ਵਿਦੇਸ਼ਾਂ ਵਿੱਚ ਫਲ ਅਤੇ ਸਬਜ਼ੀਆਂ ਭੇਜਣ ਲਈ ਕੇਂਦਰੀ ਹਵਾਬਾਜ਼ੀ ਮੰਤਰਾਲੇ ਕੋਲ ਚੁੱਕਿਆ ਜਾਵੇਗਾ ਮਸਲਾ
Published : Jul 24, 2020, 7:37 pm IST
Updated : Jul 24, 2020, 7:37 pm IST
SHARE ARTICLE
vegetables
vegetables

ਪੰਜਾਬ ਦੀਆਂ ਪ੍ਰਸਿੱਧ ਵਸਤਾਂ ਨੂੰ ਫਾਈਵ ਰਿਵਰ ਬਰਾਂਡ ਦੇ ਨਾਂ ਹੇਠ ਬਾਜ਼ਾਰ ਵਿੱਚ ਉਤਾਰਣ ਦਾ ਫੈਸਲਾ

ਚੰਡੀਗੜ੍ਹ: ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤੀ ਦੇਣ ਅਤੇ ਸਥਾਨਕ ਖੁਰਾਕੀ ਵਸਤਾਂ ਨੂੰ ਆਲਮੀ ਬਾਜ਼ਾਰ ਵਿੱਚ ਉਤਾਰਣ ਲਈ ਪੰਜਾਬ ਸਰਕਾਰ ਨੇ ਫਾਈਵ ਰਿਵਰਸ ਦੇ ਨਾਮ ਹੇਠ ਆਪਣਾ ਪ੍ਰੋਸੈਸਡ ਫੂਡ ਬ੍ਰਾਂਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।  

VegetablesVegetables

ਪੰਜਾਬ ਦੇ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਵੱਲੋਂ ਅੱਜ ਇਥੇ ਮੀਟਿੰਗ ਦੌਰਾਨ ਪ੍ਰਾਈਮ ਮਨਿਸਟਰਜ਼ ਫਾਰਮਲਾਈਜ਼ੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ਿਜ਼ ਯੋਜਨਾ (ਪੀ.ਐਮ.ਐਫ.ਐਮ.ਈ.) ਦੀ ਸਮੀਖਿਆ ਕੀਤੀ ਗਈ।

VegetablesVegetables

ਇਸ ਯੋਜਨਾ 'ਵਨ ਡਿਸਟ੍ਰਿਕਟ ਵਨ ਪ੍ਰੋਡਕਟ' ਅਧੀਨ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿੱਚ ਪੈਦਾ ਹੋਣ ਵਾਲੀਆਂ ਖੁਰਾਕੀ ਵਸਤਾਂ ਨੂੰ ਪ੍ਰੋਸੈਸ ਕਰ ਕੇ ਪ੍ਰਮੋਟ ਕੀਤਾ ਜਾਣਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾਂ ਪੱਧਰੀ ਸਰਵੇ ਕਰਵਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।

FruitsFruits

ਸ੍ਰੀ ਸੋਨੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਬੇ ਦੇ ਵੱਖ-ਵੱਖ ਖੇਤਰਾਂ ਦੇ ਪ੍ਰਸਿੱਧ ਉਤਪਾਦਾਂ ਨੂੰ ਇਕ ਬਰਾਂਡ ਨਾਮ ਹੇਠ ਵੇਚਣ ਦੀ ਦਿਸ਼ਾ ਵਿਚ ਕੰਮ ਕਰਨ।

FruitsFruits

ਉਹਨਾਂ ਕਿਹਾ ਕਿ ਵਿਭਾਗ ਵਲੋਂ ਰਜਿਸਟਰਡ ਬਰਾਂਡ ਨਾਮ ਫਾਇਵ ਰੀਵਰ ਅਧੀਨ ਬਾਜ਼ਾਰ ਵਿੱਚ ਉਤਾਰੇ ਜਾਣ ਤਾਂ ਜੋ ਸੂਬੇ ਦੀਆਂ ਪ੍ਰਸਿੱਧ ਖੁਰਾਕੀ ਵਸਤਾਂ ਜਿਵੇਂ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਾਪੜ, ਵੜੀਆਂ, ਆਚਾਰ, ਮੁਰੱਬਾ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਿਲਣ ਵਾਲੇ ਆਯੁਰਵੈਦਿਕ ਔਸ਼ਧੀਆਂ ਆਦਿ ਨੂੰ ਪੂਰੀ ਦੁਨੀਆਂ ਵਿੱਚ ਇੱਕ ਨਾਮ ਹੇਠ ਉਪਲਬਧ ਕਰਵਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਜਲਦ ਤੋਂ ਜਲਦ ਲਾਭ ਸਬੰਧਤ ਵਿਅਕਤੀਆਂ ਨੂੰ ਪਹੁੰਚਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਸਕੇ ਤਾਂ ਜੋ ਸੂਬੇ ਦੇ ਕਿਸਾਨਾਂ ਤੇ ਬਾਗਬਾਨੀ ਤੇ ਪੋਲਟਰੀ ਦੇ ਕਿੱਤੇ ਨਾ ਜੁੜੇ ਵਿਅਕਤੀਆਂ ਨੂੰ ਜਲਦ ਲਾਭ ਦਿੱਤਾ ਜਾ ਸਕੇ।

ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਸੂਬੇ ਤੋਂ ਵਿਦੇਸ਼ੀ ਮੁਲਕਾਂ ਨੂੰ ਸਬਜੀਆਂ ਅਤੇ ਫਲ-ਫਰੂਟ ਭੇਜਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਅੰਮ੍ਰਿਤਸਰ ਸਥਿਤ ਅੰਤਰ-ਰਾਸ਼ਟਰੀ ਹਵਾਈ ਅੱਡੇ ਦੀ ਫਸਿਲੀਟੀ ਲਈ ਜਲਦ ਸ਼ੁਰੂ ਕਰਵਾਉਣ ਲਈ ਕੇਂਦਰੀ ਹਵਾਬਾਜੀ ਮੰਤਰਾਲੇ ਨਾਲ ਮੀਟਿੰਗ ਕਰਨ ਲਈ ਵੀ ਆਦੇਸ਼ ਦਿੱਤੇ ਗਏ ਤਾਂ ਜੋ ਸੂਬੇ ਦੇ ਕਿਸਾਨਾਂ ਵਿਸ਼ੇਸ਼ ਕਰ ਅੰਮ੍ਰਿਤਸਰ ਅਤੇ ਇਸ ਦੇ ਨਾਲ ਲਗਦੇ ਜਿਲ੍ਹੇ ਦੇ ਕਿਸਾਨਾਂ ਦੀਆਂ ਉਪਜ ਵਿਦੇਸ਼ੀ ਮੁਲਕਾਂ ਵਿਚ ਹਵਾਈ ਰਾਸਤੇ ਭੇਜੀ ਜਾ ਸਕੇ।

 

ਮੀਟਿੰਗ ਦੌਰਾਨ ਫੂਡ ਪ੍ਰੋਸੈਸਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਿੱਧ ਤਿਵਾੜੀ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਸੂਬੇ ਦੇ 6600 ਪ੍ਰੋਸੈਸਿੰਗ ਯੂਨਿਟਾਂ ਨੂੰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਅੰਦਾਜਨ 660 ਕਰੋੜ ਰੁਪਏ ਨਵੀਨੀਕਰਨ ਲਈ ਦਿੱਤੇ ਜਾਣਗੇ।

 

ਇਸ ਰਕਮ ਵਿਚੋਂ 60 ਫੀਸਦੀ ਰਾਸ਼ੀ ਕੇਂਦਰ ਸਰਕਾਰ ਅਤੇ 40 ਫੀਸਦੀ ਰਾਸ਼ੀ ਸੂਬਾ ਸਰਕਾਰ ਵਲੋ ਦਿੱਤੀ ਜਾਵੇਗੀ। ਜਦਕਿ ਇਸ ਰਾਸ਼ੀ ਦਾ ਲਾਭ 70 ਫੀਸਦੀ ਪੁਰਾਣੇ ਯੂਨਿਟਾਂ ਨੂੰ ਅਪਗ੍ਰੇਡੇਸ਼ਨ ਲਈ ਮਿਲੇਗਾ ਅਤੇ 30 ਫੀਸਦੀ ਨਵੇਂ ਯੂਨਿਟ ਸਥਾਪਤ ਕਰਨ ਲਈ ਮਿਲੇਗਾ।

ਸ੍ਰੀ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਸੂਬੇ ਦੇ ਵੱਖ-ਵੱਖ ਜ਼ਿਲ੍ਹੇ ਕਲੱਸਟਰਾਂ ਅਧੀਨ ਰੱਖੇ ਗਏ ਹਨ ਜਿਵੇਂ ਕਿ ਕਿਨੂੰ ਕਲੱਸਟਰ ਅਧੀਨ ਫਿਰੋਜ਼ਪੁਰ ਅਬੋਹਰ, ਹੁਸ਼ਿਆਰਪੁਰ, ਬਠਿੰਡਾ, ਅਮਰੂਦ ਕਲੱਸਟਰ ਅਧੀਨ ਲੁਧਿਆਣਾ, ਫਤਿਹਗੜ• ਸਾਹਿਬ, ਸਾਹਿਬਜਾਦਾ ਅਜੀਤ ਸਿੰਘ ਨਗਰ, ਪਟਿਆਲਾ, ਸੰਗਰੂਰ, ਲੀਚੀ ਕਲੱਸਟਰ ਅਧੀਨ ਪਠਾਨਕੋਟ ਤੇ ਹੁਸ਼ਿਆਰਪੁਰ, ਅੰਬ ਕਲੱਸਟਰ ਅਧੀਨ ਪਠਾਨਕੋਟ।

ਹੁਸ਼ਿਆਰਪੁਰ, ਪਟਿਆਲਾ, ਸਾਹਿਬਜਾਦਾ ਅਜੀਤ ਸਿੰਘ ਨਗਰ, ਸਬਜੀਆਂ ਦੇ ਕਲੱਸਟਰ ਅਧੀਨ ਅੰਮ੍ਰਿਤਸਰ, ਹੁਸ਼ਿਆਰਪੁਰ, ਅਬੋਹਰ, ਸੰਗਰੂਰ, ਨਵਾਂ ਸ਼ਹਿਰ, ਕਪੂਰਥਲਾ ਆਦਿ, ਮੱਛੀ ਪਾਲਣ ਕਲੱਸਟਰ ਅਧੀਨ ਫਿਰੋਜਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਲੁਧਿਆਣਾ, ਪੋਲਟਰੀ ਕਲੱਸਟਰ ਅਧੀਨ ਪਠਾਨਕੋਟ, ਕਪੂਰਥਲਾ, ਸਾਹਿਬਜਾਦਾ ਅਜੀਤ ਸਿੰਘ ਨਗਰ, ਪਟਿਆਲਾ, ਗੁਰਦਾਸਪੁਰ ਆਦਿ ਅਤੇ ਡੇਅਰੀ ਕਲੱਸਟਰ ਅਧੀਨ ਫਿਰੋਜਪੁਰ, ਫਰੀਦਕੋਟ, ਲੁਧਿਆਣਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ ਅਤੇ ਅੰਮ੍ਰਿਤਸਰ ਨੂੰ ਸ਼ਾਮਲ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement