
ਦੁਨੀਆਂ ਦੇ ਸੱਭ ਤੋਂ ਖੂਬਸੂਰਤ ਝਰਨਿਆਂ ਵਿਚੋਂ ਇਕ ਨਿਆਗਰਾ ਫਾਲਸ ਦਾ ਪਾਣੀ ਪੂਰੀ ਤਰ੍ਹਾਂ ਨਾਲ ਬਰਫ਼ ਬਣ ਚੁੱਕਿਆ ਹੈ। ਨੀਲਾ ਵਗਦਾ ਪਾਣੀ ਬਰਫ਼ ਦੀ ਚਾਦਰ ਵਿਚ...
ਵਾਸ਼ਿੰਗਟਨ : ਦੁਨੀਆਂ ਦੇ ਸੱਭ ਤੋਂ ਖੂਬਸੂਰਤ ਝਰਨਿਆਂ ਵਿਚੋਂ ਇਕ ਨਿਆਗਰਾ ਫਾਲਸ ਦਾ ਪਾਣੀ ਪੂਰੀ ਤਰ੍ਹਾਂ ਨਾਲ ਬਰਫ਼ ਬਣ ਚੁੱਕਿਆ ਹੈ। ਨੀਲਾ ਵਗਦਾ ਪਾਣੀ ਬਰਫ਼ ਦੀ ਚਾਦਰ ਵਿਚ ਤਬਦੀਲ ਹੋ ਚੁੱਕਿਆ ਹੈ। ਇਸ ਜਮੇ ਹੋਏ ਨਿਆਗਰਾ ਫਾਲਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਨਿਆਗਰਾ ਫਾਲਸ ਦਾ ਤਾਪਮਾਨ 25 ਤੋਂ ਘੱਟ ਹੈ। ਇਸ ਜਗ੍ਹਾ 'ਤੇ ਜੂਨ, ਜੁਲਾਈ ਅਤੇ ਅਗਸਤ ਵਿਚ ਟੂਰਿਸਟਸ ਦੀ ਭੀੜ ਲੱਗੀ ਰਹਿੰਦੀ ਹੈਪਰ ਜਨਵਰੀ ਦੇ ਸਮੇਂ ਖੂਬਸੂਰਤ ਬਰਫ਼ਬਾਰੀ ਅਤੇ ਬਰਫ਼ ਨਾਲ ਢਕੇ ਹੋਏ ਝਰਨਿਆਂ ਨੂੰ ਦੇਖਣ ਭੀੜ ਜਮ੍ਹਾਂ ਹੋ ਜਾਂਦੀ ਹੈ।
Niagara Falls
ਨਿਆਗਰਾ ਫਾਲਸ 'ਤੇ ਪਹਿਲਾਂ ਕਈ ਵਾਰ ਬਰਫ਼ ਜਮ ਚੁੱਕੀ ਹੈ। ਸੱਭ ਤੋਂ ਪਹਿਲਾਂ ਸਾਲ 1848 ਵਿਚ ਝਰਨੇ ਦਾ ਪਾਣੀ ਬਰਫ਼ ਵਿਚ ਬਦਲਾ ਸੀ, ਇਸ ਤੋਂ ਬਾਅਦ ਸਾਲ 1885, 1902, 1906, 1911, 1932, 2014 ਅਤੇ 2017 ਵਿਚ ਵੀ ਨਿਆਗਰਾ ਫਾਲਸ ਦੇ ਤਿੰਨਾਂ ਝਰਨੇ ਬਰਫ਼ ਵਿਚ ਬਦਲ ਚੁੱਕੇ ਹਨ। ਧਿਆਨ ਯੋਗ ਹੈ ਕਿ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ 'ਤੇ ਸਥਿਤ ਇਹ ਨਿਆਗਰਾ ਫਾਲਸ ਤਿੰਨ ਝਰਨਿਆਂ ਤੋਂ ਮਿਲ ਕੇ ਬਣਿਆ ਹੈ। ਇਨ੍ਹਾਂ ਦੇ ਨਾਮ ਹਨ ਹਾਰਸਸ਼ੂ ਫਾਲਸ, ਅਮਰੀਕਨ ਫਾਲਸ ਅਤੇ ਬਰਾਈਡਲ ਵੇਲ ਫਾਲਸ। ਨਿਆਗਰਾ ਫਾਲਸ 167 ਫੀਟ ਉੱਚੀ ਪਹਾੜੀ 'ਤੇ ਸਥਿਤ ਹੈ।