ਸਫ਼ਰ ਕਰਨ ਦਾ ਅਪਣਾ ਹੀ ਮਜ਼ਾ ਹੈ, ਛੋਟੀ ਪਹਾੜੀ ਰੇਲ ਗੱਡੀ ਦਾ
Published : Oct 25, 2020, 12:12 pm IST
Updated : Oct 25, 2020, 12:16 pm IST
SHARE ARTICLE
train
train

ਇਸ ਗੱਡੀ ਵਿਚ ਸੈਲਾਨੀ, ਸਥਾਨਕ ਲੋਕ, ਵਪਾਰੀ, ਧਾਰਮਕ ਅਸਥਾਨਾਂ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਆਦਿ ਲੋਕ ਪ੍ਰਤੀ ਦਿਨ ਜਾਂਦੇ ਹਨ।

ਜ਼ਿਲ੍ਹਾ ਗੁਰਦਾਸਪੁਰ ਤੋਂ ਜੋਗਿੰਦਰ ਨਗਰ (ਹਿਮਾਚਲ ਪ੍ਰਦੇਸ਼) ਤਕ ਜਾਣ ਵਾਲੀ ਛੋਟੀ ਰੇਲ ਗੱਡੀ ਦਾ ਅਪਣਾ ਹੀ ਮਜ਼ਾ ਹੈ। ਬੱਚਿਆਂ ਲਈ ਇਹ ਗੱਡੀ ਕਿਸੇ ਖਿਡਾਉਣੇ ਦੀ ਤਰ੍ਹਾਂ ਦੌੜਦੀ ਨਜ਼ਰ ਆਉਂਦੀ ਹੈ। ਬੱਚੇ ਖ਼ੁਸ਼ ਹੋ ਕੇ ਇਸ 'ਤੇ ਸਫ਼ਰ ਕਰਦੇ ਹਨ। ਪਹਾੜੀ ਇਲਾਕੇ ਵਲ ਯਾਤਰਾ ਕਰਨ ਦਾ ਨਜ਼ਾਰਾ ਛੋਟੀ ਰੇਲ ਗੱਡੀ ਵਿਚ ਹੀ ਆਉਂਦਾ ਹੈ। ਇਹ ਰੇਲ ਗੱਡੀ ਪਠਾਨਕੋਟ ਤੋਂ ਸਵੇਰੇ ਅਤੇ ਦੁਪਹਿਰ ਨੂੰ ਚਲਦੀ ਹੈ। ਤੁਸੀ ਮੂਡ ਬਣਾ ਕੇ ਇਸ ਗੱਡੀ 'ਚ ਯਾਤਰਾ ਕਰੋ। ਸਰਦੀ ਤੋਂ ਬਚਣ ਲਈ ਗਰਮ ਕਪੜੇ ਆਦਿ ਜ਼ਰੂਰ ਨਾਲ ਲੈ ਕੇ ਜਾਉ। ਖ਼ਾਸ ਕਰ ਕੇ ਟਾਰਚ, ਛਤਰੀ ਅਤੇ ਕੈਮਰਾ ਨਾਲ ਲੈ ਜਾਣਾ ਨਾ ਭੁੱਲੋ। ਗਰਮੀਆਂ ਵਿਚ ਵੀ ਉੱਚੇ ਪਹਾੜਾਂ 'ਤੇ ਠੰਢ ਹੁੰਦੀ ਹੈ ਪਰ ਸਰਦੀਆਂ ਜਿੰਨੀ ਨਹੀਂ।

train

ਪਠਾਨਕੋਟ ਤੋਂ ਸਵੇਰੇ ਜਦ ਇਹ ਗੱਡੀ ਚਲਦੀ ਹੈ ਤਾਂ ਖਚਾ ਖਚ ਭਰ ਜਾਂਦੀ ਹੈ। ਇਸ ਗੱਡੀ ਵਿਚ ਸੈਲਾਨੀ, ਸਥਾਨਕ ਲੋਕ, ਵਪਾਰੀ, ਧਾਰਮਕ ਅਸਥਾਨਾਂ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਆਦਿ ਲੋਕ ਪ੍ਰਤੀ ਦਿਨ ਜਾਂਦੇ ਹਨ। ਛੁਕ-ਛੁਕ ਕਰਦੀ ਹਚਕੋਰੇ ਖਾਂਦੀ ਇਹ ਰੇਲ ਗੱਡੀ ਬਹੁਤ ਧੀਮੀ ਰਫ਼ਤਾਰ ਨਾਲ ਚਲਦੀ ਹੈ। ਪਠਾਨਕੋਟ ਤੋਂ ਛੋਟੇ ਪਿੰਡਾਂ ਦਾ ਸਫ਼ਰ ਤੈਅ ਕਰਦੀ ਹੋਈ ਇਹ ਰੇਲ ਅਪਣੇ ਮੁਕਾਮ 'ਤੇ ਪਹੁੰਚਦੀ ਹੈ। ਇਹ ਰੇਲ ਲਗਭਗ ਢਾਈ ਫੁੱਟ ਚੌੜੀ ਪਟੜੀ 'ਤੇ ਚਲਦੀ ਹੈ। ਚੱਕੀ ਪੁਲ ਤੋਂ ਬਾਅਦ ਹਿਮਾਚਲ ਸ਼ੁਰੂ ਹੋ ਜਾਂਦਾ ਹੈ। ਲਗਭਗ 20 ਮਿੰਟਾਂ ਬਾਅਦ ਛੋਟੀਆਂ ਛੋਟੀਆਂ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਹਨ। ਖਿੜ-ਖਿੜਾਉਂਦੇ ਫਲਦਾਰ ਬੂਆਿਂ ਨਾਲ ਲੱਦੇ ਦੁਸਹਿਰੀ ਅੰਬਾਂ ਦੇ ਬਾਗ਼, ਲੀਚੀ ਦੇ ਬਾਗ਼ ਅਪਣੀ ਮਿੱਟੀ ਦੇ ਖ਼ੁਸ਼ਬੂ ਬਿਖੇਰਦੇ ਹਨ। ਰੇਲ ਪਿੰਡ ਅਤੇ ਕਸਬੇ ਪਾਰ ਕਰਦੀ ਹੋਈ ਡਲਹੌਜ਼ੀ ਰੋਡ, ਜਸੂਰ, ਨੂਰਪੁਰ, ਤਲਾੜਾ, ਭਰਮਾੜ, ਹੜਸਰ, ਮੇਘਰਾਜਪੁਰਾ, ਨਰਾਰੋਟਾ, ਨੰਦਪੁਰ ਭੀਤਾਲੀ, ਗੁਲੇਰ, ਕਾਂਗੜਾ, ਜਵਾਲਾ ਮੁਖੀ ਅਤੇ ਪਾਲਮਪੁਰ ਆਦਿ ਅਪਣੀ ਮੰਜ਼ਿਲ ਤਕ ਪਹੁੰਚਦੀ ਹੈ।

train

ਰਸਤੇ ਵਿਚ ਜਦੋਂ ਸੁਰੰਗਾਂ 'ਚੋਂ ਇਹ ਰੇਲ ਗੁਜ਼ਰਦੀ ਹੈ ਤਾਂ ਉਸ ਦਾ ਨਜ਼ਾਰਾ ਹੀ ਵਖਰਾ ਹੁੰਦਾ ਹੈ। ਸੱਪ ਦੀ ਤਰ੍ਹਾਂ ਵਲ ਖਾ ਕੇ ਜਦ ਸੁਰੰਗ 'ਚੋਂ ਗੱਡੀ ਮੋੜ ਕਟਦੀ ਹੈ ਤਾਂ ਇਹ ਦ੍ਰਿਸ਼ ਵੇਖਣ ਵਾਲਾ ਹੁੰਦਾ ਹੈ। ਦੁਪਹਿਰ ਬਾਅਦ ਲਗਭਗ 2:55 ਵਜੇ ਟਰੇਨ ਕਾਂਗੜੇ ਦੀ ਸੁੰਦਰ ਵੈਲੀ 'ਤੇ ਪਹੁੰਚਦੀ ਹੈ। ਕਾਂਗੜਾ ਵੈਲੀ ਦਾ ਰੇਲਵੇ ਸਟੇਸ਼ਨ ਬਹੁਤ ਸੁੰਦਰ ਦਿਸ਼ ਵਿਖਾਉਂਦਾ ਹੈ। ਇਥੋਂ ਦੂਰ ਦੂਰ ਤਕ ਕਾਂਗੜਾ ਨਜ਼ਰ ਆਉਂਦਾ ਹੈ। ਉੱਚੇ ਪਹਾੜ ਅਤੇ ਗਹਿਰੀਆਂ ਡੂੰਘੀਆਂ ਖੱਡਾਂ ਅਪਣੀ ਸੁੰਦਰਤਾ ਦੀ ਕਹਾਣੀ ਆਪ ਬਿਆਨ ਕਰਦੀਆਂ ਹਨ। ਕਾਂਗੜੇ ਦਾ ਬਹੁਤ ਸਾਰਾ ਇਲਾਕਾ ਸਮਤਲ ਹੈ। ਇਥੇ ਛੋਟੇ-ਛੋਟੇ ਖੇਤ ਵੇਖਣ ਨੂੰ ਮਿਲਦੇ ਹਨ। ਕਾਂਗੜੇ ਵਿਚ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫੱਲ ਵੀ ਵੇਖਣ ਨੂੰ ਮਿਲਦੇ ਹਨ। ਤੁਸੀ ਕਾਂਗੜੇ ਤਕ ਵੀ ਸਫ਼ਰ ਕਰ ਸਕਦੇ ਹੋ।

train

ਕਾਂਗੜਾ ਘਾਟੀ ਲਗਭਗ 90 ਮੀਲ ਲੰਮੀ ਅਤੇ 30 ਮੀਲ ਚੌੜੀ ਹੈ। ਇਹ ਟਰੇਨ ਲਗਭਗ 164 ਕਿਲੋਮੀਟਰ ਸਫ਼ਰ ਤੈਅ ਕਰਦੀ ਹੈ। ਕਾਂਗੜੇ ਤੋਂ ਠੰਢੀਆਂ ਹਵਾਵਾਂ ਸ਼ੁਰੂ ਹੋ ਜਾਂਦੀਆਂ ਹਨ। ਗੱਡੀ ਵਿਚ ਬੈਠਿਆਂ ਉੱਚੀਆਂ-ਚੌੜੀਆਂ ਬਰਫ਼ੀਲੀਆਂ ਪਹਾੜੀਆਂ ਇਕ ਦਿਲਕਸ਼ ਨਜ਼ਾਰਾ ਪੇਸ਼ ਕਰਦੀਆਂ ਹਨ। ਡੂੰਘੀਆਂ ਪਥਰੀਲੀਆਂ ਦਰਿਆਵਾਂ ਨਾਲਿਆਂ ਭਰਪੂਰ, ਮੱਕੀ ਦੀ ਫਸਲ, ਗਾਵਾਂ, ਬੱਕਰੀਆਂ, ਭੇਡਾਂ ਆਦਿ ਮਨ ਮੋਹਦੀਆਂ ਹਨ। ਇਸ ਇਲਾਕੇ ਵਲ ਅਨੇਕਾਂ ਹੀ ਪ੍ਰਸਿੱਧ ਮੰਦਰ ਅਤੇ ਇਤਿਹਾਸਕ ਸਥਾਨ ਵੇਖਣਯੋਗ ਹਨ। ਪਾਲਮਪੁਰ ਸ਼ੁਰੂ ਹੁੰਦੇ ਹੀ ਚਾਹ ਦੇ ਹਰੇ ਭਰੇ ਖੇਤ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਵੇਖ ਕੇ ਲਗਦਾ ਹੈ ਕਿ ਜਿਵੇਂ ਪੌੜੀਆਂ ਬਣਾ ਕੇ ਚਾਹ ਦੇ ਖੇਤ ਪੈਦਾ ਕੀਤੇ ਹੋਣ। ਪਾਲਮਪੁਰ ਸੈਰ ਸਪਾਟੇ ਲਈ ਸੁੰਦਰ ਸਥਾਨ ਹੈ। ਗਰਮੀਆਂ ਵਿਚ ਇਥੋਂ ਦੀ ਸਵੇਰ ਅਤੇ ਸ਼ਾਮ ਦਾ ਠੰਢਕ ਸੁਖਦ ਆਨੰਦ ਬਹੁਤ ਮਜ਼ੇਦਾਰ ਹੁੰਦਾ ਹੈ। ਚਾਰੇ ਪਾਸੇ ਬਰਫ਼ ਨਾਲ ਲੱਦੀਆਂ ਪਹਾੜੀਆਂ ਮਨ ਨੂੰ ਮੋਹ ਲੈਂਦੀਆਂ ਹਨ। ਇਹ ਰੇਲ ਗੱਡੀ ਮੰਜ਼ਿਲ 'ਤੇ ਪਹੁੰਚਣ ਤਕ ਆਨੰਦ ਦਿੰਦੀ ਹੈ। ਰੇਲਵੇ ਸਟੇਸ਼ਨਾ 'ਤੇ ਵਿਕਦੇ ਗਰਮ ਗਰਮ ਪਕੌੜੇ, ਸਵਾਦੀ ਖੱਟੀ ਮਿੱਠੀ ਚਟਣੀ ਅਤੇ ਚਾਹ ਦੀਆਂ ਚੁਸਕੀਆਂ ਵੀ ਕਮਾਲ ਹੁੰਦੀਆਂ ਹਨ।

train

ਪਾਲਮਪੁਰ ਵਿਖੇ ਮੰਦਰ, ਚਾਹ ਦੀਆਂ ਫ਼ੈਕਟਰੀਆਂ, ਵਿਸ਼ਵ ਵਿਦਿਆਲੇ ਆਦਿ ਸਥਾਨ ਵੇਖਣਯੋਗ ਹਨ। ਇਸ ਰੇਲ ਗੱਡੀ ਦਾ ਕਿਰਾਇਆ ਬੱਸ ਨਾਲੋਂ ਬਹੁਤ ਘੱਟ ਹੈ। ਪਠਾਨਕੋਟ ਤੋਂ ਪਾਲਮਪੁਰ ਦਾ ਕਿਰਾਇਆ ਲਗਭਗ 30 ਰੁਪਏ ਹੈ। ਛੋਟੀ ਗੱਡੀ ਉਪਰ ਪਹਾੜਾਂ ਦੀ ਸੈਰ ਸਚਮੁਚ ਯਾਦਗਾਰ ਹੋ ਨਿਬੜਦੀ ਹੈ।

ਮੋਬਾਈਲ 
98156-25409

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement