
ਪੰਜਾਬੀ ਪ੍ਰੇਮੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ
ਮੁਹਾਲੀ: ਲੇਖਕ ਤੇ ਸ਼ਾਇਰ ਸਰਦਾਰ ਕੁਲਵੰਤ ਸਿੰਘ ਗਰੇਵਾਲ ਜੀ ਦਾ ਦਿਹਾਂਤ ਹੋ ਗਿਆ ਹੈ। ਇਸ ਨਾਲ ਪੰਜਾਬੀ ਯੂਨੀਵਰਸਿਟੀ, ਪੰਜਾਬੀ ਭਾਸ਼ਾ ਅਤੇ ਪੰਜਾਬੀ ਪ੍ਰੇਮੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦਾ ਅੰਤਮ ਸੰਸਕਾਰ 12 ਵਜੇ ਘਲੌੜੀ ਗੇਟ ਪਟਿਆਲਾ ਵਿਖੇ ਕੀਤਾ ਜਾਵੇਗਾ।
Kulwant Singh Grewal
ਭੂਤਵਾੜੇ ਦੀ ਆਖ਼ਰੀ ਤੰਦ ਵੀ ਟੁੱਟ ਗਈ। ਅਗਲੀਆਂ ਪੁਸ਼ਤਾਂ ਨਾਲ ਜੇ ਕੋਈ ਗੱਲ ਵੀ ਕਰੇਗਾ ਤਾਂ ਉਹ ਯਕੀਨ ਨਹੀਂ ਕਰਨਗੀਆਂ ਕਿ ਇਹੋ ਜਿਹੇ ਮਨੁੱਖ ਵੀ ਕਦੇ ਇਸ ਧਰਤ 'ਤੇ ਵਸਦੇ ਸਨ
Kulwant Singh Grewal
ਕੁਲਵੰਤ ਸਿੰਘ ਗਰੇਵਾਲ ਪੰਜਾਬੀ ਅਤੇ ਹਿੰਦੀ ਦੋਵਾਂ ਸਾਹਿਤਕ ਸਰਕਲਾਂ ਵਿਚ ਇਕ ਪ੍ਰਸਿੱਧ ਸਮਕਾਲੀ ਕਵੀ ਸਨ। ਉਨ੍ਹਾਂ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਵਿਚੋਂ, ਉਨ੍ਹਾਂ ਨੂੰ ਕਵਿਤਾ ਵਿਚ ਧਾਲੀਵਾਲ ਪੁਰਸਕਾਰ ਅਤੇ 2014 ਵਿਚ ਸ਼੍ਰੋਮਣੀ ਕਵੀ ਅਵਾਰਡ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੁਆਰਾ ਵੀ ਸਨਮਾਨਤ ਕੀਤਾ ਗਿਆ ਸੀ।ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਰਿਟਾਇਰਮੈਂਟ ਤੋਂ ਬਾਅਦ ਡਾਇਰੈਕਟਰ ਵਜੋਂ ਪ੍ਰੋਫੈਸਰ ਗਰੇਵਾਲ ਸੀਨੀਅਰ ਫੈਲੋ ਵਜੋਂ ਜੁੜੇ ਰਹੇ ਸਨ।
ਕੁਲਵੰਤ ਸਿੰਘ ਗਰੇਵਾਲ ਦੀ ਸ਼ਾਇਰੀ ਹਰ ਕਿਸੇ ਨੂੰ ਕੀਲ ਕੇ ਰੱਖ ਦਿੰਦੀ ਸੀ। ਕੁਲਵੰਤ ਸਿੰਘ ਗਰੇਵਾਲ ਨੇ ਆਪਣੀ ਸ਼ਾਇਰੀ ਵਿਚ ਪੰਜਾਬ ਦੇ ਦਰਿਆਵਾਂ ਦੀ ਗੱਲ ਕੀਤੀ। ਕੁਲਵੰਤ ਸਿੰਘ ਗਰੇਵਾਲ ਨੇ ਆਪਣੇ ਵਿਰਸੇ ਨੂੰ ਆਪਣੀ ਕਲਮ ਨਾਲ ਉਭਾਰਿਆ। ਕੁਲਵੰਤ ਸਿੰਘ ਗਰੇਵਾਲ ਸ਼ਾਇਰੀ ਨੂੰ ਆਪ ਹੀ ਲਿਖਦੇ ਤੇ ਆਪ ਹੀ ਗਾਉਂਦੇ ਸਨ।