
ਜੇਕਰ ਤੁਸੀਂ ਕੁਦਰਤੀ ਸੁੰਦਰਤਾ ਨਾਲ ਤਰ ਹੋਣਾ ਚਾਹੁੰਦੇ ਹੋ ਤਾਂ ਅਜਿਹੀ ਜਗ੍ਹਾ ਜਾਣਾ ਚਾਹੁੰਦੇ ਹੋ ਜਿਥੇ ਤੁਸੀਂ ਕੁਦਰਤ ਦੀ ਸੁੰਦਰਤਾ ਦਾ ਖ਼ੂਬਸੂਰਤ ਦ੍ਰਿਸ਼ ਦੇਖ ਸਕਣ ਅਤੇ..
ਜੇਕਰ ਤੁਸੀਂ ਕੁਦਰਤੀ ਸੁੰਦਰਤਾ ਨਾਲ ਤਰ ਹੋਣਾ ਚਾਹੁੰਦੇ ਹੋ ਤਾਂ ਅਜਿਹੀ ਜਗ੍ਹਾ ਜਾਣਾ ਚਾਹੁੰਦੇ ਹੋ ਜਿਥੇ ਤੁਸੀਂ ਕੁਦਰਤ ਦੀ ਸੁੰਦਰਤਾ ਦਾ ਖ਼ੂਬਸੂਰਤ ਦ੍ਰਿਸ਼ ਦੇਖ ਸਕਣ ਅਤੇ ਉਸ ਦਾ ਖੂਬ ਲੁਤਫ ਉਠਾ ਸਕੋ ਤਾਂ ਇਜ਼ਰਾਇਲ ਤੁਹਾਡੇ ਲਈ ਬੈਸਟ ਹੈ। ਕੀ ਤੁਹਾਨੂੰ ਪਤਾ ਹੈ ਕਿ ਇਜ਼ਰਾਇਲ ਕੁਦਰਤੀ ਖੂਬਸੂਰਤੀ ਨਾਲ ਭਰਿਆ ਹੋਇਆ ਇਕ ਅਜਿਹਾ ਦੇਸ਼ ਹੈ ਜੋ ਧਾਰਮਿਕ ਪੰਰਪਰਾ ਦੇ ਨਾਲ ਨਾਈਟ ਲਾਇਫ ਲਈ ਵੀ ਮਸ਼ਹੂਰ ਹੈ।
Israel
ਇਤਿਹਾਸਕ ਵਿਰਾਸਤ ਅਤੇ ਕੁਦਰਤੀ ਸੁੰਦਰਤਾ ਨੂੰ ਦੇਖਣ ਲਈ ਤੁਸੀ ਉੱਤਰੀ ਇਜ਼ਰਾਇਲ ਜਾ ਸਕਦੇ ਹੋ ਤਾਂ ਉਥੇ ਦੀ ਨਾਈਟ ਲਾਈਫ਼ ਲਈ ਤੁਹਾਨੂੰ ਤੇਲ ਅਵੀਵੀ ਜਾਣਾ ਪਵੇਗਾ। ਮੈਡਿਟੇਰਿਅਨ ਕੈਪਿਟਲ ਆਫ਼ ਕੂਲ ਦੇ ਨਾਮ ਤੋਂ ਮਸ਼ਹੂਰ ਤੇਲ ਅਵੀਵੀ ਖੂਬਸੂਰਤ ਸਮੁੰਦਰੀ ਘਾਟਾਂ, ਨਾਈਟ ਲਾਇਫ਼, ਚੰਗੇ ਫੂਡ ਅਤੇ ਯੂਨੋਸਕੋ ਦੇ ਕਈ ਮਸ਼ਹੂਰ ਆਰਕਿਟੈਕਚਰ ਦਾ ਮਾਲਿਕ ਹੈ।
Israel
ਉਥੇ ਹੀ ਦੱਖਣ ਇਜ਼ਰਾਇਲ ਪੂਰੇ ਦੇਸ਼ ਦਾ 50 ਫ਼ੀ ਸਦੀ ਧਰਤੀ ਹਿੱਸਾ ਹੈ। ਇਥੇ ਮੌਜੂਦ ਡੈਡ ਸੀ ਧਰਤੀ ਦੀ ਸੱਭ ਤੋਂ ਨੀਵੀਂ ਜਗ੍ਹਾ ਹੈ। ਇਹ ਸਮੁੰਦਰ ਤਲ ਤੋਂ 424 ਮੀਟਰ ਨੀਵਾਂ ਹੈ। ਇਜ਼ਰਾਇਲ ਅਤੇ ਜਾਰਡਨ ਦੇ ਵਿਚ ਇਸ ਸਮੁੰਦਰ ਨੂੰ ‘ਸਾਲਟ ਸੀ’ ਵੀ ਕਹਿੰਦੇ ਹੈ। ਇਹ ਸਮੁੰਦਰ ਤਲ ਤੋਂ 424 ਮੀਟਰ ਨੀਵਾਂ ਹੈ।
Israel
ਦੱਸ ਦਈਏ ਕਿ ਇਜ਼ਰਾਇਲ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਇਸ ਸਾਲ ਜਨਵਰੀ ਤੋਂ ਜੂਨ ਦੇ 'ਚ ਛੇ ਮਹੀਨਿਆਂ ਵਿਚ 82 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਮਿਆਦ ਵਿਚ ਕੁੱਲ 40,300 ਭਾਰਤੀ ਸੈਲਾਨੀਆਂ ਨੇ ਇਜ਼ਰਾਇਲ ਦਾ ਦੌਰਾ ਕੀਤਾ। ਇਜ਼ਰਾਇਲ ਵਿਚ ਇਸ ਸਾਲ ਮਈ ਵਿਚ 17,800 ਭਾਰਤੀ ਸੈਲਾਨੀਆਂ ਦਾ ਆਗਮਨ ਹੋਇਆ ਜੋ ਸਾਲ 2015 ਦੇ ਮਈ ਦੀ ਤੁਲਨਾ ਵਿਚ 115 ਫ਼ੀ ਸਦੀ ਜ਼ਿਆਦਾ ਹੈ।