ਬਾਜ਼ਾਰ ਅਤੇ ਸ਼ਿਲਪ ਕੌਸ਼ਲ ਮਨੋਰੰਜਨ ਦਾ ਸਥਾਨ 'ਵੇਸਟ ਐਡਮਿੰਟਨ ਮਾਲ'
Published : Aug 30, 2020, 6:16 pm IST
Updated : Aug 30, 2020, 6:16 pm IST
SHARE ARTICLE
 West Edmonton Mall
West Edmonton Mall

ਕੈਨੇਡਾ ਦਾ ਸੱਭ ਤੋਂ ਵੱਡਾ ਖ਼ਰੀਦ-ਫ਼ਰੋਖਤ ਬਾਜ਼ਾਰ

ਕੈਨੇਡਾ ਦਾ ਸੱਭ ਤੋਂ ਵੱਡਾ ਖ਼ਰੀਦ-ਫ਼ਰੋਖ਼ਤ ਬਾਜ਼ਾਰ ਅਤੇ ਸ਼ਿਲਪ ਕੌਸ਼ਲ ਮਨੋਰੰਜਨ ਕਿਰਿਆਵਾਂ ਦਾ ਸਥਾਨ ਹੈ, ਵੈਸਟ ਐਡਮਿੰਟਨ ਮਾਲ, ਐਡਮਿੰਟਨ। ਇਹ ਐਡਮਿੰਟਨ ਸ਼ਹਿਰ ਦੇ ਨਾਰਥ-ਵੈਸਟ ਏਰੀਏ ਦੇ 8882, 170 ਐਸ.ਟੀ. ਵਿਖੇ ਸਥਿਤ ਹੈ। ਇਹ 1981 ਵਿਚ ਸ਼ੁਰੂ ਹੋਇਆ ਅਤੇ ਇਸ ਦਾ ਨਿਰਮਾਣ 1998 ਵਿਚ ਪੂਰਾ ਹੋਇਆ। ਇਸ ਦੇ ਨਿਰਮਾਣ ਤੋਂ ਕਈ ਸਾਲਾਂ ਤਕ ਇਹ ਦੁਨੀਆਂ ਦਾ ਸੱਭ ਤੋਂ ਵੱਡਾ ਸ਼ਾਨਦਾਰ ਮਾਲ ਪ੍ਰਮਾਣਤ ਰਿਹਾ।

 West Edmonton MallWest Edmonton Mall

ਹੁਣ ਇਸ ਤੋਂ ਕੁੱਝ ਕੁ ਵੱਡੇ ਮਾਲ ਵੀ ਬਣ ਚੁਕੇ ਹਨ। ਇਹ ਲਗਭਗ 49360 ਸਕੇਅਰ ਮੀਟਰਜ਼ ਦੇ ਵਿਸ਼ਾਲ ਘੇਰੇ ਵਿਚ ਬਣਿਆ ਹੋਇਆ ਹੈ। ਭਾਵ ਕਿ 104 ਫੁਟਬਾਲ ਮੈਦਾਨਾਂ ਦੇ ਬਰਾਬਰ ਬਣਦਾ ਹੈ। ਇਹ ਮਾਲ ਦੁਨੀਆਂ ਦੇ ਕੁੱਝ ਵੱਡੇ ਮਾਲਾਂ 'ਚੋਂ ਇਕ ਹੈ। ਇਸ ਦਾ ਪਹਿਲਾਂ ਨਾਂ ਫ਼ਨਟੈਂਸੀ ਲੈਂਡ ਵੀ ਸੀ। ਇਸ ਦਾ ਨਾਮ ਗਿੰਨੀਜ਼ ਬੁੱਕ ਆਫ਼ ਵਰਲਡ ਰੀਕਾਰਡਜ਼ ਵਿਚ ਦਰਜ ਹੈ।

 West Edmonton MallWest Edmonton Mall

ਇਸ ਦੇ ਸੰਸਥਾਪਕ ਘਰਮੇਜ਼ਿਅਨ ਭਰਾ ਸਨ। ਇਸ ਦਾ ਡਿਜ਼ਾਈਨ ਅਬੂਗੋਵ ਅਤੇ ਐਸੋਸੀਏਟਸ ਨੇ ਤਿਆਰ ਕੀਤਾ ਸੀ। ਇਸ ਦੀ ਕੀਮਤ 926 ਮਿਲੀਅਨ ਡਾਲਰ ਸੀ। ਕਾਰ ਪਾਰਕਿੰਗ ਲਈ ਇਕ ਵਿਸ਼ਾਲ ਛਤਦਾਰ ਸਥਾਨ ਹੈ, ਜਿਸ ਵਿਚ ਲਗਭਗ 20 ਹਜ਼ਾਰ ਦੇ ਕਰੀਬ ਕਾਰਾਂ ਖੜੀਆਂ ਕਰਨ ਦੀ ਆਧੁਨਿਕ ਸਹੂਲਤ ਹੈ। ਸੀਜ਼ਨ ਦੇ ਮੁਤਾਬਕ ਵਧ ਘੱਟ ਦੇ ਅਨੁਪਾਤ ਅਨੁਸਾਰ ਇਸ ਮਾਲ ਦੀ ਆਮਦਨ ਰੋਜ਼ਾਨਾ ਇਕ ਲੱਖ ਤੋਂ ਲੈ ਕੇ 22 ਲੱਖ ਡਾਲਰ ਤਕ ਹੈ। ਹਰ ਸਾਲ ਇਸ ਸਥਾਨ ਨੂੰ ਵੇਖਣ ਲਈ ਦੇਸ਼-ਵਿਦੇਸ਼ ਦੇ ਲਗਭਗ 32 ਲੱਖ ਦੇ ਕਰੀਬ ਲੋਕ ਆਉਂਦੇ ਹਨ। ਹਜ਼ਾਰਾਂ ਹੀ ਮੁਲਾਜ਼ਮ ਇਥੇ ਅਪਣੀਆਂ ਸੇਵਾਵਾਂ ਦਿੰਦੇ ਹਨ।

 West Edmonton MallWest Edmonton Mall

ਇਸ ਮਾਲ ਦੀ ਮੁਢਲੀ ਸਾਰੀ ਫਰੇਮਿੰਗ ਸਟੀਲ ਦੀਆਂ ਦੀਵਾਰਾਂ ਦੀ ਹੈ। ਸਾਰਾ ਮਾਲ ਵੇਖਣ ਲਈ ਕਈ ਦਿਨ ਲਗ ਜਾਂਦੇ ਹਨ। ਇਸ ਵਿਸ਼ਵ ਪ੍ਰਸਿੱਧ ਸਥਾਨ ਨੂੰ ਗਠੀਲਾ, ਆਕਰਸ਼ਕ, ਆਧੁਨਿਕ, ਰੂਮਾਨੀ, ਵਿਗਿਆਨ ਵਿਧੀ, ਸਿਰਨਾਤਮਕ ਸ਼ਿਲਪ-ਕੌਸ਼ਲ, ਵਿਸ਼ਵ ਵਿਆਪੀ ਕਲਾਵਾਂ ਅਤੇ ਆਧੁਨਿਕ ਇਲੈਕਟ੍ਰੋਨਿਕ ਵਿਧੀ ਨਾਲ ਤਿਆਰ ਕੀਤਾ ਗਿਆ ਹੈ।

 West Edmonton MallWest Edmonton Mall

ਖ਼ੂਬਸੂਰਤੀ ਦਾ ਇਹ ਸਥਾਨ ਇਕ ਵਿਲੱਖਣ ਤਲਿਸਮੀ ਵਿਗਿਆਨਕ ਕ੍ਰਿਤੀ ਹੈ। ਇਸ ਦਾ ਕਣ-ਕਣ ਸ਼ੁਧ ਪਵਿੱਤਰ ਸਾਫ਼ ਸੁਥਰੇ ਲਿਬਾਸ ਵਿਚ ਸੁਸ਼ੋਭਿਤ ਹੈ। ਇਥੇ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਤੁਸੀ ਕਿਸੇ ਸਵਰਗ ਭੂਮੀ ਵਿਚ ਉਤਰ ਆਏ ਹੋ। ਇਹ ਸਥਾਨ ਮਨੋਰੰਜਨ, ਖ਼ੁਸ਼ੀ, ਅਰਾਮਦਾਇਕ ਅਤੇ ਬੇਇੰਤਹਾ ਸ਼ੋਭਾ ਦਾ ਯਥਾਰਥ ਸਰੂਪ ਹੈ। ਹਜ਼ਾਰਾਂ ਮਨੋਰੰਜਕ ਖੇਡਾਂ, ਇਲੈਕਟ੍ਰਾਨਿਕ ਖੇਡਾਂ ਤੋਂ ਇਲਾਵਾ ਮਹੱਤਵਪੂਰਨ ਵੇਖਣ ਵਾਲੀਆਂ ਕਿਰਿਆਵਾਂ 'ਚੋਂ ਕੁੱਝ ਜ਼ਿਕਰਯੋਗ ਹਨ :

 West Edmonton MallWest Edmonton Mall

ਗਲੈਕਸੀਲੈਂਡ ਅਮਿਊਜ਼ਮੈਂਟ ਪਾਰਕ: ਇਲੈਕਟ੍ਰਰਿਕ ਖੇਡਾਂ ਦਾ ਵਿਸ਼ਾਲ, ਉੱਚਾ, ਲੰਮਾ ਤੇ ਚੌੜਾ ਪਾਰਕ। ਇਸ ਵਿਚ ਅਨੇਕਾਂ ਹੀ ਇਲੈਕਟ੍ਰਾਨਿਕਸ ਖੇਡਾਂ ਦਾ ਭੰਡਾਰ ਹੈ। ਤਰ੍ਹਾਂ ਤਰ੍ਹਾਂ ਦੀਆਂ ਉੱਚੀਆਂ ਖ਼ਤਰਨਾਕ ਘੁਮਾਊ ਇਲੈਕਟ੍ਰਿਕ ਚਲੰਤ ਚੱਕਰਦਾਰ ਲੋਹੇ ਦੀਆਂ ਲਾਈਆਂ ਉਪਰ ਦੌੜਨ ਵਾਲੀਆਂ ਤੇਜ਼ ਰਫ਼ਤਾਰ ਚਾਰ ਵਿਅਕਤੀਆਂ ਦੇ ਬੈਠਣ ਵਾਲੀਆਂ ਕੁਰਸੀਆਂ ਜੋ ਟੇਢੀਆਂ-ਮੇਢੀਆਂ ਦਿਸ਼ਾਵਾਂ ਵਿਚ ਤੇਜ਼ ਰਫ਼ਤਾਰ ਟਰੇਨ ਵਾਂਗ ਉੱਪਰ ਥੱਲੇ ਵਲ-ਛਲ ਖਾ ਕੇ ਚੱਕਰਾਂ ਵਿਚ ਚਲਦੀਆਂ ਹਨ।

West Edmonton MallWest Edmonton Mall

ਕਈ ਇਲੈਕਟ੍ਰਿਕ ਅਨੋਖੇ ਝੂਲੇ, ਮਿੰਨੀ ਬੱਚਾ ਟਰੇਨ, ਘੋੜਾ ਟਰੇਨ, ਕਈ ਜਾਨਵਰਾਂ ਦੀ ਸ਼ਕਲ ਦੇ ਝੂਲੇ, ਗੋਲਾਕਾਰ ਘੁੰਮਦੀ ਛੱਤ ਹੇਠਾਂ ਸੰਗਲੀਆਂ ਨਾਲ ਲਟਕਦੇ ਨਕਲੀ ਜਾਨਵਰਾਂ ਦੇ ਝੂਲੇ। ਬੰਦੂਕ ਨਿਸ਼ਾਨਾਂ ਖੇਡਾਂ, ਪਰਬਤ ਚੜ੍ਹਨ ਦੇ ਢੰਗ, ਉਲਟ ਬਾਜ਼ੀ ਮਾਰ ਕੇ ਚੱਲਣ ਵਾਲੀਆਂ ਕੁਰਸੀਆਂ, ਬੱਚਿਆਂ ਦੀਆਂ ਕਾਰ ਖੇਡਾਂ ਅਤੇ ਅਨੇਕਾਂ ਹੀ ਇਲੈਕਟ੍ਰੋਨਿਕ ਅਜੀਬ ਖੇਡਾਂ।

West Edmonton MallWest Edmonton Mall

ਇਸ ਮਾਲ ਦੀ ਹਰ ਚੀਜ਼ ਇਨਡੋਰ ਹੈ। ਆਈਸ ਹਾਕੀ ਦੇ ਮੈਦਾਨ, ਵਾਟਰ ਪੂਲਰ (ਵਿਸ਼ਾਲ ਸਮੁੰਦਰ ਨੁਮਾ ਤੈਰਾਕੀ ਤਲਾਬ), ਵਾਟਰ ਲੈਂਡ, ਅਨੇਕਾਂ ਹੀ ਥੀਏਟਰ, ਵਿਦੇਸ਼ੀ ਮਾਰਕੀਟ, ਆਰਟ ਕਲਾਵਾਂ, ਲਲਿਤ ਕਲਾਵਾਂ ਦੀ ਅਦਭੁਤ ਖ਼ੂਬਸੂਰਤ ਮਰਮਸਪਰਸ਼ੀ ਕੁਲੈਕਸ਼ਨ, ਇਲੈਕਟ੍ਰਿਕ ਪਲੇ ਗਰਾਊਂਡ, ਆਧੁਨਿਕ ਸ਼ੈਲੀ-ਸ਼ਿਲਪ ਦੀਆਂ ਦੁਕਾਨਾਂ ਹੀ ਦੁਕਾਨਾਂ, ਜਿਵੇਂ ਜੰਨਤ ਦਾ ਇਕ ਅਲੌਕਿਕਕ ਰੂਪ ਦਾ ਲੌਕਿਕ ਮੇਲਾ, ਸਕੇਟਿੰਗ, ਆਈਸ ਸਕੇਟਿੰਗ, ਤਰ੍ਹਾਂ ਤਰ੍ਹਾਂ ਦੇ ਖੇਡ ਮੈਦਾਨ, ਰੋਲਰ ਸਕੇਟਸ ਅਤੇ ਅਨੇਕਾਂ ਹੀ ਇਤਿਹਾਸਕ ਸਟੈਚੂ ਅਤੇ ਇਤਿਹਾਸਕ ਕਲਾਵਾਂ ਦਾ ਨਿਰਾਲਾ, ਮਨਮੋਹਣਾ ਸਥਾਨ ਹੈ।

West Edmonton MallWest Edmonton Mall

ਡੋਲਫ਼ਿਨ ਸ਼ੋਅ : ਇਸ ਸਥਾਨ ਵਿਖੇ ਵਿਸ਼ੇਸ ਖਿੱਚ ਦਾ ਕੇਂਦਰ ਹੈ ਡੋਲਫ਼ਿਨ ਸ਼ੋਅ। ਸਿਖਿਅਤ ਡੋਲਫ਼ਿਨ ਤਰ੍ਹਾਂ ਤਰ੍ਹਾਂ ਦੇ ਜਾਦੂਈ ਕਰਤਬ ਵਿਖਾ ਕੇ ਲੋਕਾਂ ਦਾ ਮਨ ਮੋਹ ਲੈਂਦੀਆਂ ਹਨ। ਡੋਲਫ਼ਿਨ ਦੇ ਕੋਚ ਮਨੋਵਿਗਿਆਨਕ ਸ਼ੈਲੀ ਅਤੇ ਵਿਹਾਰਕ ਕਲਾਵਾਂ ਵਿਚ ਪਰਪੱਕ ਹੁੰਦੇ ਹਨ। ਡੋਲਫ਼ਿਨ ਕੇਵਲ ਇਸ਼ਾਰੇ ਨਾਲ ਅਤੇ ਚੰਦ ਲਫ਼ਜ਼ਾਂ ਨਾਲ ਕਾਰਜ ਵਿਧੀ ਸਮਝ ਲੈਂਦੀ ਹੈ। ਛੋਟੇ ਜਿਹੇ ਤਲਾਬ ਵਿਚ ਅਨੇਕਾਂ ਛੋਟੀਆਂ ਖੇਡ ਕਿਰਿਆਵਾਂ ਵਿਚ ਹੈਰਾਨੀਜਨਕ ਅਨੋਖੀਆਂ ਅਦਾਵਾਂ, ਕਲਾਵਾਂ ਕਰ ਕੇ ਡੋਲਫ਼ਿਨ ਬੱਚਿਆਂ ਤੇ ਸੋਰਤਿਆਂ ਦੇ ਮਨ ਮੋਹ ਲੈਂਦੀ ਹੈ।

 West Edmonton MallWest Edmonton Mall

ਛੋਟੀਆਂ-ਛੋਟੀਆਂ ਅਦਾਵਾਂ ਜਿਸ ਤਰ੍ਹਾਂ ਪਾਣੀ 'ਚੋਂ ਝਟਪਟ ਫੁਰਤੀ ਨਾਲ ਬਾਹਰ ਆ ਕੇ ਕਿਨਾਰੇ ਦੀ ਦੀਵਾਰ ਉੱਪਰ ਚੜ੍ਹ ਕੇ ਸਵਾਗਤ ਦੀ ਮੁਦਰਾ ਵਿਚ ਧਨਵਾਦ ਕਰਨਾ, ਲੁਕਾਛਿਪੀ ਦੀਆਂ ਹਰਕਤਾਂ, ਲੋਕਾਂ ਦੀ ਮਰਜ਼ੀ ਨਾਲ ਫ਼ੋਟੋਆਂ ਖਿਚਵਾਉਣਾ, ਤਰ੍ਹਾਂ-ਤਰ੍ਹਾਂ ਦੇ  ਲਟਕਦੇ, ਕੁੱਦਣ, ਟੱਪਣ, ਉਛਲਣ, ਦੌੜਨ, ਉਤਰਨ, ਚੜ੍ਹਨ ਅਤੇ ਮੂੰਹ ਦੀਆਂ ਅਜੀਬ ਹਰਕਤਾਂ ਆਦਿ ਨਾਲ ਡੋਲਫ਼ਿਨ ਮਨ ਮੋਹ ਲੈਂਦੀ ਹੈ।

 West Edmonton MallWest Edmonton Mall

ਡਾਗ ਸ਼ੋਅ (ਕੁੱਤਿਆਂ ਦੀਆਂ ਕਲਾਵਾਂ) : ਇਸ ਸਥਾਨ ਦਾ ਇਕ ਡਾਗ ਸ਼ੋਅ ਵੀ ਖ਼ਾਸ ਕਰ ਕੇ ਕਿਸ਼ੋਰ ਅਵਸਥਾ ਤਕ ਦੇ ਬੱਚਿਆਂ ਲਈ ਖਿੱਚ ਦਾ ਕੇਂਦਰ ਹੈ। ਛੋਟੇ ਤੋਂ ਲੈ ਕੇ ਵਡੇਰੀ ਉਮਰ ਵਾਲੇ ਤਰ੍ਹਾਂ-ਤਰ੍ਹਾਂ ਦੀਆਂ ਨਸਲਾਂ-ਰੰਗਾਂ ਵਾਲੇ ਕੁੱਤੇ ਅਪਣੇ ਕੋਚਾਂ ਦੀ ਮਦਦ ਨਾਲ, ਇਸ਼ਾਰੇ ਨਾਲ ਅਦਭੁਤ ਜੌਹਰ ਵਿਖਾ ਕੇ ਸਾਰੇ ਮਾਹੌਲ ਨੂੰ ਹਾਸਾ-ਮਜ਼ਾਕ, ਠਿਠੋਲੀ, ਆਨੰਦ, ਤਾੜੀਆਂ, ਸ਼ੋਰ-ਸ਼ਰਾਬਾ ਦੀ ਵਾਹ-ਵਾਹੀ ਅਤੇ ਦਿਮਾਗ਼ੀ ਤਾਜ਼ਗੀ ਦੇ ਕੇ ਅਪਣੇ ਫ਼ਨ ਦੀ ਕਦਰ ਕਰਵਾ ਜਾਂਦੇ ਹਨ। ਖ਼ਤਰਨਾਕ ਸਟੰਟ ਵੀ ਕਰਨ ਦੀ ਪਰਪੱਕਤਾ ਦਾ ਸਬੂਤ ਦਿੰਦੇ ਹਨ।

 West Edmonton Mall Dog ShowWest Edmonton Mall Dog Show

ਪ੍ਰਾਚੀਨ ਇਤਿਹਾਸਕ ਸਭਿਆਚਾਰਕ ਮਸਨੂਈ ਚਿੰਨ੍ਹ ਵੀ ਕੈਨੇਡੀਅਨ ਸਭਿਆਚਾਰ ਦੀ ਮੁੱਢਕਦੀਮੀ ਪਰਿਭਾਸ਼ਾ ਨੂੰ ਜੀਂਵਤ ਰਖਦੇ ਹਨ। ਅਨੇਕ ਤਰ੍ਹਾਂ ਦੀ ਕਲਾ, ਲਲਿਤ ਕਲਾਵਾਂ, ਬਿੰਬ-ਪ੍ਰਤੀਕ ਕਲਾ, ਮੂਰਤੀਕਲਾ, ਅਮੂਰਤ ਅਤੇ ਮੂਰਤ ਬਿੰਬ ਕਲਾਵਾਂ, ਸ਼ਿਲਪਕਾਰੀ, ਉਦਾਰਵਾਦੀ ਕਲਾਵਾਂ, ਭਿੱਤੀ ਚਿੱਤਰ, ਕਲਾਤਮਿਕ, ਇਤਿਹਾਸਕ, ਭੂਗੋਲਿਕ, ਖ਼ਗੋਲਿਕ, ਬ੍ਰਹਿਮੰਡ, ਸੂਖ਼ਮ ਕਲਾਵਾਂ, ਆਧੁਨਿਕ ਅਜੀਬ ਕਲਾਵਾਂ ਆਦਿ ਦਾ ਸਮੂਹਕ ਖ਼ੂਬਸੂਰਤ ਗੁਲਦਸਤਾ ਹੈ ਇਹ ਮਾਲ।
ਰੌਸ਼ਨੀਆਂ ਦੇ ਚੁੰਧਿਆ ਦੇਣ ਵਾਲੇ ਪ੍ਰਤੀਬਿੰਬਾਂ ਵਿਚ ਖ਼ੂਬਸੂਰਤ ਕੀਮਤੀ ਨਿਸ਼ਾਨੀ ਵਾਲੇ ਇਸ ਮਾਲ ਵਿਚ ਥਕਾਵਟ ਹੋ ਜਾਣ ਤੇ ਵੀ ਇਕ ਸਕੂਲ ਦੀ ਅਹਿਮੀਅਤ ਜ਼ੇਹਨ ਵਿਚ ਅਪਣਾ ਚਿਰ ਸਥਾਈ ਸਮਰਿਤੀ ਸਥਾਨ ਬਣਾ ਲੈਂਦੀ ਹੈ।
- ਮੋਬਾਈਲ : 98156-25409
ਬਲਵਿੰਦਰ 'ਬਾਲਮ' ਗੁਰਦਾਸਪੁਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement