
ਟਰੇਨ ਦਾ ਟੁੱਟਿਆ ਅਗਲਾ ਹਿੱਸਾ
ਨਵੀਂ ਦਿੱਲੀ: ਵੰਦੇ ਭਾਰਤ ਐਕਸਪ੍ਰੈਸ ਇੱਕ ਵਾਰ ਫਿਰ ਹਾਦਸਾਗ੍ਰਸਤ ਹੋ ਗਈ ਹੈ। ਗੁਜਰਾਤ ਦੇ ਵਲਸਾਡ 'ਚ ਵੰਦੇ ਭਾਰਤ ਟਰੇਨ ਹਾਦਸੇ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਗਾਂ ਦੇ ਟਰੇਨ ਨਾਲ ਟਕਰਾਉਣ ਤੋਂ ਬਾਅਦ ਵਾਪਰਿਆ। ਇਸ ਹਾਦਸੇ ਵਿੱਚ ਟਰੇਨ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਹੈ। ਪਿਛਲੇ ਦਿਨੀਂ ਵੀ ਵੰਦੇ ਭਾਰਤ ਐਕਸਪ੍ਰੈਸ ਦਾ ਅਹਿਮਦਾਬਾਦ ਅਤੇ ਆਨੰਦ ਨੇੜੇ ਹਾਦਸਾ ਹੋਇਆ ਸੀ।
ਗੁਜਰਾਤ ਦੇ ਵਲਸਾਡ 'ਚ ਗਾਂਧੀਨਗਰ ਅਤੇ ਮੁੰਬਈ ਵਿਚਾਲੇ ਚੱਲ ਰਹੀ ਵੰਦੇ ਭਾਰਤ ਐਕਸਪ੍ਰੈੱਸ ਇਕ ਵਾਰ ਫਿਰ ਗਾਂ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਟਰੇਨ ਦਾ ਅਗਲਾ ਹਿੱਸਾ ਟੁੱਟ ਗਿਆ ਹੈ। ਵਲਸਾਡ ਦੇ ਅਤੁਲ ਸਟੇਸ਼ਨ ਨੇੜੇ ਵੰਦੇ ਭਾਰਤ ਐਕਸਪ੍ਰੈਸ ਹਾਦਸਾਗ੍ਰਸਤ ਹੋ ਗਈ। ਗਾਂ ਨਾਲ ਟਕਰਾਉਣ ਨਾਲ ਟਰੇਨ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਸ਼ਨੀਵਾਰ ਸਵੇਰੇ ਗਾਂ ਨੂੰ ਟੱਕਰ ਮਾਰਨ ਤੋਂ ਬਾਅਦ ਟਰੇਨ ਦੇ ਅੱਗੇ ਦਾ ਹਿੱਸਾ ਖਰਾਬ ਹੋ ਗਿਆ।
ਐਕਸਪ੍ਰੈਸ ਦਾ ਕਪਲਰ ਕਵਰ ਵੀ ਨੁਕਸਾਨਿਆ ਗਿਆ ਹੈ। ਇਸ ਤੋਂ ਇਲਾਵਾ ਬੀਸੀਯੂ ਕਵਰ ਵੀ ਨੁਕਸਾਨਿਆ ਗਿਆ ਹੈ। ਟਰੇਨ ਦੇ ਇੰਜਣ ਦੇ ਹੇਠਲੇ ਹਿੱਸੇ 'ਚ ਵੀ ਨੁਕਸਾਨ ਹੋਇਆ ਹੈ। ਫਿਲਹਾਲ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਹਾਦਸੇ ਤੋਂ ਬਾਅਦ ਟਰੇਨ ਕੁਝ ਸਮੇਂ ਲਈ ਰੁਕੀ ਰਹੀ। ਮੌਕੇ 'ਤੇ ਰੇਲਵੇ ਵਿਭਾਗ ਦੇ ਅਧਿਕਾਰੀ ਵੀ ਪਹੁੰਚ ਗਏ।
ਭਾਰਤੀ ਰੇਲਵੇ ਨੇ ਕਿਹਾ, “ਵੰਦੇ ਭਾਰਤ ਟ੍ਰੇਨ ਸ਼ਨੀਵਾਰ ਸਵੇਰੇ 8.17 ਵਜੇ ਮੁੰਬਈ ਸੈਂਟਰਲ ਡਿਵੀਜ਼ਨ ਦੇ ਅਤੁਲ ਨੇੜੇ ਪਸ਼ੂਆਂ ਨਾਲ ਟਕਰਾ ਗਈ। ਟਰੇਨ ਮੁੰਬਈ ਸੈਂਟਰਲ ਤੋਂ ਗਾਂਧੀਨਗਰ ਜਾ ਰਹੀ ਸੀ। ਘਟਨਾ ਤੋਂ ਬਾਅਦ ਕਰੀਬ 15 ਮਿੰਟ ਤੱਕ ਟਰੇਨ ਨੂੰ ਰੋਕੀ ਰੱਖਿਆ ਗਿਆ। ਰੇਲਵੇ ਨੇ ਕਿਹਾ ਕਿ ਟਰੇਨ ਨੂੰ ਕੋਈ ਨੁਕਸਾਨ ਨਹੀਂ ਹੋਇਆ, ਸਿਵਾਏ ਅਗਲੇ ਕੋਚ ਨੂੰ ਨੁਕਸਾਨ ਹੋਇਆ। ਟਰੇਨ ਨਿਰਵਿਘਨ ਚੱਲ ਰਹੀ ਹੈ। ਇਸ 'ਤੇ ਜਲਦੀ ਤੋਂ ਜਲਦੀ ਜਾਂਚ ਕੀਤੀ ਜਾਵੇਗੀ। ਪਸ਼ੂਆਂ ਦੀ ਭਗਦੜ ਦੀ ਇਸ ਘਟਨਾ ਵਿੱਚ ਇੱਕ ਬਲਦ ਜ਼ਖ਼ਮੀ ਹੋ ਗਿਆ ਹੈ।