
ਘੁੰਮਣ ਲਈ ਸ਼ਾਨਦਾਰ ਥਾਵਾਂ ਹਨ ਕਰਨਾਟਕ ਦੀਆਂ ਬਾਦਾਮੀ ਗੁਫ਼ਾਵਾਂ
ਨਵੀਂ ਦਿੱਲੀ: ਸ਼ਾਨਦਾਰਤਾ ਆਕਰਸ਼ਿਤ ਕਰਦੀ ਹੈ ਤਾਂ ਜ਼ਰੂਰ ਦੇਖੋ ਕਰਨਾਟਕ ਦੀਆਂ ਬਦਾਮੀ ਗੁਫ਼ਾਵਾਂ। ਇਹਨਾਂ ਗੁਫ਼ਾਵਾਂ ਦਾ ਸਬੰਧ 500 ਈਸਵੀ ਸ਼ਤਾਬਦੀ ਨਾਲ ਹੈ। ਇਹ ਕੁਦਰਤੀ ਗੁਫ਼ਾਵਾਂ ਨਹੀਂ ਹਨ ਬਲਕਿ ਇਹਨਾਂ ਦਾ ਨਿਰਮਾਣ ਵਿਸ਼ਾਲ ਪਹਾੜਾਂ ਨੂੰ ਕੱਟ ਕੇ ਕੀਤਾ ਗਿਆ ਹੈ। ਉਸ ਕਾਲ ਵਿਚ ਇੰਨੀ ਐਡਵਾਂਸ ਤਕਨਾਲਜੀ ਦੀ ਕਲਪਨਾ ਅਤੇ ਆਕਰਸ਼ਕ ਗੁਫ਼ਾਵਾਂ ਦਾ ਦ੍ਰਿਸ਼ ਯਾਤਰੀਆਂ ਨੂੰ ਰੋਮਾਂਚ ਨਾਲ ਭਰ ਦਿੰਦੀਆਂ ਹਨ।
Badami Caves
ਕਰਨਾਟਕ ਰਾਜ ਦੇ ਬਗਲਕੋਟ ਜ਼ਿਲ੍ਹੇ ਵਿਚ ਸਥਿਤ ਹੈ ਬਾਦਾਮੀ ਕਸਬਾ ਅਤੇ ਇਸ ਬਾਦਾਮੀ ਕਸਬੇ ਵਿਚ ਹੀ ਦੁਨੀਆ ਦੀਆਂ ਪ੍ਰਸਿੱਧ ਗੁਫ਼ਾਵਾਂ ਹਨ। ਇੱਥੇ ਇਹਨਾਂ ਗੁਫ਼ਾਵਾਂ ਤੋਂ ਇਲਾਵਾ ਹੋਰ ਵੀ ਕਈ ਸ਼ਾਨਦਾਰ ਇਤਿਹਾਸਿਕ ਸਥਾਨ ਸਥਿਤ ਹਨ ਜੋ ਹੁਣ ਯਾਤਰੀਆਂ ਲਈ ਟੂਰਿਸਟ ਡੈਸਿਟੀਨੇਸ਼ਨ ਬਣ ਚੁੱਕੇ ਹਨ। ਜੇ ਤੁਸੀਂ ਹਿਲ ਸਟੇਸ਼ਨ ਅਤੇ ਕਿਲ੍ਹਿਆਂ ਮਹਿਲਾਂ ਤੋਂ ਵੱਖਰਾ ਦੇਖਣਾ ਚਾਹੁੰਦੇ ਹੋ ਤਾਂ ਕਰਨਾਟਕ ਦੇ ਬਗਲਕੋਟ ਸਭ ਤੋਂ ਵਧੀਆ ਤੇ ਵੱਖਰੀ ਜਗ੍ਹਾ ਹੈ।
Badami Caves
ਇੱਥੇ ਸਦੀਆਂ ਪੁਰਾਣੀਆਂ ਇਮਾਰਤਾਂ, ਗੁਫ਼ਾਵਾਂ, ਮੰਦਿਰ ਅਤੇ ਮਹਿਲ ਦੇ ਨਾਲ ਹੀ ਕੁਦਰਤ ਦੇ ਹਸੀਨ ਨਜ਼ਾਰੇ ਦੇਖਣ ਨੂੰ ਮਿਲਣਗੇ। ਇੱਥੇ ਮਾਲਾਪ੍ਰਭਾ ਨਦੀ ਵਹਿੰਦੀ ਹੈ ਅਤੇ ਇਸ ਦੇ ਕੋਲ ਹੀ ਸਥਿਤ ਹੈ ਭਗਵਾਨ ਸ਼ਿਵ ਨੂੰ ਸਮਰਪਿਤ ਭੂਤਨਾਥ ਮੰਦਿਰ। ਬਾਦਾਮੀ ਵਿਚ 500 ਤੋਂ 700 ਈਸਵੀ ਦੌਰਾਨ ਇਕ ਸ਼ਾਨਦਾਰ ਕਿਲ੍ਹਾ ਵੀ ਸਥਿਤ ਹੈ। ਇਸ ਕਿਲ੍ਹੇ ਨੂੰ ਬਾਦਾਮੀ ਕਿਲ੍ਹੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
Badami Caves
ਇਸ ਕਿਲ੍ਹੇ ਵਿਚ ਦੀਵਾਰਾਂ ਅਤੇ ਛੱਤਾਂ ਦੀ ਕਾਰੀਗਰੀ ਅਤੇ ਜਾਲੀਆਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਹਨਾਂ ਇਤਿਹਾਸਿਕ ਸਥਾਨਾਂ ਵਿਚ ਤੁਹਾਨੂੰ ਦ੍ਰਾਵਿੜ ਸਥਾਪਤ ਸ਼ੈਲੀ ਦਾ ਪ੍ਰਭਾਵ ਵੀ ਦੇਖਣ ਨੂੰ ਮਿਲੇਗਾ। ਕਰਨਾਟਕ ਸਥਿਤ ਬਾਦਾਮੀ ਤੇ ਰੇਲ, ਹਵਾਈ ਅਤੇ ਸੜਕ ਦੁਆਰਾ ਜਾ ਸਕਦੇ ਹਾਂ। ਇਸ ਦੇ ਕੋਲ ਹੀ ਹਵਾਈ ਅੱਡਾ ਹੁਬਲੀ ਹੈ। ਹੁਬਲੀ ਤੋਂ ਬਾਦਾਮੀ ਲਈ ਤੁਹਾਨੂੰ ਕਰੀਬ 1-6 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ। ਇੱਥੇ ਜਾਣ ਲਈ ਕਿਸੇ ਵੀ ਵੱਡੇ ਸ਼ਹਿਰ ਤੋਂ ਰੇਲਗੱਡੀ ਸੌਖਿਆਂ ਹੀ ਮਿਲ ਜਾਵੇਗੀ।