ਯਾਤਰੀਆਂ ਲਈ ਸਿਆਚਿਨ ਗਲੇਸ਼ੀਅਰ ਨੂੰ ਖੋਲ੍ਹਣ ਦੀ ਸਰਕਾਰ ਨੇ ਦਿੱਤੀ ਮਨਜ਼ੂਰੀ
Published : Oct 22, 2019, 2:19 pm IST
Updated : Oct 22, 2019, 2:19 pm IST
SHARE ARTICLE
Govt opens siachen, world’s highest battlefield, for tourists
Govt opens siachen, world’s highest battlefield, for tourists

ਗਲੇਸ਼ੀਅਰ 'ਤੇ ਠੰਡ ਦੇ ਮੌਸਮ ਦੌਰਾਨ ਬਰਫੀਲੇ ਤੂਫਾਨ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਆਮ ਹਨ।

ਨਵੀਂ ਦਿੱਲੀ: ਸਰਕਾਰ ਨੇ ਸੋਮਵਾਰ ਨੂੰ ਸਿਆਚਿਨ ਖੇਤਰ ਨੂੰ ਹੁਣ ਯਾਤਰੀਆਂ ਲਈ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਨੇ ਸਿਆਚਿਨ ਬੇਸ ਕੈਂਪ ਤੋਂ ਲੈ ਕੇ ਕੁਮਾਰ ਪੋਸਟ ਤਕ ਪੂਰੇ ਇਲਾਕੇ ਨੂੰ ਯਾਤਰੀਆਂ ਲਈ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਇਹ ਕਦਮ ਇਸ ਲਈ ਉਠਾਇਆ ਗਿਆ ਹੈ ਤਾਂ ਕਿ ਲੋਕ ਦੇਖ ਸਕਣ ਕਿ ਫ਼ੌਜ ਦੇ ਜਵਾਨ ਅਤੇ ਇੰਜੀਨੀਅਰ ਠੰਡੇ ਮੌਸਮ ਵਿਚ ਕਿਸ ਤਰ੍ਹਾਂ ਕੰਮ ਕਰਦੇ ਹਨ।

PhotoPhoto

ਸਿੰਘ ਨੇ ਚੀਨ ਨਾਲ ਲਗਦੀ ਭਾਰਤ ਦੀ ਸਰਹੱਦ ਤੋਂ ਲਗਭਗ 45 ਕਿਲੋਮੀਟਰ ਦੂਰ ਸ਼ਯੋਕ ਨਦੀ ਤੇ ਕਰਨਲ ਚੇਵਾਂਗ ਰਿਨਚਿਨ ਪੁਲ ਦੇ ਉਦਘਾਟਨ ਮੌਕੇ ਪੂਰਵੀ ਲੱਦਾਖ ਵਿਚ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਕਾਰਕੋਰਮ ਖੇਤਰ ਵਿਚ ਲਗਭਗ 20 ਹਜ਼ਾਰ ਫੁੱਟ ਦੀ ਉਚਾਈ ਤੇ ਸਥਿਤ ਸਿਆਚਿਨ ਗਲੇਸ਼ੀਅਰ ਵਿਸ਼ਵ ਵਿਚ ਸਭ ਤੋਂ ਉੱਚਾ ਫ਼ੌਜ ਖੇਤਰ ਮੰਨਿਆ ਜਾਂਦਾ ਹੈ, ਜਿੱਥੇ ਫ਼ੌਜ ਨੂੰ ਫ੍ਰਾਸਟਬਾਈਟ ਅਤੇ ਤੇਜ਼ ਹਵਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

PhotoPhoto

ਗਲੇਸ਼ੀਅਰ ਤੇ ਠੰਡ ਦੇ ਮੌਸਮ ਦੌਰਾਨ ਬਰਫੀਲੇ ਤੂਫਾਨ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਆਮ ਹਨ। ਨਾਲ ਹੀ ਇੱਥੇ ਤਾਪਮਾਨ 0 ਤੋਂ 60 ਡਿਗਰੀ ਸੈਲਸੀਅਸ ਹੇਠਾਂ ਤਕ ਚਲਿਆ ਜਾਂਦਾ ਹੈ। ਪੁਲ ਦੇ ਉਦਘਾਟਨ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਦੇ ਨਿਰਮਾਣ ਵਿਚ ਕੇਵਲ ਸਟੀਲ ਅਤੇ ਕੰਕਰੀਟ ਹੀ ਨਹੀਂ ਲੱਗਿਆ ਹੈ ਬਲਕਿ ਇੰਜੀਨੀਅਰਾਂ ਅਤੇ ਸੀਮਾ ਸੜਕ ਸੰਗਠਨ ਦੇ ਹੋਰ ਕਰਮੀਆਂ ਦਾ ਪਸੀਨਾ ਅਤੇ ਮਿਹਨਤ ਵੀ ਲੱਗੀ ਹੈ।

PhotoPhoto

ਕਰਨਲ ਚੇਵਾਂਗ ਰਿਨਚਿਨ ਬ੍ਰਿਜ ਸਭ ਤੋਂ ਵੱਧ ਉਚਾਈ ਵਾਲਾ ਪੁਲ ਹੈ ਜੋ ਦੁਰਬੁਕ ਅਤੇ ਦੌਲਤ ਬੇਗ ਓਲਡੀ ਨੂੰ ਆਪਸ ਵਿਚ ਜੋੜੇਗਾ। ਨਾਲ ਹੀ ਯਾਤਰਾ ਸਮੇਂ ਨੂੰ ਲਗਭਗ ਅੱਧਾ ਕਰ ਦੇਵੇਗਾ। ਇਸ ਦੀ ਲੰਬਾਈ 1,400 ਫੁੱਟ ਹੈ। ਸੂਤਰਾਂ ਨੇ ਦਸਿਆ ਕਿ ਭਾਰਤੀ ਫ਼ੌਜ ਨੇ ਖੇਤਰ ਵਿਚ ਕੰਮ ਕਰਨ ਵਾਲੀ ਫ਼ੌਜ ਦੇ ਕੰਮਾਂ ਦੀ ਸਥਿਤੀ ਦਿਖਾਉਣ ਲਈ ਸਿਆਚਿਨ ਨੂੰ ਸੈਰ ਸਪਾਟੇ ਲਈ ਖੋਲ੍ਹਣ ਦਾ ਪ੍ਰਸਤਾਵ ਭੇਜਿਆ ਸੀ ਅਤੇ ਸਰਕਾਰ ਨੇ ਇਸ ਨੂੰ ਅਪਣੀ ਪ੍ਰਵਾਨਗੀ ਦਿੱਤੀ ਸੀ।

PhotoPhoto

ਅਧਿਕਾਰਤ ਅੰਕੜਿਆਂ ਅਨੁਸਾਰ ਸੈਨਾ ਨੇ ਪਿਛਲੇ 10 ਸਾਲਾਂ ਵਿਚ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਦੇ ਮੈਦਾਨ ਵਿਚ 163 ਜਵਾਨ ਗਵਾਏ ਹਨ। ਭਾਰਤ ਅਤੇ ਪਾਕਿਸਤਾਨ ਨੇ ਸਾਲ 1984 ਵਿਚ ਰਣਨੀਤਕ ਮਹੱਤਵਪੂਰਨ ਗਲੇਸ਼ੀਅਰ ਖੇਤਰ ਵਿਚ ਫ਼ੌਜਾਂ ਦੀ ਤਾਇਨਾਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਸਮੇਂ ਪਹਾੜੀ ਮੁਹਿੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਸੰਨ 1984 ਵਿਚ ‘ਆਪ੍ਰੇਸ਼ਨ ਮੇਘਦੂਤ’ ਤੋਂ ਬਾਅਦ ਗਲੇਸ਼ੀਅਰ ਭਾਰਤ ਦੇ ਕਬਜ਼ੇ ਵਿਚ ਆਇਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement