
ਜੱਜ ਸੰਜੈ ਕਿਸ਼ਨ ਕੌਲ ਅਤੇ ਭੂਸ਼ਣ ਗਵਈ ਦੀ ਸੁਪਰੀਮ ਕੋਰਟ ਦੀ ਬੈਂਚ...
ਨਵੀਂ ਦਿੱਲੀ: ਏਅਰਲਾਇੰਸ ਕੰਪਨੀਆਂ ਲਈ ਸੁਪਰੀਮ ਕੋਰਟ ਨੇ ਇਕ ਵੱਡਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਅਧੀਨ ਹੁਣ ਏਅਰਲਾਇੰਸ ਕੰਪਨੀਆਂ ਨੂੰ ਵਿਚਕਾਰ ਵਾਲੀ ਸੀਟ ਖਾਲੀ ਰੱਖਣ ਦੀ ਜ਼ਰੂਰ ਨਹੀਂ ਪਵੇਗੀ। ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਉਸ ਆਦੇਸ਼ ਨੂੰ ਬਰਕਰਾਰ ਰੱਖਿਆ ਜਿਸ ਵਿਚ ਕਿਹਾ ਗਿਆ ਸੀ ਕਿ ਮਹਾਂਮਾਰੀ ਦੇ ਮੱਦੇਨਜ਼ਰ ਯਾਤਰੀਆਂ ਦੀ ਸੁਰੱਖਿਆ ਅਤੇ ਸਿਹਤ ਲਈ ਢੁੱਕਵੇਂ ਉਪਾਅ ਤੈਨਾਤ ਕੀਤੇ ਗਏ ਸਨ।
Air India
ਜੱਜ ਸੰਜੈ ਕਿਸ਼ਨ ਕੌਲ ਅਤੇ ਭੂਸ਼ਣ ਗਵਈ ਦੀ ਸੁਪਰੀਮ ਕੋਰਟ ਦੀ ਬੈਂਚ ਨੇ ਏਅਰ ਇੰਡੀਆ ਅਤੇ ਹੋਰ ਸਾਰੇ ਘਰੇਲੂ ਏਅਰਲਾਇਨਾਂ ਲਈ ਮੱਧ-ਸੀਟ ਤੇ ਕਬਜ਼ਾ ਕਰਨ ਦੀ ਆਗਿਆ ਦੇਣ ਵਾਲੇ ਬੰਬੇ ਹਾਈ ਕੋਰਟ ਦੇ ਆਦੇਸ਼ ਨੂੰ ਖਾਰਿਜ ਕਰ ਦਿੱਤਾ ਹੈ। ਪਾਇਲਟ ਨੇ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਦੇ 31 ਮਈ ਨੂੰ ਐਲਾਨੇ ਗਏ ਫੈਸਲੇ ਵਿਰੁੱਧ ਵਿਸ਼ੇਸ਼ ਛੁੱਟੀ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਏਅਰਲਾਇੰਸ ਨੂੰ ਉਡਾਣ ਵਿੱਚ ਮੱਧ ਸੀਟਾਂ ਵੇਚਣ ਦੀ ਆਗਿਆ ਸੀ।
Air India
ਦਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਹਰ ਰੋਜ਼ ਵਧਦੇ ਅੰਕੜੇ ਡਰਾ ਰਹੇ ਹਨ। ਸਿਹਤ ਵਿਭਾਗ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਸਭ ਤੋਂ ਜ਼ਿਆਦਾ 16,922 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 418 ਲੋਕਾਂ ਦੀ ਮੌਤ ਹੋਈ ਹੈ। ਭਾਰਤ ਵਿਚ ਪੀੜਤਾਂ ਦੀ ਕੁੱਲ ਗਿਣਤੀ 4,73,105 ਹੋ ਗਈ ਹੈ। 2,71,697 ਮਰੀਜ਼ ਹੁਣ ਤਕ ਠੀਕ ਹੋ ਚੁੱਕੇ ਹਨ।
Air India
ਰਿਕਵਰੀ ਰੇਟ 57.42 ਫ਼ੀਸਦੀ ਹੈ। ਪਾਜ਼ੀਟਿਵ ਰੇਟ 8.14 ਪ੍ਰਤੀਸ਼ਤ ਹੈ। ਦੇਸ਼ ਵਿਚ ਕੋਰੋਨਾ ਨਾਲ 14,894 ਲੋਕਾਂ ਦੀ ਮੌਤ ਹੋ ਚੁੱਕੀ ਹੈ। 75,60,782 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਂਰਾਸ਼ਟਰ ਤੋਂ ਬਾਅਦ ਦਿੱਲੀ ਵਿਚ ਵੀ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦਿੱਲੀ ਵਿਚ ਪੀੜਤਾਂ ਦੀ ਗਿਣਤੀ 73,000 ਤੋਂ ਪਾਰ ਹੋ ਗਈ ਹੈ।
Air india
ਰਾਜਧਾਨੀ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 3390 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਅੰਕੜਾ 73,780 ਤੇ ਪਹੁੰਚ ਗਿਆ ਹੈ। ਇਸ ਦੌਰਾਨ 3328 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ ਹੁਣ ਤਕ ਕੁੱਲ 44,765 ਮਰੀਜ਼ ਕੋਰੋਨਾ ਨੂੰ ਹਰਾ ਕੇ ਘਰ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿਚ 64 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮ੍ਰਿਤਕਾਂ ਦੀ ਗਿਣਤੀ 2,429 ਹੋ ਗਈ ਹੈ।
Air India
ਦਿੱਲੀ ਵਿਚ ਫਿਲਹਾਲ 26,586 ਐਕਟਿਵ ਕੇਸ ਹਨ। ਵਰਲਡੋਮੀਟਰ ਮੁਤਾਬਕ ਪੂਰੀ ਦੁਨੀਆ ਵਿੱਚ ਕੋਰੋਨਾ ਦੀ ਲਾਗ ਨਾਲ 97 ਲੱਖ ਲੋਕ ਪੀੜਤ ਹਨ ਜਦਕਿ ਇਸ ਬਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 90 ਹਜ਼ਾਰ ਨੇੜੇ ਪਹੁੰਚ ਗਈ ਹੈ। ਹਾਲਾਂਕਿ, 52 ਲੱਖ ਤੋਂ ਵੱਧ ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋ ਚੁੱਕੇ ਹਨ। ਦੁਨੀਆ ਦੇ 66 ਫ਼ੀਸਦ ਕੋਰੋਨਾ ਮਾਮਲੇ ਸਿਰਫ 10 ਦੇਸ਼ਾਂ ਵਿੱਚ ਹੀ ਹਨ।
ਇੱਥੇ ਕੋਵਿਡ-19 ਨਾਲ ਪੀੜਤਾਂ ਦੀ ਗਿਣਤੀ 62 ਲੱਖ ਹੈ। ਇਸ ਸਮੇਂ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਅਮਰੀਕਾ ਹੈ, ਜਿੱਥੇ 25 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ ਅਤੇ 1.26 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਧਰ, ਬ੍ਰਾਜ਼ੀਲ ਵਿੱਚ ਕੋਰੋਨਾ ਵਾਇਰਸ ਦੀ ਰੋਜ਼ਾਨਾ ਦਰ ਅਮਰੀਕਾ ਨਾਲੋਂ ਵੀ ਵੱਧ ਦਰਜ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।