ਖ਼ਬਰਾਂ |

ਤਾਜ਼ਾ |

Sahitya Akademi News: ਸਾਹਿਤ ਅਕਾਦਮੀ ਨੇ 2025 ਲਈ ਬਾਲ ਸਾਹਿਤ, ਯੁਵਾ ਪੁਰਸਕਾਰਾਂ ਦਾ ਐਲਾਨ ਕੀਤਾ
Published : Jun 19, 2025, 9:18 am IST
Updated : Jun 19, 2025, 9:39 am IST
SHARE ARTICLE
 Pali Khadim Mandeep Aulakh Sahitya Akademi News
Pali Khadim Mandeep Aulakh Sahitya Akademi News

Sahitya Akademi News: ਪੰਜਾਬੀ ’ਚ ਪਾਲੀ ਖਾਦਿਮ ਨੇ ਪ੍ਰਾਪਤ ਕੀਤਾ ਬਾਲ ਸਾਹਿਤ ਪੁਰਸਕਾਰ, ਮਨਦੀਪ ਔਲਖ ਨੂੰ ਮਿਲੇਗਾ ਯੁਵਾ ਪੁਰਸਕਾਰ

 Pali Khadim Mandeep Aulakh Sahitya Akademi News: ਸਾਹਿਤ ਅਕਾਦਮੀ ਨੇ ਬੁਧਵਾਰ ਨੂੰ 23 ਲੇਖਕਾਂ ਦੇ ਨਾਵਾਂ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਕਈ ਭਾਸ਼ਾਵਾਂ ’ਚ ਵੱਕਾਰੀ ਯੁਵਾ ਪੁਰਸਕਾਰ ਦਿਤਾ ਜਾਵੇਗਾ।  ਸਾਹਿਤ ਅਕਾਦਮੀ ਦੇ ਕਾਰਜਕਾਰੀ ਬੋਰਡ ਨੇ ਪ੍ਰਧਾਨ ਮਾਧਵ ਕੌਸ਼ਿਕ ਦੀ ਪ੍ਰਧਾਨਗੀ ਹੇਠ ਹੋਈ ਅਪਣੀ ਮੀਟਿੰਗ ਵਿਚ 23 ਲੇਖਕਾਂ ਦੀ ਚੋਣ ਨੂੰ ਪ੍ਰਵਾਨਗੀ ਦੇ ਦਿਤੀ।

ਪੰਜਾਬ ’ਚ ਮਨਦੀਪ ਔਲਖ ਨੂੰ ‘ਗਰਲਜ਼ ਹੋਸਟਲ’ ਲਈ ਯੁਵਾ ਪੁਰਸਕਾਰ ਅਤੇ ਪਾਲੀ ਖਾਦਿਮ ਨੂੰ  ‘‘ਜਾਦੂ ਪੱਤਾ’’ ਲਈ ਬਾਲ ਸਾਹਿਤ ਪੁਰਸਕਾਰ ਦਿਤਾ ਜਾਵੇਗਾ। ਅੰਗਰੇਜ਼ੀ ਲੇਖਕ ਅਦਵੈਤ ਕੋਟਰੀ ਅਤੇ ਹਿੰਦੀ ਲੇਖਕ ਪਾਰਵਤੀ ਤਿਰਕੀ ਨੂੰ ਇਹ ਪੁਰਸਕਾਰ ਮਿਲਿਆ।

ਕੋਟਰੀ ਨੂੰ ਉਸ ਦੇ ਨਾਵਲ ‘ਸਿਧਾਰਥ: ਦਿ ਬੁਆਏ ਹੂ ਦਿ ਬੁੱਧ’ ਲਈ ਜੇਤੂ ਐਲਾਨਿਆ ਗਿਆ ਹੈ, ਜਦਕਿ ਟਿਰਕੀ ਨੂੰ ਉਸ ਦੀ ਕਵਿਤਾ ਦੀ ਕਿਤਾਬ ‘ਫਿਰ ਉਗਨਾ’ ਲਈ ਨਾਮਜ਼ਦ ਕੀਤਾ ਗਿਆ ਹੈ। ਨੈਸ਼ਨਲ ਅਕੈਡਮੀ ਆਫ ਲੈਟਰਜ਼ ਨੇ ਅਪਣੇ ਬਾਲ ਸਾਹਿਤ ਪੁਰਸਕਾਰ ਲਈ 24 ਲੇਖਕਾਂ ਦੇ ਨਾਵਾਂ ਦਾ ਵੀ ਐਲਾਨ ਕੀਤਾ।  ਜੇਤੂਆਂ ਨੂੰ ਬਾਅਦ ਵਿਚ ਇਕ ਵਿਸ਼ੇਸ਼ ਸਮਾਰੋਹ ਵਿਚ ਤਾਂਬੇ ਦਾ ਇਕ ਯਾਦਗਾਰੀ ਚਿੰਨ੍ਹ ਜਾਵੇਗਾ ਅਤੇ 50,000 ਰੁਪਏ ਦਾ ਇਨਾਮ ਹੋਵੇਗਾ। 


(For more news apart from  'Pali Khadim Mandeep Aulakh Sahitya Akademi News', stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ CM Bhagwant Mann ਦੀ ਅਹਿਮ ਮੀਟਿੰਗ, ਤਸਵੀਰਾਂ ਆਈਆਂ ਸਾਹਮਣੇ

06 Oct 2026 2:58 PM

ਪੱਥਰਾਂ 'ਚ ਜਾਨ ਪਾਉਣ ਵਾਲਾ ਕਲਾਕਾਰ ! ਮੂਰਤਾਂ ਦੇਖ ਕੇ ਤੁਸੀਂ ਵੀ ਕਹੋਗੇ—‘ਇਹ ਬੋਲ ਕਿਉਂ..

06 Oct 2026 2:56 PM
Advertisement