
ਉਨਾਓ ਰੇਲਵੇ ਸਟੇਸ਼ਨ 'ਤੇ ਸਨਿਚਰਵਾਰ ਸਵੇਰੇ ਇਕ ਸ਼੍ਰਮਿਕ ਵਿਸ਼ੇਸ਼ ਰੇਲ ਦੇ ਯਾਤਰੀਆਂ ਨੇ ਰੇਲ .........
ਉਨਾਓ: ਉਨਾਓ ਰੇਲਵੇ ਸਟੇਸ਼ਨ 'ਤੇ ਸਨਿਚਰਵਾਰ ਸਵੇਰੇ ਇਕ ਸ਼੍ਰਮਿਕ ਵਿਸ਼ੇਸ਼ ਰੇਲ ਦੇ ਯਾਤਰੀਆਂ ਨੇ ਰੇਲ 'ਚ ਪਾਣੀ ਅਤੇ ਖਾਣ ਦੀ ਵਿਵਸਥਾ ਨਾ ਮਿਲਣ 'ਤੇ ਹੰਗਾਮਾ ਕੀਤਾ ਅਤੇ ਪੱਥਰਬਾਜ਼ੀ ਵੀ ਕੀਤੀ ਗਈ।
photo
ਯਾਰਤੀਆਂ ਦੀ ਨਰਾਜ਼ਗੀ ਦੇਖ ਕੇ ਜੀਆਰਪੀ ਅਤੇ ਆਰਪੀਐਫ਼ ਪੁਲਿਸ ਨੇ ਉਨ੍ਹਾਂ ਸਮਝਾ ਕੇ ਕਿਸੇ ਤਰ੍ਹਾਂ ਰੇਲ ਨੂੰ ਅੱਗੇ ਲਈ ਰਵਾਨਾ ਕਰਵਾਇਆ। ਰੇਲਵੇ ਸੂਤਰਾਂ ਨੇ ਦਸਿਆ ਕਿ ਬੰਗਲੁਰੂ ਤੋਂ ਦਰਭੰਗਾ ਜਾਣ ਵਾਲੀ ਰੇਲ ਜਿਵੇਂ ਹੀ ਉਨਾਓ ਰੇਲਵੇ ਸਟੇਸ਼ਨ 'ਤੇ ਰੋਕੀ ਗਈ ਤਾਂ ਰੇਲ 'ਚ ਬੈਠੇ ਯਾਤਰੀਆਂ ਨੇ ਉਤਰ ਕੇ ਪਟੜੀਆਂ 'ਤੇ ਪਏ ਪੱਥਰ ਚੁੱਕ ਕੇ ਸਟੇਸ਼ਨ ਕੰਪਲੈਕਸ 'ਤੇ ਮਾਰੇ ਅਤੇ ਕੰਪਲੈਕਸ 'ਚ ਪਈਆਂ ਕੁਰਸੀਆਂ ਨੂੰ ਤੋੜਨ ਲੱਗੇ।
photo
ਯਾਰਤੀਆਂ ਨੇ ਦੋਸ਼ ਲਾਇਆ ਕਿ ਉਹ ਚਾਰ ਦਿਨਾਂ ਤੋਂ ਯਾਤਰਾਂ 'ਤੇ ਹਨ ਪਰ ਰੇਲ 'ਚ ਨਾ ਤਾਂ ਪੀਣ ਤਾ ਪਾਣੀ ਮਿਲਿਆ ਅਤੇ ਨਾ ਹੀ ਖਾਣ ਦੀ ਵਿਵਸਥਾ ਹੈ। ਯਾਰਤੀਆਂ ਨੇ ਦੋਸ਼ ਲਾਇਆ ਕਿ ਬਾਥਰੂਮ 'ਚ ਵੀ ਪਾਣੀ ਨਾ ਹੋਣ ਕਰ ਕੇ ਉਨ੍ਹਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
photo
ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਦੇ ਬਾਅਦ ਯਾਤਰੀਆਂ ਨੂੰ ਪਾਣੀ ਦੇ ਕੇ ਸ਼ਾਤ ਕਰਵਾ ਕੇ ਰੇਲ ਨੂੰ ਅੱਗੇ ਲਈ ਰਵਾਨਾ ਕੀਤਾ ਗਿਆ। ਯਾਰਤੀਆਂ ਦੇ ਹੰਗਾਮੇ ਕਾਰਨ ਸਟੇਸ਼ਨ 'ਚ ਰੱਖੀ ਕੁਰਸੀਆਂ ਅਤੇ ਕੱਚ ਦੇ ਸ਼ੀਸੇ ਟੁੱਟ ਗਏ।
photo
ਸੂਚਨਾ ਦੇ ਬਾਅਦ ਰੇਲਵੇ ਸਟੇਸ਼ਨ ਪਹੁੰਚੇ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਸੁਪਰਡੈਂਟ ਨੇ ਸਟੇਸ਼ਨ ਮਾਸਟਰ ਤੋਂ ਜਾਣਕਾਰੀ ਲੈਣ ਦੇ ਬਾਅਦ ਪਾਣੀ ਅਤੇ ਹੋਰ ਵਿਵਸਥਾਵਾਂ ਕਰਨ ਦੇ ਨਿਰਦੇਸ਼ ਦਿੱਤੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।