
Poem: ਬਹੁਤਾ ਸੱਚ ਨਾ ਐਵੇਂ ਬੋਲ ਭਰਾਵਾ, ਗੱਲ ਕਰਿਆ ਕਰ ਤੂੰ ਗੋਲ ਭਰਾਵਾ। ਜਦ ਵੀ ਸੱਚ ਸੁਣਾਉਣ ਲੱਗੇਂਗਾ, ਕਿਸੇ ਬਹਿਣਾ ਨਾ ਤੇਰੇ ਕੋਲ ਭਰਾਵਾ।
ਬਹੁਤਾ ਸੱਚ ਨਾ ਐਵੇਂ ਬੋਲ ਭਰਾਵਾ, ਗੱਲ ਕਰਿਆ ਕਰ ਤੂੰ ਗੋਲ ਭਰਾਵਾ।
ਜਦ ਵੀ ਸੱਚ ਸੁਣਾਉਣ ਲੱਗੇਂਗਾ, ਕਿਸੇ ਬਹਿਣਾ ਨਾ ਤੇਰੇ ਕੋਲ ਭਰਾਵਾ।
ਬਸ ਦੋਗਲਿਆਂ ਦੀ ਝੰਡੀ ਇੱਥੇ, ਤੇ ਝੂਠ ਦੇ ਵੱਜਣ ਢੋਲ ਭਰਾਵਾ।
ਪਖੰਡ ਦੀ ਤਖ਼ਤੀ ਗਲ ਵਿਚ ਪਾ ਕੇ, ਜ਼ਮੀਰ ਨੂੰ ਪੈਰੀਂ ਰੋਲ ਭਰਾਵਾ।
ਬੁੱਲਾਂ ਉੱਤੇ ਜੜ੍ਹ ਕੇ ਜਿੰਦਰੇ, ਬਸ ਅੱਖਾਂ ਰੱਖੀਂ ਖੋਲ੍ਹ ਭਰਾਵਾ।
ਉੱਚੀ ਬੋਲੀ ਝੂਠ ਦੀ ਲਗਦੀ, ਸੱਚ ਦਾ ਕੋਈ ਨਾ ਮੋਲ ਭਰਾਵਾ।
ਤੇਰੇ ਹੱਥ ਵਿਚ ਆ ਗਈ ਤੱਕੜੀ, ਹੁਣ ਪੂਰਾ ਨਾ ਕਦੇ ਤੋਲ ਭਰਾਵਾ।
ਸਮਝਣ ਵਾਲੇ ਸਮਝ ਗਏ ਨੇ, ਦੀਪ ਨੇ ਕਿਸ ਦੀ ਖੋਲ੍ਹੀ ਪੋਲ ਭਰਾਵਾ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
ਮੋਬਾਈਲ : 98776-54596