ਤਿੰਨ ਚੀਜ਼ਾਂ ਬਣਾ ਸਕਦੀਆਂ ਨੇ ਤੁਹਾਡੇ ਸਫ਼ਰ ਨੂੰ ਬੇਹਤਰ
Published : Mar 27, 2019, 2:20 pm IST
Updated : Mar 27, 2019, 2:20 pm IST
SHARE ARTICLE
Make your journey better
Make your journey better

ਬਣਾਓ ਆਪਣੇ ਟ੍ਰਿਪ ਨੂੰ ਅਨੰਦਮਈ

 ਨਵੀਂ ਦਿੱਲੀ- ਘੁੰਮਣ ਨਾਲ ਤੁਹਾਡੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ ਅਤੇ ਸਟਾਇਲ ਨਾਲ ਟ੍ਰੈਵਲ ਕਰਨ ਨਾਲ ਸਫ਼ਰ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਆਪਣੇ ਟ੍ਰਿਪ ਨੂੰ ਹੋਰ ਵਧੀਆ ਬਣਾਉਣ ਲਈ ਇਹ ਤਿੰਨ ਚੀਜ਼ਾਂ ਜ਼ਰੂਰ ਸ਼ਾਮਿਲ ਕਰੋ। 
ਜੇ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਜਾਂ ਫਿਰ ਲੰਬੇ ਸਮੇਂ ਲਈ ਛੁੱਟੀਆਂ ਮਨਾਉਣ ਜਾ ਰਹੇ ਹੋ ਤਾਂ ਅਸੀਂ ਤੁਹਾਨੂੰ ਦੇ ਰਹੇ ਹਾਂ ਕੁੱਝ ਜ਼ਰੂਰੀ ਸੁਝਾਅ ਜਿਸ ਨਾਲ ਤੁਸੀਂ ਆਪਣੀਆਂ ਛੁੱਟੀਆਂ ਜਾਂ ਟ੍ਰਿਪ ਨੂੰ ਅਨੰਦਮਈ ਬਣਾ ਸਕਦੇ ਹੋ।

Travel KitTravel Kit

1.ਆਪਣੇ ਨਾਲ ਇਕ ਅਜਿਹਾ ਬੈਗ ਰੱਖੋ ਜਿਸ ਵਿਚ ਤੁਹਾਡਾ ਸਾਰਾ ਲੋੜੀਂਦਾ ਸਮਾਨ ਪਾਇਆ ਜਾ ਸਕੇ ਜਿਵੇਂ ਤੌਲੀਆ, ਪਾਣੀ ਵਾਲੀ ਬੋਤਲ, ਫਸਟ ਏਡ ਬੌਕਸ, ਟਿਸ਼ੂ ਪੇਪਰ, ਅਤੇ ਕੁੱਝ ਖਾਣ ਪੀਣ ਦੀਆਂ ਚੀਜਾਂ ਵੀ।  ਇਹ ਸਭ ਚੀਜਾਂ ਤੁਹਾਡੇ ਕੋਲ ਹੋਣ ਤੇ ਤੁਹਾਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਤੁਸੀਂ ਆਸਾਨੀ ਨਾਲ ਆਪਣੇ ਟ੍ਰਿਪ ਦਾ ਆਨੰਦ ਮਾਣ ਸਕਦੇ ਹੋ।

Travel kitTravel kit

2. ਇਸ ਦੇ ਨਾਲ ਹੀ ਇਕ ਛੋਟੀ ਜਿਹੀ ਕਿਟ ਰੱਖੋ ਜਿਸ ਵਿਚ ਤੁਸੀਂ ਆਪਣੀ ਜਰੂਰਤ ਦਾ ਨਿੱਕ- ਸੁੱਕ ਰੱਖ ਸਕੋ ਜਿਵੇਂ ਕਿ ਸਨਸਕ੍ਰੀਨ, ਲਿਪਸਟਿਕ, ਚਸ਼ਮੇ, ਕੰਘਾ, ਫੇਸਵਾਸ਼, ਚਾਬੀ ਆਦਿ। ਅਜਿਹੀਆਂ ਛੋਟੀਆਂ-ਛੋਟੀਆਂ ਚੀਜਾਂ ਤੁਹਾਡੇ ਬੈਗ ਦੇ ਕੋਨਿਆਂ ਵਿਚ ਜਾ ਕੇ ਫਸ ਜਾਂਦੀਆਂ ਹਨ ਜਿਸ ਕਾਰਨ ਲੋੜ ਪੈਣ ਤੇ ਉਹਨਾਂ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਨਾਲ ਤੁਹਾਡਾ ਘੁੰਮਣ ਦਾ ਮਜ਼ਾ ਖਰਾਬ ਹੋ ਜਾਂਦਾ ਹੈ।

 Travel Documents KitTravel Documents Holder

3. ਆਪਣੇ ਜ਼ਰੂਰੀ ਕਾਗਜ਼ਾਤ ਪਾਉਣ ਲਈ ਇਕ ਵੱਖਰਾ ਵਾਲੇਟ ਵੀ ਰੱਖੋ ਜਿਸ ਵਿਚ ਤੁਹਾਡੇ ਸਾਰੇ ਜ਼ਰੂਰੀ ਕਾਗਜ਼ਾਤ ਹੋਣ ਜਿਵੇਂ ਕਿ ਟਿਕਟ, ਨਕਸ਼ੇ, ਬੋਰਡਿੰਗ ਪਾਸ, ਪਾਸਪੋਰਟ ਆਦਿ ਤਾਂ ਕਿ ਜ਼ਰੂਰਤ ਪੈਣ ਤੇ ਤੁਸੀਂ ਉਹਨਾਂ ਨੂੰ ਇਸਤੇਮਾਲ ਕਰ ਸਕੋ। ਇਸ ਤਰ੍ਹਾਂ ਨਾਲ ਜ਼ਰੂਰਤ ਪੈਣ ਤੇ ਤੁਹਾਨੂੰ ਕਾਗਜ਼ਾਤ ਅਸਾਨੀ ਨਾਲ ਮਿਲ ਜਾਣਗੇ।   
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement