ਕੋਰੋਨਾ ਕਾਰਨ ਸੈਰ-ਸਪਾਟਾ ਉਦਯੋਗ ਨੂੰ 5 ਮਹੀਨੇ ‘ਚ 320 ਅਰਬ ਡਾਲਰ ਦਾ ਨੁਕਸਾਨ-ਸੰਯੁਕਤ ਰਾਸ਼ਟਰ
Published : Aug 25, 2020, 3:59 pm IST
Updated : Aug 25, 2020, 3:59 pm IST
SHARE ARTICLE
Global tourism
Global tourism

ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਗਲੋਬਲ ਟੂਰਿਜ਼ਮ ਉਦਯੋਗ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।

ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਗਲੋਬਲ ਟੂਰਿਜ਼ਮ ਉਦਯੋਗ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਮੰਗਲਵਾਰ ਨੂੰ ਕਿਹਾ ਕਿ ਮਹਾਂਮਾਰੀ ਕਾਰਨ ਟੂਰਿਜ਼ਮ ਉਦਯੋਗ ਨੂੰ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿਚ 320 ਅਰਬ ਡਾਲਰ ਦੇ ਨਿਰਯਾਤ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਟੂਰਿਜ਼ਮ ਉਦਯੋਗ ਵਿਚ 12 ਕਰੋੜ ਨੌਕਰੀਆਂ ਖਤਰੇ ਵਿਚ ਹਨ।

António GuterresAntónio Guterres

ਗੁਤਾਰੇਸ ਨੇ ਵੀਡੀਓ ਸੰਬੋਧਨ ਵਿਚ ਕਿਹਾ ਕਿ ਟੂਰਿਜ਼ਮ ਉਦਯੋਗ ਅਰਥਵਿਵਸਥਾ ਦਾ ਈਂਧਣ ਅਤੇ ਰਸਾਇਣ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਨਿਰਯਾਤ ਖੇਤਰ ਹੈ। 2019 ਵਿਚ ਗਲੋਬਲ ਵਪਾਰ ਵਿਚ ਇਸ ਦਾ ਹਿੱਸਾ ਸੱਤ ਫੀਸਦੀ ਰਿਹਾ ਸੀ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਧਰਤੀ ‘ਤੇ ਹਰੇਕ 10 ਵਿਚੋਂ ਇਕ ਵਿਅਕਤੀ ਨੂੰ ਇਸ ਖੇਤਰ ਵਿਚ ਰੁਜ਼ਗਾਰ ਮਿਲਿਆ ਹੋਇਆ ਹੈ।

EconomyEconomy

ਉਹਨਾਂ ਨੇ ਕਿਹਾ ਕਿ ਇਹ ਖੇਤਰ ਸਿਰਫ਼ ਅਰਥਵਿਵਸਥਾ ਨੂੰ ਅੱਗੇ ਵਧਾਉਣ ਵਿਚ ਹੀ ਮਦਦ ਨਹੀਂ ਕਰਦਾ, ਬਲਕਿ ਇਸ ਦੇ ਜ਼ਰੀਏ ਲੋਕਾਂ ਨੂੰ ਦੁਨੀਆਂ ਦੇ ਸੱਭਿਆਚਾਰ ਨੂੰ ਜਾਣਨ ਅਤੇ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਨ ਦਾ ਮੌਕਾ ਵੀ ਮਿਲਦਾ ਹੈ। ਇਸ ਦੇ ਜ਼ਰੀਏ ਲੋਕਾਂ ਨੂੰ ਇਕ-ਦੂਜੇ ਨੂੰ ਜਾਣਨ ਦਾ ਮੌਕਾ ਮਿਲਦਾ ਹੈ।

Global tourism lost USD 320 billion in 5 months from coronavirus: UN Global tourism lost USD 320 billion in 5 months from coronavirus: UN

ਗੁਤਾਰੇਸ ਨੇ ਕਿਹਾ ਕਿ 2020 ਦੇ ਪਹਿਲੇ ਪੰਜ ਮਹੀਨਿਆਂ ਵਿਚ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਟੂਰਿਜ਼ਮ ਦੀ ਆਵਾਜਾਈ 50 ਫੀਸਦੀ ਤੋਂ ਵੀ ਜ਼ਿਆਦਾ ਘਟ ਗਈ ਹੈ। ਖੇਤਰ ਦੀ ਆਮਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

United NationsUnited Nations

ਗੁਤਾਰੇਸ ਨੇ ਕਿਹਾ ਕਿ ਇਹ ਅਮੀਰ ਵਿਕਸਿਤ ਦੇਸ਼ਾਂ ਲਈ ਇਕ ‘ਵੱਡਾ ਝਟਕਾ’ ਹੈ, ਪਰ ਵਿਕਾਸਸ਼ੀਲ ਦੇਸ਼ਾਂ ਲਈ ਇਹ ‘ਐਮਰਜੈਂਸੀ ਸਥਿਤੀ’ ਹੈ। ਇਹਨਾਂ ਵਿਚ ਕਈ ਛੋਟੇ ਟਾਪੂ ਵਿਕਾਸਸ਼ੀਲ ਦੇਸ਼ ਅਤੇ ਅਫਰੀਕੀ ਦੇਸ਼ ਸ਼ਾਮਲ ਹਨ। ਉਹਨਾਂ ਕਿਹਾ ਕਿ ਸੈਰ ਸਪਾਟਾ ਖੇਤਰ ਕੁਝ ਦੇਸ਼ਾਂ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 20 ਫੀਸਦੀ ਤੋਂ ਵੀ ਵੱਧ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement