ਇਨਕਲਾਬੀ ਕਵੀ ਉਸਤਾਦ ਦਾਮਨ
Published : Oct 3, 2019, 9:31 am IST
Updated : Oct 3, 2019, 9:31 am IST
SHARE ARTICLE
Ustad Daman
Ustad Daman

ਉਸਤਾਦ ਦਾਮਨ (ਅਸਲ ਨਾਂ ਚਿਰਾਗ਼ ਦੀਨ) ਪੰਜਾਬੀ ਜ਼ੁਬਾਨ ਦੇ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਕਵੀ ਸਨ। ਉਨ੍ਹਾਂ ਦਾ ਜਨਮ 4 ਸਤੰਬਰ 2011 ਨੂੰ ਹੋਇਆ।

ਉਸਤਾਦ ਦਾਮਨ (ਅਸਲ ਨਾਂ ਚਿਰਾਗ਼ ਦੀਨ) ਪੰਜਾਬੀ ਜ਼ੁਬਾਨ ਦੇ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਕਵੀ ਸਨ। ਉਨ੍ਹਾਂ ਦਾ ਜਨਮ 4 ਸਤੰਬਰ 2011 ਨੂੰ ਹੋਇਆ। ਉਹ ਸਾਰੀ ਉਮਰ ਲਾਹੌਰ ਹੀ ਰਿਹਾ ਅਤੇ ਦਰਜ਼ੀ ਦਾ ਕੰਮ ਕੀਤਾ। ਦਾਮਨ ਉਨ੍ਹਾਂ ਦਾ ਤਖ਼ੱਲਸ ਸੀ। ਉਸਤਾਦ ਦਾ ਖ਼ਿਤਾਬ ਉਨ੍ਹਾਂ ਨੂੰ ਲੋਕਾਂ ਨੇ ਦਿਤਾ ਸੀ। ਇਹ ਬੜੀ ਦਿਲਚਸਪ ਗੱਲ ਹੈ ਕਿ ਉਨ੍ਹਾਂ ਨੇ ਬਕਾਇਦਾ ਟੇਲਰਿੰਗ ਦਾ ਕੋਰਸ ਪਾਸ ਕੀਤਾ ਅਤੇ ਨਵੇਂ ਫ਼ੈਸ਼ਨ ਦੇ ਕੋਟ, ਪੈਂਟ ਆਦਿ ਸਿਉਂਦੇ ਸਨ, ਪਰ ਖ਼ੁਦ ਸ਼ੁੱਧ ਪੰਜਾਬੀ ਪਹਿਰਾਵਾ ਕੁੜਤਾ-ਚਾਦਰਾ, ਸਿਰ ਤੇ ਪਰਨਾ ਅਤੇ ਮੋਢੇ ਚਾਦਰਾ ਰਖਦੇ ਸਨ।

Ustaad DamanUstad Daman

ਭਾਸ਼ਾ ਪੱਖੋਂ ਵੀ ਉਹ ਉਰਦੂ, ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਫ਼ਾਰਸੀ ਅਤੇ ਬੰਗਾਲੀ ਤੋਂ ਇਲਾਵਾ ਥੋੜ੍ਹੀ ਬਹੁਤੀ ਪਸ਼ਤੋ ਵੀ ਜਾਣਦੇ ਸਨ ਪਰ ਪੰਜਾਬੀ ਦੇ ਸ਼ੁਦਾਈ ਸਨ। ਉਨ੍ਹਾਂ ਦੀਆਂ ਕੁੱਝ ਸਤਰਾਂ ਤਾਂ ਲੋਕ ਸਤਰਾਂ ਬਣ ਚੁਕੀਆਂ ਹਨ।
 

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ 'ਚ ਪਲ ਕੇ ਜਵਾਨ ਹੋਇਉਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,
ਜਿਥੇ ਖਲਾ ਖਲੋਤਾ ਏਂ ਥਾਂ ਛੱਡ ਦੇ।
ਮੈਨੂੰ ਇੰਝ ਲਗਦੈ, ਲੋਕੀਂ ਆਖਦੇ ਨੇ,
ਤੂੰ ਪੁਤਰਾ ਅਪਣੀ ਮਾਂ ਛੱਡ ਦੇ।

ਇਸ ਤੋਂ ਇਲਾਵਾ 'ਦਾਮਨ ਦੇ ਮੋਤੀ' ਪੁਸਤਕ ਵੀ ਮਿਲਦੀ ਹੈ। ਗੁਰਦੇਵ ਸਿੰਘ ਮਾਨ ਅਨੁਸਾਰ ਦਾਮਨ ਇਨਕਲਾਬੀ ਕਵੀ ਸੀ। ਉਹ ਪੱਕਾ ਕਾਂਗਰਸੀ ਸੀ। ਸਰਕਾਰ ਦੀ ਨੁਕਤਾਚੀਨੀ ਕਰਨ ਵੇਲੇ ਉਹ ਰਤਾ ਨਹੀਂ ਝਿਜਕਦਾ ਸੀ। ਉਹ ਆਜ਼ਾਦੀ ਦੀ ਲਹਿਰ ਵਿਚ ਕਈ ਵਾਰੀ ਕੈਦ ਹੋਇਆ। ਭੁੱਟੋ ਦੇ ਗ਼ਲਤ ਕੰਮਾਂ ਤੇ ਕਵਿਤਾ ਕਹਿਣ ਤੇ ਉਹਦੇ ਉੱਤੇ ਝੂਠੇ ਜਬਰ ਜਨਾਹ ਦਾ ਕੇਸ ਬਣਾ ਕੇ ਉਸ ਨੂੰ ਜੇਲ ਅੰਦਰ ਡੱਕ ਦਿਤਾ ਗਿਆ। ਦਾਮਨ ਦੀ ਖ਼ਾਸੀਅਤ ਇਹ ਹੈ ਕਿ ਹਰ ਸਮਕਾਲੀ ਘਟਨਾ ਤੇ ਕਵਿਤਾ ਲਿਖਣ ਵਿਚ ਕਮਾਲ ਕਰਦਾ ਸੀ। ਉਸ ਦੀ ਕਵਿਤਾ ਵਿਚ ਹਾਸਰਸ ਪ੍ਰਧਾਨ ਸੀ। ਇਸ ਸੰਗ੍ਰਹਿ ਵਿਚ ਉਸ ਦੇ ਦੋ ਕਾਵਿ-ਛੰਦ ਸ਼ਾਮਲ ਕੀਤੇ ਗਏ ਹਨ। ਦੂਜਾ ਕਾਵਿ ਛੰਦ

ਦੇਸ਼-ਵੰਡ ਦੇ ਦੁਖਾਂਤ ਨੂੰ ਦਰਸਾਉਂਦਾ ਹੈ:
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀ,
ਰੋਏ ਤੁਸੀ ਵੀ ਓ, ਰੋਏ ਅਸੀਂ ਵੀ ਆਂ,
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਯਾਰੋ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।

ਸ ਤੋਂ ਇਲਾਵਾ ਉਸ ਦੀ ਹਾਸਰਸ ਕਵਿਤਾ ਦੀਆਂ ਕੁੱਝ ਸਤਰਾਂ ਇਸ ਪ੍ਰਕਾਰ ਹਨ:-
 

ਯਾਰੋ ਟੈਕਸਾਂ ਦੇ ਲੱਗਣ ਦੀ ਹੱਦ ਹੋ ਗਈ,
ਹਰ ਦੁਕਾਨ ਤੇ ਟੈਕਸ, ਮਕਾਨ ਤੇ ਟੈਕਸ,
ਏਸੇ ਵਾਸਤੇ ਘੱਟ ਮੈਂ ਬੋਲਦਾ ਹਾਂ,
ਲਗ ਜਾਵੇ ਨਾ ਕਿਤੇ ਜ਼ੁਬਾਨ ਤੇ ਟੈਕਸ।

Ustad DamanUstad Daman

ਦਾਮਨ ਉਨ੍ਹਾਂ ਦਾ ਤਖ਼ੱਲਸ ਸੀ। 1947 ਦੀ ਭਾਰਤ ਦੀ ਤਕਸੀਮ ਤੋਂ ਬਾਅਦ ਉਹ ਪਾਕਿਸਤਾਨ ਵਿਚ ਕਈ ਦਹਾਕਿਆਂ ਤਕ ਹਕੂਮਤ ਕਰਦੇ ਰਹੇ ਫ਼ੌਜੀ ਤਾਨਾਸ਼ਾਹਾਂ ਦੇ ਤਿੱਖੇ ਆਲੋਚਕ ਸਨ। ਦਾਮਨ ਦੇ ਸ਼ਾਗਿਰਦ ਫ਼ਰਜ਼ੰਦ ਅਲੀ ਦਾ ਨਾਵਲ 'ਭੁੱਬਲ' ਇਨ੍ਹਾਂ ਦੇ ਜੀਵਨ ਦਾ ਹੱਡੀਂ-ਹੰਢਾਏ ਜੀਵਨ ਦਾ ਬਿਰਤਾਂਤ ਹੈ। ਉਨ੍ਹਾਂ ਦੀਆਂ ਸੱਭ ਤੋਂ ਵਧੇਰੇ ਕਹਾਵਤ ਵਰਗੀਆਂ ਸਤਰਾਂ ਹਨ:

'ਆਜ਼ਾਦੀ ਸੰਗਰਾਮ ਦੀ ਰਾਜਨੀਤੀ ਦੀ ਜਾਗ ਮੈਨੂੰ ਮੀਆਂ ਇਫਤਿਖ਼ਾਰਉੱਦੀਨ ਨੇ ਲਾਈ ਸੀ। ਦਰਜ਼ੀ ਹੋਣ ਨਾਤੇ 1930 ਵਿਚ ਮੈਂ ਇਫਤਿਖਾਰਉੱਦੀਨ ਲਈ ਇਕ ਸੂਟ ਦੀ ਸਿਲਾਈ ਕੀਤੀ ਸੀ ਅਤੇ ਦਾਮਨ ਦੀ ਸ਼ਾਇਰੀ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਨੇ ਮੈਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਇਕ ਜਲਸੇ ਵਿਚ ਅਪਣੀ ਕਵਿਤਾ ਸੁਣਾਉਣ ਲਈ ਸੱਦਾ ਦੇ ਦਿਤਾ।'' ਉਥੇ ਦਾਮਨ ਦੀ ਇਕਦਮ ਚੜ੍ਹਾਈ ਹੋ ਗਈ; ਉਥੇ ਹਾਜ਼ਰ ਪੰਡਿਤ ਨਹਿਰੂ, ਨੇ ਉਸ ਨੂੰ 'ਆਜ਼ਾਦੀ ਦਾ ਸ਼ਾਇਰ' ਕਹਿ ਕੇ ਸਨਮਾਨ ਦਿਤਾ।''

Ustad DamanUstad Daman

ਪਹਿਲਾਂ ਉਹ ਹਮਦਮ ਦੇ ਨਾਂ ਹੇਠ ਲਿਖਦਾ ਹੁੰਦਾ ਸੀ ਬਾਅਦ ਵਿਚ ਤਖ਼ੱਲਸ ਬਦਲ ਕੇ ਦਾਮਨ ਰਖ ਲਿਆ। ਉਸਤਾਦ ਦਾ ਖ਼ਿਤਾਬ ਉਸ ਨੂੰ ਲੋਕਾਂ ਨੇ ਦਿਤਾ ਸੀ। ਇਸ ਤੋਂ ਬਾਅਦ ਉਹ ਇਨ੍ਹਾਂ ਜਲਸਿਆਂ ਵਿਚ ਬਾਕਾਇਦਾ ਸ਼ਾਮਲ ਹੋਣ ਲੱਗ ਪਏ। ਉਹ ਹਿੰਦੂ-ਮੁਸਲਿਮ-ਸਿੱਖ ਏਕਤਾ ਨੂੰ ਆਜ਼ਾਦੀ ਦੀ ਲਾਜ਼ਮੀ ਸ਼ਰਤ ਮੰਨਦੇ ਸਨ। ਉਨ੍ਹਾਂ ਦੀ ਕਾਵਿ ਕਲਾ ਦੀ ਇਕ ਮਿਸਾਲ:

ਮੈਨੂੰ ਦੱਸ ਓਏ ਰੱਬਾ ਮੇਰਿਆ, ਹੁਣ ਦੱਸ ਮੈਂ ਕਿਧਰ ਜਾਂ,
ਮੈਂ ਓਥੇ ਢੂੰਡਾਂ ਪਿਆਰ ਨੂੰ, ਜਿੱਥੇ ਪੁੱਤਰਾਂ ਖਾਣੀ ਮਾਂ,
ਜਿਥੇ ਕੈਦੀ ਹੋਈਆਂ ਬੁਲਬੁਲਾਂ, ਤੇ ਬਾਗੀਂ ਬੋਲਣ ਕਾਂ,
ਓਥੇ ਫੁੱਲ ਪਏ ਲੀਰਾਂ ਜਾਪਦੇ, ਤੇ ਕਲੀਆਂ ਖਿਲੀਆਂ ਨਾ।

ਉਸਤਾਦ ਦਾਮਨ ਫ਼ਕੀਰ ਕਿਸਮ ਦੇ ਲੋਕ ਕਵੀ ਸਨ, ਉਨ੍ਹਾਂ ਅਪਣੀਆਂ ਕਵਿਤਾਵਾਂ ਦੀ ਆਪ ਕੋਈ ਕਿਤਾਬ ਪ੍ਰਕਾਸ਼ਿਤ ਨਹੀਂ ਕਰਵਾਈ ਸੀ। ਸਾਰੀਆਂ ਕਵਿਤਾਵਾਂ ਉਨ੍ਹਾਂ ਨੂੰ ਮੂੰਹ ਜ਼ੁਬਾਨੀ ਯਾਦ ਸਨ। 3 ਦਸੰਬਰ 1984 ਨੂੰ ਉਨ੍ਹਾਂ ਦੀ ਮੌਤ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement