ਬਲਜਿੰਦਰ ਕੌਰ ਸ਼ੇਰਗਿੱਲ ਨੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਐਮਡੀ ਮੈਡਮ ਜਗਜੀਤ ਕੌਰ ਜੀ ਨੂੰ ‘ਤੇਰੀ ਰਹਿਮਤ' ਪੁਸਤਕ ਕੀਤੀ ਭੇਟ
Published : Jan 10, 2026, 3:45 pm IST
Updated : Jan 10, 2026, 4:07 pm IST
SHARE ARTICLE
Baljinder Kaur Shergill presented the book 'Teri Rehmat' to Madam Jagjit Kaur, MD of the Daily Spokesman newspaper
Baljinder Kaur Shergill presented the book 'Teri Rehmat' to Madam Jagjit Kaur, MD of the Daily Spokesman newspaper

ਪੁਸਤਕ ਵਿਚ ਦੇਸ਼ ਵਿਦੇਸ਼ ਦੇ ਸਾਹਿਤਕਾਰਾਂ ਦੀਆਂ ਰਚਨਾਵਾਂ ਸ਼ਾਮਲ

ਮੋਹਾਲੀ: ਸਾਹਿਤਕਾਰਾ ਅਤੇ ਪੱਤਰਕਾਰ ਬਲਜਿੰਦਰ ਕੌਰ ਸ਼ੇਰਗਿੱਲ ਵਲੋਂ ਰੋਜ਼ਾਨਾ ਸਪੋਕਸਮੈਨ ਦੀ ਐਮ ਡੀ ਮੈਡਮ ਜਗਜੀਤ ਕੌਰ ਜੀ ਨੂੰ ‘ਤੇਰੀ ਰਹਿਮਤ’ ਪੁਸਤਕ ਭੇਟ ਕੀਤੀ ਗਈ। ਇਹ ਪੁਸਤਕ ਬਲਜਿੰਦਰ ਸ਼ੇਰਗਿੱਲ ਦੀ ਦੇਖ ਰੇਖ ਵਿਚ ਸਹਿ ਸੰਪਾਦਕ ਕੀਤੀ ਗਈ ਹੈ। ਪੁਸਤਕ ਦੀ ਖ਼ਾਸੀਅਤ ਇਹ ਹੈ ਕਿ ਇਸ ਪੁਸਤਕ ਵਿਚ ਦੇਸ਼ ਵਿਦੇਸ਼ ਦੇ ਸਾਹਿਤਕਾਰਾਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਪੁਸਤਕ ਵਿਚ ਵੱਖ- ਵੱਖ ਸਾਹਿਤਕਾਰਾਂ ਵਲੋਂ ਰੱਬ ਦੀ ਉਸਤਤ ਆਪੋਂ ਆਪਣੇ ਤਰੀਕੇ ਨਾਲ ਕੀਤੀ ਗਈ ਹੈ। ‘ਤੇਰੀ ਰਹਿਮਤ ’ ਪੁਸਤਕ ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵਲੋਂ ਰਿਲੀਜ਼ ਅਤੇ ਸੰਪਾਦਿਤ ਕੀਤੀ ਗਈ ਹੈ। ਇਸ ਦੇ ਮੁੱਖ ਸੰਪਾਦਕ ਰਾਜਵਿੰਦਰ ਸਿੰਘ ਗੱਡੂ ਅਤੇ ਸਹਿ ਸੰਪਾਦਕਾ ਬਲਜਿੰਦਰ ਕੌਰ ਵਲੋਂ ਕੀਤਾ ਇਹ ਉਪਰਾਲਾ ਸਾਹਿਤ ਜਗਤ ਵਿਚ ਇੱਕ ਸ਼ਲਾਘਾਯੋਗ ਕਦਮ ਹੈ। ਇਸ ਪੁਸਤਕ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਰੱਬ ਦੀ ਬੰਦਗੀ ਵਿਚ ਵਿਸਵਾਸ਼ ਰੱਖਣ ਵਾਲਿਆਂ ਲਈ ਭਰਪੂਰ ਜਾਣਕਾਰੀ ਹੈ। ਮੈਡਮ ਜਗਜੀਤ ਕੌਰ ਵਲੋਂ ਬਲਜਿੰਦਰ ਨੂੰ ਇਸ ਪੁਸਤਕ ਦੀ ਵਧਾਈ ਦਿੰਦਿਆਂ ਇਸ ਪੁਸਤਕ ਨੂੰ ਲਾਹੇਵੰਦ ਤੇ ਪ੍ਰੇਰਨਾਦਾਇਕ ਵੀ ਦੱਸਿਆ ਗਿਆ। 

3

ਇਸ ਮੌਕੇ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਕਮਲ ਦੁਸਾਂਝ ਜੀ ਜੋ ਸਾਹਿਤਕ ਖੇਤਰ ਵਿਚ ਇੱਕ ਵਧੀਆ ਸੂਝ ਰੱਖਦੇ ਨੇ ਇਸ ਪੁਸਤਕ ਨੂੰ ਸਾਹਿਤ ਜਗਤ ਵਿਚ ਆਉਣ ’ਤੇ ਜੀ ਆਇਆ ਆਖਿਆ। ਇਸ ਸ਼ੁਭ ਅਵਸਰ ਤੇ ਰੋਜ਼ਾਨਾ ਸਪੋਕਸਮੈਨ ਦਫ਼ਤਰ ਦੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਲ ਹੀ ਵਿਚ ਇਸ ਰੂਹਾਨੀ ਪੁਸਤਕ ਦਾ ਲੋਕ ਅਰਪਣ ਇੱਕ ਵੱਡੇ ਸਮਾਗਮ ਵਿੱਚ ਪੰਜਾਬ ਕਲਾ ਭਵਨ ਸੈਕਟਰ-16 ਚੰਡੀਗੜ੍ਹ ਵਿਖੇ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਸ੍ਰ. ਹਰਭਜਨ ਸਿੰਘ ਭਗਰੱਥ ਪ੍ਰਧਾਨ ਤਰਨਤਾਰਨ ਸਾਹਿਤਕ ਸਿਤਾਰੇ ਮੰਚ ਅਤੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਸਾਹਿਤਕਾਰ ਸ੍ਰੀ ਬਾਬੂ ਰਾਮ ਦੀਵਾਨਾ, ਪ੍ਰਿੰ. ਬਹਾਦਰ ਸਿੰਘ ਗੋਸਲ, ਪ੍ਰਧਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਅਤੇ ਮੈਡਮ ਹਰਦੀਪ ਕੌਰ ਵਿਰਕ, ਬਿਊਰੋ ਚੀਫ ਚੜ੍ਹਦੀ ਕਲਾ ਸ਼ਾਮਲ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement