ਟ੍ਰੇਨਾਂ 'ਚ ਸਫ਼ਰ ਕਰਨ ਵਾਲਿਆਂ ਲਈ ਖੁਸ਼ਖ਼ਬਰੀ! 1 ਅਪ੍ਰੈਲ ਤੋਂ ਰੇਲਵੇ ਦੇਵੇਗਾ ਇਹ ਸਹੂਲਤਾਂ, ਪੜ੍ਹੋ ਖ਼ਬਰ 
Published : Mar 24, 2022, 1:18 pm IST
Updated : Mar 24, 2022, 2:21 pm IST
SHARE ARTICLE
File Photo
File Photo

ਹੌਲੀ-ਹੌਲੀ 5 ਅਪ੍ਰੈਲ ਤੱਕ ਸਾਰੀਆਂ ਟਰੇਨਾਂ 'ਚ ਇਹ ਸਹੂਲਤ ਰੇਲ ਯਾਤਰੀਆਂ ਨੂੰ ਮਿਲ ਜਾਵੇਗੀ।

 

ਨਵੀਂ ਦਿੱਲੀ - ਕੋਰੋਨਾ ਨੇ ਦੋ ਸਾਲਾਂ ਵਿਚ ਦੁਨੀਆਂ ਵਿਚ ਹੁਤ ਹਲਚਲ ਮਚਾ ਦਿੱਤੀ ਸੀ ਜਿਸ ਦੌਰਾਨ ਰੇਲਵੇ ਦੁਆਰਾ ਯਾਤਰੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ। ਪਰ ਹੁਣ ਫਿਰ ਤੋਂ ਰੇਲਵੇ ਯਾਤਰੀਆਂ ਨੂੰ ਉਹੀ ਸਹੂਲਤਾਂ ਦੇਣ ਜਾ ਰਿਹਾ ਹੈ। ਰੇਲਵੇ 1 ਅਪ੍ਰੈਸ ਤੋਂ ਰੇਲ ਗੱਡੀਆਂ ਦੇ ਏਸੀ ਕੋਚਾਂ ਵਿਚ ਸਿਰਹਾਣੇ, ਚਾਦਰਾਂ, ਤੌਲੀਏ, ਕੰਬਲ ਤੇ ਪਰਦਿਆਂ ਦੀ ਸੁਵਿਧਾ  ਸ਼ੁਰੂ ਕਰਨ ਜਾ ਰਿਹਾ ਹੈ। 

file photo

ਹੁਣ ਇਨਫੈਕਸ਼ਨ ਘੱਟ ਹੋਣ ਕਾਰਨ ਉੱਤਰੀ ਰੇਲਵੇ ਨੇ ਇਸ ਸਹੂਲਤ ਨੂੰ ਮੁੜ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਹਨ।ਰੇਲਵੇ ਵੱਲੋਂ ਅੰਬਾਲਾ ਡਿਵੀਜ਼ਨ ਤੋਂ ਲਿਨਨ (ਚਾਦਰ, ਸਿਰਹਾਣਾ, ਤੌਲੀਆ) ਇਕੱਠਾ ਕਰਨ ਤੋਂ ਲੈ ਕੇ ਸਫ਼ਾਈ ਦਾ ਠੇਕਾ ਦਿੱਤਾ ਗਿਆ ਹੈ ਅਤੇ 1 ਅਪ੍ਰੈਲ ਤੋਂ ਫਿਰ ਤੋਂ ਕੁਝ ਟਰੇਨਾਂ 'ਚ ਇਹ ਸਹੂਲਤ ਸ਼ੁਰੂ ਹੋ ਜਾਵੇਗੀ। ਹੌਲੀ-ਹੌਲੀ 5 ਅਪ੍ਰੈਲ ਤੱਕ ਸਾਰੀਆਂ ਟਰੇਨਾਂ 'ਚ ਇਹ ਸਹੂਲਤ ਰੇਲ ਯਾਤਰੀਆਂ ਨੂੰ ਮਿਲ ਜਾਵੇਗੀ।

file photo

ਜ਼ਿਕਰਯੋਗ ਹੈ ਕਿ ਕੋਰੋਨਾ ਦੌਰਾਨ ਟਰੇਨਾਂ 'ਚ ਸਿਰਹਾਣੇ, ਚਾਦਰਾਂ, ਤੌਲੀਏ, ਕੰਬਲ ਤੇ ਪਰਦੇ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਤੋਂ ਬਾਅਦ, ਯਾਤਰੀਆਂ ਲਈ ਡਿਸਪੋਜ਼ੇਬਲ ਬੈਡਰੋਲ ਕਿੱਟ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। ਰੇਲਵੇ ਵੱਲੋਂ ਸ਼ੁਰੂ ਕੀਤੀ ਇਸ ਸੇਵਾ ਲਈ ਯਾਤਰੀਆਂ ਨੂੰ ਵੱਖਰੇ ਤੌਰ 'ਤੇ ਭੁਗਤਾਨ ਕਰਨਾ ਪੈਂਦਾ ਸੀ। ਡਿਸਪੋਜ਼ੇਬਲ ਬੈਡਰੋਲ ਕਿੱਟ ਲਈ ਯਾਤਰੀਆਂ ਤੋਂ 300 ਰੁਪਏ ਵਸੂਲੇ ਜਾ ਰਹੇ ਸਨ। ਇਸ ਵਿੱਚ ਚਾਦਰਾਂ, ਸਿਰਹਾਣੇ, ਕੰਬਲ ਆਦਿ ਦਿੱਤੇ ਜਾ ਰਹੇ ਸਨ। ਜੇਕਰ ਕਿਸੇ ਯਾਤਰੀ ਨੂੰ ਸਿਰਫ਼ ਕੰਬਲ ਦੀ ਲੋੜ ਹੁੰਦੀ ਹੈ, ਤਾਂ ਉਨ੍ਹਾਂ ਨੂੰ ਡਿਸਪੋਜ਼ੇਬਲ ਕੰਬਲ 150 ਰੁਪਏ ਵਿੱਚ ਮਿਲ ਰਹੇ ਸਨ।

Railway BoardRailway  

ਇਨ੍ਹਾਂ ਟ੍ਰੇਨਾਂ 'ਚ ਮੁੜ ਸ਼ੁਰੂ ਹੋਵੇਗੀ ਸੁਵਿਧਾ -
3 ਅਪ੍ਰੈਲ ਤੋਂ ਚੰਡੀਗੜ੍ਹ-ਬਾਂਦਰਾ ਐਕਸਪ੍ਰੈਸ 'ਚ
1 ਅਪ੍ਰੈਲ ਤੋਂ ਕੇਰਲ ਸੰਪਰਕ ਕ੍ਰਾਂਤੀ ਐਕਸਪ੍ਰੈਸ ਵਿੱਚ
1 ਅਪ੍ਰੈਲ ਤੋਂ ਕਾਲਕਾ-ਕਟੜਾ ਐਕਸਪ੍ਰੈਸ ਵਿੱਚ
3 ਅਪ੍ਰੈਲ ਤੋਂ ਕਾਲਕਾ ਸ਼ਿਰਡੀ ਐਕਸਪ੍ਰੈਸ ਵਿੱਚ
2 ਅਪ੍ਰੈਲ ਤੋਂ ਹਰੀਹਰ ਐਕਸਪ੍ਰੈਸ 'ਚ
1 ਅਪ੍ਰੈਲ ਤੋਂ ਨੌਚੰਡੀ ਐਕਸਪ੍ਰੈਸ 'ਚ
1 ਤੋਂ 5 ਅਪ੍ਰੈਲ ਤੱਕ ਚੰਡੀਗੜ੍ਹ ਕੋਚੀ ਵੈਲੀ ਐਕਸਪ੍ਰੈਸ
1 ਤੋਂ 5 ਅਪ੍ਰੈਲ ਤੱਕ ਚੰਡੀਗੜ੍ਹ ਮਡਗਾਂਵ ਐਕਸਪ੍ਰੈਸ
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement