ਘੁੰਮਣ ਦਾ ਖਰਚ ਕਾਫ਼ੀ ਘੱਟ ਹੈ। ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਤੁਸੀਂ ਬੇਹੱਦ ਸਸਤੇ ਵਿਚ ਇਹਨਾਂ ਥਾਵਾਂ ਦਾ ਮਜ਼ਾ...
ਦੇਸ਼ ਵਿਚ ਕਈ ਅਜਿਹੀ ਖ਼ੂਬਸੂਰਤ ਥਾਵਾਂ ਹਨ ਜਿੱਥੇ ਘੁੰਮਣ ਦਾ ਖਰਚ ਕਾਫ਼ੀ ਘੱਟ ਹੈ। ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਤੁਸੀਂ ਬੇਹੱਦ ਸਸਤੇ ਵਿਚ ਇਹਨਾਂ ਥਾਵਾਂ ਦਾ ਮਜ਼ਾ ਚੁੱਕ ਸਕਦੇ ਹੋ। ਪਰ ਇਸ ਦੇ ਲਈ ਤੁਹਾਨੂੰ ਕੁੱਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਇਹ ਬਜਟ ਅਸੀਂ ਦਿੱਲੀ ਤੋਂ ਘੁੰਮਣ ਲਈ ਤੈਅ ਕਰ ਰਹੇ ਹਾਂ। ਦੇਸ਼ ਦੀਆਂ ਹੋਰ ਥਾਵਾਂ ਉਤੇ ਵੀ ਘੁੰਮਣ ਦੇ ਬਜਟ ਵਿਚ ਜ਼ਿਆਦਾ ਵਾਧਾ ਨਹੀਂ ਹੋਵੇਗਾ।
kasauli
ਕਸੌਲ, ਹਿਮਾਚਲ ਪ੍ਰਦੇਸ਼ : ਇਹ ਹਿਮਾਚਲ ਪ੍ਰਦੇਸ਼ ਵਿਚ ਸਥਿਤ ਇਕ ਛੋਟਾ ਜਿਹਾ ਕਸਬਾ ਹੈ ਜੋ ਕੁੱਲੂ ਤੋਂ ਲੱਗਭੱਗ 42 ਕਿਲੋਮੀਟਰ ਉਤਰ ਵਿਚ ਪੈਂਦਾ ਹੈ। ਕਸਬੇ ਦਾ ਮਤਲਬ ਇਹ ਨਹੀਂ ਹੈ ਕਿ ਇਥੇ ਸਹੂਲਤਾਂ ਦੀ ਕਮੀ ਹੋਵੇਗੀ। ਇਥੇ ਬਾਰ ਤੋਂ ਲੈ ਕੇ ਰੈਸਟੋਰੈਂਟ ਤੱਕ ਸੱਭ ਕੁੱਝ ਉਪਲਬਧ ਹੈ। ਇਥੇ ਜਾਣ ਲਈ ਦਿੱਲੀ ਤੋਂ ਵੋਲਵੋ ਬਸ ਮਿਲਦੀ ਹੈ ਜਿਸ ਦਾ ਕਿਰਾਇਆ 950 ਰੁਪਏ ਪ੍ਰਤੀ ਵਿਅਕਤੀ ਤੋਂ ਸ਼ੁਰੂ ਹੁੰਦਾ ਹੈ।
ਮਨੀਕਰਣ ਤੋਂ ਕਸੌਲ ਦੀ ਦੂਰੀ ਸਿਰਫ਼ 5 ਕਿਲੋਮੀਟਰ ਹੈ। ਇਥੇ ਤੁਹਾਨੂੰ ਵਿਦੇਸ਼ੀ ਸੈਲਾਨੀ ਵੀ ਘੁੰਮਦੇ ਦਿਖ ਜਾਣਗੇ। ਇਥੇ ਤੁਹਾਨੂੰ 500 ਰੁਪਏ ਪ੍ਰਤੀ ਰਾਤ ਦੇ ਹਿਸਾਬ ਨਾਲ ਹੋਟਲ ਮਿਲ ਜਾਣਗੇ ਜਿਸ ਨੂੰ ਤੁਸੀਂ ਆਨਲਾਈਨ ਵੀ ਬੁੱਕ ਕਰ ਸਕਦੇ ਹੋ। ਇੱਥੇ ਭੀੜ - ਭਾੜ ਤੋਂ ਦੂਰ ਕੁੱਝ ਦਿਨ ਸੁਕੂਨ ਦੇ ਬਿਤਾ ਸਕਦੇ ਹੋ।
Jaipur
ਜੈਪੁਰ, ਰਾਜਸਥਾਨ : ਦਿੱਲੀ ਤੋਂ ਜੈਪੁਰ ਦੀ ਦੂਰੀ ਲੱਗਭੱਗ 300 ਕਿਲੋਮੀਟਰ ਹੈ। ਜੋ ਸੜਕ, ਰੇਲ ਅਤੇ ਹਵਾਈ ਤਿੰਨਾਂ ਹੀ ਤਰੀਕਿਆਂ ਤੋਂ ਦਿੱਲੀ ਨਾਲ ਜੁੜਿਆ ਹੈ। ਬਸ ਦੇ ਰਸਤੇ ਦਿੱਲੀ ਤੋਂ ਜੈਪੁਰ ਸਿਰਫ਼ 220 ਰੁਪਏ ਵਿਚ ਪਹੁੰਚਿਆ ਜਾ ਸਕਦਾ ਹੈ। ਜਦਕਿ ਕਈ ਏਅਰਲਾਈਨ ਕੰਪਨੀਆਂ ਆਫ਼ਰ ਦੇ ਤਹਿਤ ਦਿੱਲੀ ਤੋਂ ਜੈਪੁਰ ਦੀ ਉਡਾਨ 1 ਹਜ਼ਾਰ ਰੁਪਏ ਤੋਂ ਘੱਟ ਵਿਚ ਦਿੰਦੀਆਂ ਹਨ।
ਇਥੇ ਬਜਟ ਹੋਟਲ ਦੀ ਸ਼ੁਰੂਆਤ 500 ਰੁਪਏ ਪ੍ਰਤੀ ਰਾਤ ਤੋਂ ਸ਼ੁਰੂ ਹੁੰਦੀ ਹੈ। ਜਦਕਿ ਕਿਸੇ ਛੋਟੇ ਰੈਸਟੋਰੈਂਟ ਵਿਚ ਇਕ ਵਿਅਕਤੀ ਦੇ ਖਾਣ ਦਾ ਖ਼ਰਚ 100 - 200 ਰੁਪਏ ਤੱਕ ਆਵੇਗਾ। ਇਥੇ ਘੁੰਮਣ ਲਈ ਤੁਸੀਂ ਸਿਟੀ ਬਸ ਲੈ ਸਕਦੇ ਹੋ। ਜਿਸ ਦਾ ਕਿਰਾਇਆ 200 ਰੁਪਏ ਪ੍ਰਤੀ ਵਿਅਕਤੀ ਹੈ। ਇਥੇ ਕਈ ਇਤੀਹਾਸਿਕ ਥਾਵਾਂ ਹਨ ਜਿਥੇ ਦਿਨ ਭਰ ਘੁੰਮਿਆ ਜਾ ਸਕਦਾ ਹੈ।
Lansdown
ਲੈਂਸਡਾਉਨ, ਉਤਰਾਖੰਡ : ਉਤਰਾਖੰਡ ਦੇ ਹਿੱਲ ਸਟੇਸ਼ਨ ਲੈਂਸਡਾਉਨ ਦੀ ਦਿੱਲੀ ਤੋਂ ਦੂਰੀ ਸਿਰਫ਼ 250 ਕਿਲੋਮੀਟਰ ਹੈ। ਇਥੇ ਪਹੁੰਚਣ ਦਾ ਸੱਭ ਤੋਂ ਆਸਾਨ ਤਰੀਕਾ ਹੈ ਪਹਿਲਾਂ ਤੁਸੀਂ ਕੋਟਗੇਟ ਪਹੁੰਚਦੇ ਹੋ। ਫਿਰ ਤੁਸੀਂ ਅੱਗੇ ਲੋਕਲ ਬਸ ਨਾਲ ਲੈਂਸਡਾਉਨ ਜਾ ਸਕਦੇ ਹੋ। ਕੋਟਗੇਟ ਤੋਂ ਲੈਂਸਡਾਉਨ ਦੀ ਦੂਰੀ 50 ਕਿਲੋਮੀਟਰ ਹੈ।
ਦਿੱਲੀ ਤੋਂ ਕੋਟਗੇਟ ਸੜਕ ਅਤੇ ਰੇਲ ਦੋਹੇਂ ਹੀ ਰਸਤੇ ਨਾਲ ਜੁੜਿਆ ਹੈ। ਦਿੱਲੀ ਤੋਂ ਲੈਂਸਡਾਉਨ ਤੁਸੀਂ 1000 ਰੁਪਏ ਤੋਂ ਘੱਟ ਵਿਚ ਪਹੁੰਚ ਜਾਓਗੇ। ਜਦਕਿ ਬਹੁਤ ਚੰਗੇ ਹੋਟਲ ਤੁਹਾਨੂੰ ਇਥੇ 700 - 800 ਰੁਪਏ ਪ੍ਰਤੀ ਰਾਤ ਭਰ ਦੇ ਹਿਸਾਬ ਨਾਲ ਮਿਲ ਜਾਣਗੇ। ਵਪਾਰਕ ਮਾਹੌਲ ਨਾ ਹੋਣ ਦੇ ਕਾਰਨ ਇਹ ਇਲਾਕਾ ਪੂਰੀ ਤਰ੍ਹਾਂ ਕੁਦਰਤੀ ਖੂਬਸੂਰਤੀ ਨਲਾ ਭਰਿਆ ਹੈ।
Tawang
ਤਵਾਂਗ, ਅਰੁਣਾਚਲ ਪ੍ਰਦੇਸ਼ : ਇਹ ਅਰੁਣਾਚਲ ਪ੍ਰਦੇਸ਼ ਦਾ ਬਹੁਤ ਹੀ ਖੂਬਸੂਰਤ ਇਲਾਕਾ ਹੈ। ਤਵਾਂਗ ਅਪਣੀ ਮੱਠ, ਬੁੱਧ ਮੱਠ ਅਤੇ ਉਚੇ ਪਹਾੜਾਂ ਲਈ ਮਸ਼ਹੂਰ ਹੈ। ਦਿੱਲੀ ਤੋਂ ਟ੍ਰੇਨ ਦੇ ਜ਼ਰੀਏ 1500 ਰੁਪਏ ਵਿਚ ਪਹੁੰਚਿਆ ਜਾ ਸਕਦਾ ਹੈ। ਤੁਹਾਨੂੰ ਇੱਥੇ ਪਹੁੰਚਣ 'ਚ ਭਲੇ ਹੀ ਜ਼ਿਆਦਾ ਕਿਰਾਇਆ ਲਗੇਗਾ ਪਰ ਇਥੇ ਦੇ ਹੋਟਲ ਕਾਫ਼ੀ ਸਸਤੇ ਹਨ। ਇੱਥੇ ਤੁਹਾਨੂੰ 500 ਰੁਪਏ ਪ੍ਰਤੀ ਰਾਤ ਤੋਂ ਵੀ ਘੱਟ ਵਿਚ ਹੋਟਲ ਮਿਲ ਜਾਵੇਗਾ। ਜਦੋਂ ਕਿ ਖਾਣ ਪੀਣ ਦਾ ਵੀ ਇਥੇ ਜ਼ਿਆਦਾ ਖਰਚਾ ਨਹੀਂ ਹੈ। ਕੁਦਰਤੀ ਖ਼ੂਬਸੂਰਤੀ ਨਾਲ ਭਰਪੂਰ ਇਸ ਇਲਾਕੇ ਵਿਚ ਕਈ ਟੂਰਿਸਟ ਅਟਰੈਕਸ਼ਨ ਹਨ।