
ਆਸਟਰੇਲੀਆ ਵਿਚ ਲੋਕਾਂ ਨੂੰ ਸਮੁੰਦਰ ਦੀ ਡੂੰਘਾਈ ਦਾ ਤਜਰਬਾ ਕਰਾਉਣ ਲਈ...
ਮੁੰਬਈ: ਆਸਟ੍ਰੇਲੀਆ ਵਿਚ ਟੈਕਨਾਲਾਜੀ ਕੰਪਨੀ ਉਬਰ ਦੁਆਰਾ ਅੰਡਰਵਾਟਰ ਪਣਡੁੱਬੀ ਸੇਵਾ ਦੀ ਸ਼ੁਰੂਆਤ ਦਾ ਫ਼ੈਸਲਾ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜੇ ਤੁਸੀਂ ਵੀ ਕਿਸੇ ਅਜਿਹੀ ਸੇਵਾ ਦਾ ਲੁਤਫ਼ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਸਟ੍ਰੇਲੀਆ ਜਾਣ ਦੀ ਜ਼ਰੂਰਤ ਨਹੀਂ ਹੈ।
Photo
ਜਲਦ ਹੀ ਅਜਿਹੀ ਸੇਵਾ ਦਾ ਅਨੰਦ ਭਾਰਤੀ ਸੈਲਾਨੀ ਵੀ ਚੁੱਕ ਸਕਣਗੇ। ਜਾਣਕਾਰੀ ਅਨੁਸਾਰ ਮਹਾਰਾਸ਼ਟਰ ਵਿਚ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਰਾਜ ਸੈਰ ਸਪਾਟਾ ਵਿਭਾਗ ਨੇ ਟੂਰਿਸਟ ਪਣਡੁੱਬੀ ਸੇਵਾ ਸ਼ੁਰੂ ਕਰਨ ਤੇ ਕੰਮ ਕਰ ਰਿਹਾ ਹੈ। ਇਸ ਦੇ ਲਈ ਰਾਜ ਸਰਕਾਰ ਵੱਲੋਂ 25 ਕਰੋੜ ਰੁਪਏ ਦੀ ਰਾਸ਼ੀ ਵੀ ਮਿਲ ਚੁੱਕੀ ਹੈ। ਜਲਦ ਹੀ ਇਸ ਸ਼ੁਰੂ ਕਰਨ ਲਈ ਟੈਂਡਰ ਕੱਢਿਆ ਜਾਵੇਗਾ।
Photo
ਮਹਾਰਾਸ਼ਟਰ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਐਮਡੀ ਅਭਿਮੰਨਿਯੂ ਕਾਲੇ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਿੰਧੂਦੁਰਗ ਵਿਚ ਯਾਤਰੀਆਂ ਲਈ ਟੂਰਿਸਟ ਪਣਡੁੱਬੀ ਦੀ ਸ਼ੁਰੂਆਤ ਕੀਤੀ ਜਾਵੇਗੀ। ਅਭਿਮੰਨਿਯੂ ਕਾਲੇ ਨੇ ਦਸਿਆ ਕਿ ਸਬਮਰੀਨ ਵਿਚ 24 ਲੋਕਾਂ ਦੇ ਬੈਠਣ ਦੀ ਸੁਵਿਧਾ ਹੋਵੇਗੀ ਅਤੇ ਤਕਰੀਬਨ 20 ਮਿੰਟ ਤਕ ਇਹ ਸਮੁੰਦਰ ਦੇ ਅੰਦਰ ਯਾਤਰੀਆਂ ਨੂੰ ਲੈ ਕੇ ਘੁੰਮੇਗੀ।
Photo
ਕੁਝ ਮਹੀਨੇ ਪਹਿਲਾਂ ਇਸ ਦੇ ਲਈ ਸਰਕਾਰ ਨੇ 25 ਕਰੋੜ ਰੁਪਏ ਦਿੱਤੇ ਸਨ ਪਰ ਚੋਣ ਜ਼ਾਬਤਾ ਲਾਗੂ ਹੋਣ ਕਰ ਕੇ ਬਹੁਤ ਕੁੱਝ ਨਹੀਂ ਹੋ ਸਕਿਆ। ਹੁਣ ਇਸ ਦੇ ਲਈ ਕੰਮ ਫਿਰ ਤੋਂ ਸ਼ੁਰੂ ਹੋ ਗਿਆ ਹੈ। ਉਮੀਦ ਹੈ ਕਿ ਸਾਲ ਦੇ ਅੰਤ ਤਕ ਇਸ ਦੀ ਸ਼ੁਰੂਆਤ ਹੋ ਜਾਵੇਗੀ ਅਤੇ ਯਾਤਰੀਆਂ ਨੂੰ ਇਸ ਦਾ ਲਾਭ ਮਿਲਣ ਲੱਗੇਗਾ।
Photo
ਤੁਹਾਨੂੰ ਦੱਸ ਦੇਈਏ ਕਿ ਆਸਟਰੇਲੀਆ ਵਿਚ ਲੋਕਾਂ ਨੂੰ ਸਮੁੰਦਰ ਦੀ ਡੂੰਘਾਈ ਦਾ ਤਜਰਬਾ ਕਰਾਉਣ ਲਈ, ਉਬੇਰ ਨੇ ਪਿਛਲੇ ਸਾਲ ਅੰਡਰਵਾਟਰ ਪਣਡੁੱਬੀ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਨੇ ਕਿਹਾ ਕਿ ਇਹ ਵਾਤਾਵਰਣ ਪ੍ਰੇਮੀਆਂ ਅਤੇ ਮਾਹਰਾਂ ਨੂੰ ਸਮੁੰਦਰੀ ਜੀਵਨ 'ਤੇ ਨੇੜਿਓਂ ਦੀ ਝਲਕ ਦਿਖਾਈ ਦੇਵੇਗੀ।
Photo
ਕੰਪਨੀ ਨੇ ਪਣਡੁੱਬੀ ਤੋਂ ਕੁਈਨਜ਼ਲੈਂਡ ਦੇ ਸਮੁੰਦਰ ਵਿਚ ਸਥਿਤ ਬੈਰੀਅਰ ਰੀਫ ਨੂੰ ਵੇਖਣ ਲਈ ਐਪ ਰਾਹੀਂ ਲੋਕਾਂ ਨੂੰ ਬੁੱਕ ਕਰਨ ਦੀ ਸਹੂਲਤ ਦਾ ਐਲਾਨ ਕੀਤਾ ਸੀ। ਸ਼ੁਰੂ ਵਿਚ ਇਹ ਸੇਵਾ ਸਿਰਫ ਚੋਣਵੇਂ ਉਪਭੋਗਤਾਵਾਂ ਨੂੰ ਪ੍ਰਦਾਨ ਕੀਤੀ ਜਾਣੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।