
ਇਕ ਮੀਡੀਆ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸ਼ਨ ਨਵੰਬਰ...
ਵਾਸ਼ਿੰਗਟਨ: ਚੀਨ ਨੇ ਸੋਮਵਾਰ ਨੂੰ ਕਬੂਲ ਕੀਤਾ ਸੀ ਕਿ ਉਹ ਟ੍ਰਾਇਲ ਵਿਚ ਅੱਗੇ ਚਲ ਰਹੀ ਵੈਕਸੀਨ ਨੂੰ ਜੁਲਾਈ ਤੋਂ ਹੀ ਚੁਣੇ ਹੋਏ ਖੇਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਦੇ ਰਿਹਾ ਹੈ। ਚੀਨ ਨੇ ਇਹ ਵੀ ਮੰਨਿਆ ਹੈ ਕਿ ਜਿਹੜੀ ਵੈਕਸੀਨ ਦਿੱਤੀ ਗਈ ਹੈ ਉਸ ਤੇ ਅਜੇ ਤਕ ਪੂਰੀ ਤਰ੍ਹਾਂ ਮੋਹਰ ਨਹੀਂ ਲੱਗੀ।
Corona Vaccine
ਇਕ ਮੀਡੀਆ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸ਼ਨ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਬ੍ਰਿਟੇਨ ਦੀ ਕੋਵਿਡ-19 ਵੈਕਸੀਨ ਨੂੰ ਐਮਰਜੈਂਸੀ ਆਗਿਆ ਦੇਣ ਤੇ ਵਿਚਾਰ ਕਰ ਰਿਹਾ ਹੈ। ਟਰੰਪ ਜਿਹੜੀ ਵੈਕਸੀਨ ਨੂੰ ਇਜ਼ਾਜ਼ਤ ਦੇਣ ਦੀ ਪ੍ਰਕਿਰਿਆ ਵਿਚ ਹਨ ਉਸ ਨੂੰ ਫਾਰਮਾਸਿਊਟਿਕਲ ਕੰਪਨੀ ਐਸਟ੍ਰਾਜ਼ੇਨਕਾ ਅਤੇ ਆਕਸਫੋਰਡ ਨਾਲ ਮਿਲ ਕੇ ਬਣਾ ਰਿਹਾ ਹੈ।
Corona Vaccine
ਹਾਲਾਂਕਿ ਇਸ ਰਿਪੋਰਟ ਨੂੰ ਟਰੰਪ ਪ੍ਰਸ਼ਾਸ਼ਨ ਨੇ ਫਿਲਹਾਲ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ ਅਤੇ ਐਸਟ੍ਰਾਜ਼ੇਨਕਾ ਨੇ ਵੀ ਇਸ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਉੱਧਰ ਚੀਨ ਨੇ ਕਿਹਾ ਹੈ ਕਿ ਉਹ ਜਿਹੜੀ ਕੋਰੋਨਾ ਵਾਇਰਸ ਵੈਕਸੀਨ ਤੇ ਕੰਮ ਕਰ ਰਹੇ ਹਨ ਉਸ ਨੂੰ ਹਾਲ ਦੇ ਹਫ਼ਤੇ ਵਿਚ ਮੁੱਖ ਕਰਮਚਾਰੀਆਂ ਤੇ ਟੈਸਟ ਕੀਤਾ ਗਿਆ ਹੈ। ਹਾਲਾਂਕਿ ਚੀਨ ਦੇ ਵੈਕਸੀਨ ਟ੍ਰਾਇਲ ਤੋਂ ਸਾਰੇ ਖੁਸ਼ ਨਹੀਂ ਹਨ।
Donald Trump
ਪਾਪੁਆ ਨਿਊ ਗਿਨੀ ਨੇ ਪਿਛਲੇ ਹਫ਼ਤੇ ਅਪਣੇ ਇੱਥੇ 180 ਚੀਨੀ ਨਾਗਰਿਕਾਂ ਨੂੰ ਆਉਣ ਤੋਂ ਰੋਕ ਦਿੱਤਾ ਸੀ। ਅਜਿਹਾ ਵੀ ਦਸਿਆ ਗਿਆ ਸੀ ਕਿ ਉਹ ਲੋਕ ਟ੍ਰਾਇਲ ਵੈਕਸੀਨ ਵਿਚ ਰੋਧਕ ਹੋ ਚੁੱਕੇ ਹਨ। ਚੀਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਹੈ ਕਿ ਚੀਨ ਦੀ ਸਰਕਾਰ ਕੁਝ ਚੁਣੇ ਹੋਏ ਖੇਤਰਾਂ ਵਿਚ ਕੰਮ ਕਰਨ ਵਾਲਿਆਂ ਨੂੰ ਜੁਲਾਈ ਤੋਂ ਕੋਰੋਨਾ ਵੈਕਸੀਨ ਦੇ ਰਹੇ ਹਨ ਜਿਸ ਤੇ ਹੁਣ ਪੂਰੀ ਤਰ੍ਹਾਂ ਮੋਹਰ ਨਹੀਂ ਲੱਗੀ।
Corona Virus vaccine
ਰਾਸ਼ਟਰੀ ਸਿਹਤ ਕਮਿਸ਼ਨ ਦੇ ਵਿਗਿਆਨ ਅਤੇ ਤਕਨੀਕ ਕੇਂਦਰ ਦੇ ਮੁੱਖੀ ਚੇਂਗ ਚੋਂਗੇਈ ਨੇ ਸਰਕਾਰੀ ਮੀਡੀਆ ਸੰਸਥਾ ਸੀਸੀਟੀਵੀ ਨਾਲ ਗੱਲਬਾਤ ਵਿਚ ਕਿਹਾ ਕਿ ਸਰਕਾਰ ਨੇ ਸਾਰਸ-ਕੋਵਿਡ-2 ਦੀ ਵੈਕਸੀਨ ਸਿਹਤ ਕਰਮਚਾਰੀਆਂ ਅਤੇ ਸਰਹੱਦ ਤੇ ਤੈਨਾਤ ਅਧਿਕਾਰੀਆਂ ਨੂੰ ਐਮਰਜੈਂਸੀ ਇਸਤੇਮਾਲ ਦੇ ਤੌਰ ਤੇ ਦੇਣ ਦੀ ਆਗਿਆ ਦਿੱਤੀ ਸੀ। ਚੇਂਗ ਵੈਕਸੀਨ ਵਿਕਸਿਤ ਕਰਨ ਲਈ ਟਾਸਟ-ਫੋਰਸ ਦੀ ਅਗਵਾਈ ਕਰ ਰਹੇ ਹਨ।
Corona Virus
ਚੇਂਗ ਨੇ ਦੱਸਿਆ ਕਿ ਸੱਤ ਦਿਨਾਂ ਤੋਂ ਚੀਨ ਵਿਚ ਕੋਈ ਵੀ ਸਥਾਨਿਕ ਕੋਰੋਨਾ ਦਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸਰਹੱਦ ਤੇ ਕੰਮ ਕਰਨ ਵਾਲਿਆਂ ਬਾਰੇ ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਜ਼ਿਆਦਾ ਖ਼ਤਰਾ ਹੈ। ਚੀਨ ਵਿਚ ਕਲੀਨੀਕਲ ਟ੍ਰਾਇਲ ਦੇ ਬਾਹਰ ਵੈਕਸੀਨ ਇਸਤੇਮਾਲ ਕਰਨ ਦਾ ਇਹ ਪਹਿਲਾ ਅਜਿਹਾ ਮਾਮਲਾ ਹੈ ਜਿਸ ਦੀ ਪੁਸ਼ਟੀ ਹੋਈ ਹੈ।
ਇਸ ਗੱਲ ਦੀ ਅਜੇ ਪੂਰੀ ਜਾਣਕਾਰੀ ਨਹੀਂ ਹੈ ਕਿ ਇਹਨਾਂ ਲੋਕਾਂ ਨੂੰ ਕਿਹੜੀ ਵੈਕਸੀਨ ਦਿੱਤੀ ਗਈ ਹੈ ਕਿੰਨੇ ਲੋਕਾਂ ਨੂੰ ਦਿੱਤੀ ਗਈ ਹੈ ਪਰ ਚੇਂਗ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਕਾਨੂੰਨ ਦਾ ਪਾਲਣ ਕਰਦੇ ਹੋਏ ਕੀਤਾ ਗਿਆ ਜਿਸ ਦੇ ਤਹਿਤ ਗੰਭੀਰ ਸਿਹਤ ਸੰਕਟ ਨੂੰ ਦੇਖਦੇ ਹੋਏ ਗੈਰ-ਪ੍ਰਮਾਣਿਤ ਵੈਕਸੀਨ ਦੇ ਸੀਮਤ ਵਰਤੋਂ ਦੀ ਆਗਿਆ ਹੁੰਦੀ ਹੈ। ਚੀਨ ਵਿਚ ਕਈ ਟੀਕੇ ਟੈਸਟਿੰਗ ਦੇ ਤੀਜੇ ਪੜਾਅ 'ਤੇ ਪਹੁੰਚ ਗਏ ਹਨ।
ਇਸ ਪੜਾਅ ਵਿੱਚ ਹਜ਼ਾਰਾਂ ਲੋਕਾਂ ਨੂੰ ਟੀਕਾ ਦੇ ਕੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਣ ਲਈ ਟੈਸਟ ਕੀਤੇ ਜਾਣਗੇ। ਰਾਜ-ਸੰਚਾਲਤ ਚੀਨ ਨੈਸ਼ਨਲ ਬਾਇਓਟੈਕ ਸਮੂਹ ਨੂੰ ਸੰਯੁਕਤ ਅਰਬ ਅਮੀਰਾਤ, ਬਹਿਰੀਨ, ਪੇਰੂ, ਮੋਰੱਕੋ ਅਤੇ ਅਰਜਨਟੀਨਾ ਵਿੱਚ ਮਨੁੱਖਾਂ ਉੱਤੇ ਆਪਣੀ ਟੀਕੇ ਦੀ ਜਾਂਚ ਕਰਨ ਦੀ ਪ੍ਰਵਾਨਗੀ ਮਿਲੀ ਹੈ। ਕੰਪਨੀ ਨੇ ਕਿਹਾ ਹੈ ਕਿ ਵੀਹ ਹਜ਼ਾਰ ਲੋਕ ਬਾਹਰਲੇ ਦੇਸ਼ਾਂ ਵਿਚ ਪ੍ਰੀਖਣ ਵਿਚ ਹਿੱਸਾ ਲੈ ਰਹੇ ਹਨ। ਹੋਰ ਚੀਨੀ ਕੰਪਨੀਆਂ ਸਿਨੋਵਾਕ ਅਤੇ ਕੈਨਸਿਨੋ ਜੀਵ ਵਿਗਿਆਨ ਰੂਸ, ਇੰਡੋਨੇਸ਼ੀਆ ਅਤੇ ਬ੍ਰਾਜ਼ੀਲ ਵਿੱਚ ਵੀ ਟਰਾਇਲ ਕਰ ਰਹੀਆਂ ਹਨ।