ਕੁਦਰਤ ਦੀ ਸਾਕਾਰ ਸੁੰਦਰਤਾ: ਕੁੱਲੂ ਘਾਟੀ 
Published : Nov 20, 2022, 12:39 pm IST
Updated : Nov 20, 2022, 12:39 pm IST
SHARE ARTICLE
The real beauty of nature: Kullu Valley (representative photo)
The real beauty of nature: Kullu Valley (representative photo)

ਅਕਤੂਬਰ 1966 ਤਕ ਕੁੱਲੂ ਪੰਜਾਬ ਦਾ ਹਿੱਸਾ ਸੀ ਪਰ ਨਵੰਬਰ 1966 ਨੂੰ  ਰਾਜ ਪੁਨਰ ਗਠਨ ਹੋਣ ਕਰ ਕੇ ਕੁੱਲੂ ਹਿਮਾਚਲ ਪ੍ਰਦੇਸ਼ ਵਿਚ ਸ਼ਾਮਲ ਹੋ ਗਿਆ।


ਅਕਤੂਬਰ 1966 ਤਕ ਕੁੱਲੂ ਪੰਜਾਬ ਦਾ ਹਿੱਸਾ ਸੀ ਪਰ ਨਵੰਬਰ 1966 ਨੂੰ  ਰਾਜ ਪੁਨਰ ਗਠਨ ਹੋਣ ਕਰ ਕੇ ਕੁੱਲੂ ਹਿਮਾਚਲ ਪ੍ਰਦੇਸ਼ ਵਿਚ ਸ਼ਾਮਲ ਹੋ ਗਿਆ।
ਕੁੱਲੂ ਦੇ ਪੁਰਾਤਨ ਪਹਿਰਾਵੇ ਚੋਲਾ, ਡੋਰਾ, ਸੱੁਥਣ, ਸਿਰ ਤੇ ਟੋਪਾ, ਚਾਰ ਤਹਿ ਕੀਤਾ ਪੱਟੂ ਹਨ। ਕੁੱਲੂ ਦੇ ਸ਼ਾਲ, ਮਫ਼ਲਰ, ਟੋਪੀ, ਟੋਕਰੀਆਂ (ਬਾਂਸ ਦੀਆਂ ਬਣੀਆਂ ਚੀਜ਼ਾਂ), ਰੱਸੀ ਦੀਆਂ ਜੁੱਤੀਆਂ, ਜੈਕਟ ਆਦਿ ਅੰਤਰ-ਰਾਸ਼ਟਰੀ ਪੱਧਰ ਤਕ ਮਸ਼ਹੂਰ ਹਨ। ਇਥੋਂ ਦੀ ਟੋਪੀ ਕੁਲਵੀ ਟੋਪੀ ਦੇ ਨਾਂ ਨਾਲ ਮਸ਼ਹੂਰ ਹੈ।

ਇਥੋਂ ਦੇ ਪਹਾੜਾਂ ’ਤੇ ਚੜ੍ਹਨਾ, ਸਕੀਇੰਗ, ਹਾਈਕਿੰਗ, ਟਰੈਕਿੰਗ, ਬਰਫ਼ ਦੀਆਂ ਖੇਡਾਂ (ਅੰਤਰ ਰਾਸ਼ਟਰੀ ਪ੍ਰਸਿੱਧੀ ਹਾਸਲ), ਕਸ਼ਤੀ ਚਲਾਣਾ, ਪੈਰਾਗਲਾਈਡਿੰਗ, ਰੈਂਗ-ਗਲਾਈਡਿੰਗ ਆਦਿ ਮਸ਼ਹੂਰ ਹਨ।  ਹਿਮਾਚਲ ਪ੍ਰਦੇਸ਼ ਦਾ ਮਨਮੋਹਣਾ ਇਲਾਕਾ ਹੈ ਕੁੱਲੂ। ਕੁਦਰਤ ਦੀ ਸਾਕਾਰ ਸੁੰਦਰਤਾ ਹੈ ਕੁੱਲੂ ਘਾਟੀ । ਇਥੋਂ ਦੇ ਉੱਚੇ-ਉੱਚੇ, ਅਸਮਾਨ ਨੂੰ  ਛੂੰਹਦੇ ਸੁੰਦਰ ਰੁੱਖ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਧਰਤੀ ਦੇ ਬਜ਼ੁਰਗ ਲੋਕ ਆਸ਼ੀਰਵਾਦ ਤੇ ਸੁਭਕਾਮਨਾਵਾਂ ਦੇ ਰਹੇ ਹੋਣ। ਫਬੀਲੇ ਦ੍ਰਿਸ਼, ਝਾਂਜਰ ਦੀ ਛਣ-ਛਣ ਕਰਦੇ ਵਹਿੰਦੇ ਝਰਨੇ, ਪਹਾੜੀਆਂ ਨਾਲ ਕਲੋਲ ਕਰਦੀ, ਅਠਖੇਲੀਆਂ ਤੇ ਸਰਗੋਸ਼ੀਆਂ ਕਰਦੀ ਦੁੱਧ ਚਿੱਟੀ ਸਫ਼ੈਦ ਮਖਮਲੀ ਬਰਫ਼, ਫਲਾਂ ਨਾਲ ਲੱਦੇ ਲੁਭਾਵਣੇ ਬਾਗ਼ ਤੇ ਕਿਸੇ ਗੋਰੀ ਦੀ ਜ਼ੁਲਫ਼ ਵਾਗੂੰ ਵੱਲ ਖਾਂਦੇ ਪ੍ਰਤੀਤ ਹੁੰਦੇ ਹਨ ਇਥੇ ਦੇ ਟੇਢੇ-ਮੇਢੇ ਰਸਤੇ।

ਕੁਦਰਤ ਦੇ ਅਨੇਕ ਸੁੰਦਰ ਅਲੰਕਾਰਾਂ ਨਾਲ ਸਜੀ ਹੈ ਕੁੱਲੂ ਘਾਟੀ। ਇਹ ਮਨਮੋਹਕ ਇਲਾਕਾ ਸਿਹਤ ਲਈ ਮੁਆਫ਼ਕ ਹੈ। ਇਥੇ ਦੇ ਸੁੰਦਰ ਦ੍ਰਿਸ਼ ਅੱਖਾਂ ਲਈ ਵਧੀਆ ਖ਼ੁਰਾਕ ਹਨ। ਸਾਫ਼-ਪਵਿੱਤਰ ਸਿਹਤਵਰਧਕ ਪਾਣੀ ਤੇ ਅਨੇਕ ਪ੍ਰਕਾਰ ਦੀਆਂ ਜੜੀ-ਬੂਟੀਆਂ। ਕੁੱਲੂ ਇਲਾਕੇ ’ਚ ਅਨੇਕਾਂ ਹੀ ਪ੍ਰਾਚੀਨ ਅਧਿਆਤਮਕ ਮੰਦਰ ਹਨ। ਕੁੱਲੂ ਦੀ ਧਰਤੀ ਨੂੰ  ਭਗਵਾਨ ਨੇ ਏਨਾ ਆਕਰਸ਼ਕ, ਪ੍ਰਕਿਤੀਵਰਧਕ ਅਤੇ ਖ਼ੂਬਸੂਰਤੀਵਰਧਕ ਬਣਾ ਕੇ ਮਨੁੱਖ ਨੂੰ ਇਥੇ ਹੀ ਸਵਰਗ ਭੂਮੀ ਦੇ ਦਰਸ਼ਨ ਕਰਵਾ ਦਿਤੇ ਹਨ।

ਪਠਾਨਕੋਟ (ਗੁਰਦਾਸਪੁਰ) ਤੋਂ ਲਗਭਗ 280 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ ਕੁੱਲੂ। ਇਸ ਦੀ ਉਚਾਈ ਲਗਭਗ 1220 ਮੀਟਰ ਹੈ। ਕੁੱਲੂ ਸ਼ਬਦ ਕੁਲੂਤ ਤੋਂ ਬਣਿਆ ਹੈ। ਦਸਿਆ ਜਾਂਦਾ ਹੈ ਕਿ ਕੁਲੂਤ ਇਕ ਪ੍ਰਾਚੀਨ ਜਾਤੀ ਸੀ। ਬਿਆਸ ਦੇ ਨਾਲ ਉਪ ਘਾਟੀ ਵਿਚ ਰਹਿੰਦੇ ਸੀ। ਅਰਜੁਨ ਨਾਲ ਕੁਲੂਤ ਰਾਜੇ ਦਾ ਯੁੱਧ ਹੋਇਆ ਸੀ। ਇਸ ਜਾਤੀ ਦਾ ਰਾਜਾ ਕਸ਼ੇਮ ਧੂਤੀ, ਮਹਾਂਭਾਰਤ ਦੀ ਲੜਾਈ ਵਿਚ ਮਾਰਿਆ ਗਿਆ ਸੀ। ਕੁਲੂਤ ਤੋਂ ਕੁੱਲੂ ਸ਼ਬਦ ਦੀ ਉਤਪਤੀ ਹੋਈ। 

ਦਸਿਆ ਜਾਂਦਾ ਹੈ ਕਿ ਇਥੇ ਪਾਲ ਵੰਸ਼ ਦੇ 85 ਰਾਜਾ ਹੋਏ ਹਨ। ਇਨ੍ਹਾਂ ਤੋਂ ਬਾਅਦ 16 ਸਿੰਘ ਵੰਸ਼ ਦੇ ਰਾਜਿਆਂ ਨੇ ਰਾਜ ਕੀਤਾ। ਅੰਤਮ ਰਾਜਾ ਜੀਤ ਸਿੰਘ ਹੋਏ, ਜਿਸ ਦੇ ਰਾਜ ਨੂੰ 1840 ਈ. ਵਿਚ ਸਿੱਖਾਂ ਨੇ ਜਿੱਤ ਲਿਆ। ਅਕਤੂਬਰ 1966 ਤਕ ਕੁੱਲੂ ਪੰਜਾਬ ਦਾ ਹਿੱਸਾ ਸੀ ਪਰ ਨਵੰਬਰ 1966 ਨੂੰ  ਰਾਜ ਪੁਨਰ ਗਠਨ ਹੋਣ ਕਰ ਕੇ ਕੁੱਲੂ ਹਿਮਾਚਲ ਪ੍ਰਦੇਸ਼ ਵਿਚ ਸ਼ਾਮਲ ਹੋ ਗਿਆ। ਕੁੱਲੂ ਘਾਟੀ ਲਗਭਗ 50 ਮੀਲ ਲੰਮੀ ਹੈ। ਇਲਾਕੇ ਦਾ ਖੇਤਰਫਲ 5503 ਵਰਗ ਕਿ.ਮੀ. ਹੈ। ਬਿਆਸ ਨਦੀ, ਰਿਸ਼ੀ ਝੀਲ ਜੋ 3978 ਮੀਟਰ ਦੀ ਉਚਾਈ ’ਤੇ ਹੈ, ਤੋਂ ਵਹਿੰਦੀ ਹੋਈ ਕੁੱਲੂ ਵਿਚ ਪ੍ਰਵੇਸ਼ ਕਰਦੀ ਹੈ। ਇਹ ਬਿਆਸ ਨਦੀ 8 ਕਿਲੋਮੀਟਰ ਦੂਰ ਉਚੇ ਪਹਾੜੀ ਇਲਾਕੇ ਰੋਹਤਾਂਗ ਤੋਂ ਨਿਕਲਦੀ ਹੈ। 

ਇਥੋਂ ਦੇ ਲੋਕ ਮੰਦਰਾਂ ਪ੍ਰਤੀ ਸ਼ਰਧਾ ਨਾਲ ਤਨ-ਮਨ-ਧਨ ਨਾਲ ਜੁੜੇ ਹੋਏ ਹਨ। ਸਾਲਾਨਾ ਮੇਲਿਆਂ ਵਿਚ ਲੋਕ ਧੂਮ-ਧਾਮ ਤੇ ਸ਼ਰਧਾ ਨਾਲ ਇਕੱਠੇ ਹੁੰਦੇ ਹਨ। ਸੋਹਣੇ ਕਪੜੇ, ਹਾਰ ਸ਼ਿੰਗਾਰ, ਫਲਾਂ ਨਾਲ ਲੱਦੇ ਲੋਕ ਮੇਲਿਆਂ ਵਿਚ ਆਉਂਦੇ ਹਨ। ਸ਼ਿੰਗਾਰ ਨਾਲ ਸਜੀਆਂ ਔਰਤਾਂ ਮੇਲਿਆਂ ਦੀ ਪ੍ਰਤਿਸ਼ਠਾ ਨੂੰ ਚਾਰ ਚੰਨ ਲਾਉਂਦੀਆਂ ਹਨ। ਪੁੱਤਰ ਦਾ ਜਨਮ, ਚੰਗੀਆਂ ਫ਼ਸਲਾਂ, ਜਾਂ ਕੋਈ ਸੱੁਭ ਕਾਰਜ ਹੋਵੇ ਲੋਕ ਸੱਭ ਤੋਂ ਪਹਿਲਾਂ ਮੰਦਰ ਵਿਚ ਪੂਜਾ ਅਰਚਨਾ ਕਰਦੇ ਹਨ ਤੇ ਮੱਥਾ ਟੇਕ ਕੇ ਆਨੰਦ ਵਿਭੋਰ ਹੁੰਦੇ ਹਨ। ਦੇਵੀ-ਦੇਵਤਿਆਂ ਦੇ ਅਣਗਣਿਤ ਮੰਦਰਾਂ ਦਾ ਸੰਗ੍ਰਹਿ ਕੁੱਲੂ ਨੂੰ ਦੇਵ ਭੂਮੀ ਦਾ ਦਰਜਾ ਦਿਵਾਂਦਾ ਹੈ।

ਇਥੋਂ ਦੇ ਲੋਕ ਮਿੱਠੇ ਸੁਭਾਅ ਦੇ ਅਤੇ ਖੇਚਲ ਭਰਪੂਰ ਜਜਮਾਨ ਹੁੰਦੇ ਹਨ। ਲੋਕ ਖੇਤੀ ਅਤੇ ਬਾਗ਼ਬਾਨੀ ਕਰਦੇ ਹਨ ਪਰ ਵਰਤਮਾਨ ਸਥਿਤੀ ਵਿਚ ਕੁੱਲੂ ਇਲਾਕੇ ਨੇ ਬਹੁਤ ਤਰੱਕੀ ਕੀਤੀ ਹੈ। ਖੁਲ੍ਹੀਆਂ-ਚੌੜੀਆਂ ਸੜਕਾਂ ਦਾ ਨਿਰਮਾਣ, ਥਾਂ-ਥਾਂ ’ਤੇ ਪਾਣੀ ਦਾ ਸਹੀ ਪ੍ਰਬੰਧ, ਚੰਗੀਆਂ ਦੁਕਾਨਾਂ, ਫਲਾਂ ਦਾ ਵਧਦਾ ਕਾਰੋਬਾਰ, ਮੱਛੀ ਦਾ ਵੱਡਾ ਕਾਰੋਬਾਰ ਤੇ ਕੁੱਲੂ ਦੀ ਉਪਜਾਊ ਭੂਮੀ ਵਿਚ ਮੱਕੀ, ਆਲੂ, ਦਾਲਾਂ, ਕਣਕ, ਝੋਨਾ, ਸੇਬ (ਵਿਦੇਸ਼ਾਂ ਤਕ ਵਪਾਰ), ਪਲਮ, ਅਖਰੋਟ, ਖੁਰਬਾਨੀ, ਬਦਾਮ, ਟਮਾਟਰ, ਮਟਰ, ਸ਼ਿਮਲਾ ਮਿਰਚ, ਗਾਜਰ, ਮੂਲੀ, ਗੋਭੀ, ਫੁੱਲ ਗੋਭੀ, ਭਿੰਡੀ ਆਦਿ ਫ਼ਸਲਾਂ ਹੁੰਦੀਆਂ ਹਨ।

ਕੁੱਲੂ ਇਲਾਕੇ ਦੀਆਂ ਸਬਜ਼ੀਆਂ ਤੇ ਫਲ ਸਾਰੇ ਭਾਰਤ ਵਿਚ ਜਾਂਦੇ ਹਨ। ਗੋਭੀ, ਗਾਜਰ, ਸ਼ਿਮਲਾ ਮਿਰਚ ਆਦਿ ਸਬਜ਼ੀਆਂ ਪੰਜਾਬ, ਹਰਿਆਣਾ, ਦਿੱਲੀ ਤਕ  ਜਾਂਦੀਆਂ ਹਨ।  ਇਥੋਂ ਦੇ ਜੰਗਲਾਂ ਵਿਚ ਰਈ ਤੋਸ, ਚੀੜ, ਕਾਈਲ, ਦੇਵਦਾਰ, ਚਿਨਾਰ, ਅਖਰੋਟ ਆਦਿ ਦੇ ਰੁੱਖ ਪਾਏ ਜਾਂਦੇ ਹਨ। ਇਹ ਰੁੱਖ ਕੁੱਲੂ ਦੀ ਛਾਂਦਾਰ ਖ਼ੂਬਸੂਰਤੀ ਨੂੰ  ਵਧਾ ਕੇ ਇਸ ਦੀ ਮਾਨ-ਮਰਿਆਦਾ ਵਿਚ ਵਾਧਾ ਕਰਦੇ ਹਨ। ਇਹ ਰੁੱਖ ਕੁੱਲੂ ਦੀ ਜਿੰਦ-ਜਾਨ ਹਨ ਜਿਨ੍ਹਾਂ ਨਾਲ ਸਾਹ ਲੈਣ ਦਾ ਮਜ਼ਾ ਆ ਜਾਂਦਾ ਹੈ। 
ਕੁੱਲੂ ਦੇ ਪੁਰਾਤਨ ਪਹਿਰਾਵੇ ਚੋਲਾ, ਡੋਰਾ, ਸੱੁਥਣ, ਸਿਰ ਤੇ ਟੋਪਾ, ਚਾਰ ਤਹਿ ਕੀਤਾ ਪੱਟੂ ਹਨ। ਨਵੀਂ ਪੀੜ੍ਹੀ ਤਾਂ ਆਧੁਨਿਕ ਪਹਿਰਾਵੇ ਨਾਲ ਜੁੜਦੀ ਜਾ ਰਹੀ ਹੈ ਪਰ ਔਰਤਾਂ ਅਪਣੇ ਕਪੜਿਆਂ ਉਪਰ ਪੱਟੂ ਬੰਨ੍ਹਦੀਆਂ ਹਨ। ਸਿਰ ਤੇ ਤਿਹੜਾ ਰੁਮਾਲ ਬੰਨ੍ਹਦੀਆਂ ਹਨ। ਫਿਰ ਵੀ ਕੁੜਤੇ, ਪਜ਼ਾਮੇ ਦੇ ਉਪਰ ਜੈਕਟ ਦਾ ਅਪਣਾ ਹੀ ਮਜ਼ਾ ਹੈ।

ਔਰਤਾਂ ਕਈ ਤਰ੍ਹਾਂ ਦੇ ਗਹਿਣੇ ਪਹਿਨਦੀਆਂ ਹਨ ਜਿਸ ਵਿਚ ਬੂਮਨੀ, ਟੋਕਾ, ਕਾਗਨੂ, ਮਰੀਤੜੀ, ਬਿੱਛਣਾ, ਮੁੰਦੜੀ, ਗੁੱਠੀ, ਚੰਦਰਹਾਰ, ਜੈ ਮਾਲਾ, ਸਿੱਕਾ ਮਾਲ, ਚਸਪਾਕਲੀ, ਡਮਕੂ, ਲੌਂਗ, ਕੁਮਸੀ, ਬਾਲੂ, ਟਿੱਕਾ, ਤੁਨਕੀ, ਤੋੜਾ, ਨਾਵੀ, ਡਿੰਢੂ, ਬਾਲੀ, ਖੁੰਡੀ ਆਦਿ ਗਹਿਣੇ ਪਾਉਂਦੀਆਂ ਹਨ। ਹਿਮਾਚਲੀ ਪਹਿਰਾਵੇ ਦੀ ਅਲੱਗ ਹੀ ਪਹਿਚਾਣ ਹੈ। ਇਥੇ ਦੇ ਨਾਚ (ਡਾਂਸ) ਮਸ਼ਹੂਰ ਹਨ। ਲੋਕ ਵਾਦ ਸ਼ਹਿਨਾਈ, ਥਾਲੀ, ਰਣਸਿੰਗਾ, ਢੋਲ, ਨਗਾੜਾ ਆਦਿ ਹਨ। ਲੋਕ ਗੀਤ ਮਨ ਨੂੰ  ਛੂੰਹਦੇ ਹਨ, ਜਿਨ੍ਹਾਂ ਵਿਚ ਹਿਮਾਚਲ ਸਭਿਆਚਾਰ ਦੀ ਖ਼ੂਬਸੂਰਤੀ ਹੁੰਦੀ ਹੈ।  ਇਥੋਂ ਦੇ ਪਹਾੜਾਂ ’ਤੇ ਚੜ੍ਹਨਾ, ਸਕੀਇੰਗ, ਹਾਈਕਿੰਗ, ਟਰੈਕਿੰਗ, ਬਰਫ਼ ਦੀਆਂ ਖੇਡਾਂ (ਅੰਤਰ ਰਾਸ਼ਟਰੀ ਪ੍ਰਸਿੱਧੀ ਹਾਸਲ), ਕਸ਼ਤੀ ਚਲਾਣਾ, ਪੈਰਾਗਲਾਈਡਿੰਗ, ਰੈਂਗ-ਗਲਾਈਡਿੰਗ ਆਦਿ ਮਸ਼ਹੂਰ ਹਨ।

ਕੁੱਲੂ ਦੇ ਸ਼ਾਲ, ਮਫ਼ਲਰ, ਟੋਪੀ, ਟੋਕਰੀਆਂ (ਬਾਂਸ ਦੀਆਂ ਬਣੀਆਂ ਚੀਜ਼ਾਂ), ਰੱਸੀ ਦੀਆਂ ਜੁੱਤੀਆਂ, ਜੈਕਟ ਆਦਿ ਅੰਤਰ-ਰਾਸ਼ਟਰੀ ਪੱਧਰ ਤਕ ਮਸ਼ਹੂਰ ਹਨ। ਇਥੋਂ ਦੀ ਟੋਪੀ ਕੁਲਵੀ ਟੋਪੀ ਦੇ ਨਾਂ ਨਾਲ ਮਸ਼ਹੂਰ ਹੈ। ਇਥੋਂ ਦੇ ਉਘੇ ਵਪਾਰੀ ਤੇ ਪ੍ਰਧਾਨ ਸ੍ਰੀ ਰਾਮ ਸਿੰਘ ਨੇ ਦਸਿਆ ਕਿ ਕੁੱਲੂ ਸ਼ਾਲ ਦੇ ਜਨਮਦਾਤਾ ਸ਼੍ਰੀ ਸੇਰੂ ਰਾਮ ਤੇ ਕੁੱਲੂ ਟੋਪੀ ਦੇ ਜਨਮਦਾਤਾ ਸ਼੍ਰੀ ਹਰੀ ਰਾਮ ਹਨ। ਇਥੋਂ ਦਾ ਦੁਸ਼ਹਿਰਾ ਦੁਨੀਆਂ ਭਰ ਵਿਚ ਮਸ਼ਹੂਰ ਹੈ। ਸੈਲਾਨੀਆਂ ਲਈ ਕੁੱਲੂ ਦੀ ਸੈਰ, ਕੁੱਲੂ ਦਾ ਵੇਖਣਾ ਆਨੰਦਮਈ ਹੈ। ਗਰਮੀ ਹੈ ਜਾਂ ਸਰਦੀ, ਕੁੱਲੂ, ਕੁੱਲੂ ਹੀ ਹੈ।

ਓਂਕਾਰ ਨਗਰ, ਗੁਰਦਾਸਪੁਰ (ਪੰਜਾਬ )
ਮੋਬਾਈਲ : 98156-25409
ਐਡਮਿੰਟਨ, ਕੈਨੇਡਾ : 780-807-6007   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

ਚੋਰਾਂ ਨੇ ਲੁੱਟ ਲਿਆ Punjab ਘੁੰਮਣ ਆਇਆ ਗੋਰਾ - Punjab Police ਨੇ 48 ਘੰਟੇ 'ਚ ਚੋਰਾਂ ਨੂੰ ਗ੍ਰਿਫ਼ਤਾਰ ਕਰ ਰੱਖ ਲਈ

17 Dec 2022 3:17 PM

Officer ਨਾਲ Balwinder Sekhon ਦਾ ਪਿਆ ਪੇਚਾ - ਜ਼ੋਰਦਾਰ ਤਿੱਖੀ ਬਹਿਸ ਮਗਰੋਂ ਭੱਖ ਗਿਆ ਮਾਹੌਲ

16 Dec 2022 2:56 PM

Jalandhar ਦੇ Latifpura ‘ਚ ਬੇਘਰ ਹੋਏ ਲੋਕਾਂ ਦੀ ਮਦਦ ਲਈ ਪਹੁੰਚੀ UNITED SIKHS

15 Dec 2022 3:25 PM

ਇੱਕ ਵਾਰ ਫਿਰ ਸੜਕਾਂ ‘ਤੇ ਉੱਤਰਿਆ ਅੰਨਦਾਤਾ - Manawala Toll Plaza ਕਰਵਾਇਆ ਬੰਦ - Kisan Farmer Protest

15 Dec 2022 3:24 PM

Rashi Agarwal ਨੂੰ Rahul Gandhi ਨਾਲੋਂ PM Modi ਚੰਗੇ ਲੱਗਦੇ!

14 Dec 2022 3:12 PM

10th Fail ਠੱਗਾਂ ਨੇ 100 Crore ਦਾ ਲਾਇਆ ਚੂਨਾ ! GST 'ਚ ਘਾਲਾਮਾਲਾ ਕਰਨ ਲਈ ਖੋਲ੍ਹੀਆਂ ਸਨ 100 ਤੋਂ ਵੱਧ ਕੰਪਨੀਆਂ

14 Dec 2022 3:11 PM